ਧਾਰਮਿਕ ਪ੍ਰਚਾਰਕ ਵਜੋ ਕੈਨੇਡਾ ਆਕੇ ਰਫੂਚੱਕਰ ਹੋਣ ਦੀਆਂ ਘਟਨਾਵਾਂ ਜਾਰੀ

1271

ਟਰਾਂਟੋ,ੳਨਟਾਰੀਉ: ਟਰਾਂਟੋ ਦੇ ਰੈਕਸਡੇਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਸਿੱਖ ਸਪਿਰਚੂਅਲ ਸੈਂਟਰ ਵਿਖੇ ਪੰਜਾਬ ਤੋ ਆਏ ਇੱਕ ਰਾਗੀ ਜੱਥੇ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਰਫੂਚੱਕਰ ਹੋਣ ਦੀ ਖਬਰ ਦੀ ਪੁਸ਼ਟੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਨੇ ਕੀਤੀ ਹੈ ਅਤੇ ਇਸ ਬਾਬਤ ਪੁਲਿਸ ਕੋਲ ਰਿਪੋਰਟ ਵੀ ਦਰਜ਼ ਕਰਵਾਈ ਗਈ ਹੈ। ਰਾਗੀ ਜੱਥੇ ਦੀ ਪਹਿਚਾਣ ਗੁਰਦੁਆਰਾ ਸ਼ਹੀਦਾਂ (ਅੰਮਿ੍ਤਸਰ) ਤੋਂ ਪੁੱਜੇ ਕੁਲਦੀਪ ਸਿੰਘ, ਸਤਨਾਮ ਸਿੰਘ ਤੇ ਤਜਿੰਦਰ ਸਿੰਘ ਹਜੂਰੀ ਰਾਗੀ ਦੇ ਤੌਰ ਤੇ ਹੋਈ ਹੈ।

ਇਹ ਰਾਗੀ ਜਥਾ 5 ਅਪ੍ਰੈਲ ਸਵੇਰੇ 9 ਵਜੇ ਏਅਰ ਇੰਡੀਆ ਦੀ ਫਲਾਈਟ ਚ ਕੈਨੇਡਾ ਪਹੁੰਚਿਆ ਸੀ ਤੇ ਉਸੇ ਦਿਨ ਦੁਪਹਿਰ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਨਿਕਲ ਗਿਆ ਸੀ। ਇਸਦੇ ਨਾਲ ਹੀ ਉਂਟਾਰੀਓ ਖਾਲਸਾ ਦਰਬਾਰ (ਡਿਕਸੀ ਰੋਡ ਗੁਰਦੁਆਰਾ) ਤੋਂ ਵੀ ਇਕ ਢਾਡੀ ਜਥੇ ਵੱਲੋ ਰਫੂਚੱਕਰ ਹੋਣ ਦੀ ਗੱਲ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਨਿਆਗਰਾ ਫਾਲਜ ਚ ਪਿਛਲੇ ਸਮੇਂ ਦੌਰਾਨ ਇੱਕ ਗੁਰਦੁਆਰਾ ਸਾਹਿਬ ਜੋ ਹਾਲੇ ਤਕ ਬਣਿਆ ਵੀ ਨਹੀ ਹੈ ਸਿਰਫ ਕਾਗਜਾ ਚ ਹੀ ਹੈ ਉੱਥੇ ਦੇ ਨਾਲ ਸਬੰਧਤ ਵੀ ਪਾਠੀ ਅਤੇ ਰਾਗੀਆ ਜਥਿਆ ਵੱਲੋ ਕੈਨੇਡਾ ਪਹੁੰਚਣ ਤੋਂ ਬਾਅਦ ਰਫੂਚੱਕਰ ਹੋਣ ਦੀਆਂ ਖਬਰਾ ਮੇਨਸਟ੍ਰੀਮ ਮੀਡੀਆ ਚ ਚਰਚਿਤ ਹੋਈਆ ਸਨ।
ਕੁਲਤਰਨ ਸਿੰਘ ਪਧਿਆਣਾ