ਮਹਾਰਾਸ਼ਟਰ : ਜੰਗਲ ‘ਚ ‘ਬੰਗਾਲ ਮਾਨੀਟਰ ਲਿਜ਼ਾਰਡ’ ਨਾਲ ਗੈਂਗਰੇਪ, CCTV ‘ਚ ਦਿਖੀ ਹੈਵਾਨੀਅਤ, 4 ਮੁਲਜ਼ਮ ਕਾਬੂ
ਜੰਗਲਾਤ ਅਧਿਕਾਰੀ ਨੇ ਕਿਹਾ, “ਜਾਂਚ ਦੌਰਾਨ, ਜੰਗਲਾਤ ਰੇਂਜਰਾਂ ਨੇ ਪਾਇਆ ਕਿ ਮੁਲਜ਼ਮ ਨੇ ਕਥਿਤ ਤੌਰ ‘ਤੇ ਬੰਗਾਲ ਮਾਨੀਟਰ ਕਿਰਲੀ ਨਾਲ ਦੁਰਵਿਵਹਾਰ ਕੀਤਾ ਸੀ। ਉਸ ਦੀ ਇਹ ਕਾਰਵਾਈ ਇੱਕ ਮੁਲਜ਼ਮ ਦੇ ਮੋਬਾਈਲ ਫੋਨ ਵਿੱਚ ਰਿਕਾਰਡ ਹੋ ਗਈ। ਐਸਟੀਆਰ ਦੇ ਫੀਲਡ ਡਾਇਰੈਕਟਰ ਨਾਨਾਸਾਹਿਬ ਨੇ ਕਿਹਾ, “ਚਾਰੇ ਮੁਲਜ਼ਮਾਂ ਖ਼ਿਲਾਫ਼ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।”


ਮੁੰਬਈ— ਮਹਾਰਾਸ਼ਟਰ ਦੇ ਸਹਿਯਾਦਰੀ ਟਾਈਗਰ ਰਿਜ਼ਰਵ (Sahyadri Tiger Reserve) ‘ਚ ‘ਬੰਗਾਲ ਮਾਨੀਟਰ ਲਿਜ਼ਾਰਡ’ ਨਾਲ ਕਥਿਤ ਤੌਰ ‘ਤੇ ਕੁਕਰਮ ਕਰਨ ਦੇ ਦੋਸ਼ ‘ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਮਾਚਾਰ ਏਜੰਸੀ ਪੀਟੀਆਈ-ਭਾਸ਼ਾ ਨੇ ਮਹਾਰਾਸ਼ਟਰ ਦੇ ਇਕ ਜੰਗਲਾਤ ਅਧਿਕਾਰੀ ਦੇ ਹਵਾਲੇ ਨਾਲ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜੰਗਲਾਤ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਹ ਘਟਨਾ ਰਤਨਾਗਿਰੀ ਜ਼ਿਲ੍ਹੇ ਦੇ ਗੋਥਾਨੇ ਪਿੰਡ ਵਿੱਚ ਵਾਪਰੀ। ਇਹ ਮਾਮਲਾ 31 ਮਾਰਚ ਨੂੰ ਸਹਿਯਾਦਰੀ ਟਾਈਗਰ ਰਿਜ਼ਰਵ ਦੇ ਅਧੀਨ ਚੰਦੋਲੀ ਨੈਸ਼ਨਲ ਪਾਰਕ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ।

ਵਣ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਦੀ ਪਛਾਣ ਸੰਦੀਪ ਤੁਕਾਰਾਮ ਪਵਾਰ, ਮੰਗੇਸ਼ ਕਾਮਤੇਕਰ, ਅਕਸ਼ੈ ਕਾਮਤੇਕਰ ਅਤੇ ਰਮੇਸ਼ ਘੱਗ ਵਜੋਂ ਹੋਈ ਹੈ। ਜੰਗਲਾਤ ਅਧਿਕਾਰੀ ਨੇ ਕਿਹਾ, “ਜਾਂਚ ਦੌਰਾਨ, ਜੰਗਲਾਤ ਰੇਂਜਰਾਂ ਨੇ ਪਾਇਆ ਕਿ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਬੰਗਾਲ ਮਾਨੀਟਰ ਕਿਰਲੀ ਨਾਲ ਕੁਕਰਮ ਕੀਤਾ ਸੀ। ਉਸ ਦੀ ਇਹ ਕਾਰਵਾਈ ਇੱਕ ਮੁਲਜ਼ਮ ਦੇ ਮੋਬਾਈਲ ਫੋਨ ਵਿੱਚ ਰਿਕਾਰਡ ਹੋ ਗਈ। ਐਸਟੀਆਰ ਦੇ ਫੀਲਡ ਡਾਇਰੈਕਟਰ ਨਾਨਾਸਾਹਿਬ ਨੇ ਕਿਹਾ, “ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।”

ਸਹਿਆਦਰੀ ਟਾਈਗਰ ਰਿਜ਼ਰਵ ਵਿੱਚ ਤਾਇਨਾਤ ਜੰਗਲਾਤ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਨੂੰ ਟਰੇਸ ਕੀਤਾ, ਜਿਸ ਵਿੱਚ ਉਹ ਜੰਗਲ ਵਿੱਚ ਘੁੰਮਦੇ ਨਜ਼ਰ ਆਏ। ਘਟਨਾ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਮੁਲਜ਼ਮ ਕੋਂਕਣ ਤੋਂ ਕੋਲਹਾਪੁਰ ਦੇ ਚੰਦੋਲੀ ਪਿੰਡ ‘ਚ ਸ਼ਿਕਾਰ ਲਈ ਆਏ ਸਨ। ਅਸੀਂ ਮੁਲਜ਼ਮਾਂ ਕੋਲੋਂ ਸਾਰੇ ਸਬੰਧਤ ਸਬੂਤ ਬਰਾਮਦ ਕਰ ਲਏ ਹਨ। ਇਨ੍ਹਾਂ ਨੂੰ ਪਹਿਲਾਂ ਜੰਗਲਾਤ ਵਿਭਾਗ ਦੀ ਹਿਰਾਸਤ ਵਿੱਚ ਦਿੱਤਾ ਗਿਆ ਸੀ ਪਰ ਹੁਣ ਉਹ ਸਾਰੇ ਜ਼ਮਾਨਤ ’ਤੇ ਬਾਹਰ ਹਨ।

ਬੰਗਾਲ ਮਾਨੀਟਰ ਲਿਜ਼ਰਡ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਇੱਕ ਰਾਖਵੀਂ ਪ੍ਰਜਾਤੀ ਹੈ। ਦੋਸ਼ ਸਾਬਤ ਹੋਣ ‘ਤੇ ਮੁਲਜ਼ਮਾਂ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ‘ਬੰਗਾਲ ਮਾਨੀਟਰ’ ਭਾਰਤੀ ਉਪ ਮਹਾਂਦੀਪ ਦੇ ਨਾਲ-ਨਾਲ ਦੱਖਣ-ਪੂਰਬੀ ਏਸ਼ੀਆ ਅਤੇ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਪਾਈ ਜਾਣ ਵਾਲੀ ਇੱਕ ਵੱਡੀ ਕਿਰਲੀ ਹੈ। ਇਹ ਵੱਡੀ ਕਿਰਲੀ ਮੁੱਖ ਤੌਰ ‘ਤੇ ਜ਼ਮੀਨ ‘ਤੇ ਰਹਿੰਦੀ ਹੈ ਅਤੇ ਇਸਦੀ ਕੁੱਲ ਲੰਬਾਈ ਲਗਭਗ 61 ਤੋਂ 175 ਸੈਂਟੀਮੀਟਰ (24 ਤੋਂ 69 ਇੰਚ) ਹੈ।