18ਵੀਂ ਲੋਕ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਸੈਸ਼ਨ ਵਿਚ ਨਵੇਂ ਚੁਣ ਕੇ ਆਏ ਸਾਂਸਦਾ ਨੂੰ ਸਹੁੰ ਚੁਕਾਈ ਜਾਵੇਗੀ। ਪੰਜਾਬ ਦੇ ਸਾਂਸਦਾ ਨੂੰ ਮੰਗਲਵਾਰ 25 ਜੂਨ ਨੂੰ ਸਹੁੰ ਚੁੱਕਣ ਲਈ ਸਮਾਂ ਦਿੱਤਾ ਗਿਆ ਹੈ।
ਇਸ ਦੌਰਾਨ ਸਭ ਦੀਆਂ ਨਜ਼ਰਾਂ ਪੰਜਾਬ ਵਿਚ ਸਭ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ MP ਭਾਈ ਅੰਮ੍ਰਿਤਪਾਲ ਸਿੰਘ ‘ਤੇ ਟਿਕੀਆਂ ਹੋਈਆਂ ਹਨ।
ਸਹੁੰ ਚੁੱਕਣ ਵਾਲੇ ਪੰਜਾਬ ਦੇ 13 ਸਾਂਸਦਾ ਵਿਚ ਜੇਲ੍ਹ ਤੋਂ ਚੋਣ ਲੜਨ ਅਤੇ ਜਿੱਤਣ ਵਾਲੇ MP ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਸ਼ਾਮਲ ਹੈ।
ਉਨ੍ਹਾਂ ਨੂੰ ਇਸ ਲਈ ਰਸਮੀ ਸੱਦਾ ਵੀ ਮਿਲਿਆ ਹੈ ਅਤੇ ਉਨ੍ਹਾਂ ਨੂੰ ਦੁਪਹਿਰ 12 ਤੋਂ ਇਕ ਵਜੇ ਦਾ ਸਮਾਂ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ MP ਭਾਈ ਅੰਮ੍ਰਿਤਪਾਲ ਸਿੰਘ ਦਾ ਸਹੁੰ ਚੁੱਕ ਸਮਾਗਮ ਵਿਚ ਪਹੁੰਚਣਾ ਔਖਾ ਜਾਪ ਰਿਹਾ ਹੈ।
ਅੰਮ੍ਰਿਤਪਾਲ ਸਿੰਘ ਮਾਰਚ 2023 ਤੋਂ ਐੱਨ. ਐੱਸ. ਏ. ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ। ਐੱਨ. ਐੱਸ. ਏ. ਇਕ ਅਜਿਹਾ ਕਾਨੂੰਨ ਹੈ ਜੋ ਸਰਕਾਰ ਨੂੰ ਬਿਨਾਂ ਕਿਸੇ ਰਸਮੀ ਦੋਸ਼ ਦੇ 12 ਮਹੀਨਿਆਂ ਤਕ ਵਿਅਕਤੀ ਨੂੰ ਹਿਰਾਸਤ ਵਿਚ ਰੱਖਣ ਦੀ ਇਜਾਜ਼ਤ ਦਿੰਦਾ ਹੈ
ਪਰ MP ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਸਰਕਾਰ ਨੇ ਉਸ ਦੇ ਐੱਨ. ਐੱਸ. ਏ. ਨੂੰ ਦੂਜੀ ਵਾਰ ਵਧਾ ਦਿੱਤਾ ਹੈ।
ਅਜਿਹੇ ਵਿਚ ਸੰਸਦੀ ਪ੍ਰੋਗਰਾਮ ਲਈ ਭੇਜੇ ਗਏ 25 ਜੂਨ ਦੇ ਸਮੇਂ ਵਿਚ MP ਭਾਈ ਅੰਮ੍ਰਿਤਪਾਲ ਸਿੰਘ ਦਾ ਜੇਲ੍ਹ ‘ਚੋਂ ਪੈਰੋਲ ‘ਤੇ ਆ ਸਕਣਾ ਮੁਸ਼ਕਲ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਨਵੀਂ ਸੰਸਦ ਭਵਨ ਵਿਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ।
ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ, ਜਿਸ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ 27 ਜੂਨ ਨੂੰ ਦੋਵਾਂ ਸਦਨਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ।
ਭਾਈ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਤੇ ਸੰਸਪੈਸ ਬਰਕਰਾਰ, ਪਰਿਵਾਰ ਨੂੰ ਵੀ ਕੋਈ ਜਾਣਕਾਰੀ ਨਹੀਂ
ਮਾਮਲਾ ਖਡੂਰ ਸਾਹਿਬ ਤੋਂ MP ਭਾਈ ਅੰਮ੍ਰਿਤਪਾਲ ਸਿੰਘ ‘ਤੇ ਲੱਗੀ NSA ਚ ਇਕ ਸਾਲ ਦਾ ਹੋਰ ਵਾਧਾ ਕਰਨ ਦਾ
ਇੱਹ ਸਿੱਧਾ ਸਿੱਧਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਹੈ ।
NSA ਦਾ ਮਤਲਬ ਹੁੰਦਾ ਕਿ ਇਹ ਵਿਅਕਤੀ ਲੋਕਾਂ ਲਈ ਖਤਰਾ ਜਦ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਸੇ ਇਲਾਕੇ ਵਿਚੋਂ ਹੀ ਸਾਡੇ ਚਾਰ ਲੱਖ ਵੋਟ ਪਈ ਅਤੇ ਤਕਰੀਬਨ 2 ਲੱਖ ਵੋਟਾਂ ਦੇ ਮਾਰਜਿਨ ਨਾਲ ਉਹ ਜਿੱਤੇ।
ਇਹ ਮਾਰਜਿਨ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਲਈ ਲੀਡ ਨਾਲੋਂ ਵੀ ਜ਼ਿਆਦਾ ਹੈ।
ਭਾਈ ਅੰਮ੍ਰਿਤਪਾਲ ਸਿੰਘ ਪੂਰੇ ਦੇਸ਼ ਵਿਚ ਵੱਡੀ ਲੀਡ/ਮਾਰਜਿਨ ਨਾਲ ਜਿੱਤਣ ਵਾਲੇ TOP 10 MPs ਵਿਚ ਹਨ।
ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸਨ ਅਤੇ ਨਸ਼ੇ ਛੁਡਾ ਰਹੇ ਸਨ। ਉਨ੍ਹਾਂ ਦੇ ਜੇਲ ਜਾਣ ਕਾਰਨ ਵਹੀਰ ਅਤੇ ਨਸ਼ਾ ਛੁਡਾਊ ਮੁਹਿੰਮ ਰੁਕੀ ਹੋਈ ਹੈ ਜੋ ਕਿ ਸਰਕਾਰ ਵਲੋਂ ਸਿੱਧਾ ਸਿੱਧਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਧਾਰਮਿਕ ਅਜ਼ਾਦੀ ਤੇ ਹਮਲਾ ਹੈ
ਕਾਂਗਰਸ MP ਚਰਨਜੀਤ ਸਿੰਘ ਚੰਨੀ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਚਰਨ ਸਿੰਘ ਧਾਮੀ, ਆਮ ਆਦਮੀ ਪਾਰਟੀ ਦੇ ਐਮ ਪੀ ਮਲਵਿੰਦਰ ਸਿੰਘ ਕੰਗ ਇਹ ਬਿਆਨ ਦੇ ਰਹੇ ਹਨ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਐਨ ਐਸ ਏ ਹਟਾ ਕੇ ਉਨ੍ਹਾਂ ਨੂੰ ਛੱਡਣਾ ਚਾਹੀਦਾ ਹੈ।
ਪਰ ਸਿੱਖ ਵਿਰੋਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚ ਔਰੰਗਜੇਬ ਦੀ ਰੂਹ ਆ ਗਈ ਹੈ। ਕਈ ਅਮਰੀਕਨ ਸੈਨੇਟਰ ਵੀ ਭਾਰਤ ਦੇ ਵਿਦੇਸ਼ ਮੰਤਰੀ ਨੂੰ ਕਹਿ ਚੁੱਕੇ ਹਨ ਕੇ ਵੱਡੀ ਲੀਡ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਨਾ ਕਰਕੇ ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਉਸ ਵਲੋਂ ਕੀਤੇ ਜਾਂਦੇ ਕੰਮਾ ਜਿਵੇਂ ਖਾਲਸਾ ਵਹੀਰ ਰਾਂਹੀ ਨਸ਼ੇ ਛੁਡਾ ਕੇ ਅੰਮ੍ਰਿਤ ਛਕਾਉਣ ਦੀ ਲਹਿਰ ਨੂੰ ਰੋਕ ਕੇ ਸਿੱਖਾਂ ਦੀ ਧਾਰਮਿਕ ਅਜ਼ਾਦੀ ਤੇ ਹਮਲਾ ਕੀਤਾ ਜਾ ਰਿਹਾ ਹੈ।
ਖ਼ਤਰਾ ਅੰਮ੍ਰਿਤਪਾਲ ਤੋਂ ਨਹੀਂ ਅੰਮ੍ਰਿਤਪਾਨ ਤੋਂ ਹੈ!
ਹਥਿਆਰਬੰਦ ਸੰਘਰਸ਼ ‘ਚ ਸਾਡਾ ਡੇਢ ਲੱਖ ਨੌਜਵਾਨ ਸ਼ਹੀਦ ਹੋਇਆਂ ਪਰ ਚਿੱਟੇ ਦੀ ਭੇਟ ਦੁੱਗਣੇ-ਤਿੱਗਣੇ ਚੜ੍ਹ ਚੁੱਕੇ ਹਨ। ਸਰਕਾਰ ਨੇ ਭਾਈ ਸਾਹਿਬ ਤੇ ਤੀਜੀ ਵਾਰ NSA ਲਾ ਕੇ ਚਿੱਟੀ ਨਾਲ ਹੋ ਰਹੀ ਨਸਲਕੁਸ਼ੀ ਵਿੱਚ ਆਪਣਾ ਬਣਦਾ ਰੋਲ ਮਨਜ਼ੂਰ ਕਰ ਲਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਨਸਲਕੁਸ਼ੀ ਦੇ ਖ਼ਿਲਾਫ਼ ਵੱਡਾ ਸੰਘਰਸ਼ ਲੜਿਆ ਹੈ ਅਤੇ ਅਸੀਂ ਇੱਥੇ ਨਹੀਂ ਰੁਕਾਂਗੇ, ਸਗੋਂ ਸੰਘਰਸ਼ ਦੀਆਂ ਲੰਬੀਆਂ ਵਾਟਾਂ ਤੇ ਲੋਏ ਲੋਏ ਅੱਗੇ ਵੱਧਦੇ ਰਹਾਂਗੇ।
ਸਹੁੰ ਚੁੱਕਣ ਲਈ MP ਭਾਈ ਅੰਮ੍ਰਿਤਪਾਲ ਨੂੰ ਮਿਲਿਆ ਇਹ ਸਮਾਂ
ਕੁਮੈਂਟ ਬਾਕਸ ‘ਚ ਪੜ੍ਹੋ ਪੂਰੀ ਖ਼ਬਰ