Breaking News

ਵੀਡੀਉ – ਬਟਾਲੇ ਦਾ ਮੰਤਰੀ ਸ਼ਰੇਆਮ ਚਿੱਟਾ ਵੇਚਦਾ। ਹਰਭਜਨ ETO ਦਾ ਭਰਾ ਨਸ਼ਾ ਵੇਚਦਾ … ਦੇਖੋ ਕਿਸ ਨੇ ਲਾਏ ਵੱਡੇ ਇਲਜ਼ਾਮ

ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਕੇਸ ਸੰਬੰਧੀ ਕੁਝ ਨੁਕਤੇ

ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਿਰਫ ਐਮ.ਪੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੋਜੀ ਸਮਝੀ ਸਾਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਭਾਈ ਸਾਬ ਦੀ ਨਸ਼ਾ ਰੋਕੂ ਮੁਹਿੰਮ ਤੋ ਲੋਕਾਂ ਦਾ ਵਿਸ਼ਵਾਸ਼ ਤੋੜਿਆ ਜਾ ਸਕੇ ਤੇ ਪੁਲਿਸ ਤੇ ਨਸ਼ਾ ਤਸਕਰਾਂ ਦੇ ਨੈਕਸਜ ਤਹਿਤ ਅਰਬਾਂ ਰੁਪੈ ਦੇ ਕਾਰੋਬਾਰ ਨੂੰ ਚਲਦਾ ਰਖਿਆ ਜਾ ਸਕੇ ਤੇ ਪੰਜਾਬ ਦੀ ਜਵਾਨੀ ਦੀ ਨਸਲਕੁਸ਼ੀ ਕਰਨ ਦਾ ਟੀਚਾ ਜੋ 1993-94 ਤੋਂ ਸਭਿਆਚਾਰ ਦੇ ਨਾਮ ਤੇ ਸ਼ੁਰੂ ਕੀਤਾ ਗਿਆ ਸੀ ਜਾਲ ਸਰਕਾਰਾਂ ਦਾ ਉਹ ਟੀਚਾ ਪ੍ਰਾਪਤ ਕੀਤਾ ਜਾ ਸਕੇ। ਜਿਸ ਦੀ ਸਪਸ਼ਟਤਾ ਹਾਈਕੋਰਟ ਵਿੱਚ ਪੰਜਾਬ ਦੇ ਤਤਕਾਲੀ ਡੀ ਜੀ ਪੀ ਚਟੋਪਧਿਆਏ ਵਲੋ ਫਾਈਲ ਕੀਤੇ ਐਫੀਡੇਵਿਟ ਤੋਂ ਹੁੰਦੀ ਹੈ ਕਿ ਪੰਜਾਬ ਵਿੱਚ ਅਸਲ ਡਰਗ ਲੌਰਡ ਕੌਣ ਹੁੰਦਾ ਹੈ ਤੇ ਉਹ ਡਰਗ ਮਨੀ ਦਾ ਲਗਭਗ ਅਠਾਰਾਂ ਹਜਾਰ ਕਰੋੜ ਰੁਪੈ ਹਰ ਸਾਲ ਮੁੱਖ ਸਿਆਸਤਦਾਨਾਂ ਤੇ ਸਾਰੇ ਅਫਸਰਾਂ ਵਿੱਚ ਵੰਡਦਾ ਹੈ । ਇਸ ਲਈ ਭਾਈ ਸਾਹਿਬ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਪੁਲਿਸ ਵਲੋਂ NSA ਲਗਾ ਕੇ ਠਲ ਨਾ ਪਈ ਤੇ ਉਲਟਾ ਲੋਕਾਂ ਨੇ ਐਮ ਪੀ ਬਣਾ ਦਿੱਤਾ ਤੇ ਹੁਣ ਡਰਗ ਲੌਰਡ ਦੀਆਂ ਹਿਦਾਇਤਾਂ ਤੇ ਬਦਨਾਮ ਕਰਨ ਲਈ ਇਹ ਸਾਜਿਸ਼ ਰਚੀ ਜਿਸ ਤਹਿਤ ।—

1. ਪੁਲਿਸ ਵਾਲਿਆਂ ਨੇ ਆਪਣੇ ਕੋਲੋਂ ਨਸ਼ਾ ਪਾਇਆ ਹੈ

2. ਪੁਲਿਸ ਦੀਆਂ ਕੋਸ਼ਿਸ਼ਾਂ ਬਾਵਜੂਦ ਜੱਜ ਨੇ ਰਿਮਾਂਡ ਦੇਣ ਤੋਂ ਨਾਂਹ ਕਰ ਦਿੱਤੀ ਤੇ ਜੱਜ ਨੇ ਪੁਲਿਸ ਨੂੰ ਕਿਹਾ ਕਿ ਇਹ ਨਸ਼ਾ ਤਸਕਰੀ ਦਾ ਕੇਸ ਕਿਵੇਂ ਬਣਦਾ ਹੀ ਨਹੀਂ

3. ਪੁਲਿਸ ਦੇ ਬਿਆਨ ਮੁਤਾਬਕ 4 ਗਰਾਮ ਆਈਸ ਸੀ, ਪਰ ਅਦਾਲਤ ਵਿਚ ਪੁਲਿਸ ਨੇ ਕਿਹਾ 3 ਗਰਾਮ ਸੀ।

4. ਪੁਲਿਸ ਵਲੋਂ ਪ੍ਰੈਸ ਨੋਟ ਵਿਚ ਨਸ਼ਾ ਤਸਕਰ ਲਿਖਿਆ ਗਿਆ? ਕੀ ਜੇ ਕਿਸੇ ਕੋਲੋਂ 4 ਗਰਾਮ ਨਸ਼ਾ ਮਿਲੇ ਉਹ ਤਸਕਰ ਹੁੰਦਾ?


ਅਦਾਲਤ ਨੇ ਪੁਲਿਸ ਨੂੰ ਹਰਪ੍ਰੀਤ ਸਿੰਘ ਅਤੇ ਸਾਥੀ ਦਾ ਪੁਲਸ ਰਿਮਾਂਡ ਨਹੀਂ ਦਿੱਤਾ, ਕਿਓਂ?

ਪੁਲਸ ਅਦਾਲਤ ਵਿਚ ਵੀਡੀਓ ਗ੍ਰਾਫੀ ਪੇਸ਼ ਨਹੀਂ ਕਰ ਸਕੀ, ਕਿਓ?

ਨਵੇਂ ਕ੍ਰਿਮਿਨਲ ਕਾਨੂੰਨ ਪੰਜਾਬ ਵਿੱਚ ਲਾਗੂ ਹੋ ਗਏ ਹਨ। ਇਕ ਹੀ ਤਾਂ ਲੋਕਪੱਖੀ ਧਾਰਾ ਹੈ ਕਿ ਗ੍ਰਿਫਤਾਰ ਕਰਨ ਸਮੇਂ ਪੁਲਸ ਵੀਡੀਓ ਗ੍ਰਾਫੀ ਕਰੇਗੀ। ਕੀ ਪੁਲਸ ਨੇ ਇਸ ਕਾਨੂੰਨ ਦੀ ਪਾਲਣਾ ਨਹੀ ਕੀਤੀ?
ਪੁਲਸ ਨੇ ਦੱਸਿਆ ਕਿ ਚਾਰ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਇਹ ਤਾਂ ਨਸ਼ਾ ਤਸਕਰੀ ਦੀ ਲਿਮਟ ਤੋਂ ਹੇਠਾਂ ਹੈ ਅਤੇ ਇਸ ਲਈ ਪਿਛਲੇ ਦਿਨੀਂ ਕ੍ਰਿਮਿਨਲ ਮੰਨਣ ਤੋ ਛੋਟ ਦਿੱਤੀ ਸੀ ਫਿਰ ਵੀ ਐਸ ਐਸ ਪੀ ਇੰਨੀ ਵੱਡੀ ਪ੍ਰੈੱਸ ਕਾਨਫਰੰਸ ਆਪ ਕਰ ਰਿਹਾ। ਦਾਲ ਵਿਚ ਕੁਝ ਕਾਲਾ ਹੈ ਕਿ ਸਾਰੀ ਦਾਲ ਹੀ ਕਾਲੀ ਹੈ।

ਸੰਦੀਪ ਸ਼ਰਮਾ ਜਿਸ ਬਾਰੇ ਦੱਸਿਆ ਕਿ ਪੈਸੇ ਉਸ ਨੂੰ ਟਰਾਂਸਫਰ ਕੀਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਪਰ ਅਜੇ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਨਹੀਂ ਮੰਗਿਆ। ਕਮਾਲ ਦੀ ਗੱਲ ਨਹੀਂ? ਨਸ਼ਾ ਤਸਕਰ ਨਾਲੋਂ “ਨਸ਼ੇ ਦੇ ਆਦੀ” (ਜਿਸ ਬਾਰੇ ਅਜੇ ਖੂਨ ਟੈਸਟ ਦੀ ਪੱਕੀ ਰਿਪੋਰਟ ਵੀ ਨਹੀਂ ਆਈ) ਬਾਰੇ ਡੋਪ ਟੈਸਟ ਪਾਜਿਟਿਵ ਦੀਆਂ ਖਬਰਾਂ ਵੀ ਉਛਾਲ ਦਿੱਤੀਆਂ ਦਸ ਦਿਨ ਦਾ ਰਿਮਾਂਡ ਵੀ ਮੰਗ ਲਿਆ ਅਤੇ ਨਸ਼ਾ ਤਸਕਰ ਨੂੰ ਅਦਾਲਤ ਵਿਚ ਪੇਸ਼ ਵੀ ਨਹੀਂ ਕੀਤਾ?? ਕਿਉਂ?

ਕੀ ਇਹ ਪਲਾਨਡ ਗੇਮ ਨਹੀਂ ਜਾਪਦੀ?

ਇਕ ਪਾਸੇ ਕਹਿਣਾ ਕਿ ਮੈਨੂੰ ਨਹੀ ਸੀ ਪਤਾ ਕਿ ਅੰਮ੍ਰਿਤ ਪਾਲ ਸਿੰਘ ਦਾ ਭਰਾ ਹੈ ਅਤੇ ਦੂਜੇ ਪਾਸੇ ਚਾਰ ਗ੍ਰਾਮ ਦੀ ਬਰਾਮਦਗੀ ਦੱਸ ਕੇ (ਵੀਡੀਓ ਸਬੂਤ ਬਿਨਾਂ ਬਣਾਏ) ਪ੍ਰੈੱਸ ਕਾਨਫਰੰਸ ਕਰਕੇ ਗੱਲ ਫੈਲਾਅ ਦੇਣੀ ਅਤੇ ਬਾਰ ਬਾਰ ਅੰਮ੍ਰਿਤ ਪਾਲ ਸਿੰਘ ਦਾ ਨਾਮ ਜੋੜ ਕੇ, ਕੀ ਕਿਰਦਾਰਕੁਸ਼ੀ ਦਾ ਕੋਝਾ ਯਤਨ ਨਹੀਂ?? ਜੀਵਨਜੋਤ ਕੌਰ