Breaking News

ਅੰਮ੍ਰਿਤਪਾਲ ਸਿੰਘ ਦੇ ਭਰਾ ਗ੍ਰਿਫਤਾਰੀ ਦੇ ਮਾਮਲੇ ਵਿਚ ਕਸੂਤੀ ਫਸੀ ਪੁਲਸ

ਅੰਮ੍ਰਿਤਪਾਲ ਸਿੰਘ ਦੇ ਭਰਾ ਗ੍ਰਿਫਤਾਰੀ ਦੇ ਮਾਮਲੇ ਵਿਚ ਕਸੂਤੀ ਫਸੀ ਪੁਲਸ

ਅੰਮ੍ਰਿਤਪਾਲ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ – ਨਿਰਪੱਖ ਕੰਮ ਨਹੀਂ ਕਰਦੀ ਪੁਲਿਸ – ਤਰਸੇਮ ਸਿੰਘ

SSP ਦਾ ਦਾਅਵਾ – ਚਿੱਟੀ ਕਰੇਟਾ ‘ਚ ਡਰੱਗਸ, ਲਾਈਟਰ ਤੇ ਵੇਇੰਗ ਸਕੇਲ! ਅੰਮ੍ਰਿਤਪਾਲ ਦੇ ਭਰਾ ਨੇ Paytm ਤੋਂ ₹10,000 ਵੀ ਦਿੱਤੇ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਅੱਜ ਆਈਸ ਡਰੱਗ ਦੇ ਨਾਲ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ SSP ਅੰਕੁਰ ਗੁਪਤਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੁੱਲ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾ ਦੇ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

SSP ਅੰਕੁਰ ਗੁਪਤਾ ਨੇ ਦੱਸਿਆ ਕਿ ਸ਼ਾਮ ਵੇਲੇ ਪੈਟਰੋਲਿੰਗ ਦੌਰਾਨ ਪੁਲਸ ਨੂੰ ਫ਼ਿਲੌਰ ਵਿਚ ਨੈਸ਼ਨਲ ਹਾਈਵੇਅ ਦੀ ਸਾਈਡ ‘ਤੇ ਲੱਗੀ ਇਕ ਸ਼ੱਕੀ ਗੱਡੀ ਮਿਲੀ ਸੀ। ਇਸ ਕ੍ਰੇਟਾ ਗੱਡੀ ਦੇ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਸਨ, ਜਿਸ ਕਾਰਨ ਸ਼ੱਕ ਦੇ ਅਧਾਰ ‘ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚ ਸਵਾਰ ਵਿਅਕਤੀਆਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ।

SSP ਨੇ ਦੱਸਿਆ ਕਿ ‘ਜਦੋਂ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਮੌਕੇ ‘ਤੇ ਉਹ ਨਸ਼ੇ ਵਿਚ ਸੀ, ਜਦੋਂ ਉਸ ਦਾ DOPE ਟੈਸਟ ਕਰਵਾਇਆ ਗਿਆ ਤਾਂ ਉਹ ਪੌਜ਼ਿਟਿਵ ਪਾਇਆ ਗਿਆ।

ਇਸ ਦੌਰਾਨ ਲਵਪ੍ਰੀਤ ਪੁੱਤਰ ਗੁਰਪ੍ਰੀਤ ਵਾਸੀ ਚੀਮਾ ਵਾਰਡ ਥਾਣਾ ਬਿਆਸ ਅਤੇ ਹਰਪ੍ਰੀਤ ਉਰਫ਼ ਹੈਪੀ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਥਾਣਾ ਖਿਲਜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ, ਵੇਇੰਗ ਸਕੇਲ, ਲਾਈਟਰ ਆਦਿ ਸਾਮਾਨ ਵੀ ਬਰਾਮਦ ਹੋਇਆ। ਗੁਰਪ੍ਰੀਤ ਸਿੰਘ ਕੋਲੋਂ 2 ਫ਼ੋਨ ਬਰਾਮਦ ਕੀਤੇ ਗਏ।

ਵੈਸੇ ਸਿਰ ਤੋਂ ਪਾਣੀ ਤਾਂ ਬਹੁਤ ਸਮੇਂ ਦਾ ਲੰਘਿਆ ਪਰ ਫੇਰ ਵੀ ਆਪਾਂ ਇੱਕ ਕੋਸ਼ਿਸ਼ ਕੀਤੀ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਛੱਡ ਦੇਣਗੇ ਪਰ ਇਹ ਨਹੀਂ ਹੋਇਆ। ਹੁਣ ਇਹ ਫੈਸਲਾ ਸੰਗਤ ਨੂੰ ਕਰਨਾ ਪਵੇਗਾ ਕਿ ਅਜੇ ਹੋਰ ਜ਼ੁਲਮ ਸਹਿਣਾ ਜਾ ਫਿਰ ਇਸ ਜ਼ੁਲਮ ਵਿਰੁੱਧ ਖੜ੍ਹੇ ਹੋਣਾਂ।

ਇਸ ਸਮੇਂ ਸਭ ਤੋਂ ਵੱਡੀ ਲੋੜ ਏ ਸਰਬੱਤ ਖਾਲਸਾ ਦੀ। ਜੇ ਹੁਣ ਨਾ ਸੱਦਿਆ ਫੇਰ ਕਦੋਂ ਸੱਦਣਾ। ਏਥੇ ਜੇ ਅਸੀਂ ਸਰਬੱਤ ਖਾਲਸਾ ਲਈ ਵੱਡੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਤਾਂ ਇੱਕ ਹੱਥ ਦੂਜੇ ਹੱਥ ਤੇ ਮਾਰ ਕੇ ਸਾਡਾ ਮਜ਼ਾਕ ਉਡਾਉਂਦੇ ਆ ਅਤੇ ਕਹਿੰਦੇ ਆ ਕਿ ਏਨੀਂ ਛੋਟੀ ਗੱਲ ਲਈ ਸਰਬੱਤ ਖਾਲਸਾ ਨਹੀਂ ਬੁਲਾਇਆ ਜਾ ਸਕਦਾ।

ਤੁਹਾਡੇ ਲਈ ਛੋਟੀ ਹੋ ਸਕਦੀ ਏ ਪਰ ਸਿੱਖ ਕੌਂਮ ਨੇ ਫਰੀਦਕੋਟ ਅਤੇ ਖਡੂਰ ਸਾਹਿਬ ਆਪਣਾ ਸਾਰਾ ਕੁੱਝ ਲਾ ਦਿੱਤਾ। ਆਮ ਸੰਗਤ ਲਈ ਤਾਂ ਇਹ ਬਹੁਤ ਵੱਡੀ ਗੱਲ ਏ। ਅਸੀਂ ਆਪਣਾ ਧਨ ਲਾਇਆ,,ਤਨ ਲਾਇਆ,,ਤੇ ਆਪਣੀ ਕੌਮ ਦੀ ਪੂਰੀ ਦੀ ਪੂਰੀ ਊਰਜਾ ਲਾ ਦਿੱਤੀ ਪਰ ਸਾਡੇ ਪੱਲੇ ਕੀ ਪਿਆ??

ਉਪਰੋਂ ਇਹ ਹੋਰ ਵਧੀਕੀ ਕਰ ਰਹੇ ਆ। ਸੋ ਨੌਜਵਾਨੋਂ ਆਪਾਂ ਆਪ ਫੈਸਲਾ ਕਰੀਏ ਕਿ ਅਜੇ ਹੋਰ ਵਧੀਕੀ ਜਰਨੀ ਏ ਜਾਂ ਫਿਰ ਇਹਦਾ ਕੋਈ ਹੱਲ ਕੱਢਣਾਂ।

ਸੰਸਥਾਵਾਂ ਸਾਰੀਆਂ ਸਰਕਾਰੀ ਹੋ ਚੁੱਕੀਆਂ ਉਹਨਾਂ ਤੋਂ ਉਮੀਦ ਕਰਨਾਂ ਹੀ ਬੇਵਕੂਫੀ ਏ। ਬਾਕੀ ਕਬੂਤਰ ਅੱਖਾਂ ਮੀਚ ਕੇ ਸੋਚਦਾ ਕਿ ਖਬਰੇ ਬਿੱਲੀ ਨਹੀਂ ਆਵੇਗੀ ਪਰ ਵਾਰੀ ਸਭ ਦੀ ਆਉਂਣੀ ਏ। ਤੁਹਾਡੀਆਂ ਅੱਖਾਂ ਬੰਦ ਕਰਿਆਂ ਕੁੱਝ ਨਹੀਂ ਹੋਣਾਂ।

ਸ਼ਿਕਾਰ ਦੀ ਤਾਕ ਵਿੱਚ ਬੈਠੇ ਹੱਡਾ ਰੋੜੀ ਦੇ ਕੁੱਤੇ ਕਿਸੇ ਦੇ ਸਕੇ ਨਹੀਂ ।

ਇਹਨਾ ਨੂੰ ਹੱਡ ਚਾਹੀਦੇ ਆ। ਇਹ ਤੁਸੀਂ ਦੇਖਣਾ ਕਿ ਤੁਸੀਂ ਇਹਨਾਂ ਦਾ ਸ਼ਿਕਾਰ ਬਣਨਾ ਜਾ ਨਹੀਂ । ਸਾਡੇ ਸ਼ਿਕਾਰ ਖੇਡਣ ਵਾਲੇ ਸਾਡੇ ਬਾਰੇ ਬੜਾ ਕੁੱਝ ਪਲਾਨ ਕਰੀ ਬੈਠੇ ਆ ਪਰ ਅਸੀਂ ਡਿਫੈਂਸ ਵਿੱਚ ਵੀ ਆਪਣੇ ਭਰਾਵਾਂ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਆ ।

ਦੁਸ਼ਮਣ ਦੀ ਚਾਲ ਅਤੇ ਰਣਨੀਤੀ ਤੋਂ ਸਾਡੀ ਸੁਰਤ ਕੋਹਾਂ ਦੂਰ ਏ। ਸੋ ਨੌਜਵਾਨੋਂ 4 ਲੱਖ ਵੋਟ ਪਾਈ ਏ ਤੁਸੀਂ। ਪਰ ਮੈਦਾਨ ਵਿੱਚ ਤੁਸੀਂ ਦੋ ਲੱਖ ਵੀ ਖੜ੍ਹ ਗਏ ਤਾਂ ਮਹੌਲ ਹੀ ਬਦਲ ਜਾਵੇ। ਸੋ ਅੱਜ ਬੁਲਾਓ ਸਰਬੱਤ ਖਾਲਸਾ ।

ਐਨਾ ਕੁੱਝ ਗਵਾ ਕੇ ਵੀ ਜੇ ਨੌਜਵਾਨਾਂ ਦੀ ਬਲੀ ਦੇਣੀ ਆ ਫੇਰ ਸਮਾਂ ਕਿਓਂ ਉਡੀਕਣਾਂ ਚੁੱਪ ਕਰਕੇ ਦੁਸ਼ਮਣ ਦੇ ਚਲਦੇ ਆਰੇ ਅੱਗੇ ਧੌਣਾਂ ਕਰ ਦੇਈਏ। ਨਹੀਂ ਤਾਂ ਸਰਬੱਤ ਖਾਲਸੇ ਤੋਂ ਬਿਨਾਂ ਹੋਰ ਕੋਈ ਆਪਸ਼ਨ ਨਹੀਂ।

ਬਾਹਰ ਬੈਠੀਆਂ ਐਨ ਆਰ ਆਈ ਸੰਗਤਾਂ ਨੂੰ ਵੀ ਬੇਨਤੀ ਏ ਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਏ ਅੰਮ੍ਰਿਤਪਾਲ ਨੂੰ ਜਿਤਾਉਣ ਵਿੱਚ ਪਰ ਜੇ ਆਪਾਂ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਕੁੱਝ ਵੀ ਹਾਸਿਲ ਨਹੀਂ ਕਰ ਸਕੇ। ਜਿੱਥੇ ਜਿੱਥੇ ਵੀ ਬੈਠੇ ਜੋ ਅਵਾਜ਼ ਜ਼ਰੂਰ ਚੱਕੋ ਤੇ ਕੋਈ ਵੱਡਾ ਫੈਸਲਾ ਲਵੋ।
ਅਨੰਦਪੁਰ ਤੋਂ ਖੈਹਬਰ.