Breaking News

ਵਕੀਲ ਵਿਨੀਤ ਮਹਾਜਨ ਨੇ ਸਰਕਾਰੀ ਸੁਰੱਖਿਆ ਲੈਣ ਲਈ ਰਚੀ ਫਿਲਮੀ ਸਾਜਿਸ਼ ਸੁਣ ਕੇ ਰਹਿ ਜਾਵੋਗੇ ਹੈਰਾਨ

2 ਫਰਵਰੀ 2023 ਨੂੰ ਅੰਮ੍ਰਿਤਪਾਲ ਸਿੰਘ ਖਿਲਾਫ ਝੂਠਾ ਸੰਪਰਦਾਇਕ ਹਿੰਸਾ ਭੜਕਾਉਣ ਦਾ ਕੇਸ ਦਰਜ ਕਰਵਾਉਣ ਵਾਲਾ ਵਿਨੀਤ ਮਹਾਜਨ ਗ੍ਰਿਫਤਾਰ।

The police on Saturday arrested lawyer Vineet Mahajan from Himachal Pradesh in a case of firing on himself to get security personnel. The police had a tip-off that accused Vineet was hiding in a guest house in Khajjiar area in Chamba. Three separate police teams from Amritsar left for Himachal on late Friday night and surrounded from all sides in the morning.

ਸ਼ੁੱਕਰਵਾਰ ਰਾਤ (8 ਜੂਨ 2024) ਨੂੰ ਐਡਵੋਕੇਟ ਵਿਨੀਤ ਮਹਾਜਨ ਨੂੰ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਨੇੜੇ ਖਜਿਆਰ ਖੇਤਰ ਦੇ ਇੱਕ ਗੈਸਟ ਹਾਊਸ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਦੋਸ਼ ਹਨ ਕਿ ਉਸਨੇ 28 ਮਾਰਚ, 2024 ਨੂੰ ਅੰਮ੍ਰਿਤਸਰ ਦੇ ਕਸ਼ਮੀਰ ਐਵੀਨਿਊ ਵਿੱਚ ਆਪਣੇ ‘ਤੇ ਅਤੇ ਆਪਣੀ ਤੀਜੀ ਪਤਨੀ ਸੋਨੀਆ ‘ਤੇ ਪੁਲਿਸ ਸੁਰੱਖਿਆ ਲੈਣ ਦੀ ਨੀਅਤ ਨਾਲ ਫਰਜ਼ੀ ਗੋਲੀ ਚਲਵਾਈ ਸੀ।
28 ਮਾਰਚ 2024 ਨੂੰ, ਐਡਵੋਕੇਟ ਵਿਨੀਤ ਮਹਾਜਨ ਦੁਆਰਾ ਇਹ ਦੋਸ਼ ਲਗਾਇਆ ਗਿਆ ਸੀ ਕਿ ਉਸ ‘ਤੇ ਅਤੇ ਉਸਦੀ ਪਤਨੀ ਸੋਨੀਆ ਮਹਾਜਨ ‘ਤੇ ਗੈਂਗਸਟਰਾਂ ਨੇ ਗੋਲੀ ਚਲਾਈ ਸੀ ਪਰ ਉਹ ਗੋਲੀਆਂ ਤੋਂ ਬਚ ਗਿਆ ਕਿਉਂਕਿ ਉਸਨੇ ਅਤੇ ਉਸਦੀ ਪਤਨੀ ਨੇ ਆਪਣੀ ਕਾਰ ਵਿੱਚ ਤੇਜ਼ੀ ਨਾਲ ਮੌਕੇ ਸਿਰ ਆਪਣਾ ਸਿਰ ਝੁਕਾ ਲਿਆ ਸੀ।

ਐਡਵੋਕੇਟ ਵਿਨੀਤ ਮਹਾਜਨ 2014 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸ ਨੇ ਭਾਜਪਾ ਦੇ ਤਤਕਾਲੀ ਮੰਤਰੀ ਅਤੇ ਹੁਣ ਅਕਾਲੀ ਆਗੂ ਅਨਿਲ ਜੋਸ਼ੀ ‘ਤੇ ਡੁਪਲੀਕੇਟ ਵੋਟਾਂ ਬਣਾਉਣ ਦਾ ਦੋਸ਼ ਲਾਇਆ ਸੀ। ਉਸ ਵੇਲੇ ਦੋਸ਼ ਵੀ ਲੱਗੇ ਸਨ ਕਿ ਅਨਿਲ ਜੋਸ਼ੀ ਦੁਆਰਾ ਉਸ ਉੱਤੇ ਅਤੇ ਉਸਦੇ ਭਰਾ ਅਵੀਨੇਸ਼ ਮਹਾਜਨ ਅਤੇ ਪਹਿਲੀ ਪਤਨੀ ਰੇਣੁ ਮਹਾਜਨ ਉੱਤੇ ਤਿੰਨ ਜਾਨਲੇਵਾ ਹਮਲੇ ਕਰਵਾਏ ਗਏ ਸਨ। ਪਿਛਲੀਆਂ ਖਬਰਾਂ ਦੇ ਲਿੰਕ ਹੇਠਾਂ ਕਮੈਂਟਾਂ ਵਿੱਚ ਹਨ।

ਜਨਵਰੀ 2023 ਦੇ ਅੰਤ ਵਿੱਚ, ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਨੂੰ ਉਸ ਨੂੰ ਰਿਪੋਰਟ ਕਰਨ ਦੀ ਬਜਾਏ ਖੁਦ ਨੂੰ ਸੰਗਠਿਤ ਕਰਨ ਲਈ ਕਿਹਾ ਸੀ। ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਉਸ ਕੋਲ ਮਾਤਾ ਰਾਣੀ ਵਰਗੀਆਂ 15 ਜਾਂ 20 ਬਾਹਾਂ ਨਹੀਂ ਹਨ ਕਿ ਉਹ ਸਾਰੇ ਮਸਲਿਆਂ ਨੂੰ ਖੁਦ ਵੇਖੇ।

2 ਫਰਵਰੀ, 2024 ਨੂੰ, ਇਸ ਬਿਆਨ ਦੇ ਆਧਾਰ ‘ਤੇ ਐਡਵੋਕੇਟ ਵਿਨੀਤ ਮਹਾਜਨ ਨੇ ਅੰਮ੍ਰਿਤਪਾਲ ਸਿੰਘ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੇ ਮਾਤਾ ਰਾਣੀ ਦਾ ਮਜ਼ਾਕ ਉਡਾਇਆ ਹੈ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਆਪਣੀ ਤੁਲਨਾ ਮਾਤਾ ਰਾਣੀ ਨਾਲ ਕੀਤੀ ਹੈ ਅਤੇ ਅਮ੍ਰਿਤਪਾਲ ਸਿੰਘ ਪੰਜਾਬ ਵਿੱਚ ਸੰਪਰਦਾਇਕ ਹਿੰਸਾ ਨੂੰ ਅੰਜਾਮ ਦੇਣਾ ਚਾਹੁੰਦਾ ਹੈ।

ਇਸ ਗੱਲ ਨੂੰ ਅਮ੍ਰਿਤਪਾਲ ਸਿੰਘ ਵਿਰੁੱਧ ਹਵਾ ਬਣਾਉਣ ਲਈ ਸਰਕਾਰ ਨੇ ਵੀ ਵਰਤਿਆ ਸੀ।

5 ਫਰਵਰੀ, 2024 ਨੂੰ ਐਡਵੋਕੇਟ ਵਿਨੀਤ ਮਹਾਜਨ ਦੀ ਮਾਂ ਊਸ਼ਾ ਮਹਾਜਨ ਅਤੇ ਛੋਟੇ ਭਰਾਵਾਂ ਗੌਰਵ ਮਹਾਜਨ ਅਤੇ ਅਵਿਨੇਸ਼ ਮਹਾਜਨ ਨੇ ਐਡਵੋਕੇਟ ਵਿਨੀਤ ਮਹਾਜਨ ਦੇ ਅਸਲ ਇਰਾਦਿਆਂ ਦਾ ਪਰਦਾਫਾਸ਼ ਕਰ ਦਿੱਤਾ ਸੀ। ਪਰ ਊਸ਼ਾ ਮਹਾਜਨ ਅਤੇ ਮਹਾਜਨ ਭਰਾਵਾਂ ਦੇ ਐਡਵੋਕੇਟ ਵਿਨੀਤ ਮਹਾਜਨ ਵਿਰੁੱਧ ਖੁਲਾਸਿਆਂ ਨੂੰ ਸਰਕਾਰ ਨੇ ਦਬਾਇਆ ਸੀ ਤੇ ਆਪਣੇ ਕੰਟਰੋਲ ਵਾਲੇ ਚੈਨਲਾਂ ‘ਤੇ ਇਨ੍ਹਾਂ ਨੂੰ ਨਹੀਂ ਸੀ ਚੱਲਣ ਦਿੱਤਾ।

ਸਗੋਂ ਊਸ਼ਾ ਮਹਾਜਨ ਨੇ ਇਹ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਕਦੇ ਵੀ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ, ਉਸਨੇ ਕਦੇ ਵੀ ਆਪਣੀ ਤੁਲਨਾ ਮਾਤਾ ਰਾਣੀ ਨਾਲ ਨਹੀਂ ਸੀ ਕੀਤੀ ਅਤੇ ਉਸਦੇ ਬਿਆਨ ਤੋ ਸੰਪਰਦਾਇਕ ਸ਼ਾਂਤੀ ਨੂੰ ਕੋਈ ਵੀ ਖਤਰਾ ਨਹੀਂ ਹੈ।

ਊਸ਼ਾ ਰਾਣੀ ਨੇ ਖੁਲਾਸਾ ਕੀਤਾ ਕਿ ਜਿਸ ਵਿਅਕਤੀ ਨੇ ਆਪਣੀ ਹੀ ਮਾਂ ਅਤੇ ਭਰਾਵਾਂ ਅਤੇ ਪਤਨੀ ਦੇ ਖਿਲਾਫ ਪੁਲਸ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਹੋਣ, ਇਸ ਤੋਂ ਇਲਾਵਾ ਉਹ ਤੀਜੀ ਗ਼ੈਰ-ਕਾਨੂੰਨੀ ਪਤਨੀ ਰੱਖ ਰਿਹਾ ਹੋਵੇ, ਉਸ ਬੰਦੇ ਨੂੰ ਪੰਜਾਬ ਦੀ ਸੰਪਰਦਾਇਕ ਸਦਭਾਵਨਾ ਤੋਂ ਕਿ ਲੈਣਾ ਦੇਣਾ। ਜਿਹੜਾ ਬੰਦਾ ਆਪਣੀ ਮਾਤਾ ਦੀ ਇੱਜ਼ਤ ਨਾ ਕਰਦਾ ਹੋਵੇ, ਉਸ ਬੰਦੇ ਨੂੰ ਮਾਤਾ ਰਾਣੀ ਦਾ ਕਾਹਦਾ ਫਿਕਰ?
ਊਸ਼ਾ ਮਹਾਜਨ ਅਤੇ ਅਵਿਨੇਸ਼ ਮਹਾਜਨ ਨੇ ਅੱਗੇ ਖੁਲਾਸਾ ਕੀਤਾ ਸੀ ਕਿ ਅਨਿਲ ਜੋਸ਼ੀ ਨਾਲ 2014 ਦੀ ਘਟਨਾ ਤੋਂ ਬਾਅਦ ਵਿਨੀਤ ਮਹਾਜਨ ਕੋਲ ਪੰਜ ਪੁਲਿਸ ਸੁਰੱਖਿਆ ਗਾਰਡ ਸਨ, ਪਰ ਹੁਣ ਕੋਈ ਖਤਰਾ ਨਹੀਂ ਸੀ ਰਿਹਾ ਇਸ ਲਈ ਪੰਜਾਬ ਪੁਲਿਸ ਨੇ ਜਨਵਰੀ, 2023 ਤੋਂ ਸੁਰੱਖਿਆ ਘੇਰਾ ਹਟਾ ਦਿੱਤਾ ਸੀ, ਜਿਸ ਕਰਕੇ ਐਡਵੋਕੇਟ ਵਿਨੀਤ ਮਹਾਜਨ ਪੁਲਿਸ ਸੁਰੱਖਿਆ ਲੈਣ ਲਈ ਅੰਮ੍ਰਿਤਪਾਲ ਸਿੰਘ ਨੂੰ ਨਜਾਇਜ਼ ਤੌਰ ‘ਤੇ ਨਿਸ਼ਾਨਾ ਬਣਾ ਰਿਹਾ ਸੀ।

ਯੂਕੇ ਸਥਿਤ ਭਰਾ ਗੌਰਵ ਮਹਾਜਨ ਨੇ ਵੀ ਇਹ ਹੀ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਤੋਂ ਪੰਜਾਬ ਦੀ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ। ਸਗੋਂ ਐਡਵੋਕੇਟ ਵਿਨੀਤ ਮਹਾਜਨ ਉਨ੍ਹਾਂ ਨੂੰ ਫ਼ੋਨ ‘ਤੇ ਧਮਕੀਆਂ ਦੇ ਰਿਹਾ ਸੀ ਕਿ ਪੰਜਾਬ ਆ ਜਾ, ਮੈਂ ਤੈਨੂੰ ਪੁਲਿਸ ਕੇਸਾਂ ਵਿੱਚ ਉਲਝਾ ਦਿਆਂਗਾ।

ਪਰ ਵਿਨੀਤ ਮਹਾਜਨ ਅਤੇ ਉਸਦੀ ਤੀਜੀ ਪਤਨੀ ਸੋਨੀਆ ਮਹਾਜਨ ਪੰਜਾਬ ਪੁਲਿਸ ਦੁਆਰਾ ਜਾਂਚ ਕਰਨ ਉਤੇ ਆਪਣੇ ਹੀ ਜਾਲ ਵਿੱਚ ਫਸ ਗਏ ਸਨ ਜਦੋਂ ਉਨ੍ਹਾਂ ਨੂੰ ਉਨ੍ਹਾਂ ਹੀ ਗੈਂਗਸਟਰਾਂ ਨਾਲ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਸੀ ਜਦੋਂ ਉਹ 28 ਮਾਰਚ ਨੂੰ ਆਪਣੀ ਕਾਰ ਉੱਤੇ ਫਰਜ਼ੀ ਫਾਇਰਿੰਗ ਦੀ ਯੋਜਨਾ ਬਣਾ ਰਹੇ ਸਨ। ਸਾਰੇ ਗੈਂਗਸਟਰ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਵਿੱਚ ਹੈ ਪਰ ਵਿਨੀਤ ਮਹਾਜਨ ਚੰਬੇ ਤੋਂ ਕੱਲ੍ਹ ਕਾਬੂ ਆ ਗਿਆ।

The accused lawyer was presented in a court on Saturday evening. Officials probing the case said they had the CCTV footage of Vineet with the alleged accused who had fired gunshots on him. As part of a conspiracy, Vineet had paid sharp shooters to fire directly at him and his wife Sonia near Kashmir Avenue on the morning of March 28 to get security personnel.

The arrested sharp shooters revealed Vineet’s plan to get security. Earlier, the police had arrested Gaurav, alias Gora, a resident of Lahori Gate, Harish Kumar, alias Hasan, and Salim Kumar, alias Nannu, a resident of Bhagtanwala, who had fired gunshots at Vineet on March 28.

During police investigation, the accused revealed about the conspiracy hatched by lawyer Vineet. Investigation revealed that Vineet had paid Rs 30,000 each to the sharp shooters in exchange for the fake firing. Two accused — Rohit, alias Bhutto, and Aniket, alias Kekda, — are yet to be arrested in the case. The pistol and the Activa used in the crime are yet to be recovered from Rohit.

] #Unpopular_Opinions
#Unpopular_Ideas
#Unpopular_Facts

ਵਕੀਲ ਵਿਨੀਤ ਮਹਾਜਨ ਨੇ ਪੈਸੇ ਦੇ ਕੇ ਖ਼ੁਦ ’ਤੇ ਚਲਵਾਈ ਸੀ ਗੋਲੀ, ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਸ਼ਾਰਪ ਸ਼ੂਟਰ ਸਮੇਤ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ 28 ਮਈ ਦੀ ਸਵੇਰ ਵਿਨੀਤ ਮਹਾਜਨ ਆਪਣੀ ਪਤਨੀ ਸੋਨੀਆ ਨਾਲ ਇਨੋਵਾ ਕਾਰ ’ਚ ਮੰਦਰ ਤੋਂ ਪਰਤ ਰਿਹਾ ਸੀ। ਦੋਸ਼ ਸੀ ਕਿ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਰਾਹ ਰੋਕ ਕੇ ਉਨ੍ਹਾਂ ਦੀ ਕਾਰ ’ਤੇ ਫਾਇਰਿੰਗ ਕੀਤੀ ਸੀ ਤੇ ਦੋਵਾਂ ਨੇ ਕਿਸੇ ਤਰ੍ਹਾਂ ਝੁਕ ਕੇ ਆਪਣੀ ਜਾਨ ਬਚਾਈ।

ਅਦਾਲਤ ਵਿੱਚ ਪ੍ਰੈਕਟਿਸ ਕਰ ਰਹੇ ਐਡਵੋਕੇਟ ਵਿਨੀਤ ਮਹਾਜਨ ਆਪਣੇ ਹੀ ਜਾਲ ਵਿੱਚ ਫਸ ਗਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਦੋ ਸ਼ਾਰਪ ਸ਼ੂਟਰਾਂ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਵਿਨੀਤ ਨੇ ਮੱਧ ਪ੍ਰਦੇਸ਼ ਤੋਂ ਦੋ ਸ਼ਾਰਪ ਸ਼ੂਟਰਾਂ ਨੂੰ ਬੁਲਾ ਕੇ ਆਪਣੇ ਅਤੇ ਆਪਣੀ ਪਤਨੀ ਸੋਨੀਆ ’ਤੇ ਗੋਲੀ ਚਲਾਉਣ ਲਈ ਕਿਹਾ ਸੀ। ਇਸ ਦੇ ਬਦਲੇ ਦੋਵਾਂ ਨੂੰ 30-30 ਹਜ਼ਾਰ ਰੁਪਏ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਫਿਲਹਾਲ ਮਾਮਲਾ ਵਕੀਲ ਭਾਈਚਾਰੇ ਨਾਲ ਜੁੜਿਆ ਹੋਣ ਕਾਰਨ ਪੁਲਸ ਅਧਿਕਾਰੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹਨ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਸਪੱਸ਼ਟ ਹੋਣ ਤੋਂ ਬਾਅਦ ਵਕੀਲ ਵਿਨੀਤ ਮਹਾਜਨ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੂਜੇ ਪਾਸੇ 28 ਮਈ ਦੀ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰੇ ਅਤੇ ਮੁਲਜ਼ਮਾਂ ਦੀ ਕਾਲ ਲੋਕੇਸ਼ਨ ਸਮੇਤ ਵਿਨੀਤ ਅਤੇ ਉਸ ਦੇ ਕੁਝ ਕਰੀਬੀ ਸਾਥੀਆਂ ਦੀ ਕਾਲ ਡਿਟੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਕਾਲ ਡਿਟੇਲ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਿਸ ਨੇ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਤਿੰਨ ਹੋਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਨੀਤ ਨੇ ਖੁਦ ਨੂੰ ਗੋਲੀ ਮਾਰਨ ਦੀ ਸਾਜ਼ਿਸ਼ ਵਿੱਚ ਅਦਾਲਤ ਦੇ ਦੋ ਨਾਮੀ ਵਕੀਲਾਂ ਨੂੰ ਵੀ ਸ਼ਾਮਲ ਕੀਤਾ ਸੀ।

ਵਿਵਾਦਾਂ ’ਚ ਰਹੇ ਹਨ ਵਿਨੀਤ

ਦੱਸਮਯੋਗ ਹੈ ਕਿ ਹੋਟਲ ਕਾਰੋਬਾਰੀ ਵਿਨੀਤ ਮਹਾਜਨ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਨਾਲ ਜੁੜੇ ਹੋਏ ਹਨ। ਸਭ ਤੋਂ ਪਹਿਲਾਂ ਉਨ੍ਹਾਂ ਦਾ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਅਨਿਲ ਜੋਸ਼ੀ ਨਾਲ ਝਗੜਾ ਹੋਇਆ। ਇਸ ਝਗੜੇ ਵਿੱਚ ਉਸ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਕੇ ਮੰਤਰੀ ਤੋਂ ਆਪਣੀ ਜਾਨ ਨੂੰ ਖਤਰਾ ਹੋਣ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਮੁਲਾਜ਼ਮ ਹਾਸਲ ਕੀਤੇ ਸਨ।

ਜਾਣੋ ਕਿਵੇਂ ਸਰਕਾਰੀ ਸੁਰੱਖਿਆ ਲਈ ਆਪਣੇ ਆਪ ਤੇ ਗੋਲੀਆਂ ਚਲਾਉਣ ਵਾਲੇ
ਵਿਨੀਤ ਮਹਾਜਨ ਨੂੰ ਸਰਕਾਰ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਵਰਤਿਆ

ਭਾਈ ਅੰਮ੍ਰਿਤਪਾਲ ਸਿੰਘ ਤੇ ਝੂਠਾ ਪਰਚਾ ਕਰਵਾਉਣ ਵਾਲੇ ਵਕੀਲ ਵਿਨੀਤ ਮਹਾਜਨ ਨੇ ਸਰਕਾਰੀ ਸੁਰੱਖਿਆ ਲੈਣ ਲਈ ਰਚੀ ਫਿਲਮੀ ਸਾਜਿਸ਼ ਸੁਣ ਕੇ ਰਹਿ ਜਾਵੋਗੇ ਹੈਰਾਨ
Lawyer Vineet Mahajan held from Himachal #VineetMahajan #MPAmritpalSingh #BhaiAmritpalSingh