Breaking News

ਆਈਏਐੱਸ ਅਧਿਕਾਰੀ ਪੂਜਾ ਖੇੜਕਰ ਦੀ ਮਾਂ ਨੂੰ 20 ਜੁਲਾਈ ਤੱਕ ਪੁਲੀਸ ਹਿਰਾਸਤ ’ਚ ਭੇਜਿਆ

ਜ਼ਮੀਨ ਦੇ ਮਾਮਲੇ ਵਿਚ ਪਿੰਡ ਵਾਸੀਆਂ ਨੂੰ ਪਿਸਤੌਲ ਦਿਖਾ ਕੇ ਦਿੱਤੀਆਂ ਸਨ ਧਮਕੀਆਂ

ਪੁਣੇ, 18 ਜੁਲਾਈ

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਆਈਏਐਸ (ਪ੍ਰੋਬੇਸ਼ਨਰ) ਪੂਜਾ ਖੇੜਕਰ ਦੀ ਮਾਂ ਮਨੋਰਮਾ ਖੇੜਕਰ ਨੂੰ ਜ਼ਮੀਨੀ ਵਿਵਾਦ ਨੂੰ ਲੈ ਕੇ ਕੁਝ ਵਿਅਕਤੀਆਂ ਨੂੰ ਅਸਲੇ ਨਾਲ ਧਮਕਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ 20 ਜੁਲਾਈ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਦਾਲਤ ਵੱਲੋਂ ਉਸ ਨੂੰ 20 ਜੁਲਾਈ ਤੱਕ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਗਿਆ।

ਵਿਵਾਦਾਂ ਵਿਚ ਘਿਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਦੀ ਮਾਂ ਨੂੰ ਪੁਣੇ ਦੀ ਪੁਲੀਸ ਨੇ ਅੱਜ ਕਾਬੂ ਕਰ ਲਿਆ ਸੀ।

ਉਸ ’ਤੇ ਜ਼ਮੀਨ ਨਾਲ ਸਬੰਧਤ ਮਾਮਲੇ ਵਿਚ ਪਿੰਡ ਵਾਸੀਆਂ ਨੂੰ ਪਿਸਤੌਲ ਦੇ ਜ਼ੋਰ ’ਤੇ ਧਮਕਾਉਣ ਦੇ ਦੋਸ਼ ਹੇਠ ਪੁਲੀਸ ਨੇ ਕੇਸ ਦਰਜ ਕੀਤਾ ਹੋਇਆ ਸੀ ਤੇ ਪੂਜਾ ਦੀ ਮਾਪੇ ਇਸ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰਾਰ ਚੱਲੇ ਆ ਰਹੇ ਸਨ।

ਇਸ ਵੀਡੀਓ ਵਿਚ ਪੂਜਾ ਦੀ ਮਾਂ ਪਿੰਡ ਵਾਸੀਆਂ ਨੂੰ ਧਮਕੀਆਂ ਦਿੰਦੀ ਹੋਈ ਨਜ਼ਰ ਆ ਰਹੀ ਸੀ

। ਪੁਲੀਸ ਨੇ ਉਸ ਨੂੰ ਮਹਾਰਾਸ਼ਟਰ ਤੋਂ ਕਾਬੂ ਕਰ ਕੀਤਾ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਪੂਜਾ ਦੇ ਮਾਪਿਆਂ ਤੇ ਪੰਜ ਹੋਰਾਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਸੀ।