ਰਵਨੀਤ ਸਿੰਘ ਬਿੱਟੂ ਦਾ ਖਾਲਿਸਤਾਨੀਆਂ ਪ੍ਰਤੀ ਹੇਜ ਭਾਜਪਾ ਵਿਚਾਰਧਾਰਾ ਦੇ ਉਲਟ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੱੜਕ ਸਿੰਘ ਬਰਾੜ
ਭਾਜਪਾ ਹਮੇਸ਼ਾਂ ਹੀ ਦੇਸ਼ ਵਿਰੋਧੀ ਤਾਕਤਾਂ ਖਿਲਾਫ਼ ਸਖ਼ਤ ਫ਼ੈਸਲੇ ਲੈਣ ਵਾਲੀ ਪਾਰਟੀ ਕਰਕੇ ਹੀ ਲੋਕਾਂ ਵਿੱਚ ਹਰਮਨ ਪਿਆਰੀ ਪਾਰਟੀ ਹੈ। ਪਰ ਸ: ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਵੱਲੋਂ ਦਿੱਤੇ ਬਿਆਨ , ਕਿ ਉਹ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਮਿਲਣ ਜਾਣਗੇ ਨੇ ਪੰਜਾਬ ਦੇ ਲੱਖਾਂ ਵੋਟਰਾਂ ਵਿੱਚ ਨਿਰਾਸ਼ਤਾ ਅਤੇ ਦੁਬਿਧਾ ਪੈਦਾ ਕੀਤੀ ਹੈ।
ਅਲੱਗਵਾਦ ਵਿਚਾਰਧਾਰਾ ਨੂੰ ਭਾਜਪਾ ਨੇ ਕਦੇ ਵੀ ਨਰਮੀ ਨਾਲ ਨਹੀਂ ਲਿਆ।ਪਰ ਰਵਨੀਤ ਸਿੰਘ ਬਿੱਟੂ ਵਰਗੇ ਆਗੂ ਵਲੋਂ ਭਾਜਪਾ ਦੀ ਵਿਚਾਰਧਾਰਾ ਦੇ ਉਲਟ ਜਾ ਕੇ ਆਪਣੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ।
ਇਹਨਾ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਸ: ਨਿਧੱੜਕ ਸਿੰਘ ਬਰਾੜ ਨੇ ਇਕ ਬਿਆਨ ਜਾਰੀ ਕਰਦਿਆਂ ਕੀਤਾ।
ਬਰਾੜ ਨੇ ਵਿਸਥਾਰ ਵਿੱਚ ਜਾਂਦਿਆਂ ਕਿਹਾ ਪੰਜਾਬ ਵਿਚ ਭਾਜਪਾ ਨੇ ਇਕੱਲੇ ਅਪਣੇ ਦਮ ਤੇ 23 ਵਿਧਾਨ ਸਭਾ ਹਲਕਿਆਂ ਵਿੱਚ ਅੱਗੇ ਰਹਿ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੀ ਇੱਕਲੇ ਚੱਲਣ ਦੀ ਰਣਨੀਤੀ ਕਾਮਯਾਬ ਰਹੀ ਹੈ।
ਭਾਜਪਾ ਹਾਈ ਕਮਾਂਡ ਤੇ ਪੰਜਾਬ ਭਾਜਪਾ ਨੇ ਸਖ਼ਤ ਮਿਹਨਤ ਕੀਤੀ ਹੈ ਤੇ ਪੰਜਾਬ ਦੇ ਹਰ ਹਲਕੇ ਵਿੱਚ ਆਪਣੀਆਂ ਜੜ੍ਹਾਂ ਮਜਬੂਤ ਲਈਆਂ ਹਨ, ਸਪੱਸ਼ਟ ਹੈ ਕਿ ਇਸੇ ਰਣਨੀਤੀ ਤੇ ਚਲ ਕੇ ਹੀ ਅਸੀਂ 2027 ਵਿਚ ਪੰਜਾਬ ਵਿਚ ਸਰਕਾਰ ਬਣਾਉਣ ਦੇ ਸਮਰਥ ਹੋਵਾਂਗੇ ।
ਬਰਾੜ ਨੇ ਕਿਹਾ ਕਿ ਭਾਵੇਂ ਹਾਰਨ ਦੇ ਬਾਵਜੂਦ ਭਾਜਪਾ ਹਾਈ ਕਮਾਨ ਨੇ ਸ: ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾ ਕੇ ਪੰਜਾਬ ਨੂੰ ਪ੍ਰਤੀਨਿਧਤਾ ਦਿੱਤੀ ਹੈ ।
ਪਰ ਬਿੱਟੂ ਮੰਤਰੀ ਬਣ ਕੇ ਜੋ ਬਿਆਨ ਦੇ ਰਹੇ ਹਨ ੳਹ ਭਾਜਪਾ ਸਮਰਥਕਾਂ, ਵਰਕਰਾਂ ਅਤੇ ਆਮ ਸ਼ਾਂਤੀ ਪਸੰਦ ਪੰਜਾਬੀਆਂ ਵਿਚ ਡਰ ਦਾ ਮਾਹੌਲ ਬਣਾ ਰਿਹਾ ਹੈ।
ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬਿੱਟੂ ਆਪਣੀ ਬਿਆਨ ਬਾਜੀ ਨਾਲ ਪਾਰਟੀ ਦੀ ਵਿਚਾਰਧਾਰਾ ਨੂੰ ਢਾਹ ਲਾ ਰਹੇ ਹਨ।ਜਿਸ ਕਰਕੇ ਪੰਜਾਬ ਦੇ ਲੋਕ ਫਿਰ ਸਹਿਮ ਚ ਹਨ ਕਿ ਜਿਸ ਪਾਰਟੀ ਨੂੰ ਅਸੀਂ ਦੇਸ਼ਪ੍ਰਸਤ ਅਤੇ ਸਖਤ ਫੈਸਲੇ ਲੈਣ ਕਰਕੇ ਸਮਰਥਨ ਕੀਤਾ ਉਸ ਪਾਰਟੀ ਚ ਸ਼ਾਮਲ ਹੋਏ ਆਗੂ ਪਾਰਟੀ ਦੀ ਵਿਚਾਰਧਾਰਾ ਦੇ ਉਲਟ ਅਲੱਗਵਾਦ ਦਾ ਰਾਗ ਅਲਾਪਣ ਵਾਲੇ ਲੋਕਾਂ ਨਾਲ਼ ਸਾਂਝ ਭਿਆਲੀ ਵਰਗੇ ਬਿਆਨ ਦੇ ਰਹੇ ਹਨ।
*ਬਿੱਟੂ ਨੂੰ ਹੁਣ ਕਾਂਗਰਸ ਦੀ ਦੋ-ਮੂੰਹੀਂ ਰਾਜਨੀਤੀ ਭੁੱਲ ਕੇ ਯਾਦ ਰੱਖਣਾ ਚਾਹੀਦਾ ਹੈ ਕਿ ਓਹ੍ਹ ਹੁਣ ਦੁਨੀਆ ਦੀ ਸਭ ਤੋਂ ਵੱਡੀ ਰਾਸ਼ਟਰਵਾਦੀ ਪਾਰਟੀ ਦੇ ਨੇਤਾ ਅਤੇ ਸਰਕਾਰ ਵਿਚ ਮੰਤਰੀ ਹਨ*
ਮੈਂ ਉਹਨਾਂ ਲੱਖਾਂ ਪਾਰਟੀ ਵਰਕਰਾਂ ਦੇ ਜਜ਼ਬਾਤਾਂ ਦੀ ਕਦਰ ਕਰਦਾਂ ਹੋਇਆ ਕੇਂਦਰੀ ਰਾਜ ਮੰਤਰੀ ਸ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਦਾ ਸਖ਼ਤ ਵਿਰੋਧ ਕਰਦਾ ਹਾਂ ਜਿਸ ਵਿੱਚ ਉਸਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਮਿਲਣ ਦੀ ਗੱਲ ਕੀਤੀ ਹੈ।
ਬਰਾੜ ਨੇ ਕਿਹਾ ਕਿ ਮੈਂ ਪਾਰਟੀ ਹਾਈ ਕਮਾਨ ਦੇ ਵੱਡੇ ਨੇਤਾਵਾਂ, ਪਾਰਟੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਜੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਬਿੱਟੂ ਨੂੰ ਅਜਿਹੇ ਬਿਆਨ ਦੇ ਕੇ ਪਾਰਟੀ ਦਾ ਨੁਕਸਾਨ ਕਰਨ ਤੋਂ ਰੋਕਣ ਲਈ ਪੱਤਰ ਵੀ ਲਿਖਾਂਗਾ।
MP Amritpal Singh: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਜਿੱਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਦੇਸ਼ ਦੀ ਰਾਸ਼ਟਰਪਤੀ ਕੋਲ ਪਹੁੰਚ ਗਿਆ ਹੈ। MP ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਹੈ।
ਦਰਅਸਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ MP ਅੰਮ੍ਰਿਤਪਾਲ ਸਿੰਘ ਦੇ ਸਮਰਥਕ ਰਾਸ਼ਟਰਪਤੀ ਨੂੰ ਮਿਲਣ ਲਈ ਸ਼ਨੀਵਾਰ ਨੂੰ ਦਿੱਲੀ ਪੁੱਜੇ। ਸ਼੍ਰੋਮਣੀ ਅਕਾਲੀ ਦਲ ਫਤਹਿ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਰਾਸ਼ਟਰਪਤੀ ਨੂੰ ਮਿਲ ਕੇ ਅੰਮ੍ਰਿਤਪਾਲ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਕੇ ਸੰਸਦੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣ। ਇਸ ‘ਤੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ‘ਚ ਉਚਿਤ ਤੇ ਜਾਇਜ਼ ਕਦਮ ਚੁੱਕੇ ਜਾਣਗੇ।
ਰਾਸ਼ਟਰਪਤੀ ਨੂੰ ਮਿਲੇ ਵਫ਼ਦ ਨੇ ਇਸ ਸਬੰਧੀ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ। ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਤਹਿਤ ਕੇਸ ਚੱਲ ਰਿਹਾ ਹੈ। ਇਹ ਕੇਸ ਪਹਿਲਾਂ ਸੂਬਾ ਸਰਕਾਰ ਚਲਾਉਂਦੀ ਹੈ ਤੇ ਫਿਰ ਕੇਂਦਰ ਸਰਕਾਰ ਇਸ ਨੂੰ ਅੱਗੇ ਵਧਾਉਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਦੋਵਾਂ ਪੰਜਾਬ ਤੇ ਕੇਂਦਰ ਸਰਕਾਰਾਂ ਦੀ ਮਿਲੀਭੁਗਤ ਨਾਲ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਕੀਤੀ ਗਈ ਹੈ। ਜਸਕਰਨ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਸਹੁੰ ਚੁੱਕਣ ਦਾ ਸਮਾਂ ਨਾ ਦਿੱਤਾ ਤਾਂ ਅਸੀਂ ਸੰਘਰਸ਼ ਨੂੰ ਅੱਗੇ ਵਧਾਵਾਂਗੇ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਵਿੱਚ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ। ਉਹ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਹਾਲ ਹੀ ‘ਚ ਅੰਮ੍ਰਿਤਪਾਲ ਸੰਘ ਦੀ ਮਾਤਾ ਤੇ ਪਤਨੀ ਨੇ ਆਸਾਮ ਜੇਲ੍ਹ ‘ਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਸੀ, ਤਾਂ ਜੋ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸਕਣ। ਅੰਮ੍ਰਿਤਪਾਲ ਸਿੰਘ ਦੇ ਚੋਣ ਜਿੱਤਣ ਮਗਰੋਂ ਹੁਣ ਉਨ੍ਹਾਂ ਦੀ ਰਿਹਾਈ ਵੱਲ ਸਭ ਦੀਆਂ ਨਜ਼ਰਾਂ ਹਨ।
Ravneet Bittu Speaking on MP from Khadoor Sahib Amritpal Singh says if his parents will contact me then I will raise their concern with the Centre government. Further, MOS Ravneet Bittu said NSA is imposed on Amritpal Singh on the request of #Punjab Government.
ਜੇ ਅੰਮ੍ਰਿਤਪਾਲ ਸਿੰਘ ਦੇ ਮਾਂ ਬਾਪ ਮੇਰੇ ਨਾਲ ਸਪੰਰਕ ਕਰਨਗੇ ਤਾਂ ਮੈਂ ਉਸ ਦੀ ਰਿਹਾਈ ਲਈ ਕੇਂਦਰ ਨਾਲ ਗਲ ਕਰੂੰਗਾ – ਰਵਨੀਤ ਬਿੱਟੂ
ਪੰਜਾਬ ਸਰਕਾਰ ਦੀ ਬੇਨਤੀ ਤੇ MP ਅੰਮ੍ਰਿਤਪਾਲ ਸਿੰਘ ਤੇ NSA ਲਗਾਈ – ਰਵਨੀਤ ਬਿੱਟੂ