ਕੰਗਨਾ ਦਾ ਟਵਿੱਟਰ ਅਕਾਊਂਟ ਤਾਂ ਸਸਪੈਂਡ ਹੈ ਪਰ ਇੰਸਟਾਗ੍ਰਾਮ ਸਟੋਰੀਜ਼ ਅਪਲੋਡ ਕਰ ਕੇ ਲਗਾਤਾਰ ਵਿਵਾਦਤ ਬਿਆਨ ਦੇ ਰਹੀ ਹੈ। ਕੰਗਨਾ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੁਖਦ ਤੇ ਸ਼ਰਮਨਾਕ ਦੱਸਿਆ

ਕੰਗਨਾ ਰਣੌਤ ਇਨ੍ਹੀਂ ਦਿਨੀਂ ਖੂਬ ਵਿਵਾਦਾਂ ‘ਚ ਰਹਿੰਦੀ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਨੂੰ ਸ਼ਰਮਨਾਕ ਦੱਸਦੇ ਹੋਏ ਕੰਗਨਾ ਰਣੌਤ ਨੇ ਵਿਵਾਦਤ ਬਿਆਨ ਦਿੱਤਾ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਭੜਕੀ ਕੰਗਨਾ ਨੇ ਭਾਰਤ ਨੂੰ ‘ਜ਼ੇਹਾਦੀ ਰਾਸ਼ਟਰ’ ਦੱਸਿਆ ਹੈ। ਪੀਐਮ ਮੋਦੀ ਨੇ ਆਪਣੇ ਸੰਬੋਧਨ ‘ਚ ਅੱਜ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ।

ਕੀ ਕਿਹਾ ਕੰਗਨਾ ਰਣੌਤ ਨੇ?


ਕੰਗਨਾ ਦਾ ਟਵਿੱਟਰ ਅਕਾਊਂਟ ਤਾਂ ਸਸਪੈਂਡ ਹੈ ਪਰ ਇੰਸਟਾਗ੍ਰਾਮ ਸਟੋਰੀਜ਼ ਅਪਲੋਡ ਕਰ ਕੇ ਲਗਾਤਾਰ ਵਿਵਾਦਤ ਬਿਆਨ ਦੇ ਰਹੀ ਹੈ। ਕੰਗਨਾ ਨੇ ਇੰਸਟਾ ਸਟੋਰੀ ‘ਚ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੁਖਦ ਤੇ ਸ਼ਰਮਨਾਕ ਦੱਸਦੇ ਹੋਏ ਲਿਖਿਆ ਜੇਕਰ ਸੰਸਦ ‘ਚ ਚੁਣੀ ਹੋਈ ਸਰਕਾਰ ਦੇ ਬਦਲੇ ਸੜਕਾਂ ‘ਤੇ ਲੋਕਾਂ ਨੇ ਕਾਨੂੰਨ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਇਕ ਜ਼ੇਹਾਦੀ ਰਾਸ਼ਟਰ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈ ਜੋ ਅਜਿਹਾ ਚਾਹੁੰਦੇ ਸੀ।

ਪੀਐਮ ਮੋਦੀ ਨੇ ਕੀ ਕਿਹਾ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੰਬੋਧਨ ‘ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਕਸਦ ਇਹ ਸੀ ਕਿ ਦੇਸ਼ ਦੇ ਕਿਸਾਨਾਂ ਨੂੰ ਖਾਸ ਕਰ ਕੇ ਛੋਟੇ ਕਿਸਾਨਾਂ ਨੂੰ ਹੋਰ ਤਾਕਤ ਮਿਲੇ ਉਨ੍ਹਾਂ ਨੂੰ ਆਪਣੀ ਉਪਜ ਦੀ ਸਹੀ ਕੀਮਤ ਤੇ ਵੇਚਣ ਲਈ ਜ਼ਿਆਦਾ ਤੋਂ ਜ਼ਿਆਦਾ ਮੌਕੇ ਮਿਲਣ ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕਾਫੀ ਸਮੇਂ ਤੋਂ ਦੇਸ਼ ਦੇ ਕਿਸਾਨ, ਦੇਸ਼ ਦੇ ਖੇਤੀ ਮਾਹਿਰ, ਦੇਸ਼ ਦੇ ਕਿਸਾਨ ਸੰਗਠਨ ਲਗਾਤਾਰ ਇਹ ਮੰਗ ਕਰ ਰਹੇ ਸੀ।

ਹਿੰਦੂ ਹਕੂਮਤ ਨੂੰ ਹਿੰਦੂ ਨਰਾਜ਼ ਕਿਉਂ ਕਰਣੇ ਪਏ ? • ਭਾਜਪਾ ਦੀਆਂ ਲੋਕ ਸਭਾ ਵਿੱਚ 300 ਸੀਟਾਂ ਹਨ • ਭਾਜਪਾ ਦੀਆਂ ਰਾਜ ਸਭਾ ਵਿੱਚ 94 ਸੀਟਾਂ ਹਨ
• ਭਾਜਪਾ ਦੀਆਂ State legislative councils ਵਿੱਚ 117 ਸੀਟਾਂ ਹਨ • ਭਾਜਪਾ ਦੀਆਂ Union territories ਵਿੱਚ 17 ਸੀਟਾਂ ਹਨ

• ਭਾਜਪਾ ਦੇ ਪੰਜਾਬ ‘ਚ ਕੇਵਲ 2 MLA ਹਨ ਅਤੇ 3 MP ਹਨ
ਮਤਲਬ ਪੰਜਾਬ ਵਿੱਚ ਭਾਜਪਾ ਦਾ ਬੋਲਬਾਲਾ ਕਦੇ ਵੀ ਨਹੀਂ ਸੀ ਮਤਲਬ ਉਨਾਂ ਨੂੰ ਪੰਜਾਬ ‘ਚ ਫਿਲਹਾਲ ਵੋਟਾਂ ‘ਚ ਸੀਟਾਂ ਜਾਣ ਦਾ ਖਤਰਾ ਨਹੀਂ –1) ਫਿਰ ਹਿੰਦੂ ਹਕੂਮਤ ਨੇ ਸਿੱਖ ਖੁਸ਼ ਕਰਕੇ ਹਿੰਦੂ ਨਰਾਜ਼ ਕਿਉਂ ਕਰਵਾਏ ? 2) ਸੋਧਾਂ ਦੀ ਗੱਲ ਨਹੀਂ ਕੀਤੀ ਸਿੱਧਾ ਤਿੰਨ ਕਨੂੰਨ ਰੱਧ ਕਰਣ ਦੀ ਗੱਲ ਕੀਤੀ …ਕਿਉਂ ? 3) ਜਦੋਂ ਸਾਰਾ ਪੰਜਾਬ ਸੜਕਾਂ ਤੇ ਸੀ ਉਦੋਂ ਵੀ ਗੱਲ ਨਹੀਂ ਮੰਨੀ ਪਰ ਜਦੋਂ ਕਾਮਰੇਡਾਂ ਦੀਆਂ ਕਰਤੂਤਾਂ ਵੇਖਕੇ ਲੋਕ ਪਾਸੇ ਹੋ ਗਏ ਉਦੋਂ ਸਾਰੇ ਕਨੂੰਨ ਰੱਧ ਕਰ ਦਿੱਤੇ …ਕਿਉਂ ?


4) ਇੱਹ ਜਿੱਤ ਕਾਮਰੇਡਾਂ ਦੇ ਹੱਥ ਨਹੀਂ ਫੜਾਈ ਨਾਂ ਕਿਸੇ ਹੋਰ ਪਾਰਟੀ ਹੱਥ ਫੜਾਈ ਸਗੋਂ ਸਿੱਖਾਂ ਦੇ ਹੱਥ ਫੜਾਈ …ਕਿਉਂ ? 5) ਕਨੂੰਨ ਰੱਧ ਕਰਣ ਵਾਸਤੇ ਗੁਰਪੁਰਬ ਵਾਲਾ ਦਿਨ ਚੁਣਿਆ …ਕਿਉ ?6) ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ, ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ, ਗੁਰਪੁਰਬ ਦਾ ਜ਼ਿਕਰ …ਕਿਉਂ ?

7) ਬੋਲੀ ‘ਚ ਹੰਕਾਰ ਨਹੀਂ ਸਗੋਂ ਨਿਮਰਤਾ …ਕਿਉਂ ? 8.) ਸਿੱਖਾਂ ਨੂੰ ਗਲਤ ਨਹੀਂ ਕਿਹਾ ਸਗੋਂ ਆਪਣੇ ਆਪ ਨੂੰ ਗਲਤ ਕਿਹਾ …ਕਿਉਂ ?

9) 20 ਮਹੀਨੇਆਂ ਬਾਅਦ ਲਾਂਘਾ ਖੋਲਤਾ ਅਤੇ 14 ਮਹੀਨੇਆਂ ਬਾਅਦ ਖੇਤੀ ਵਿਰੁਧ ਕਨੂੰਨ ਰੱਧ ਕਰਤੇ ਉਹਵੀ ਗੁਰਪੁਰਬ ਦੇ ਮੌਕੇ ਤੇ …ਕਿਉਂ ? 10) ਕਿਸਾਨਾਂ ਤੋਂ ਜਾਦਾ ਇਹ ਜਿੱਤ ਸਿੱਖ ਕਿਸਾਨਾਂ ਨੂੰ ਦਿੱਤੀ …ਕਿਉਂ ? ਕੀ 300 ਸੀਟਾਂ ਵਾਲੇਆਂ ਨੇ 3 ਸੀਟਾਂ ਪਿੱਛੇ ਇਹ ਫੈਸਲੇ ਕਰਤੇ ?

3 ਸੀਟਾਂ ਵੀ ਹਿੰਦੂਆਂ ਕਰਕੇ ਮਿਲਦੀਆਂ ਹਨ (ਹੁਣ ਉਹਵੀ ਨਰਾਜ਼ ਕਰਤੇ) ਫਿਰ ਸਿੱਖ ਖੁਸ਼ ਕਿਉਂ ਕੀਤੇ ਗਏ ? ਉਹਵੀ ਇੱਕੋ ਦਮ