Breaking News

ਸ਼ੰਭੂ ਬਾਰਡਰ ‘ਤੇ 63 ਸਾਲ ਦੇ ਕਿਸਾਨ ਦੀ ਮੌ.ਤ

ਸ਼ੰਭੂ ਬਾਰਡਰ ‘ਤੇ 63 ਸਾਲ ਦੇ ਕਿਸਾਨ ਦੀ ਮੌ.ਤ
ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ‘ਤੇ ਹਾਰਟ ਅਟੈਕ ਆਉਣ ਨਾਲ ਕਿਸਾਨ ਦੀ ਹੋਈ ਮੌਤ

ਸ਼ੰਭੂ ਬਾਰਡਰ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਬਜ਼ੁਰਗ ਕਿਸਾਨ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਉਮਰ ਕਰੀਬ 78 ਸਾਲ ਅੰਦੋਲਨ ਦੌਰਾਨ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ।ਦੱਸ ਦੇਈਏ ਕਿ 14 ਫਰਵਰੀ ਨੂੰ ਕਿਸਾਨ ਦੀ ਤਬੀਅਤ ਖਰਾਬ ਹੋਈ ਸੀ ਤੇ ਫਿਰ ਮੌਤ ਹੋ ਗਈ।

13 ਤੋਂ ਫਰਵਰੀ ਤੋਂ ਕਿਸਾਨਾਂ ਦਾ ‘ਦਿੱਲੀ ਕੂਚ’ ਅੰਦੋਲਨ ਸ਼ੁਰੂ ਹੋਇਆ ਹੈ।ਤਿੰਨ ਦਿਨਾਂ ਤੋਂ ਇਹ ਲਗਾਤਾਰ ਜਾਰੀ ਹੈ।ਬਾਰਡਰਾਂ ‘ਤੇ ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵਲੋਂ ਬਲ ਪ੍ਰਯੋਗ ਕੀਤਾ ਜਾ ਰਿਹਾ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ।

#kisan #kisanunion #KisanAndolan #FarmersProtest #shambu #border #PunjabGovt #HaryanaGovt #LatestNews