ਸਿਮਰਜੀਤ ਬੈਂਸ ਨੂੰ ਅਦਾਲਤ ਨੇ ਐਲਾਨਿਆ ਭਗੌੜਾ

661

ਲੁਧਿਆਣਾ : ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਲੁਧਿਆਣਾ ਸੈਸ਼ਨ ਕੋਰਟ ਨੇ ਵੱਡਾ ਝਟਕਾ ਦਿੰਦੇ ਹੋਏ ਭਗੌੜਾ ਐਲਾਨ ਕਰ ਦਿੱਤਾ ਹੈ। ਦਰਅਸਲ ਸਿਮਰਜੀਤ ਸਿੰਘ ਬੈਂਸ ’ਤੇ ਬਲਾਤਕਾਰ ਦਾ ਮਾਮਲਾ ਵੀ ਦਰਜ ਹੈ ਪਰ ਭਗੌੜਾ ਉਨ੍ਹਾਂ ਨੂੰ ਕੋਰੋਨਾ ਕਾਲ ਦੌਰਾਨ ਨਿਯਮਾਂ ਦੀਆਂ ਉਲੰਘਣਾ ਕਰਨ ਦੇ ਚੱਲਦੇ ਦਰਜ ਹੋਏ ਪਰਚੇ ਕਾਰਣ ਕੀਤਾ ਗਿਆ ਹੈ। ਸਾਬਕਾ ਵਿਧਾਇਕ ਬੈਂਸ ਅਦਾਲਤ ਵਿਚ ਪੇਸ਼ ਨਹੀਂ ਹੋਏ ਅਤੇ ਅੱਜ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ।

ਉਧਰ ਬਲਾਤਕਾਰ ਮਾਮਲੇ ਵਿਚ ਵੀ ਬੈਂਸ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਲਗਾਈ ਗਈ ਸੀ। ਇਸ ਮਾਮਲੇ ’ਤੇ ਅਦਾਲਤ ਵਿਚ ਦੋਵਾਂ ਪੱਖਾਂ ਵਿਚਾਲੇ ਬਹਿਸ ਹੋਈ ਅਤੇ ਅਦਾਲਤ ਨੇ ਬਹਿਸ ਸੁਣਨ ਤੋਂ ਬਾਅਦ ਫੈਂਸਲਾ 11 ਤਾਰੀਖ ਤੱਕ ਰਾਖਵਾਂ ਰੱਖ ਲਿਆ ਹੈ।

44 ਸਾਲਾ ਔਰਤ ਨੇ 16 ਨਵੰਬਰ 2020 ਨੂੰ ਲੁਧਿਆਣਾ ਦੇ ਵਿਧਾਇਕ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ, ਸੁਖਚੈਨ ਸਿੰਘ, ਪਰਮਜੀਤ ਸਿੰਘ ਪੰਮਾ, ਗੋਗੀ ਸ਼ਰਮਾ ਵਿਰੁੱਧ ਐੱਫਆਈਆਰ ਦਰਜ ਕਰਨ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਹੱਥ ਲਿਖਤ ਬਿਨੈ ਦਿੱਤਾ ਸੀ। ਉਹ ਨਿਆਂ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕਾਫ਼ੀ ਦੇਰ ਤਕ ਲਗਾਤਾਰ ਧਰਨੇ ’ਤੇ ਬੈਠੀ ਰਹੀ।

ਜਦੋਂ ਪੁਲਿਸ ਨੇ ਪਰਚਾ ਦਰਜ ਨਾ ਕੀਤਾ ਤਾਂ ਉਸ ਨੇ ਅਦਾਲਤ ਤੋਂ ਗ਼ੁਹਾਰ ਲਾਈ ਸੀ। ਫਿਰ ਅਦਾਲਤ ਦੇ ਹੁਕਮ ’ਤੇ ਜੁਲਾਈ 2021 ਵਿਚ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਕੇਸ ਵਿਚ ਹਾਲੇ ਤਕ ਇਕ ਵੀ ਮੁਲਜ਼ਮ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ।

ਅਮਨ ਕਾਨੂੰਨ ਦੀ ਬਿਗੜੀ ਹੋਈ ਸਤਿਥੀ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਸ ਭਗਵੰਤ ਮਾਨ ਨੂੰ ਪੁਰਜ਼ੋਰ ਅਪੀਲ ਕਰਦੇ ਹੋਏ ਇਹ ਮੰਗ ਕਰਦੇ ਹਾਂ ਕਿ ਸਰੇਆਮ ਘੁੰਮ ਰਹੇ ਕਾਤਲਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ ਅਤੇ ਪੰਜਾਬ ਅਤੇ ਪੰਜਾਬੀਅਤ ਦੇ ਰਾਖੇ ਲਈ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਵਿੱਚ ਕਿੱਤਾ ਜਾਵੇ। ਇੱਕ ਬਦਲਾਅ ਦੇ ਰੂਪ ਵਿੱਚ ਚੁਣੀ ਹੋਈ ਸਰਕਾਰ ਨੂੰ ਮੇਰੀ ਇਹੋ ਅਪੀਲ ਹੈ ਬਦਲਾਅ ਸਭ ਤੋਂ ਪਹਿਲਾਂ ਅਮਨ ਕਾਨੂੰਨ ਦੀ ਦਰੁਸਤੀ ਹੋਕੇ ਸੂਬਾ ਨਿਵਾਸੀਆਂ ਨੂੰ ਵੇਖਣ ਨੂੰ ਮਿਲੇ……… ਲੋਕ ਇਨਸਾਫ਼ ਪਾਰਟੀ