Railing Collapses As 1,800 Aspirants Appear For A Job With 10 Positions in Gujarat
ਗੁਜਰਾਤ ਵਿੱਚ ਬੇਰੁਜ਼ਗਾਰੀ ਨਾਲ ਕਿੰਨਾ ਮਾੜਾ ਹਾਲ ਹੈ, ਉਹ ਇਸ ਵੀਡੀਓ ਤੋਂ ਪਤਾ ਲੱਗਦਾ ਹੈ। ਗੁਜਰਾਤ ਦੇ ਭਰੁਚ ਜਿਲੇ ਦੇ ਇੱਕ ਹੋਟਲ ਨੇ 10 ਮੁਲਾਜ਼ਮ ਰੱਖਣ ਲਈ ਇੰਟਰਵਿਊ ਰੱਖੀ।
ਉੱਥੇ ਸੈਂਕੜੇ ਨੌਜਵਾਨ ਪਹੁੰਚ ਗਏ ਤੇ ਇੰਨੀ ਭੀੜ ਇਕੱਠੀ ਹੋ ਗਈ ਕਿ ਹੋਟਲ ਦੀ ਰੇਲਿੰਗ ਵੀ ਟੁੱਟ ਗਈ।
ਗੁਜਰਾਤ ਵਿੱਚ 1995 ਵਿੱਚ ਭਾਜਪਾ ਦੀ ਸਰਕਾਰ ਬਣੀ ਸੀ ਤੇ ਨਰਿੰਦਰ ਮੋਦੀ 2001 ਵਿੱਚ ਮੁੱਖ ਮੰਤਰੀ ਬਣੇ ਸਨ।
ਪਿਛਲੇ 23 ਸਾਲ ਤੋਂ ਉੱਥੇ ਮੋਦੀ ਦਾ ਹੀ ਰਾਜ ਹੈ। ਕਿਉਂਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਗੁਜਰਾਤ ਵਿੱਚ ਅਸਲ ਕੰਟਰੋਲ ਮੋਦੀ ਅਤੇ ਅਮਿਤ ਸ਼ਾਹ ਦਾ ਹੀ ਰਿਹਾ ਹੈ।
ਸਾਰੇ ਮੁਲਕ ਵਿੱਚ ਭਾਜਪਾ ਵਾਲੇ ਡਬਲ ਇੰਜਨ ਸਰਕਾਰ ਦਾ ਰੌਲਾ ਪਾਉਂਦੇ ਨੇ ਪਰ ਡਬਲ ਇੰਜਨ ਵਾਲੇ ਗੁਜਰਾਤ ਦਾ ਹਾਲ ਵੇਖ ਲਓ।
ਇਸ ਦਾ ਮਤਲਬ ਇਹ ਹੈ ਕਿ ਜਦੋਂ ਮੁਲਕ ਦੇ ਵੱਡੇ-ਵੱਡੇ ਅਸਾਸੇ ਗੁਜਰਾਤੀ ਕਾਰਪੋਰੇਟ ਠੱਗਾਂ ਦੇ ਹਵਾਲੇ ਕੀਤੇ ਜਾ ਰਹੇ ਨੇ ਤਾਂ ਵੀ ਉਸ ਰਾਜ ਵਿੱਚ ਰੁਜ਼ਗਾਰ ਦੇ ਉਨੇ ਮੌਕੇ ਨਹੀਂ ਪੈਦਾ ਹੋ ਰਹੇ।
ਅਸਲ ਵਿੱਚ ਇਹ ਸਰਮਾਏ ਦਾ ਕੇਂਦਰੀਕਰਨ ਹੈ ਤੇ ਇਸ ਵਿੱਚੋਂ ਸਧਾਰਨ ਗੁਜਰਾਤੀ ਲਈ ਰੁਜ਼ਗਾਰ ਪੈਦਾ ਨਹੀਂ ਹੋ ਰਿਹਾ।
ਇਹੀ ਮਾਡਲ ਇਹ ਸਾਰੇ ਮੁਲਕ ਵਿੱਚ ਲਾਗੂ ਕਰਨਾ ਚਾਹੁੰਦੇ ਨੇ।
ਹਿੰਦੂਤਵੀ ਰਾਜਨੀਤੀ ਆਰਥਿਕ ਮੁਹਾਜ਼ ਤੇ ਬਿਲਕੁਲ ਫੇਲ ਹੋ ਰਹੀ ਹੈ।
ਇਹ ਵੀਡੀਓ ਭਾਜਪਾ ਦੇ ਸਾਰੇ ਵੱਡੇ – ਛੋਟੇ ਆਗੂਆਂ ਅਤੇ ਵਰਕਰਾਂ ਨੂੰ ਭੇਜਣ ਦੀ ਲੋੜ ਹੈ।