ਲੁਧਿਆਣਾ ਪੁਲਸ ਨੇ ਸ਼ਿਵ ਮੰਦਰ ਵਿਚ 14 ਮੂਰਤੀਆਂ ਤੋੜਨ ਵਾਲੇ
ਸੋਨੂੰ ਕੁਮਾਰ ਪੁੱਤਰ ਕੰਘਾਡੀ ਲਾਲ ਵਾਸੀ ਪਿੰਡ ਤਾਲੀਗੁਦਦਾਮ ਥਾਣਾ
ਦਾਨਾਪੁਰ ਜ਼ਿਲ੍ਹਾ ਪਟਨਾ ਬਿਹਾਰ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ।
Sahnewal police solve Shiva temple vandalisation case
The local police said they have solved an idol vandalisation case within 24 hours of its registration. A total of 14 idols of a Shiva temple, situated on the service lane of NH-1 between Pawa Khagat and Jugiana in Sahnewal, were vandalised on Monday night. A case under section 295-A had been registered at Sahnewal police station against unidentified suspect/s.
Sonu Kumar, a resident of Taligudam district Bihar and presently residing at Neelam da Vehra in Pawa Khagat, Sahnewal, has been nominated and arrested by the police in this regard. The iron rod used for the purpose was recovered from his custody.
Addressing a press conference, Assistant Commissioner Police South Guriqbal Singh, Sahnewal SHO Guljinderpal Singh and Giaspura Chowki incharge Dharminder Singh said that under the command of Commissioner of Police (CP) Kuldeep Singh Chahal, JCP Jaskiranjit Singh Teja, Ludhiana Deputy Commissioner Police Zone 2 Dev Singh, Sahnewal police with the assistance of CIA-3 Ludhiana, solved the case within 24 hours.
ਪੰਜਾਬ ‘ਚ ਰਹਿਣ ਵਾਲਿਆਂ ਨੂੰ ਇਹ ਬਿਲਕੁਲ ਸਪਸ਼ਟ ਪਤਾ ਹੋਣਾ ਚਾਹੀਦਾ ਹੈ ਕਿ ਸਿਰਫ ਸਿੱਖਾਂ ਖ਼ਿਲਾਫ਼ ਨਫਰਤ ਫੈਲਾਉਣ ਦੀ ਖੁੱਲ੍ਹ ਹੈ। ਮੁਲਕ ਦੇ ਬਾਕੀ ਹਿੱਸਿਆਂ ਵਿਚ ਇਹ ਖੁੱਲ੍ਹ ਸਿੱਖਾਂ ਤੋਂ ਇਲਾਵਾ, ਮੁਸਲਮਾਨਾਂ, ਦਲਿਤਾਂ ਖਿਲਾਫ ਵੀ ਹੈ।
22 ਜਨਵਰੀ ਤੋਂ ਬਾਅਦ ਕਿਸੇ ਫੇਸਬੁੱਕ ਪੋਸਟ ਕਰਕੇ ਧਨੌਲੇ ਦਾ ਇਕ ਕਾਮਰੇਡ ਕਿਸਮ ਦਾ ਬੰਦਾ ਅੰਦਰ ਹੋ ਚੁੱਕਾ ਹੈ (ਉਸਦੇ ਹਮਾਇਤੀਆਂ ਲਈ ਸਲਾਹ ਇਸ ਪੋਸਟ ਦੇ ਅਖਰੀਲੇ ਪੈਰ੍ਹੇ ‘ਚ ਹੈ)। ਲੁਧਿਆਣੇ ਦੇ ਇਕ ਸਨਅਤਕਾਰ ਦੇ ਉਸਦੀ ਫੇਸਬੁੱਕ ਪੋਸਟ ਕਰਕੇ ਉਸ ਖ਼ਿਲਾਫ਼ ਤਿੰਨ ਸ਼ਿਕਾਇਤਾਂ ਪੁਲਿਸ ਕੋਲ ਕੀਤੀਆਂ ਜਾ ਚੁੱਕੀਆਂ ਨੇ ਹਾਲਾਂਕਿ ਉਸਨੇ ਕੋਈ ਮਾੜਾ ਲਫ਼ਜ਼ ਨਹੀਂ ਵਰਤਿਆ, ਨਾ ਹੀ ਕੋਈ ਤੌਹੀਨ ਕੀਤੀ। ਜਿਹੜੀ ਗੱਲ ਉਸ ਸਨਅਤਕਾਰ ਨੇ ਹਸਪਤਾਲ ਆਦਿ ਖੋਲ੍ਹਣ ਬਾਰੇ ਕੀਤੀ, ਪੰਜਾਬ ਦੇ ਕਈ ਸਿਆਸੀ ਕਿਸਮ ਦੇ ਲੋਕਾਂ ਜਾਂ ਹੋਰ ਟਿੱਪਣੀਕਾਰਾਂ ਨੇ ਅਨੇਕਾਂ ਵਾਰ ਉਸਤੋਂ ਅੱਗੇ ਜਾ ਕੇ ਗੁਰਦੁਆਰਿਆਂ ਦੇ ਸੰਦਰਭ ‘ਚ ਕੀਤੀ ਹੈ ਕਿ ਪੈਸਾ ਹੁਣ ਹਸਪਤਾਲਾਂ ਅਤੇ ਸਕੂਲਾਂ ‘ਤੇ ਖਰਚਿਆ ਜਾਣਾ ਚਾਹੀਦਾ ਹੈ। ਕਿਸੇ ਨੇ ਕੋਈ ਪਰਚਾ ਨਹੀਂ ਕਰਾਇਆ, ਹਾਲਾਂਕਿ ਸਭ ਤੋਂ ਪਹਿਲਾਂ ਇਹ ਕੁਝ ਕਰਨਾ ਸਰਕਾਰ ਦੀ ਜਿਮੇਵਾਰੀ ਹੈ।
ਇਸੇ ਦੌਰਾਨ ਕਈ ਟਵਿਟਰ ਖਾਤੇ ਬਿਨਾਂ ਕਿਸੇ ਡਰ ਡੁੱਕਰ ਦੇ ਸਿੱਖਾਂ ਖ਼ਿਲਾਫ਼ ਖੁਲੇਆਮ ਨਫਰਤ ਫੈਲਾਅ ਰਹੇ ਨੇ। ਪਰ ਮਜ਼ਾਲ ਹੈ ਪੰਜਾਬ ਸਰਕਾਰ ਜਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੋਵੇ ਹਾਲਾਂਕਿ ਸ਼੍ਰੋਮਣੀ ਕਮੇਟੀ, ਪੰਜਾਬ ਅਸੰਬਲੀ ਦਾ ਸਪੀਕਰ ਤੇ ਹੋਰ ਅਨੇਕਾਂ ਸੱਜਣਾਂ ਨੇ ਇਨ੍ਹਾਂ ਨਫਰਤੀ ਹੈਂਡਲਾਂ ਵੱਲ ਵਾਰ-ਵਾਰ ਸਰਕਾਰ ਅਤੇ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਦਾ ਧਿਆਨ ਦੁਆਇਆ ਹੈ। ਕੇਸ ਦਰਜ ਕਰਨਾ ਤਾਂ ਦੂਰ ਕਿਸੇ ਦਾ ਟਵਿਟਰ ਖਾਤਾ ਬੈਨ ਨਹੀਂ ਕਰਾਇਆ। ਮੁੱਖ ਧਰਾਈ ਮੀਡੀਆ ਮੋਟੇ ਤੌਰ ‘ਤੇ ਇਸ ਨਫਰਤੀ ਪ੍ਰਚਾਰ ਬਾਰੇ ਚੁੱਪ ਰਹਿੰਦਾ ਹੈ।
ਇਹ ਟਵਿਟਰ ਖਾਤੇ ਨਾ ਸਿਰਫ ਹਿੰਦੂਆਂ ਤੇ ਸਿੱਖਾਂ ਦਰਮਿਆਨ ਕੁੜੱਤਣ ਪੈਦਾ ਕਰ ਰਹੇ ਨੇ, ਇਹ ਨਵੰਬਰ 1984 ਵਰਗੇ ਪੰਜਾਬ ਤੋਂ ਬਾਹਰ ਹੋਰ ਕਤਲੇਆਮ ਜਾਂ ਪੰਜਾਬ ਵਿਚ ਸਰਕਾਰੀ ਤਸ਼ੱਦਦ ਦਾ ਰਾਹ ਪੱਧਰ ਕਰ ਰਹੇ ਨੇ। ਭਾਰਤ ਸਰਕਾਰ ਕੋਲੋਂ ਤਾਂ ਕਿਸੇ ਕਾਰਵਾਈ ਦੀ ਕੀ ਉਮੀਦ ਰੱਖਣੀ, ਪੰਜਾਬ ਸਰਕਾਰ ਅਤੇ ਪੁਲਿਸ, ਜਿਹੜੇ ਇਕ ਮਿੰਟ ਤੋਂ ਪਹਿਲਾਂ ਪੱਤਰਕਾਰਾਂ ਜਾ ਸਿੱਖ ਕਾਰਕੁਨਾਂ ਦੇ ਖਾਤੇ ਜਾਮ ਕਰਵਾਉਂਦੀ ਹੈ, ਵੀ ਇਨ੍ਹਾਂ ਨਫ਼ਰਤੀਆਂ ਨੂੰ ਖੁੱਲੀ ਛੁਟੀ ਦਿੰਦੀ ਹੈ।
ਜਿਹੜੇ ਸੱਜਣ ਹੁਣ ਧਨੌਲੇ ਵਾਲੇ ਬੰਦੇ ਦੀ ਮੱਦਦ ਕਰਨਾ ਚਾਹੁੰਦੇ ਨੇ, ਉਹ ਇਨ੍ਹਾਂ ਸਿੱਖਾਂ ਖਿਲਾਫ ਨਫਰਤ ਫੈਲਾ ਰਹੇ ਟਵਿਟਰ ਖਾਤਿਆਂ ਦੀ ਸਬੂਤਾਂ ਸਮੇਤ ਸ਼ਿਕਾਇਤ ਇਕ ਤੋਂ ਵੱਧ ਥਾਵਾਂ ‘ਤੇ ਪੁਲਿਸ ਨੂੰ ਦੇ ਕੇ ਪੁੱਛ ਸਕਦੇ ਨੇ ਕਿ ਇਨ੍ਹਾਂ ਖਿਲਾਫ ਹਾਲੇ ਤੱਕ ਕਿਉਂ ਕਾਰਵਾਈ ਨਹੀਂ ਹੋਈ, ਦੋਹਰੇ ਮਾਪਦੰਡ ਕਿਉਂ, ਜਦਕਿ ਪੁਲਿਸ ਨੂੰ ਪਹਿਲਾਂ ਹੀ ਇਨ੍ਹਾਂ ਖਾਤੇ ਚਲਾਉਣ ਵਾਲਿਆਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਸੀ। ਕਿਸੇ ਫਿਰਕੇ ਜਾਂ ਭਾਈਚਾਰੇ ਬਾਰੇ ਨਫਰਤੀ ਫੈਲਾਉਣੀ ਕਿਤੇ ਜ਼ਿਆਦਾ ਗੰਭੀਰ ਜੁਰਮ ਹੈ।
ਇਸ ਮਾਮਲੇ ਨਾਲ ਸਬੰਧਤ ਪਿਛਲੀਆਂ ਪੋਸਟਾਂ ਹੇਠਾਂ ਕੁਮੈਂਟਾਂ ਵਿਚ ਹਨ।
#Unpopular_Opinions
#Unpopular_Ideas
#Unpopular_Facts
“ਸਿੱਖਾਂ ਦਾ ਸਾਰਾ ਹੀ ਇਤਿਹਾਸ ਝੂਠ ਹੈ”
ਸਿੱਖਾਂ ਖਿਲਾਫ ਨਫਰਤ ਪ੍ਰਚਾਰਨ ਦੀ ਇੰਨੀ ਖੁੱਲੀ ਛੁੱਟੀ ਮਿਲੀ ਹੋਈ ਹੈ। ਇਹ ਫ਼ਿਰਕੂ ਹਿੰਦੂਤਵੀ ਟਵਿਟਰ ਹੈਂਡਲ ਸ਼ਰੇਆਮ ਲਿਖ ਰਿਹਾ ਹੈ ਕਿ “ਸਿੱਖਾਂ ਦਾ ਸਾਰਾ ਹੀ ਇਤਿਹਾਸ ਝੂਠ ਹੈ”। ਬਾਕੀ ਹੋਰ ਭੜਕਾਊ ਗੱਲਾਂ ਵੀ ਲਿਖੀਆਂ ਹਨ। ਇਸ ਮੁਤਾਬਕ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਵੀ ਹਿੰਦੂ ਸੀ।
ਇਹੋ ਜਿਹੇ ਕਈ ਖਾਤੇ ਸਰਗਰਮ ਨੇ ਪਰ ਹਾਲੇ ਤੱਕ ਭਾਰਤ ਜਾਂ ਪੰਜਾਬ ਸਰਕਾਰ ਨੇ ਕਦੇ ਕੋਈ ਕਰਵਾਈ ਨਹੀਂ ਕੀਤੀ, ਜਦਕਿ ਸ਼੍ਰੋਮਣੀ ਕਮੇਟੀ ਸਮੇਤ ਕਈ ਟਵਿਟਰ ਹੈਂਡਲਾਂ ਨੇ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਹੈ। ਇਥੋਂ ਤੱਕ ਕਿ ਪੰਜਾਬ ਅਸੰਬਲੀ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਡੀ ਜੀ ਪੀ ਨੂੰ ਕਹਿਣ ‘ਤੇ ਵੀ ਕੁਝ ਨਹੀਂ ਹੋਇਆ।
ਜਿਹੋ ਜਿਹਾ ਜ਼ਹਿਰ ਸੁਧੀਰ ਸੂਰੀ ਸ਼ਰੇਆਮ ਜ਼ਮੀਨ ‘ਤੇ ਫੈਲਾਉਂਦਾ ਸੀ, ਉਹੋ ਜਿਹਾ ਜ਼ਹਿਰ ਇਹੋ ਜਿਹੇ ਹੈਂਡਲ ਸੋਸ਼ਲ ਮੀਡੀਏ ‘ਤੇ ਫੈਲਾ ਰਹੇ ਨੇ ਤੇ ਸਿੱਖਾਂ ਪ੍ਰਤੀ ਲਗਾਤਾਰ ਨਫਰਤ ਪੈਦਾ ਕਰ ਰਹੇ ਨੇ। ਪੰਜਾਬ ਸਰਕਾਰ ਤੇ ਪੁਲਿਸ ਚੁੱਪ ਹਨ।
ਜਾਪਦਾ ਹੈ ਕਿ ਸਿੱਖ ਕਾਰਕੁਨਾਂ ਤੇ ਪੱਤਰਕਾਰਾਂ ਦੇ ਟਵਿਟਰ ਹੈਂਡਲ ਫਟਾਫਟ ਬਲਾਕ ਕਰਾਉਣ ਵਾਲੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੀ ਨਜ਼ਰ ਇਹੋ ਜਿਹੇ ਨਫਰਤ ਫੈਲਾਉਣ ਵਾਲੇ ਹੈਂਡਲਾਂ ‘ਤੇ ਹਮੇਸ਼ਾਂ ਸਵੱਲੀ ਰਹਿੰਦੀ ਹੈ, ਇਸੇ ਲਈ ਕੋਈ ਕਾਰਵਾਈ ਨਹੀ ਕਰਦੇ।
ਕੀ ਹੁਣ ਸਮਝਿਆ ਨਹੀਂ ਜਾ ਸਕਦਾ ਕਿ ਹਿੰਦੂ ਤੇ ਸਿੱਖਾਂ ਵਿਚਾਲੇ ਅਸਲ ਵਿਚ ਕੌਣ ਤਣਾਅ ਪੈਦਾ ਕਰ ਰਿਹਾ ਹੈ ? ਜਿਨ੍ਹਾਂ ਨੇ ਪਹਿਲਾਂ ਪੰਜਾਬ ‘ਚ ਜ਼ਹਿਰ ਦੀ ਖੇਤੀ ਕੀਤੀ, ਹੁਣ ਵੀ ਉਨ੍ਹਾਂ ਦੀਆਂ ਹੀ ਵਿਚਾਰਧਾਰਕ ਔਲਾਦਾਂ ਸਰਗਰਮ ਨੇ, ਦੁਬਾਰਾ ਅੱਗ ਲਾਉਣ ਲਈ।
ਇਹੋ ਜਿਹੀ ਲਫ਼ਜ਼ੀ ਹਿੰਸਾ ਨਾਲ ਜ਼ਹਿਰ 1980ਵਿਆਂ ‘ਚ ਫੈਲਾਇਆ ਗਿਆ ਤੇ ਉਸਤੋਂ ਪਹਿਲਾਂ ਪੰਜਾਬੀ ਸੂਬੇ ਦੀ ਮੰਗ ਵੇਲੇ ਵੀ, ਜਦੋਂ ਪੰਜਾਬੀ ਹਿੰਦੂਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਤੋਂ ਮੁਕਰਾਇਆ ਗਿਆ। ਇਹ ਤੱਤ ਪਿਛਲੀ ਸਵਾ ਕੁ ਸਦੀ ਤੋਂ ਪੰਜਾਬ ‘ਚ ਫਿਰਕੂ ਤਣਾਅ ਪੈਦਾ ਕਰਨ, ਹਿੰਦੂ-ਸਿੱਖਾਂ ‘ਚ ਤਣਾਅ ਪੈਦਾ ਕਰਨ ਦੇ ਹਮੇਸ਼ਾਂ ਕੇਂਦਰ ‘ਚ ਰਿਹਾ ਹੈ।
#Unpopular_Opinions
#Unpopular_Ideas
#Unpopular_Facts