ਟਰੰਪ’ਤੇ ਜਾਨਲੇਵਾ ਹਮਲੇ ਦੀ ਸੀਕਰਟ ਸਰਵਿਸ ਡਾਇਰੈਕਟਰ’ਤੇ ਡਿੱਗੀ ਗਾਜ਼,ਡਾਇਰੈਕਟਰ ਕਿੰਬਰਲੇ ਚੀਟਲ ਦਾ ਅਸਤੀਫਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹੋਏ ਹਮਲੇ ਦੇ ਬਾਅਦ ਆਲੋਚਨਾ ਝੱਲ ਰਹੀ ਅਮਰੀਕੀ ਸੀਕ੍ਰਟ ਸਰਵਿਸ ਦੀ ਨਿਰਦੇਸ਼ਕ ਕਿੰਬਰਲੇ ਚੀਟਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
Secret Service ਦੀ ਨਿਰਦੇਸ਼ਕ ਕਿੰਬਰਲੇ ਚੀਟਲ ਤੋਂ ਅਮਰੀਕਾ ਦੀ ਹਾਊਸ ਆਫ਼ ਰੀਪਰਜੇਂਟੇਟਿਵ ਕਮੇਟੀ ਨੇ ਸੋਮਵਾਰ ਨੂੰ 6 ਘੰਟਿਆਂ ਤੱਕ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਨੇ ਟਰੰਪ ਦੀ ਸੁਰੱਖਿਆ ਵਿੱਚ ਹੋਈ ਅਣਗਹਿਲੀ ਦੀ ਜ਼ਿੰਮੇਵਾਰੀ ਲਈ ਹੈ।
ਤਿਆਗ-ਪੱਤਰ ਵਿੱਚ ਉਸ ਨੇ ਲਿਖਿਆ ਹੈ ਕਿ ਨੌਕਰੀ ਛੱਡਣ ਦਾ ਫ਼ੈਸਲਾ ਕਾਫੀ ਔਖਾ ਸੀ ਅਤੇ ਇਹ ਕਦਮ ਉਨ੍ਹਾਂ ਨੇ ਬਹੁਤ ਭਾਰੀ ਦਿਲ ਨਾਲ ਚੁੱਕਿਆ ਹੈ।
53 ਵਰ੍ਹਿਆਂ ਦੀ ਕਿੰਬਰਲੇ ਚੀਟਲ ਨੇ ਟਰੰਪ ‘ਤੇ ਹੋਏ ਹਮਲੇ ਨੂੰ ‘ਪਿਛਲੇ ਕਈ ਦਹਾਕਿਆਂ ਵਿੱਚ ਸੀਕ੍ਰੇਟ ਸਰਵਿਸ ਦੇ ਕੰਮ ਵਿੱਚ ਸਭ ਤੋਂ ਵੱਡੀ ਅਸਫਲਤਾ’ ਕਿਹਾ ਹੈ।
ਪਰ ਜਾਂਚਕਰਤਾਵਾਂ ਨੇ ਉਨ੍ਹਾਂ ਦੇ ਇਸ ਜਵਾਬ ਅਤੇ ਜਨਤਾ ਨੂੰ ਦਿੱਤੀ ਗਈ ਅੱਧੀ-ਅਧੂਰੀ ਜਾਣਕਾਰੀ ਨੂੰ ਮਜ਼ਾਕ ਦੱਸਿਆ ਹੈ।
ਰਾਸ਼ਟਰਪਤੀ ਬਾਇਡਨ ਨੇ ਕਿੰਬਰਲੀ ਚੀਟਲ ਦੇ ਅਸਤੀਫ਼ੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇਕ ਬਿਆਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਉਹ ਕਈ ਦਹਾਕਿਆਂ ਤੱਕ ਜਨਸੇਵਾ ਕਰਨ ਲਈ ਚੀਟਲ ਦਾ ਧੰਨਵਾਦ ਕਰਦੇ ਹਨ।
ਬਾਇਡਨ ਨੇ ਕਿਹਾ, “ਉਨ੍ਹਾਂ ਨੇ ਆਪਣੇ ਪੂਰੇ ਕੈਰੀਅਰ ਵਿੱਚ ਨਿਰਸਵਾਰਥ ਭਾਵ ਨਾਲ ਆਪਣੀ ਜਾਨ ਨੂੰ ਰਿਸਕ ਵਿੱਚ ਪਾ ਕੇ ਦੇਸ਼ ਦੀ ਸੇਵਾ ਕੀਤੀ ਹੈ।”
ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਉਹ 13 ਜੁਲਾਈ ਨੂੰ ਟਰੰਪ ‘ਤੇ ਹੋਏ ਹਮਲੇ ਦੀ ਸੁਤੰਤਰ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਅਮਰੀਕਾ ਦੀ ਸੀਕ੍ਰਟ ਸਰਵਿਸ ਦੇ ਅਗਲੇ ਨਿਰਦੇਸ਼ਕ ਦੀ ਚੋਣ ਕਰਨਗੇ।