Breaking News

ਅੰਮ੍ਰਿਤਪਾਲ ਸਿੰਘ ਖਿਲਾਫ਼ ਗਵਰਨਰ ਕੋਲ ਪਹੁੰਚੇ ਹਿੰਦੂ ਸੰਗਠਨ, ਕਹਿੰਦੇ ਲੋਕ ਸਭਾ ‘ਚ ਨਹੀਂ ਚੁੱਕਣ ਦੇਣੀ ਸਹੁੰ

ਪਹਿਲਾਂ ਕਾਂਗਰਸੀ ਬਣ ਕੇ ਭਾਜਪਾ ਨੂੰ ਮਾੜਾ ਕਹਿੰਦੇ ਰਹੇ ਤੇ ਹੁਣ ਭਾਜਪਾਈ ਬਣ ਕੇ ਕਾਂਗਰਸ ਨੂੰ ਮਾੜਾ ਕਹਿਣ ਵਾਲ਼ੇ ਸੁਨੀਲ ਜਾਖੜ ਦਾ ਮੂੰਹ ਖੁੱਲ੍ਹਿਆ ਹੈ ਤੇ ਉਸ ਵਿੱਚੋਂ ਗੰਗੂ ਵਾਲ਼ੀ ਨਫ਼ਰਤ ਦੇ ਜ਼ਹਿਰੀਲੇ ਬੋਲ ਨਿਕਲੇ ਹਨ। ਅਖੇ :- “ਜੇ ਅੰਮ੍ਰਿਤਪਾਲ ਸਿੰਘ ਨੂੰ ਛੱਡਣੈ ਤਾਂ ਫਿਰ ਲਾਰੈਂਸ ਨੂੰ ਵੀ ਛੱਡ ਦਿਓ….. ਜੇ ਐਨੇਂ ਹੀ ਲੋਕ ਭਲਾਈ ਵਾਲ਼ੇ ਨੇ ਤਾਂ ਫਿਰ ਜੇਲ੍ਹ ਕਿਉਂ ਬੈਠੇ ਨੇ

ਗੰਗੂ ਦੀ ਗੰਦੀ ਜਹਿਨੀਅਤ ਸ਼ਾਇਦ ਸੱਚ ਹੀ ਕਹਿ ਰਹੀ ਹੈ। 1 ਇਹਨਾਂ ਦੇ ਲਈ ਬਾਬਰ ਦੀ ਜੇਲ੍ਹ ‘ਚ 3.9% ਰਹਿਣ ਵਾਲੇ ਗੁਰੂ ਨਾਨਕ ਸਾਹਿਬ, ਜਹਾਂਗੀਰ ਦੀ ਜੇਲ੍ਹ ‘ਚ ਰਹੇ ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ ਜਾਂ ਫਿਰ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਮੂਹ ਜੁਝਾਰ ਸਿੰਘ ਅਤੇ ਅੰਗਰੇਜ਼ ਦੀਆਂ ਕੈਦਾਂ ਕੱਟਣ ਵਾਲੇ ਗ਼ਦਰੀ ਬਾਬੇ ਜਾਂ ਕਹਿ ਲਓ ਸਾਰੇ ਹੀ ਅਜ਼ਾਦੀ ਘੁਲਾਟੀਏ ਗਲਤ ਹੋਣਗੇ, ਕਿਉਂਕਿ ਇਸ ਗੰਗੂ ਦੀ ਨਸਲ ਦੇ ਕਹਿਣ ਅਨੁਸਾਰ ਤਾਂ ਚੰਗੇ ਬੰਦੇ ਜੇਲ੍ਹ ‘ਚ ਜਾਂਦੇ ਹੀ ਨਹੀਂ ਹੁੰਦੇ।

ਜੇ ਇਸ ਗੰਗੂ ਦੀ ਨਸਲ ਨੇ ਕਦੇ ਚੱਜ ਨਾਲ ਧਰਮ ਦੀ, ਹੱਕਾਂ ਦੀ ਜਾਂ ਅਜ਼ਾਦੀ ਦੀ ਲੜਾਈ ਲੜੀ ਹੋਵੇ ਤਾਂ ਫਿਰ ਪਤਾ ਵੀ ਹੋਵੇ ਕਿ ਜੇਲ੍ਹਾਂ ਵਿੱਚ ਸਿਰਫ਼ ਮਾੜੇ ਅਨਸਰ ਹੀ ਨਹੀਂ ਜਾਂਦੇ, ਹਕੂਮਤ ਮਾੜੀ ਹੋਵੇ ਤਾਂ ਚੰਗੇ ਬੰਦੇ ਵੀ ਜੇਲ੍ਹਾਂ ‘ਚ ਡੱਕੇ ਜਾਂਦੇ ਹਨ।

ਪਰ ਜਿਸ ਸ਼ਖਸ ਨੂੰ ਲਾਰੈਂਸ ਵਰਗੇ ਫਿਰੌਤੀਆਂ ਲੈ ਕੇ ਕਤਲ ਕਰਨ ਵਾਲੇ ਗੈਂਗਸਟਰ (ਜਿਸ ਦੇ ਹੱਥ ਸਿੱਧੂ ਮੂਸੇਵਾਲਾ ਸਮੇਤ ਕਈਆਂ ਦੇ ਲਹੂ ਨਾਲ਼ ਰੰਗੇ ਹਨ) ਤੇ ਨਸ਼ਿਆਂ ਦੇ ਕਹਿਰ ਤੋਂ ਮਾਂਵਾਂ ਦੇ ਪੁੱਤ ਬਚਾਉਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ‘ਚ ਕੋਈ ਫ਼ਰਕ ਹੀ ਨਹੀਂ ਲੱਗਦਾ, ਉਸ ਤੋਂ ਅਜਿਹੇ ਘਟੀਆ ਬਿਆਨ ਦੀ ਆਸ ਹੀ ਕੀਤੀ ਜਾ ਸਕਦੀ ਹੈ।

ਫਿਰ ਵੀ ਉਸ ਦੇ ਬਿਆਨ ਦੀ ਹਮਾਇਤ ਕਰਨ ਵਾਲ਼ਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਜਦੋਂ ਸੁਨੀਲ ਜਾਖੜ ਕਾਂਗਰਸੀ ਸੀ ਤਾਂ ਓਦੋਂ ਉਹ ਜਿਸ ਗਾਂਧੀ ਨੂੰ ਤੇ ਨਹਿਰੂ ਨੂੰ ਪਿਓ ਮੰਨਦਾ ਸੀ, ਉਹ ਵੀ ਜੇਲ੍ਹ ਵਿੱਚ ਰਹੇ ਹਨ। ਹੁਣ ਭਾਜਪਾ ਵਿੱਚ ਰਹਿ ਕੇ ਉਹ ਜਿਸ ਸਾਵਰਕਰ ਨੂੰ ਪਿਓ ਮੰਨਦਾ ਹੈ, ਉਹ ਵੀ ਜੇਲ੍ਹ ਵਿੱਚ ਰਿਹਾ ਹੈ। ਕੀ ਸੁਨੀਲ ਜਾਖੜ ਨੂੰ ਇਸ ਬਾਰੇ ਪਤਾ ਨਹੀਂ ?

ਪਰ ਇਹ ਕੌੜੀ ਸਚਾਈ ਹੈ ਕਿ ਘਟੀਆ ਤੇ ਗੰਦੀ ਮਾਨਸਿਕਤਾ
ਵਾਲ਼ੇ ਲੋਕ ਅੱਜ ਸਾਡੇ ਤੇ ਰਾਜ ਕਰ ਰਹੇ ਹਨ। ਸਾਡੀ ਕੌਮ ਦੇ ਸਾਮ੍ਹਣੇ ਮੁੱਖ ਮਸਲਾ ਇਸ ਗੰਗੂ ਵਾਲ਼ੀ ਜਹਿਨੀਅਤ ਦੀ ਗ਼ੁਲਾਮੀ ਹੇਠੋਂ ਸਿੱਖ ਕੌਮ ਨੂੰ ਅਜ਼ਾਦ ਕਰਵਾਉਣਾ ਹੈ।
ਬਲਜੀਤ ਸਿੰਘ ਖਾਲਸਾ
ਮੁੱਖ ਸੰਪਾਦਕ ‘ਵੰਗਾਰ’
# 98558 31284


ਲੋਕ ਸਭਾ ਦੇ ਸਪੀਕਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਤੋਂ ਪਹਿਲਾ ਲੋਕ ਸਭਾ ਦੇ ਕਾਨੂੰਨ ਵਿੱਚ ਕੀਤੀ ਸੋਧ ਇਹ ਦਰਸਾਉਂਦੀ ਹੈ ਕਿ ਭਾਰਤੀ ਹਕੂਮਤ ਖਾਲਸਾਈ ਬੋਲਾਂ / ਰਵਾਇਤਾਂ ਤੋਂ ਕਿੰਨੀ ਘਬਰਾਉਦੀ ਹੈ।

‘ਸਪੀਕਰ ਓਮ ਬਿਰਲਾ ਨੇ ਇਹ ਸੁਨਿਸ਼ਚਿਤ ਕਰਨ ਲਈ ਇੱਕ ਨਵੀਂ ਧਾਰਾ ਪੇਸ਼ ਕੀਤੀ ਹੈ ਕਿ ਸੰਸਦ ਮੈਂਬਰ ਲੋਕ ਸਭਾ ਮੈਂਬਰਾਂ ਵਜੋਂ ਸਹੁੰ ਚੁੱਕਣ ਸਮੇਂ ਸਹੁੰ ਜਾਂ ਪੁਸ਼ਟੀ ਦੇ ਨਿਰਧਾਰਤ ਫਾਰਮ ਦੀ ਸਖਤੀ ਨਾਲ ਪਾਲਣਾ ਕਰਦੇ ਹਨ। 28 ਜੂਨ ਤੋਂ ਪ੍ਰਭਾਵੀ, ਸੋਧ ਇਹ ਨਿਸ਼ਚਿਤ ਕਰਦੀ ਹੈ ਕਿ ਮੈਂਬਰਾਂ ਨੂੰ ਸਹੁੰ ਵਿੱਚ ਅਗੇਤਰ ਜਾਂ ਪਿਛੇਤਰ ਵਜੋਂ ਕੋਈ ਵੀ ਸ਼ਬਦ ਜਾਂ ਸਮੀਕਰਨ ਨਹੀਂ ਜੋੜਨਾ ਚਾਹੀਦਾ, ਜਿਵੇਂ ਕਿ ਭਾਰਤ ਦੇ ਸੰਵਿਧਾਨ ਦੀ ਤੀਜੀ ਅਨੁਸੂਚੀ ਵਿੱਚ ਦਰਸਾਇਆ ਗਿਆ ਹੈ।’

ਅੰਮ੍ਰਿਤਪਾਲ ਸਿੰਘ ਉਪਰ ਸਿੱਖ ਹੋਣ ਕਰਕੇ ਬੋਲਣ ਦੀ ਪਾਬੰਦੀ ਲਗਾਈ ਗਈ ਹੈ ਕਿਉਕਿ ਜਿਸ ਤਰ੍ਹਾਂ ਉਹ ਸੁਆਲਾਂ ਦੇ ਜੁਆਬ ਦੇਂਦਾ ਸੀ ਬਿਪ੍ਰਵਾਦੀ ਚੁੱਪ ਵੱਟ ਜਾਂਦੇ ਸਨ……

ਅੰਮ੍ਰਿਤਪਾਲ ਸਿੰਘ ਨੂੰ ਇਨ੍ਹਾਂ 10 ਸ਼ਰਤਾਂ ਉੱਤੇ ਪੈਰੋਲ ਦਿੱਤੀ ਗਈ ਹੈ ਜਿਨ੍ਹਾਂ ਵਿਚ ਉਹ ਮੀਡੀਆ ਨਾਲ ਗੱਲਬਾਤ ਕਰਦੇ ਸਮੇ ਗਰਮ ਗੱਲ ਨਹੀਂ ਕਰ ਸਕਦੇ ਤੇ ਕੋਈ ਵੀ ਪਰਿਵਾਰਿਕ ਮੈਂਬਰ ਨਾ ਹੀ ਉਨ੍ਹਾਂ ਦੇ ਬਿਆਨ ਨੂੰ ਜਨਤਕ ਕਰ ਸਕੇਗਾ………… (ਸ਼ਰਤ ਅੱਠਵੀਂ)

ਪਹਿਲੀ ਸ਼ਰਤ- ਐੱਐੱਸਪੀ, ਅੰਮ੍ਰਿਤਸਰ (ਦਿਹਾਤੀ) ਵੱਲੋਂ ਸੁਝਾਈ ਗਈ ਪੁਲਿਸ ਮੁਲਾਜ਼ਮਾਂ ਦੀ ਨਫਰੀ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਤੋਂ ਅਸਥਾਈ ਤੌਰ ‘ਤੇ ਰਿਹਾਅ ਹੋਣ ਤੋਂ ਲੈ ਕੇ ਜੇਲ੍ਹ ਵਾਪਸ ਆਉਣ ਤੱਕ ਨਾਲ ਰਹੇਗੀ। ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਰਹਿਣਗੇ।

ਦੂਜੀ ਸ਼ਰਤ- ਅੰਮ੍ਰਿਤਪਾਲ ਸਿੰਘ ਸੰਸਦ ਭਵਨ ਕੰਪਲੈਕਸ ਵਿੱਚ ਮੌਜੂਦਗੀ ਤੱਕ ਉਨ੍ਹਾਂ ਦੇ ਨਾਲ ਓਨੀ ਗਿਣਤੀ ਵਿੱਚ ਹੀ ਸੁਰੱਖਿਆ ਮੁਲਾਜ਼ਮ ਹੋਣਗੇ ਜਿੰਨੀ ਲੋਕ ਸਭਾ ਦੇ ਸਕੱਤਰ ਜਨਰਲ ਵੱਲੋਂ ਆਗਿਆ ਹੋਵੇਗੀ।

ਤੀਜੀ ਸ਼ਰਤ- ਅਸਥਾਈ ਰਿਹਾਈ ਦੇ ਸਮੇਂ ਦੌਰਾਨ ਉਹ ਨਵੀਂ ਦਿੱਲੀ ਤੋਂ ਇਲਾਵਾ ਕਿਸੇ ਹੋਰ ਇਲਾਕੇ ਵਿੱਚ ਦਾਖਲ ਨਹੀਂ ਹੋਣਗੇ।

ਚੌਥੀ ਸ਼ਰਤ- ਅਸਥਾਈ ਰਿਹਾਈ ਦੀ ਮਿਆਦ ਵਿੱਚ ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਨਵੀਂ ਦਿੱਲੀ ਫਿਰ ਵਾਪਸ ਜਾਣ ਤੱਕ ਦਾ ਸਮਾਂ ਸ਼ਾਮਲ ਹੋਵੇਗਾ ।

ਪੰਜਵੀ ਸ਼ਰਤ- ਜਿਸ ਸਮੇਂ ਤੱਕ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਕੰਪਲੈਕਸ ਵਿੱਚ ਰਹਿਣ ਦੀ ਲੋੜ ਨਹੀਂ ਹੋਵੇਗੀ, ਉਸ ਸਮੇਂ ਤੱਕ ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਅਜਿਹੀ ਥਾਂ ‘ਤੇ ਰੱਖਿਆ ਜਾਵੇਗਾ, ਜੋ ਵੱਖ-ਵੱਖ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ) ਦੁਆਰਾ ਢੁਕਵਾਂ ਸਮਝਿਆ ਜਾਵੇਗਾ।
ਛੇਵੀਂ ਸ਼ਰਤ- ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਨਵੀਂ ਦਿੱਲੀ ਠਹਿਰਨ ਦੇ ਸਮੇਂ ਦੌਰਾਨ ਹੀ ਮਿਲ ਸਕਣਗੇ।

ਸਤਵੀਂ ਸ਼ਰਤ- ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਕੰਮ ਕਰਨ ਜਾਂ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰਨ।

ਅੱਠਵੀ ਸ਼ਰਤ- ਅੰਮ੍ਰਿਤਪਾਲ ਸਿੰਘ ਜਾਂ ਉਨ੍ਹਾਂ ਦੇ ਕਿਸੇ ਵੀ ਪਰਿਵਾਰਿਕ ਮੈਂਬਰ/ਰਿਸ਼ਤੇਦਾਰ ਨੂੰ ਉਨ੍ਹਾਂ ਦੇ ਕਿਸੇ ਵੀ ਬਿਆਨ ਦੀ ਵੀਡੀਓਗ੍ਰਾਫੀ ਕਰਨ ਅਤੇ/ਜਾਂ ਅਜਿਹੇ ਕਿਸੇ ਬਿਆਨ ਨੂੰ ਕਿਸੇ ਵੀ ਰੂਪ ਵਿੱਚ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਨੌਂਵੀ ਸ਼ਰਤ- ਅੰਮ੍ਰਿਤਪਾਲ ਸਿੰਘ ਦੀ ਦਿੱਤੀ ਫੇਰੀ ਦਾ ਸਾਰਾ ਖਰਚਾ ਡੀਜੀਪੀ, ਪੰਜਾਬ ਕੋਲ ਉਪਲਬਧ ਵਿਭਾਗੀ ਬਜਟ ਵਿੱਚੋਂ ਵਸੂਲ ਕੀਤਾ ਜਾਵੇਗਾ।
ਦਸਵੀਂ ਸ਼ਰਤ- ਐੱਸਐੱਸਪੀ, ਅੰਮ੍ਰਿਤਸਰ (ਦਿਹਾਤੀ) ਅੰਮ੍ਰਿਤਪਾਲ ਸਿੰਘ ਦੀ ਆਰਜ਼ੀ ਰਿਹਾਈ ਦੀਆਂ ਸ਼ਰਤਾਂ ਦੀ ਪਾਲਣਾ ਲਈ ਲੋਕ ਸਭਾ ਦੇ ਸਕੱਤਰ ਜਨਰਲ ਨਾਲ ਤਾਲਮੇਲ ਕਰਨਗੇ।