ਪਾਸਟਰ ਨੇ ਸਵਰਗਾਂ ‘ਚ ਪਲਾਟ ਦਿਵਾਉਣ ਦੇ ਨਾਮ ‘ਤੇ ਲੁੱਟੇ ਲੱਖਾਂ ਰੁਪਏ –
ਪਿਛਲੀਆਂ ਚੋਣਾਂ ਵਿੱਚ ਸਿਰਫ ਪੰਜਾਬ ਵਿੱਚ ਨਵੇਂ ਈਸਾਈਆਂ ਨੇ ਵੋਟਾਂ ਭਾਜਪਾ ਨੂੰ ਪਾਈਆਂ ਹਨ। ਬਾਕੀ ਭਾਰਤ ਵਿਚ ਇਸਾਈ ਮਨੀਪੁਰ ਹਿੰਸਾ ਕਾਰਨ ਭਾਜਪਾ ਦੇ ਵਿਰੁੱਧ ਭੁਗਤੇ। ਪੰਜਾਬ ਵਿਚ ਪਸਟਰਾਂ ਦੀ ਬਾਂਹ ਮਰੋੜ ਕੇ ਧਿਰ ਬਣਾ ਲਈ ਹੈ। ਇਹ ਕ੍ਰਸੂਡ ਦੇ ਲਲਕਾਰੇ ਬਿਨਾਂ ਸਿਆਸੀ ਸਹਿ ਦੇ ਨਹੀਂ ਵੱਜ ਰਹੇ।
ਮਣੀਪੁਰ ਵਿਚ ਕੁੱਕੀ ਗਰੁੱਪ ਡਰੱਗ ਕਾਰੋਬਾਰ ਕਰਦੇ ਹਨ, ਐਸੇ ਕਰਕੇ ਨਗੇ ਇਸਾਈ ਕੁੱਕੀ ਇਸਾਈ ਅਤੇ ਮੈਤੋਈ ਝੱਗੜੇ ਵਿਚ ਨਹੀਂ ਪਏ , ਪੰਜਾਬ ਦੇ ਇਸਾਈ ਡੇਰਿਆ ਨੇ ਇਹਨਾਂ ਦੇ ਹੱਕ ਵਿੱਚ ਪੰਜਾਬ ਬੰਦ ਕਰਵਾਇਆ ਸੀ, ਪਰ ਜੇਕਰ ਕੰਧਮਾਲ ਤੋਂ ਲੈਕੇ ਉੜੀਸਾ ਵਿਚ ਇਸਾਈਆਂ ਤੇ ਹਮਲੇ ਹੁੰਦੇ ਹਨ ਉਸ ਵੇਲੇ ਇਹ ਚੁੱਪ ਹੁੰਦੇ ਹਨ, ਕਰੁਸੇਡ ਦਾ ਇਤਿਹਾਸਕ ਮਤਲਬ ਸਿਰਫ ਇੱਕੋ ਹੈ
ਇਸਾਈ ਧਰਮ ਯੁੱਧ ਗੈਰ ਇਸਾਈਆਂ ਖਿਲਾਫ ਇਸ ਤੋਂ ਬਿਨਾਂ ਕੋਈ ਹੋਰ ਵਿਆਖਿਆ ਨਹੀਂ ਹੈ, ਪੰਜਾਬ ਦੇ ਇਹਨਾਂ ਅਖੌਤੀ ਇਸਾਈ ਗਰੁੱਪਾਂ ਨੂੰ ਪੱਛਮ ਵਿੱਚੋ ਖ਼ਾਸ ਧਿਰਾਂ ਤੋਂ ਮਦਦ ਮਿਲਦੀ ਹੈ, ਕੁੱਕੀ ਡਰੱਗ ਟਰੇਡ ( ਬਰਮਾ ਬਾਰਡਰ ਤੇ ਪੰਜਾਬ ਨਾਲੋਂ ਵੱਡਾ ਡਰੱਗ ਨੈਟਵਰਕ ਚਲਦਾ ਹੈ) ਦੇ ਹਿੱਸੇਦਾਰ ਇਹਨਾਂ ਨੂੰ ਮਾਇਆ ਦੀ ਵੱਡੀ ਮਦਦ ਕਰਦੇ ਹਨ,
ਜਿਵੇਂ ਮੋਦੀ ਅਤੇ ਭਾਜਪਾ ਨੇ ਪੰਜਾਬ ਵਿਚ ਕੁਝ ਵੱਡੇ ਡੇਰੇ ਕਾਬੂ ਕੀਤੇ ਸਨ ਐਸੇ ਤਰ੍ਹਾਂ ਹਵਾਲਾ ਨੈਟਵਰਕ ਫੜ੍ਹ ਕੇ ਇਹ ਅਖੌਤੀ ਡੇਰੇ ਵੀ ਕਾਬੂ ਕੀਤੇ ਹੋਏ ਸਨ , ਹੁਣ ਇਸੇ ਸ਼ਹਿ ਵਿੱਚੋ ਇਹ ਲੋਕ ਕਰੁਸੇਡ ਦੇ ਲਲਕਾਰੇ ਮਾਰਦੇ ਫਿਰਦੇ ਹਨ !
ਪਾਸਟਰਾਂ ਨੂੰ ਪਰਦੇ ਪਿੱਛੋਂ ਸਟੇਟ ਦੀ ਖੁੱਲੀ ਸਰਪ੍ਰਸਤੀ ਮਿਲੀ ਹੋਈ ਹੈ ਜਿਸ ਕਰਕੇ ਇਹ ਪੰਜਾਬ ਵਿੱਚ ਚੌਥੇ ਦਿਨ ਕਰੁਸੇਡ ਦੀ ਕਾਲ ਦੇਂਦੇ ਹਨ!
ਅਖੌਤੀ ਪਾਸਟਰ ਦੇ ਬੀਜੇ ਕੰਡਿਆਂ ਕਾਰਨ ਮਾਹੌਲ ਗਰਮਾਇਆ !
ਕਿਹੜੀ ਜੰਗ ਛੇੜਨ ਨੂੰ ਫਿਰਦੇ ਨੇ ਧਰਮ ਦੇ ਬਣੇ ਅਜਿਹੇ ਠੇਕੇਦਾਰ
ਜੁਗਰਾਜ ਸਿੰਘ ਮਝੈਲ ਨੇ ‘CRUSADE’ ਸ਼ਬਦ ਦਾ ਅਰਥ ਕੀਤਾ ਬਿਆਨ
“ਮੇਰੀ ਮਾਤਾ ਨੂੰ ਸਵਰਗਾਂ ‘ਚ ਪਲਾਟ ਦਿਵਾਉਣ ਦੇ ਨਾਮ ‘ਤੇ ਲੁੱਟੇ ਲੱਖਾਂ ਰੁਪਏ “, Gym ਵਾਲੇ ਮੁੰਡੇ ਨੇ ਪਾਸਟਰਾਂ ਦਾ ਭੰ/ਨ੍ਹਿ/ਆ ਭਾਂਡਾ..! –
ਪਾਸਟਰ ਅੰਕੁਰ ਨਰੂਲਾ ਹੋਵੇ ਜਾਂ ਪਾਸਟਰ ਬਜਿੰਦਰ ਜਾਂ ਫੇਰ ਆਪਣੇ ਤੌਰ ਤੇ ਬਣਿਆ ਕੋਈ ਅਜਿਹਾ ਪਾਸਟਰ ਇਹਨਾਂ ਲੋਕਾਂ ਨੇ ਪੰਜਾਬ ਵਿੱਚ ਕਰੁਸੇਡ ਨੂੰ ਬਹੁਤ ਸਸਤਾ ਬਣਾ ਦਿੱਤਾ ਹੈ, ਇਹ ਲੋਕ ਪੰਜਾਬ ਵਿੱਚ ਤੀਸਰੇ ਚੌਥੇ ਦਿਨ ਕਰੁਸੇਡ ਦਾ ਐਲਾਨ ਕਰ ਦੇਂਦੇ ਹਨ ,
ਸਿੱਖ ਜਥੇਬੰਦੀਆਂ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਜਦੋਂ ਇਹ ਪਤਾ ਲਗਦਾ ਹੈ ਤਾਂ ਉਹ ਵਿਰੋਧ ਕਰਨ ਜਾਂਦੇ ਹਨ, ਤਾਂ ਇਹ ਪਾਦਰੀ ਮੁਆਫੀ ਮੰਗ ਕੇ ਅਗਾਂਹ ਵਾਸਤੇ ਅਜਿਹਾ ਨਾ ਕਰਨ ਦਾ ਵਾਅਦਾ ਕਰ ਲੈਂਦੇ ਨੇ ਪਰ ਅਜਿਹੀਆਂ ਉਕਸਾਵੇ ਦੀਆਂ ਕਾਰਵਾਈਆਂ ਤੋਂ ਬਾਜ਼ ਨਹੀਂ ਆਉਂਦੇ |
ਇਸ ਵਾਰ ਚੋਣ ਪਰਚਾਰ ਵਿਚ ਪਾਸਟਰ ਬਜਿੰਦਰ ਦੀ ਇਕ ਅਜਿਹੀ ਹੀ ਕਰੁਸੇਡ ਸਭਾ ਵਿਚ ਅੱਜਕਲ ਭਾਜਪਾ ਲੀਡਰ ਬਣਿਆ ਬੋਨੀ ਅਜਨਾਲਾ ਅਤੇ ਤੇਜਾ ਸਿੰਘ ਸਮੁੰਦਰੀ ਦਾ ਸਾਬਕਾ ਡਿਪਲੋਮੈਟ ਅਤੇ ਚੋਣ ਉਮੀਦਵਾਰ ਉਸ ਪ੍ਰੋਗਰਾਮ ਵਿਚ ਪੁੱਜੇ , ਉੱਥੇ ਬੋਨੀ ਅਜਨਾਲਾ ਇਸਾਈ ਧਰਮ ਨੂੰ ਵੱਡਾ ਧਰਮ ਕਹਿ ਕੇ ਸਿੱਖ ਧਰਮ ਨੂੰ ਛੋਟਾ ਧਰਮ ਕਹਿੰਦਾ ਹੈ,
ਪਾਰਟੀਆਂ ਨੂੰ ਇਸ ਵਾਰੇ ਕੋਈ ਸਮੱਸਿਆ ਨਹੀਂ ਦਿਸਦੀ , ਜਦੋਂ ਵੀ ਕਰੁਸੇਡ ਤੇ ਰੌਲਾ ਪੈਂਦਾ ਹੈ ਤਾਂ ਪ੍ਰਸ਼ਾਸਨ ਅਤੇ ਰਾਜਨੀਤਕ ਪਾਰਟੀਆਂ , ਪੰਥਕ ਪਾਰਟੀਆਂ ਅਤੇ ਜਿਆਦਾਤਰ ਪੰਥਕ ਜੱਥੇਬੰਦੀਆਂ ਨੂੰ ਇਸ ਕਰੁਸੇਡ ਦੀ ਕਾਲ ਤੋਂ ਕੋਈ ਦਿੱਕਤ ਨਹੀਂ ਹੁੰਦੀ ,
ਇਹ ਇੱਕ ਤਰ੍ਹਾਂ ਇਹ ਗੱਲ ਵੀ ਸਾਬਤ ਕਰਦੀ ਹੈ ਕੇ ਕਿਤੇ ਨਾ ਕਿਤੇ ਅਜਿਹੇ ਫਰਜੀ ਪਾਸਟਰਾਂ ਨੂੰ ਕੋਈ ਨਾ ਕੋਈ ਰਾਜਨੀਤਕ ਧਿਰ ਅਤੇ ਸਰਕਾਰ ਦੀ ਸਰਪ੍ਰਸਤੀ ਹੁੰਦੀ ਹੈ, ਪਰ ਜਿਹੜੇ ਵਿਰੋਧ ਕਰਦੇ ਹਨ ਉਹ ਵੀ ਮੁਆਫ਼ੀ ਨਾਮਾ ਆਉਣ ਤੋਂ ਬਾਅਦ ਸ਼ਾਂਤ ਹੋ ਜਾਂਦੇ ਨੇ ਪਰ ਇਹ ਵਰਤਾਰਾ ਇੱਕ ਸਵਾਲ ਖੜ੍ਹਾ ਕਰਦਾ ਹੈ
ਜਿਹੜਾ ਪਰਚਾਰ ਪਾਸਟਰ ਕਰਦੇ ਹਨ ਜਿਸ ਵਿਚ ਏਡਜ਼ , ਕੈਂਸਰ ਤੋਂ ਲੈਕੇ ਮਰੇ ਹੋਏ ਬੰਦੇ ਜਿਊਂਦੇ ਕਰਨ , ਗੰਭੀਰ ਬਿਮਾਰੀਆਂ ਜਿਹਨਾਂ ਦਾ ਕੋਈ ਇਲਾਜ ਨਹੀਂ ਉਸ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਭਾਰਤੀ ਕਾਨੂੰਨ ਮੁਤਾਬਕ ਡਰੱਗ ਐਂਡ ਮੈਜਿਕ ਰੇਮੇਡੀ ਐਕਟ ਇਹ ਕੰਮ ਕਰਨ ਨੂੰ ਗੈਰ ਕਾਨੂੰਨੀ ਐਲਾਨ ਕਰਦਾ ਹੈ
ਅਤੇ ਇਸ ਮੁਤਾਬਕ ਅਜਿਹੀ ਪਰੈਕਟਿਸ ਗੈਰ ਕਾਨੂੰਨੀ ਹੈ ਅਤੇ ਸਜਾ ਅਤੇ ਜੁਰਮਾਨਾ ਹੋਣ ਦਾ ਨਿਯਮ ਹੈ, ਪਰ ਪ੍ਰਸ਼ਾਸਨ ਆਪਣੇ ਪੱਧਰ ਤੇ ਅਜਿਹੇ ਇਲਾਜ ਦਾ ਦਾਅਵਾ ਕਰਨ ਵਾਲਿਆਂ ਤੇ ਕੀ ਕਾਰਵਾਈ ਕਰਦਾ ਹੈ?
ਪੁਲਸ ਪ੍ਰਸ਼ਾਸਨ ਖੁੱਦ ਅਜਿਹੇ ਪ੍ਰੋਗਰਾਮਾਂ ਦੀ ਇਜਾਜਤ ਕਿਵੇਂ ਦੇਂਦਾ ਹੈ ਜਦਕਿ ਕਾਨੂੰਨ ਮੁਤਾਬਕ ਹੀ ਇਹ ਪ੍ਰੋਗਰਾਮ ਗੈਰ ਕਾਨੂੰਨੀ ਹਨ? ਦੂਸਰਾ ਇਸ ਮਸਲੇ ਤੇ ਆਮ ਤੌਰ ਤੇ ਅਖੌਤੀ ਤਰਕਸ਼ੀਲਤਾ ਦੀ ਦੁਕਾਨ ਚਲਾਉਣ ਵਾਲੇ ਚੁੱਪ ਰਹਿੰਦੇ ਹਨ
ਸੋ ਕੁੱਲ ਮਿਲਾ ਕੇ ਮਸਲਾ ਇਹ ਹੈ ਕਿ ਜਦੋਂ ਵੀ ਤੁਹਾਡੇ ਇਲਾਕੇ ਵਿਚ ਅਜਿਹੇ ਇਲਾਜ ਕਰਨ ਦਾ ਕੋਈ ਦਾਅਵਾ ਹੋਵੇ ਕੋਈ ਅਜਿਹਾ ਨਕਲੀ ਪਾਦਰੀ ( ਇਸਾਈਆਂ ਦੇ ਕੁਝ ਮੁੱਖ ਚਰਚ ਇਹਨਾਂ ਪਾਦਰੀਆਂ ਨੂੰ ਨਕਲੀ ਪਾਦਰੀ ਕਹਿ ਕੇ ਸੰਬੋਧਨ ਕਰਦੇ ਹਨ) ਕੋਈ ਅਜਿਹਾ ਪ੍ਰੋਗਰਾਮ ਰੱਖੇ ਤਾਂ ਉਸ ਉੱਤੇ ਡਰੱਗ ਐਂਡ ਮੈਜਿਕ ਰੇਮੇਡੀ ਐਕਟ ਮੁਤਾਬਕ ਪਰਚਾ ਦਰਜ ਕਰਵਾਓ ਅਤੇ ਪ੍ਰਸ਼ਾਸਨ ਨੂੰ ਇਸ ਵਿਚ ਪਾਰਟੀ ਬਣਾਉਂਦੇ ਹੋਏ ਇਸਦੀ ਇਜਾਜਤ ਦਾ ਕਾਰਨ ਵੀ ਪੁੱਛਿਆ ਜਾਵੇ !
Gangveer Singh Rathour
ਪੂਰੀ ਖਬਰ ਤੇ ਵੀਡੀਉ ਕੋਮਿੰਟ ਵਿਚ
#gym #gymboy #pastors #masih #heaven #PunjabNews #punjabiboy