ਟਰਾਂਟੋ ,ਕੈਨੇਡਾ : 2022 ਚ ਅੰਤਰ ਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਭਾਰਤ ਤੋਂ ਕੈਨੇਡਾ ਆਏ ਕਾਰਤਿਕ ਵਾਸੂਦੇਵ (21) ਦਾ ਲੰਘੇ ਵੀਰਵਾਰ ਸ਼ਾਮ 5 ਵਜੇ ਟਰਾਂਟੋ ਦੇ ਸਬਵੇਅ ਸਟੇਸ਼ਨ (Sherborne Station on Glen Road )ਦੇ ਬਾਹਰ ਗੋਲੀ ਮਾਰ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਕਾਰਤਿਕ ਵਾਸੂਦੇਵ ਟਰਾਂਟੋ ਦੇ ਸੇਨੇਕਾ ਕਾਲਜ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਖਬਰ ਮੁਤਾਬਕ ਉਸਦੇ ਕਈ ਵਾਰ ਗੋਲੀ ਮਾਰੀ ਗਈ ਹੈ ,ਕਤਲ ਦੇ ਕਾਰਨ ਹਾਲੇ ਸਪੱਸ਼ਟ ਨਹੀ ਹਨ। ਕਤਲ ਕਰਨ ਵਾਲਾ ਸਾਢੇ ਪੰਜ ਫੁੱਟ ਦੇ ਕਰੀਬ ਦਾ ਬਲੈਕ ਭਾਈਚਾਰੇ ਨਾਲ ਸਬੰਧਤ ਵਿਅਕਤੀ ਦੱਸਿਆ ਜਾ ਰਿਹਾ ਹੈ।
ਕੁਲਤਰਨ ਸਿੰਘ ਪਧਿਆਣਾ

ਉਨਟਾਰੀਓ ਦੇ ਸ਼ਹਿਰ ਵਾੱਨ ਚ ਪਿਛਲੇ ਸਾਲ ਆਪਣੇ ਡਰਾਇਵ ਵੇਅ ਚ ਖੇਡ ਰਹੇ ਦੋ ਬੱਚਿਆ ਜੈਕਸ ਚੌਧਰੀ (4) ਅਤੇ ਅਨਾਇਆ(10) ਨੂੰ ਕਾਰ ਐਕਸੀਡੈਂਟ ਚ ਮਾਰਨ ਦੇ ਦੋਸ਼ ਹੇਠ ਇੱਕ ਨਾਬਾਲਗ ਜਿਸਦੀ ਹਾਦਸੇ ਸਮੇਂ ਉਮਰ 16 ਸਾਲ ਦੀ ਸੀ ਨੂੰ ਇੱਕ ਸਾਲ ਦੀ ਉਪਨ ਕਸਟਡੀ ਦੀ ਸਜਾ ਅਤੇ 6 ਸਾਲ ਲਈ ਗੱਡੀ ਚਲਾਉਣ ਉਤੇ ਰੋਕ ਦੀ ਸਜਾ ਸੁਣਾਈ ਗਈ ਹੈ । ਨਾਬਾਲਗ ਆਪਣੇ ਪਿਤਾ ਦੀ ਮਰਸਡੀਜ ਗੱਡੀ ਘਰੇਲੂ ਖੇਤਰ ਚ 40 ਕਿਲੋਮੀਟਰ ਦੇ ਜੋਨ ਚ 100 ਕਿਲੋਮੀਟਰ ਦੀ ਰਫਤਾਰ ਨਾਲ ਚਲਾ ਰਿਹਾ ਸੀ ਜਦੋ ਗੱਡੀ ਕਰਵ ਨਾਲ ਟਕਰਾ ਬੱਚਿਆ ਚ ਜਾ ਵੱਜੀ ਸੀ।

ਬਰੈਂਪਟਨ ਅਤੇ ਮਿਸੀਸਾਗਾ ਚ ਚੋਰਾ ਦੇ ਹੌਂਸਲੇ ਬੁਲੰਦ
ਬਰੈਂਪਟਨ ਅਤੇ ਮਿਸੀਸਾਗਾ ਚ ਦਰਵਾਜ਼ੇ ਤਾਕੀਆ ਭੰਨ ਘਰਾ ਅਤੇ ਬਿਜ਼ਨਸ ਅਦਾਰਿਆ ਅੰਦਰ ਦਾਖਲ ਹੋਣ ਦੇ ਮਾਮਲਿਆ ਚ ਵੱਡਾ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ। ਪੀਲ ਪੁਲਿਸ ਦੀ ਰਿਪੋਰਟ ਮੁਤਾਬਕ 2 ਮਾਰਚ ਤੋਂ ਲੈਕੇ 30 ਮਾਰਚ ਤੱਕ ਦੋਵੇ ਸ਼ਹਿਰਾ ਚ ਕੁੱਲ 113 ਮਾਮਲੇ ਸਾਹਮਣੇ ਆਏ ਹਨ ਜਿੰਨਾ ਚ ਭੰਨਤੋੜ ਕਰ ਇਮਾਰਤਾ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਨਾ ਮਾਮਲਿਆ ਚ ਬਰੈਂਪਟਨ ਨਾਲ ਸਬੰਧਤ 64 ਅਤੇ ਮਿਸੀਸਾਗਾ ਦੇ ਨਾਲ ਸਬੰਧਤ 49 ਮਾਮਲੇ ਹਨ। ਕੁੱਲ ਸਾਹਮਣੇ ਆਏ ਮਾਮਲਿਆ ਚ 46 ਘਰਾਂ ਨਾਲ ਸਬੰਧਤ,25 ਰੈਸਟੋਰੈਂਟ ਨਾਲ , 17 ਸਟੋਰ ਨਾਲ ,11 ਅਪਾਰਟਮੈਂਟ ਨਾਲ ,7 ਕੰਸਟਰਕਸ਼ਨ ਸਾਈਟ ਨਾਲ ,3 ਆਫਿਸ,2 ਸਕੂਲ ਅਤੇ 2 ਫਾਰਮੈਸੀ ਨਾਲ ਸਬੰਧਤ ਹਨ। ਪੁਲਿਸ ਵੱਲੋ ਲੋਕਾ ਨੂੰ ਵਧੇਰੇ ਅਹਿਤਿਆਤ ਰੱਖਣ ਵਾਸਤੇ ਕਿਹਾ ਜਾ ਰਿਹਾ ਹੈ ਪਰ ਦੂਜੇ ਪਾਸੇ ਚੋਰਾ ਦੀ ਗੱਲ ਕਰੀਏ ਤਾਂ ਚੋਰਾ ਦੇ ਹੌਂਸਲੇ ਕਾਨੂੰਨ ਦੀ ਢਿੱਲੀ ਕਾਰਗੁਜਾਰੀ ਕਾਰਨ ਬੁਲੰਦ ਬਣੇ ਹੋਏ ਹਨ।
ਕੁਲਤਰਨ ਸਿੰਘ ਪਧਿਆਣਾ