ਬੀੜੀ ਪੀਣ ‘ਤੇ ਹੋ ਗਿਆ ਨਿਹੰਗ ਸਿੰਘਾਂ ਨਾਲ ਪੰਗਾ, ਦੇਖੋ ਫਿਰ ਮੌਕੇ ‘ਤੇ ਕੀ ਹੋਇਆ ?
ਗੁਰਦਾਸਪੁਰ, 18 ਜੁਲਾਈ 2024 – ਬਟਾਲਾ ਦੇ ਡੇਰਾ ਰੋਡ ਤੇ ਫਲਾਈ ਓਵਰ ਦੇ ਥੱਲੇ ਦੇਰ ਰਾਤ ਇਕ ਪਰਵਾਸੀ ਵਲੋਂ ਬੀੜੀ ਪੀਣ ਕਾਰਨ ਨਿਹੰਗ ਸਿੰਘ ਭੜਕ ਗਏ ਅਤੇ ਇਸ ਦੌਰਾਨ ਹੋ ਰਹੇ ਝਗੜੇ ਨੂੰ ਛੁਡਵਾਉਣ ਗਏ ਵਿਅਕਤੀ ਨੂੰ ਹੀ ਨਿਹੰਗ ਸਿੰਘ ਨੇ ਥੱਪੜ ਮਾਰ ਦਿੱਤੇ।
ਮਾਮਲਾ ਦੇਰ ਰਾਤ ਬਟਾਲਾ ਦੇ ਡੇਰਾ ਰੋਡ ਤੇ ਨਿਹੰਗ ਸਿੰਘ ਅਤੇ ਇੱਕ ਸ਼ਹਿਰ ਦੇ ਨੌਜਵਾਨ ਦਾ ਆਪਸ ਵਿੱਚ ਝਗੜਾ ਦਾ ਹੈ।
ਝਗੜੇ ਦਾ ਮੁੱਖ ਕਾਰਨ ਇਹ ਸੀ ਕਿ ਜਿੱਥੇ ਨਿਹੰਗ ਸਿੰਘ ਸ਼ਰਦਾਈ ਵੇਚਦੇ ਹਨ ਉਸ ਤੋਂ ਕਰੀਬ 50 ਕਦਮ ਦੀ ਦੂਰੀ ਤੇ ਇੱਕ ਆਂਡੇ ਵੇਚਣ ਵਾਲਾ ਠੇਲਾ ਲੱਗਾ ਹੋਇਆ ਹੈ।
ਇਹ ਠੇਲਾ ਪਿਛਲੇ ਕਈ ਸਾਲ ਤੋਂ ਲੱਗਾ ਹੋਇਆ ਹੈ।
ਕਿਸੇ ਪ੍ਰਵਾਸੀ ਮਜ਼ਦੂਰ ਵੱਲੋਂ ਉਸ ਆਂਡਿਆਂ ਵਾਲੇ ਰੇਹੜੇ ਤੇ ਸਿਗਰਟ ਬੀੜੀ ਪੀਤੀ ਜਾ ਰਹੀ ਸੀ।
ਜਦੋਂ ਨਿਹੰਗ ਸਿੰਘਾਂ ਨੇ ਉਸ ਪ੍ਰਵਾਸੀ ਮਜ਼ਦੂਰ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਮਾਫੀ ਮੰਗ ਕੇ ਆਪਣੀ ਜਾਨ ਛੁਡਾਈ।
ਦੂਸਰੇ ਪਾਸੇ ਕੋਲੋਂ ਲੰਘ ਰਹੇ ਨੀਰਜ ਵਰਮਾ ਨਾਮਕ ਵਿਅਕਤੀ ਵੱਲੋਂ ਨਿਹੰਗ ਸਿੰਘਾਂ ਨਾਲ ਇਸ ਮਸਲੇ ਨੂੰ ਲੈਕੇ ਗੱਲਬਾਤ ਕੀਤੀ ਗਈ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ, ਕਿਉਂ ਰੋਕਦੇ ਹੋ? ਨਿਹੰਗ ਸਿੰਘਾਂ ਨੇ ਕਿਹਾ ਕਿ ਸਾਡੇ ਨੇੜੇ ਕੋਈ ਵੀ ਬੀੜੀ ਨਹੀਂ ਪੀ ਸਕਦਾ। ਅਸੀਂ ਕਿਸੇ ਨੂੰ ਵੀ ਪੀਣ ਦੀ ਇਜਾਜ਼ਤ ਨਹੀਂ ਦਿੰਦੇ।
ਦੂਸਰੇ ਪਾਸੇ ਜੇ ਜੀਆਰਪੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ ।
ਇਸ ਮੌਕੇ ਨੀਰਜ ਵਰਮਾ ਜੋ ਕਿ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਉਸ ਦਾ ਬਿਆਨ ਲੈਣ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋ ਵੀ ਕਾਰਵਾਈ ਬਣਦੀ ਊਸ ਅਨੁਸਾਰ ਅਸੀਂ ਨਿਹੰਗ ਸਿੰਘਾਂ ਦੇ ਖਿਲਾਫ ਮਾਮਲਾ ਜਲਦ ਦਰਜ ਕਰਨ ਜਾ ਰਹੇ ਹਾਂ ।ਇਸ ਝਗੜੇ ਦੌਰਾਨ ਹੋਏ ਬੋਲ ਬੁਲਾਰੇ ਦੀ ਵੀਡੀਓ ਵੀ ਤੇਜੀ ਨਾਲ ਵਾਇਰਲ ਹੁੰਦੀ ਨਜਰ ਆ ਰਹੀ ਹੈ।