ਸ਼ਿਵ ਸੈਨਾ ਨੇਤਾ #ਨ#ਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ #ShivSena Ludhiana: Wanted for provocation Shiv Sena leader, aide held for drug peddling
ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਐਡਿਟ ਕਰਕੇ ਪਾਉਣ ਵਾਲਾ
ਸ਼ਿਵ ਸੈਨਾ ਨੇਤਾ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ
ਸ਼ਿਵ ਸੈਨਾ ਸਮਾਜਵਾਦੀ ਪੰਜਾਬ ਦੇ ਆਗੂ ਗੁਰਜੀਤ ਰਾਣਾ ਨੂੰ ਹੈਬੋਵਾਲ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ਵਿੱਚ ਸਾਥੀ ਸੂਰਜ ਵਰਮਾ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਗੁਰਜੀਤ ਰਾਣਾ, ਜਿਸਦਾ ਰਾਣਾ ਸਾਬ ਨਾਮ ਦਾ ਇੱਕ ਫੇਸਬੁੱਕ ਪੇਜ ਹੈ, ਉਹ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਵਿਗਾੜ ਕੇ ਪੇਸ਼ ਕਰਦਾ ਸੀ ਅਤੇ ਪੁਲਿਸ ਸੁਰੱਖਿਆ ਲੈਣ ਲਈ ਭੜਕਾਊ ਬਿਆਨ ਦਿੰਦਾ ਸੀ। ਪਿਛਲੇ ਹਫ਼ਤੇ ਹੀ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਫ਼ੌਜ ਦੇ ਜਵਾਨਾਂ ਦੀ ਯਾਦ ਵਿੱਚ ਹਵਨ ਕਰਵਾਇਆ ਸੀ।
ਇਹ ਡਰੱਗ ਸਮਗਲਰ ਕੰਗਨਾ ਰਣੌਤ ਦੇ ਥੱਪੜ ਦੀ ਘਟਨਾ ਨੂੰ ਇੰਦਰਾ ਗਾਂਧੀ ਦੇ ਕਤਲ ਨਾਲ ਤੁਲਨਾ ਕਰਨ ਵਾਲੀਆਂ ਫੋਟੋਆਂ ਵੀ ਪਾ ਰਿਹਾ ਸੀ।
ਪੰਜਾਬ ਵਿਚਲੇ ਜਾਅਲੀ ਸ਼ਿਵ ਸੈਨਾਵਾਂ ਦੇ ਕਈ ਆਗੂ ਇਹੋ ਜਿਹੇ ਆਦਤਨ ਅਪਰਾਧੀ ਹਨ ਤੇ ਉਹ ਆਪਣੇ ਆਪ ਨੂੰ ਹਿੰਦੂ ਨੇਤਾ ਸਥਾਪਤ ਕਰਨ ਤੇ ਪੁਲਿਸ ਸੁਰੱਖਿਆ ਲੈਣ ਲਈ ਕਿਸੇ ਵੀ ਹੱਦ ਤੱਕ ਜਾਂਦੇ ਨੇ।
ਪੰਜਾਬ ਕੇਸਰੀ ਵਰਗੇ ਹੋਰ ਹਿੰਦੀ ਦੇ ਫਿਰਕੂ ਨਫਰਤ ਫੈਲਾਉਣ ਵਾਲੇ ਅਖ਼ਬਾਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਪ੍ਰਚਾਰਦੇ ਹਨ।
ਸਨਅਤੀ ਸ਼ਹਿਰ ਵਿੱਚ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਆਗੂ ਗੁਰਜੀਤ ਰਾਣਾ ਉਰਫ਼ ਰਾਣਾ ਰੰਧਾਵਾ ਨੂੰ ਥਾਣਾ ਹੈਬੋਵਾਲ ਦੀ ਪੁਲੀਸ ਨੇ ਹੈਰੋਇਨ ਤੇ ਅਫ਼ੀਮ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਦੋਵੇਂ ਆਲਟੋ ਕਾਰ ’ਚ ਜਾ ਰਹੇ ਸਨ।
ਇਸ ਮਾਮਲੇ ’ਚ ਪੁਲੀਸ ਨੇ ਨਿਊ ਦੀਪ ਨਗਰ ਵਾਸੀ ਗੁਰਜੀਤ ਸਿੰਘ ਉਰਫ਼ ਰਾਣਾ ਰੰਧਾਵਾ ਤੇ ਸਿਵਲ ਲਾਈਨ ਵਾਸੀ ਸੂਰਜ ਵਰਮਾ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਰਾਣਾ ਰੰਧਾਵਾ ਨੇ ਹੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਨਾਲ ਛੇੜਛਾੜ ਕਰ ਕੇ ਸੋਸ਼ਲ ਮੀਡੀਆ ’ਤੇ ਫੋਟੋ ਪਾਈ ਸੀ ਤੇ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ। ਹੁਣ ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨਾ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਏਡੀਸੀਪੀ 3 ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਜੱਸੀਆਂ ਰੋਡ ’ਤੇ ਗਸ਼ਤ ਕੀਤੀ ਜਾ ਰਹੀ ਸੀ, ਇਸ ਦੌਰਾਨ ਸੂਚਨਾ ਮਿਲੀ ਕਿ ਦੋ ਜਣੇ ਨਸ਼ਾ ਤਸਕਰੀ ਕਰ ਰਹੇ ਹਨ।
ਪੁਲੀਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਕਾਰ ਭਜਾ ਲਈ ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਘੇਰ ਲਿਆ ਜਿਨ੍ਹਾਂ ਕੋਲੋਂ ਹੈਰੋਇਨ ਮਿਲੀ। ਜਿਸ ਤੋਂ ਬਾਅਦ ਮੁਲਜ਼ਮ ਗੁਰਜੀਤ ਤੋਂ ਪੁੱਛਗਿਛ ਕੀਤੀ ਗਈ ਤਾਂ ਮੁਲਜ਼ਮ ਤੋਂ ਹੋਰ 480 ਗ੍ਰਾਮ ਹੈਰੋਇਨ ਬਰਾਮਦ ਹੋਈ।
The accused were identified as Gurjeet Rana, of New Deep Nagar, who claims to be a leader of a religious outfit, and his accomplice Sooraj Verma, of Haibowal in Ludhiana
Additional deputy commissioner of police (ADCP, city 3) Ramandeep Singh Bhullar said the Haibowal police have booked Rana on June 11 under Section 153A (promoting enmity between different groups on grounds of religion, race, place of birth, residence, language, etc., and doing acts prejudicial to maintenance of harmony) on the basis of a complaint after he posted a morphed picture of Jarnail Singh Bhindranwala on his social media account. The accused was on the run in the matter.