ਆਪ ਸਮਰਥਕਾਂ ਅਤੇ ਭਾਜਪਾ ਸਮਰਥਕਾਂ ਵਿਚ ਫਰਕ ਦੱਸੋ? ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਐਡੀਟੇਡ ਹੈ। ਮੀਡੀਆ ਅਦਾਰੇ The New York Times ਵੱਲੋਂ ਸਪਸ਼ਟੀਕਰਨ ਦੇ ਕੇ ਸਕ੍ਰੀਨਸ਼ੋਟ ਨੂੰ ਫਰਜ਼ੀ ਦੱਸਿਆ ਗਿਆ ਹੈ।


ਗੁਜਰਾਤ ਚੋਣਾਂ ਦੇ ਨੇੜੇ ਆਉਣ ਸਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅਪ੍ਰੈਲ ਮਹੀਨੇ ਦੇ ਸ਼ੁਰੂਆਤ ‘ਚ ਆਮ ਆਦਮੀ ਪਾਰਟੀ ਵੱਲੋਂ ਗੁਜਰਾਤ ਵਿਖੇ ਇੱਕ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗੁਆਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ। ਹੁਣ ਇਸ ਰੈਲੀ ਨੂੰ ਲੈ ਕੇ ਅੰਤਰ-ਰਾਸ਼ਟਰੀ ਮੀਡੀਆ ਸੰਸਥਾਨ The New York Times ਦੀ ਖਬਰ ਦਾ ਸਕਰਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਖਬਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ AAP ਦੀ ਗੁਜਰਾਤ ਰੈਲੀ ‘ਚ 25 ਕਰੋੜ ਲੋਕਾਂ ਦਾ ਇੱਕਠ ਹੋਇਆ ਸੀ।


ਇੱਕ ਪਾਸੇ The New York Times ਦਾ ਸਕ੍ਰੀਨਸ਼ੋਟ ਹੈ ਜਿਹੜਾ ਦਾਅਵਾ ਕਰ ਰਿਹਾ ਹੈ ਕਿ ਆਪ ਦੀ ਗੁਜਰਾਤ ਰੈਲੀ ‘ਚ 25 ਕਰੋੜ ਜਨਤਾ ਦਾ ਇੱਕਠ ਹੋਇਆ ਅਤੇ ਦੂਜੇ ਪਾਸੇ ਇੱਕ ਸਕ੍ਰੀਨਸ਼ੋਟ ਹੈ ਜਿਹੜਾ ਦੱਸ ਰਿਹਾ ਹੈ ਕਿ ਗੁਜਰਾਤ ਦੀ ਜਨਸੰਖਿਆ ਦੀ ਕੁੱਲ ਗਿਣਤੀ ਹੀ 6 ਕਰੋੜ ਹੈ। ਇਸ ਸਕ੍ਰੀਨਸ਼ੋਟ ਅਨੁਸਾਰ New York Times ਦੀ ਖਬਰ 2 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

ਭਾਰਤੀ ਪੱਤਰਕਾਰ Rana Ayyub ਦਾ ਇਸ ਸਕ੍ਰੀਨਸ਼ੋਟ ਨੂੰ ਲੈ ਕੇ ਟਵੀਟ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਇਸ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਸੀ।

ਇਸੇ ਪੋਸਟ ਹੇਠਾਂ NY Times Communications ਵੱਲੋਂ ਸਪਸ਼ਟੀਕਰਨ ਸ਼ੇਅਰ ਕੀਤਾ ਮਿਲਿਆ। ਮੀਡੀਆ ਅਦਾਰੇ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਅਤੇ ਲਿਖਿਆ, “The screenshot in that tweet is a mocked up image. The New York Times did not write or publish that story. Our coverage can be found at http://nytimes.com/spotlight/india.”


ਮਤਲਬ ਸਾਫ ਸੀ ਕਿ ਵਾਇਰਲ ਪੋਸਟ ਫਰਜ਼ੀ ਹੈ ਅਤੇ New York Times ਵੱਲੋਂ ਅਜੇਹੀ ਕੋਈ ਵੀ ਖਬਰ ਨਹੀਂ ਚਲਾਈ ਗਈ ਹੈ।