ਫਗਵਾੜਾ: ਐੱਲਪੀਯੂ ’ਚ ਗੋਲੀ ਚੱਲਣ ਕਾਰਨ ਇਕ ਵਿਦਿਆਰਥੀ ਗੰਭੀਰ ਜ਼ਖ਼ਮੀ, 4 ਗ੍ਰਿਫ਼ਤਾਰ
Lovely Professional University-Phagwara student from Noida, 3 others sustain bullet injuries in clash between two groups
ਫਗਵਾੜਾ, 4 ਮਈ – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ)-ਫਗਵਾੜਾ ਦਾ ਵਿਦਿਆਰਥੀ ਨੂੰ ਅੱਜ ਤੜਕੇ ਯੂਨੀਵਰਸਿਟੀ ਦੇ ਲਾਅ ਗੇਟ ‘ਤੇ ਵਿਦਿਆਰਥੀਆਂ ਦੇ ਦੋ ਸਮੂਹਾਂ ਵਿਚਾਲੇ ਹੋਈ ਝੜਪ ਦੌਰਾਨ ਗੋਲੀਬਾਰੀ ‘ਚ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਤਿੰਨ ਹੋਰਾਂ ਨੂੰ ਜ਼ਖ਼ਮ ਆਏ ਹਨ।
ਚਾਰੇ ਜ਼ਖ਼ਮੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਗੰਭੀਰ ਜ਼ਖ਼ਮੀ ਸੱਤਿਅਮ ਪੰਵਾਰ (21) ਵਾਸੀ ਨੋਇਡਾ ਨੂੰ ਜਲੰਧਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਮੁੱਖ ਮੈਡੀਕਲ ਅਫ਼ਸਰ ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਬਾਕੀ ਤਿੰਨ ਵਿਦਿਆਰਥੀਆਂ ਯਸ਼ ਰਾਠੀ, ਆਦਰਸ਼ ਤ੍ਰਿਪਾਠੀ ਅਤੇ ਪ੍ਰੀਕਸ਼ਤ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਐੱਸਪੀ ਰੁਪਿੰਦਰ ਕੌਰ ਭੱਟੀ ਤੜਕੇ 4 ਵਜੇ ਦੇ ਕਰੀਬ ਮੌਕੇ ’ਤੇ ਪੁੱਜੀ। ਰਿਪੋਰਟਾਂ ਅਨੁਸਾਰ ਸਤਿਅਮ, ਜੋ ਐੱਲਪੀਯੂ ਦਾ ਵਿਦਿਆਰਥੀ ਅਤੇ ਪੀਜੀ ਵਿੱਚ ਰਹਿੰਦਾ ਸੀ, ਆਪਣੇ ਹੋਰ ਸਾਥੀਆਂ ਨਾਲ ਲਾਅ ਗੇਟ ‘ਤੇ ਘੁੰਮ ਰਿਹਾ ਸੀ, ਜਦੋਂ ਬਿਹਾਰ ਦਾ ਇੱਕ ਵਿਦਿਆਰਥੀ ਜੈ ਮੁਨੀ ਰਤਨਮ (25) ਤਿੰਨ ਅਣਪਛਾਤੇ ਨੌਜਵਾਨਾਂ ਨਾਲ ਮੋਟਰਸਾਈਕਲ ‘ਤੇ ਉੱਥੇ ਪਹੁੰਚਿਆ ਅਤੇ ਸਤਿਅਮ ਨਾਲ ਝਗੜ ਪਿਆ।
ਰਤਨਮ ਨੇ ਕਥਿਤ ਤੌਰ ‘ਤੇ ਸਤਿਅਮ ‘ਤੇ ਗੋਲੀਆਂ ਚਲਾਈਆਂ ਅਤੇ ਗੋਲੀਆਂ ਉਸ ਦੇ ਪੇਟ ਅਤੇ ਸੱਜੀ ਬਾਂਹ ‘ਤੇ ਲੱਗੀਆਂ। ਇਸ ਮਗਰੋਂ ਰਤਨਮ ਮੌਕੇ ਤੋਂ ਫਰਾਰ ਹੋ ਗਿਆ। ਰਤਨਮ ਦੇ ਦੋ ਸਾਥੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਇਨ੍ਹਾਂ ਦੀ ਪਛਾਣ ਹਰਿਆਣਾ ਦੇ ਕਰਨਾਲ ਦੇ ਪ੍ਰੀਕਸ਼ਤ ਅਤੇ ਮੱਧ ਪ੍ਰਦੇਸ਼ ਦੇ ਆਦਰਸ਼ ਤ੍ਰਿਪਾਠੀ ਵਜੋਂ ਹੋਈ ਹੈ।
ਪੁਲੀਸ ਨੇ ਮੌਕੇ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਪ੍ਰੀਕਸ਼ਿਤ ਅਤੇ ਆਦਰਸ਼ ਸਮੇਤ ਚਾਰ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।
One student of Lovely Professional University (LPU)-Phagwara sustained serious bullet injuries in firing while three others received minor injuries during a clash between two groups of students at the university’s Law Gate in wee hours of Saturday.
All the four injured were brought to the Civil Hospital at Phagwara, but the one seriously injured, Satyam Panwar (21), a resident of Noida, was referred to a Jalandhar hospital.
Chief Medical Officer Dr Lehimber Ram said the other three students, Yash Rathi, Adarsh Tripathi and Prikshit, were discharged after being given first aid.
Superintendent of Police Rupinder Kaur Bhatti rushed to the spot around 4 am. As per reports, Satyam, an LPU student and residing in a PG, along with his other companions was roaming at Law Gate when a rusticated Bihar student, Jai Muni Ratnam (25), along with three unknown youths arrived there on a motorcycle and quarrelled with Satyam. Ratnam allegedly opened fire at Satyam and bullets hit his stomach and right arm. Ratnam fled the spot.
Ratnam’s two companions also received minor injuries. They have been identified as Prikshit (BBA LLB- IV semester) of Karnal in Haryana and Adarsh Tripathi (BBA LLB-IV semester) of Madhya Pradesh. The police have recovered two bullet shells on the spot. Four youths, including Prikshit and Adarsh, have been taken into custody.