Breaking News

‘The Order of St. Andrew the Apostle’ – PM ਮੋਦੀ ਨੂੰ ਮਿਲਿਆ ਰੂਸ ਦਾ ਸਰਵਉੱਚ ਸਨਮਾਨ

Ukraine President On Modi: PM ਮੋਦੀ ਦੀ ਪੁਤਿਨ ਨਾਲ ਕੀਤੀ ਮੁਲਾਕਾਤ ਨੂੰ ਲੈ ਕੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਹੋਏ ਗੁੱਸੇ ‘ਚ ਲਾਲ ਪੀਲੇ, ਜਾਣੋ ਕਿਸ ਨੂੰ ਦੱਸਿਆ ਖੂਨੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਸਭ ਤੋਂ ਵੱਕਾਰੀ ਨਾਗਰਿਕ ਸਨਮਾਨ ‘The Order of St. Andrew the Apostle’ ਨਾਲ ਸਨਮਾਨਿਤ

PM ਮੋਦੀ ਨੂੰ ਮਿਲਿਆ ਰੂਸ ਦਾ ਸਰਵਉੱਚ ਸਨਮਾਨ, ਕਿਹਾ-‘ਇਹ ਦੋਵੇਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨੀਂ ਦਿਨੀ ਰੂਸ ਦੇ ਦੋ ਦਿਨਾਂ ਦੇ ਦੌਰੇ’ਤੇ ਹਨ,ਜਿਸ ਤਹਿਤ ਉਹਨਾਂ ਨੇ ਮਾਸਕੋ ਵਿਖੇ 22ਵੇਂ ਭਾਰਤ-ਰੂਸ ਸਲਾਨਾ ਸੰਮੇਲਨ(22nd India-Russia Annual Summit)’ਚ ਭਾਗ ਲਿਆ।ਇਸ ਯਾਤਰਾ(8-9 ਜੁਲਾਈ)ਦੇ ਅੱਜ ਦੂਜੇ ਤੇ ਅਖੀਰਲੇ ਦਿਨ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਦੇ ਸਭ ਤੋਂ ਵੱਕਾਰੀ ਨਾਗਰਿਕ ਸਨਮਾਨ ‘The Order of St. Andrew the Apostle’ ਨਾਲ ਸਨਮਾਨਿਤ ਕੀਤਾ ਗਿਆ ਹੈ।

ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਦੁਵੱਲੀ ਵਿਦੇਸ਼ ਯਾਤਰਾ ਹੈ ਹਾਲਾਂਕਿ ਉਹਨਾਂ ਦੀ ਪਹਿਲੀ ਵਿਦੇਸ਼ ਯਾਤਰਾ ਇਟਲੀ ਦੇ ਅਪੂਲੀਆ ਵਿਖੇ G-7 ਸੰਮੇਲਨ’ਚ ਇੱਕ ਇਨਵਾਇਡ ਮੁਲਖ ਭਾਰਤ ਦੀ ਪ੍ਰਧੀਨਿਤਾ ਕਰਨ ਵਜੋਂ ਸੀ।

ਅਸਲ’ਚ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਕੂਟਨੀਤਿਕ ਪੱਖ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ।ਇਸਨੂੰ ਇਹਨਾਂ ਕਾਰਨਾਂ ਰਾਹੀਂ ਸਮਝਿਆ ਜਾ ਸਕਦਾ ਹੈ:-
(1)ਰੂਸ-ਯੂਕਰੇਨ ਯੁੱਧ ਵੇਲੇ ਅਮਰੀਕਾ ਦੀ ਅਗਵਾਈ’ਚ ਜਦੋਂ ਪੂਰੇ ਪੱਛਮ ਨੇ ਰੂਸ ਦਾ ਭਾਂਡਾ ਤਿਆਗ ਦਿੱਤਾ ਸੀ ਤੇ ਅਣਗਿਣਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਸਨ ਤਾਂ ਭਾਰਤ ਨੇ ਰੂਸ ਤੋਂ ਤੇਲ ਲੈਣਾ ਜਾਰੀ ਰੱਖਿਆ,ਸਗੋਂ ਵੱਧ ਖਰੀਦਿਆ ਜੋ ਸਸਤੇ ਭਾਅ ਵੀ ਮਿਲਿਆ ਹੈ।

(2)ਆਮ ਤੌਰ’ਤੇ ਭਾਰਤ -ਰੂਸ ਸੰਮੇਲਨ ਦਸੰਬਰ ਮਹੀਨੇ’ਚ ਹੁੰਦਾ ਹੈ(ਕੋਵਿਡ ਕਰਕੇ ਤੇ ਰੂਸ-ਯੂਕਰੇਨ ਕਰਕੇ ਨਾਗੇ ਪੈਂਦੇ ਰਹੇ)ਪਰ ਭਾਰਤ ਨੇ ਰੂਸ ਨੂੰ ਇਹ summit ਉਦੋਂ ਕਰਵਾਉਣ ਦੀ ਸਹਿਮਤੀ ਦਿੱਤੀ ਜਦੋਂ ਅੱਜ ਵਾਸ਼ਿੰਗਟਨ’ਚ ਸ਼ਰੂ ਹੋਣ ਜਾ ਰਹੇ NATO Summit(9-11July)’ਚ ਇੱਕ ਵਾਰ ਫੇਰ ਅਮਰੀਕੀ ਲਾਬੀ ਵਾਲੇ ਪੱਛਮ ਵੱਲੋਂ ਰੂਸ ਨੂੰ ਰੱਜ ਕੇ ਭੰਡਿਆ ਜਾਵੇਗਾ,ਬਿਲਕੁਲ ਉਸੇ ਸਮੇਂ ਮੋਦੀ ਦੀ ਰੂਸ ਯਾਤਰਾ ਯੁੱਧਗ੍ਰਸਤ ਮੁਲਖ ਲਈ ਵੱਡੀ ਹਮਾਇਤ ਹੈ।

ਪੁਤਿਨ ਨੇ ਰੂਸੀ ਫੌਜ’ਚ ਧੱਕੇ ਨਾਲ ਭਰਤੀ ਕੀਤੇ ਭਾਰਤੀਆਂ ਨੂੰ ਛੱਡਣ ਦੀ ਵੀ ਸਹਿਮਤੀ ਜਤਾਈ ਹੈ।

(3)SCO Summit’ਚ ਹੋਈ ਤਾਜ਼ੀ ਰੂਸੀ-ਚੀਨੀ ਨੇੜਤਾ ਦੇ ਮੱਦੇਨਜ਼ਰ ਭਾਰਤ ਰੂਸ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਚੀਨ ਨਾਲ ਇੰਨੀ ਯਾਰੀ ਨਾ ਦਿਖਾਉਂਦਿਆਂ ਆਪਣੇ ਸਾਰੇ ਆਂਡੇ ਚੀਨੀ ਟੋਕਰੀ’ਚ ਨਾ ਰੱਖੇ ਕਿਉਂਕਿ ਉਹਨਾਂ ਦੀ ਯਾਰੀ ਕੋਈ 70-75 ਸਾਲ ਪੁਰਾਣੀ ਹੈ(ਨਹਿਰੂ ਵੇਲੇ ਦੀ)

PM Modi Russia Visit: ਜ਼ੇਲੇਂਸਕੀ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਨੂੰ ਮਾਸਕੋ ਵਿਚ ਦੁਨੀਆ ਦੇ ਸਭ ਤੋਂ ਖੂਨੀ ਅਪਰਾਧੀ ਨੂੰ ਗਲੇ ਲਗਾਉਂਦੇ ਹੋਏ ਦੇਖਣਾ ਨਿਰਾਸ਼ਾਜਨਕ ਸੀ।

Ukraine President On Modi: ਇੰਨ੍ਹੀਂ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਗਏ ਹੋਏ ਹਨ। ਜਿਸ ਨੂੰ ਲੈ ਕੇ ਯੂਕਰੇਨ ਨੂੰ ਗੁੱਸਾ ਆ ਗਿਆ। ਉਨ੍ਹਾਂ ਇਸ ਫੇਰੀ ਨੂੰ ਨਿਰਾਸ਼ਾਜਨਕ ਅਤੇ ਚਿੰਤਾਜਨਕ ਦੱਸਿਆ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ (Ukrainian President Volodymyr Zelensky) ਨੇ ਵੀ ਇਸ ਸੰਬੰਧੀ ਬਿਆਨ ਜਾਰੀ ਕਰਕੇ ਪੀਐਮ ਮੋਦੀ ਦੀ ਮਾਸਕੋ ਯਾਤਰਾ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਵੱਡਾ ਝਟਕਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੀਐਮ ਮੋਦੀ ਪੁਤਿਨ ਨੂੰ ਮਿਲ ਰਹੇ ਸਨ ਤਾਂ ਰੂਸੀ ਮਿਜ਼ਾਈਲਾਂ (Russian missiles) ਯੂਕਰੇਨ ‘ਤੇ ਹਮਲਾ ਕਰ ਰਹੀਆਂ ਸਨ।

ਰੂਸ ਕੀਵ ਵਿੱਚ ਬੱਚਿਆਂ ਦੇ ਹਸਪਤਾਲ ਨੂੰ ਨਿਸ਼ਾਨਾ ਬਣਾ ਰਿਹਾ ਸੀ। ਮੋਦੀ ਨੇ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਰੂਸੀ ਮਿਜ਼ਾਈਲਾਂ ਨੇ ਸੋਮਵਾਰ ਸਵੇਰੇ ਯੂਕਰੇਨ ਦੇ ਸ਼ਹਿਰਾਂ ‘ਤੇ ਹਮਲਾ ਕੀਤਾ। ਘੱਟੋ-ਘੱਟ 37 ਲੋਕ ਮਾਰੇ ਗਏ ਅਤੇ 170 ਹੋਰ ਜ਼ਖਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਦੀ ਆਲੋਚਨਾ ਕੀਤੀ। ਜ਼ੇਲੇਨਸਕੀ ਨੇ ਪੁਤਿਨ ਨੂੰ ਖੂਨੀ ਦੱਸਿਆ ਹੈ।

40 ਤੋਂ ਵੱਧ ਮਿਜ਼ਾਈਲਾਂ ਨਾਲ ਹਮਲਾ ਕੀਤਾ
ਜ਼ੇਲੇਂਸਕੀ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਨੂੰ ਮਾਸਕੋ ਵਿਚ ਦੁਨੀਆ ਦੇ ਸਭ ਤੋਂ ਖੂਨੀ ਅਪਰਾਧੀ ਨੂੰ ਗਲੇ ਲਗਾਉਂਦੇ ਹੋਏ ਦੇਖਣਾ ਨਿਰਾਸ਼ਾਜਨਕ ਸੀ। ਇਹ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਵੀ ਝਟਕਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰੂਸ ਪਹੁੰਚੇ ਸਨ ਤਾਂ ਖਬਰ ਆਈ ਸੀ ਕਿ ਰੂਸ ਨੇ ਯੂਕਰੇਨ ਦੇ 5 ਸ਼ਹਿਰਾਂ ‘ਤੇ 40 ਤੋਂ ਜ਼ਿਆਦਾ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਯੂਕਰੇਨ ਨੂੰ ਕਾਫੀ ਨੁਕਸਾਨ ਹੋਇਆ ਸੀ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਮੀਡੀਆ ਰਿਪੋਰਟ ‘ਚ ਕਿਹਾ ਗਿਆ ਸੀ ਕਿ ਰੂਸ ਨੇ 24 ਘੰਟਿਆਂ ‘ਚ ਯੂਕਰੇਨ ‘ਤੇ 55 ਹਵਾਈ ਹਮਲੇ ਕੀਤੇ ਹਨ, ਜਿਸ ‘ਚ ਘੱਟੋ-ਘੱਟ 11 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 40 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।

ਭਾਰਤ ਨੇ ਕਦੇ ਵੀ ਜੰਗ ਦਾ ਸਮਰਥਨ ਨਹੀਂ ਕੀਤਾ
ਭਾਰਤ ਨੇ ਕਦੇ ਵੀ ਯੂਕਰੇਨ ਜੰਗ ਨੂੰ ਲੈ ਕੇ ਹਮਲੇ ਦੀ ਹਮਾਇਤ ਨਹੀਂ ਕੀਤੀ ਜਦਕਿ ਹਮੇਸ਼ਾ ਗੱਲਬਾਤ ਰਾਹੀਂ ਇਸ ਨੂੰ ਹੱਲ ਕਰਨ ਦੀ ਗੱਲ ਕੀਤੀ ਪਰ ਇਸ ਤੋਂ ਬਾਅਦ ਵੀ ਯੂਕਰੇਨ ਦੇ ਰਾਸ਼ਟਰਪਤੀ ਨੇ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਮਾਸਕੋ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਇੱਕ ਗੈਰ ਰਸਮੀ ਮੁਲਾਕਾਤ ਦੌਰਾਨ, ਪੀਐਮ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਕੋਈ ਹੱਲ ਨਹੀਂ ਲੱਭਿਆ ਜਾ ਸਕਦਾ ਹੈ। ਭਾਰਤ ਹਮੇਸ਼ਾ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਸਮੇਤ ਸੰਯੁਕਤ ਰਾਸ਼ਟਰ ਚਾਰਟਰ ਦਾ ਸਨਮਾਨ ਕਰਨ ਦੇ ਪੱਖ ਵਿੱਚ ਰਿਹਾ ਹੈ। ਕਿਸੇ ਵੀ ਮਸਲੇ ਦਾ ਹੱਲ ਜੰਗ ਦਾ ਮੈਦਾਨ ਨਹੀਂ ਹੈ, ਸਗੋਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ।

PM ਮੋਦੀ ਦੀ ਪੁਤਿਨ ਨਾਲ ਕੀਤੀ ਮੁਲਾਕਾਤ ਨੂੰ ਲੈ ਕੇ ਯੂਕਰੇਨ ਦੇ ਰਾਸ਼ਟਰਪਤੀ ਹੋਏ ਗੁੱਸੇ ‘ਚ ਲਾਲ ਪੀਲੇ, ਬੋਲੇ- ”ਖੂਨੀ…”

#PMModi #Russia #ValadimirPutin #Moscow #Highest #Honor #Honored