ਸੰਗਰੂਰ ‘ਚ ਹੈਰਾਨਕੁਨ ਮਾਮਲਾ–ਵਿਦੇਸ਼ ‘ਚ ਪੜ੍ਹਦੀ ਪਤਨੀ ਦੀ ਸਟੱਡੀ ਦਾ ਖਰਚਾ ਚੁੱਕ ਰਿਹਾ ਸੀ ਪਤੀ, ਪਤਨੀ ਵੱਲੋਂ ਵੀਜ਼ਾ ਨਾ ਭੇਜਣ ਤੋਂ ਪਤੀ ਨੇ ਵਿਚੌਲੇ ਦਾ ਮੁੰਡਾ ਹੀ ਕਰ ਲਿਆ ਅਗਵਾ….

ਸੰਗਰੂਰ ਦੇ ਪਿੰਡ ਬਡਰੁੱਖਾਂ ਦਾ ਹੈ, ਜਿੱਥੇ ਸਟੱਡੀ ਵੀਜ਼ੇ ‘ਤੇ ਵਿਦੇਸ਼ ਗਈ ਪਤਨੀ ਕੋਲ ਜਾਣ ਤੋਂ ਅਸਮਰੱਥ ਹੋਣ ਕਾਰਨ ਨੌਜਵਾਨ ਨੇ ਆਪਣੇ ਗੁੱਸੇ ਵਿੱਚ ਵਿਚੌਲ ਦੇ 26 ਸਾਲਾ ਲੜਕੇ ਨੂੰ ਅਗਵਾ ਕਰ ਲਿਆ। ਪੁਲਿਸ ਨੇ ਅਗਵਾ ਹੋਏ ਲੜਕੇ ਨੂੰ ਤਾਂ ਬਰਾਮਦ ਕਰ ਲਿਆ ਹੈ ਪਰ ਨੌਜਵਾਨ ਨੇ ਅਗਵਾ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਤੇ ਉਸ ਦਾ ਸਾਥੀ ਫਰਾਰ ਹਨ।

ਸੰਗਰੂਰ ‘ਚ ਇੱਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ ਹੈ ਕਿ ਲੜਕੇ ਨੇ ਆਪਣੀ ਪਤਨੀ ਨਾਲ ਵਿਦੇਸ਼ ਨਾ ਜਾਣ ਕਾਰਨ ਵਿਆਹ ਕਰਵਾਉਣ ਵਾਲੇ ‘ਤੇ ਆਪਣਾ ਗੁੱਸਾ ਕੱਢ ਕੇ ਆਪਣੇ ਵਿਛੋਲੇ ਦੇ ਲੜਕੇ ਨੂੰ ਅਗਵਾ ਕਰ ਲਿਆ। ਤਿੰਨ ਸਾਲ ਪਹਿਲਾਂ ਵਿਚੌਲੇ ਨੇ ਵਿਆਹ ਕਰਵਾਇਆ ਸੀ। ਲੜਕੇ ਨੇ ਪੈਸੇ ਖਰਚ ਕੇ ਲੜਕੀ ਨੂੰ ਵਿਦੇਸ਼ ਭੇਜਿਆ ਸੀ ਪਰ ਲੜਕੇ ਨੂੰ ਵਿਦੇਸ਼ ਤੋਂ ਲੜਕੀ ਵੱਲੋਂ ਵੀਜ਼ਾ ਨਹੀਂ ਮਿਲਿਆ, ਜਿਸ ਕਾਰਨ ਗੁੱਸੇ ‘ਚ ਆਏ ਲੜਕੇ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਵਿਛੋਲੇ ਦੇ 26 ਸਾਲਾ ਲੜਕੇ ਨੂੰ ਅਗਵਾ ਕਰ ਲਿਆ। ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਅਗਵਾ ਹੋਏ ਲੜਕੇ ਨੂੰ ਲੱਭ ਲਿਆ ਪਰ ਦੋਸ਼ੀ ਅਜੇ ਫਰਾਰ ਹੈ।

ਮਾਮਲਾ ਸੰਗਰੂਰ ਦੇ ਪਿੰਡ ਬਡਰੁੱਖਾਂ ਦਾ ਹੈ, ਜਿੱਥੇ ਸਟੱਡੀ ਵੀਜ਼ੇ ‘ਤੇ ਵਿਦੇਸ਼ ਗਈ ਪਤਨੀ ਕੋਲ ਜਾਣ ਤੋਂ ਅਸਮਰੱਥ ਹੋਣ ਕਾਰਨ ਨੌਜਵਾਨ ਨੇ ਆਪਣੇ ਗੁੱਸੇ ਵਿੱਚ ਵਿਚੌਲ ਦੇ 26 ਸਾਲਾ ਲੜਕੇ ਨੂੰ ਅਗਵਾ ਕਰ ਲਿਆ। ਪੁਲਿਸ ਨੇ ਅਗਵਾ ਹੋਏ ਲੜਕੇ ਨੂੰ ਤਾਂ ਬਰਾਮਦ ਕਰ ਲਿਆ ਹੈ ਪਰ ਨੌਜਵਾਨ ਨੇ ਅਗਵਾ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਤੇ ਉਸ ਦਾ ਸਾਥੀ ਫਰਾਰ ਹਨ।

ਸੰਗਰੂਰ ਤੋਂ ਐੱਸ.,ਪੀ,ਡੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਲਕਸ਼ਮਣ ਸਿੰਘ ਪਿੰਡ ਲਿੱਦੜਾਂ ਨੇ ਪੁਲਿਸ ਕੋਲ ਐੱਫ.ਆਈ.ਆਰ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਕਰਮਵੀਰ ਦੁਕਾਨ ਤੋਂ ਘਰ ਨਹੀਂ ਪਰਤਿਆ ਅਤੇ ਉਸ ਦਾ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਅਤੇ ਜਦੋਂ ਪੁਲਿਸ ਨੂੰ ਫੋਨ ਕੀਤਾ ਤਾਂ ਜਾਂਚ ਕੀਤੀ। ਉਸ ਦੀ ਦੁਕਾਨ ਬੰਦ ਸੀ ਅਤੇ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕਰਦੇ ਹੋਏ ਇਸ ਮਾਮਲੇ ‘ਚ ਪਿੰਡ ਬਡਰੁੱਖਾਂ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨੂੰ ਮੁਲਜ਼ਮ ਪਾਇਆ ਹੈ।


ਪੂਰਾ ਮਾਮਲਾ ਇਹ ਸੀ ਕਿ ਜਿਸ ਲੜਕੀ ਨਾਲ ਹਰਜਿੰਦਰ ਨੇ ਵਿਆਹ ਕੀਤਾ ਸੀ, ਉਹ ਸਟੱਡੀ ਵੀਜ਼ਾ ਉੱਤੇ ਇੰਗਲੈਂਡ ਗਈ ਹੋਈ ਸੀ। ਉਸਦੀ ਪੜ੍ਹਾਈ ਦਾ ਖਰਚਾ ਹਰਜਿੰਦਰ ਸਿੰਘ ਹਨੀ ਨੇ ਕੀਤਾ ਸੀ। ਪਰ ਹੁਣ ਤੱਕ ਹਰਜਿੰਦਰ ਆਪਣੀ ਪਤਨੀ ਤੱਕ ਨਹੀਂ ਪਹੁੰਚ ਸਕਿਆ, ਇਸੇ ਦੁਸ਼ਮਣੀ ਦੇ ਚੱਲਦਿਆਂ ਹਰਜਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਰਮਵੀਰ ਸਿੰਘ ਨੂੰ ਅਗਵਾ ਕਰ ਲਿਆ ਅਤੇ ਪੁਲਿਸ ਨੇ ਹਰਜਿੰਦਰ ਸਿੰਘ ਦੇ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 365 ਤਹਿਤ ਮਾਮਲਾ ਦਰਜ ਕਰ ਲਿਆ ਹੈ |