Breaking News

ਵੱਡਾ ਖੁਲਾਸਾ – ਸੈਨਿਕ ਸਕੂਲ ਆਰ ਐਸ ਐਸ ਭਾਜਪਾ ਜਾਂ ਹੋਰ ਹਿੰਦੂਤਵੀ ਸੰਗਠਨਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਚਲਾਏ ਜਾ ਰਹੇ

ਸੈਨਿਕ ਸਕੂਲਾਂ ਲਈ 2021 ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਸ਼ੁਰੂ ਕਰਕੇ ਮੋਦੀ ਰਾਜ ਵਿੱਚ 62% ਇਹੋ ਜਿਹੇ ਸਕੂਲਾਂ ਨੂੰ ਮਾਨਤਾ ਦਿੱਤੀ ਹੈ, ਜੋ ਆਰ ਐਸ ਐਸ ਭਾਜਪਾ ਜਾਂ ਹੋਰ ਹਿੰਦੂਤਵੀ ਸੰਗਠਨਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਚਲਾਏ ਜਾ ਰਹੇ ਨੇ।

“ਦਾ ਰਿਪੋਰਟਰਜ਼ ਕਲੈਕਟਿਵ” ਨੇ ਆਪਣੀ ਤਾਜ਼ਾ ਖੋਜੀ ਸਟੋਰੀ ਵਿੱਚ ਇਸ ਬਾਰੇ ਚੰਗੇ ਖੁਲਾਸੇ ਕੀਤੇ ਨੇ।

ਇਸ ਦਾ ਸਿੱਧਾ ਮਕਸਦ ਹੈ ਕਿ ਹਵਾਈ, ਸਮੁੰਦਰੀ ਅਤੇ ਜ਼ਮੀਨੀ ਫੌਜਾਂ ਵਿੱਚ ਅਫਸਰ ਬਣਨ ਵਾਲੇ ਨੌਜਵਾਨਾਂ ਦਾ ਉਹ ਹਿੱਸਾ, ਜਿਹੜਾ ਇਹਨਾਂ ਸਕੂਲਾਂ ਵਿੱਚੋਂ ਨਿਕਲਦਾ ਹੈ, ਉਸ ਨੂੰ ਇਹ ਹਿੰਦੂਤਵੀ ਵਿਚਾਰਧਾਰਾ ਮੁਤਾਬਕ ਢਾਲਣਗੇ।‌ ਇਨ੍ਹਾਂ ਸਕੂਲਾਂ ਵਿੱਚੋਂ ਪੜ੍ਹਨ ਵਾਲੇ ਬੱਚੇ ਹੋਰ ਖੇਤਰਾਂ ਵਿੱਚ ਵੀ ਠੀਕ-ਠਾਕ ਅੱਗੇ ਨਿਕਲ ਜਾਂਦੇ ਨੇ।

ਫੌਜ ਵਿੱਚ ਲੜਨ ਵਾਲੇ ਜਵਾਨ ਆਮ ਤੌਰ ‘ਤੇ ਵਰਣ ਵਿਵਸਥਾ ਮੁਤਾਬਿਕ ਛੋਟੀਆਂ ਸਮਝੀਆਂ ਜਾਂਦੀਆਂ ਜਾਤਾਂ ਵਿੱਚੋਂ ਆਉਂਦੇ ਹਨ। ਇਸ ਵਿਵਸਥਾ ਵਿੱਚ ਜੱਟ ਵੀ ਨੀਵੇਂ ਹੀ ਹਨ।

ਇਸ ਦੇ ਮੁਕਾਬਲੇ ਅਫਸਰ ਬਣਨ ਵਾਲੇ ਜ਼ਿਆਦਾ ਉੱਚੀਆਂ ਜਾਤਾਂ ਵਿੱਚੋਂ ਆਉਂਦੇ ਨੇ ਤੇ ਕੁਝ ਮੱਧਮ ਜਾਤਾਂ ਵਾਲੇ ਵੀ ਹੁੰਦੇ ਨੇ।

ਫੌਜ ਦਾ ਜਿਹੜਾ ਹਿੱਸਾ ਛੋਟੀਆਂ ਜਾਤਾਂ ਅਤੇ ਗਰੀਬ ਘਰਾਂ ਦੇ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਤੇ ਜਿਹੜੇ ਜਾਨੀ ਨੁਕਸਾਨ ਵੀ ਸਭ ਤੋਂ ਵੱਧ ਝੱਲਦੇ ਨੇ, ਉਹਨਾਂ ਲਈ ਤਾਂ ਅਗਨੀ ਵੀਰ ਵਰਗੀ ਯੋਜਨਾ ਬਣਾ ਦਿੱਤੀ ਪਰ ਜਿਹੜੇ ਸਕੂਲਾਂ ਵਿੱਚੋਂ ਅਫਸਰ ਨਿਕਲਣੇ ਨੇ, ਉੱਥੇ ਸੰਘੀਆਂ ਦਾ ਕਬਜ਼ਾ ਕਰਾ ਦਿੱਤਾ।

ਜਿਵੇਂ ਕਿ ਨਾਂ ਤੋਂ ਹੀ ਜ਼ਾਹਿਰ ਹੈ ਇਸ ਨਵੀਂ ਸਕੀਮ ਵਾਲੇ ਸੈਨਿਕ ਸਕੂਲ ਮੂਲ ਤੌਰ ‘ਤੇ ਪ੍ਰਾਈਵੇਟ ਹਨ ਪਰ ਇਹਨਾਂ ਨੂੰ ਪੈਸਾ ਸਰਕਾਰ ਵੀ ਦਿੰਦੀ ਹੈ। ‌

ਇੱਕ ਪਾਸੇ ਯੂਨੀਵਰਸਿਟੀਆਂ ਤੋਂ ਲੈ ਕੇ ਸਕੂਲਾਂ ਤੱਕ ਹਰ ਪਾਸੇ ਅੰਦਰੋਂ ਸੰਘੀਆਂ ਦਾ ਕਬਜ਼ਾ ਹੋ ਚੁੱਕਾ ਹੈ ਤੇ ਸਿੱਖਿਆ ਨੀਤੀ ਅਤੇ ਸਕੂਲੀ ਕਿਤਾਬਾਂ ਵਿੱਚ ਇਹਨਾਂ ਦੇ ਨਜ਼ਰੀਏ ਤੋਂ ਹਰ ਤਰ੍ਹਾਂ ਦੀ ਤਬਦੀਲੀ ਕੀਤੀ ਜਾ ਰਹੀ ਹੈ, ਦੂਜੇ ਪਾਸੇ ਫੌਜ ‘ਤੇ ਵੀ ਇਨ੍ਹਾਂ ਦੀ ਸੋਚ ਦਾ ਮੁਕੰਮਲ ਕਬਜ਼ਾ ਕਰਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਜਦੋਂ ਮੁਲਕ ਵਿੱਚ ਬਹੁਤਾਤ ਵੱਡਾ ਮੀਡੀਆ ਸਰਕਾਰ ਨਾਲ ਰਲ ਚੁੱਕਾ ਹੈ ਤਾਂ ਇਹੋ ਜਿਹਾ ਕੰਮ ਕਰਨ ਵਾਲੇ ਅਦਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ।

#Unpopular_Opinions
#Unpopular_Ideas
#Unpopular_Facts

 

Full NewsLink – https://www.reporters-collective.in/trc/centre-hands-sainik-schools-to-sangh-parivar-bjp-politicians?fbclid=IwZXh0bgNhZW0CMTAAAR2HGG__1mecMwU7YYluSZ9Dz3phPGbdn_bfhya2CUl7Mwi4VqbBOKInZCg_aem_YCZG9sIfbybOU02_-Z9JsQ