ਗੰਨਮੈਨ ਲੈਣ ਦੇ ਚੱਕਰ ਵਿਚ ਬਠਿੰਡਾ ਦੇ ਇਕ ਸ਼ਿਵ ਸੈਨਾ ਆਗੂ ਨੇ ਆਪਣੇ ਹੀ ਦੋਸਤਾਂ ਕੋਲੋਂ ਆਪਣੀ ਦੁਕਾਨ ਤੇ ਕਾਰਵਾਈ ਫਾਇਰਿੰਗ, ਪੁਲਿਸ ਨੇ ਕੀਤੇ ਗਿਰਫ਼ਤਾਰ।
ਗੰਨਮੈਨ ਲੈਣ ਲਈ ਸ਼ਿਵ ਸੈਨਾ ਆਗੂ ਨੇ ਕੀਤੀ ਘਟੀਆ ਕਰਤੂਤ, ਦੋਸਤਾਂ ਤੋਂ ਹੀ ਕਰਵਾਈ ਆਪਣੀ ਦੁਕਾਨ ‘ਤੇ ਫਾਇਰਿੰਗ
ਬਠਿੰਡਾ ‘ਚ ਸ਼ਿਵ ਸੈਨਾ ਆਗੂ ਨੇ ਆਪਣੀ ਦੁਕਾਨ ‘ਤੇ ਗੋਲੀਆਂ ਚਲਵਾ ਕੇ ਗੰਨਮੈਨ ਲੈਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
Bathinda: ਬਠਿੰਡਾ ‘ਚ ਸ਼ਿਵ ਸੈਨਾ ਆਗੂ ਨੇ ਆਪਣੀ ਦੁਕਾਨ ‘ਤੇ ਗੋਲੀਆਂ ਚਲਵਾ ਕੇ ਗੰਨਮੈਨ ਲੈਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
19 ਫਰਵਰੀ ਨੂੰ ਮਨਿੰਦਰ ਮਨੀ ਨਾਮਕ ਸ਼ਿਵ ਸੈਨਾ ਆਗੂ ਨੇ ਗੰਨਮੈਨ ਰੱਖਣ ਦੇ ਲਾਲਚ ਵਿੱਚ, ਆਪਣੇ ਦੋ ਸਾਥੀਆਂ ਕੋਲੋਂ ਦੁਕਾਨ ‘ਤੇ ਗੋਲੀਆਂ ਚੱਲਵਾਈਆਂ। ਜਾਂਚ ਤੋਂ ਬਾਅਦ ਪੁਲਿਸ ਨੇ ਸ਼ਿਵ ਸੈਨਾ ਨੇਤਾ ਦੇ ਨਾਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇੱਕ ਨੂੰ ਰਿਹਾਅ ਕਰ ਦਿੱਤਾ।
ਪੁਲੀਸ ਨੇ ਧਾਰਾ 195, 336,25,27,54,59,120 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਗੋਲੀ ਚਲਾਉਣ ਲਈ ਵਰਤੀ ਗਈ ਦੇਸੀ ਪਿਸਤੌਲ ਵੀ ਬਰਾਮਦ ਕਰ ਲਈ ਹੈ।
ਮਨਿੰਦਰ ਮਨੀ ਨਾਮਕ ਸ਼ਿਵ ਸੈਨਾ ਆਗੂ ਨੇ ਗੰਨਮੈਨ ਰੱਖਣ ਦੇ ਲਾਲਚ ਵਿੱਚ, ਆਪਣੇ ਦੋ ਸਾਥੀਆਂ ਕੋਲੋਂ ਦੁਕਾਨ ‘ਤੇ ਗੋਲੀਆਂ ਚੱਲਵਾਈਆਂ। ਜਾਂਚ ਤੋਂ ਬਾਅਦ ਪੁਲਿਸ ਨੇ ਸ਼ਿਵ ਸੈਨਾ ਨੇਤਾ ਦੇ ਨਾਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇੱਕ ਨੂੰ ਰਿਹਾਅ ਕਰ ਦਿੱਤਾ
ਬਠਿੰਡਾ ਪੁਲਿਸ ਨੇ ਸ਼ਿਵ ਸੈਨਾ ਆਗੂ ਵੱਲੋਂ ਆਪਣੇ ਆਪ ‘ਤੇ ਕਰਵਾਏ ਝੂਠੇ ਹਮਲੇ ਦੀ ਵਾਰਦਾਤ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਅਸਲੀ ਤੱਥ ਸਾਹਮਣੇ ਲਿਆ ਕੇ ਪੂਰੀ ਹਕੀਕਤ ਦੱਸੀ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਨਕਲੀ ਫਾਇਰਿੰਗ ਕਰਨ ਲਈ ਵਰਤਿਆ ਦੇਸੀ ਕੱਟਾ (ਪਿਸਟਲ) ਵੀ ਬਰਾਮਦ ਕੀਤਾ ਹੈ।
ਦੱਸ ਦਈਏ ਕਿ 19 ਫਰਵਰੀ ਨੂੰ ਮਨਿੰਦਰ ਸਿੰਘ ਉਰਫ ਮਨੀ ਪੁੱਤਰ ਉਰਵਿੰਦਰ ਸਿੰਘ ਵਾਸੀ ਵਾਰਡ ਨੰਬਰ 43 ਤੇਜਾਬ ਫੈਕਟਰੀ ਵਾਲੀ ਗਲੀ ਪਰਸ ਰਾਮ ਨਗਰ ਬਠਿੰਡਾ ਦੇ ਦਫਤਰ ਬਾਹਰ ਹਵਾਈ ਫਾਇਰ ਹੋਣ ਸਬੰਧੀ ਘਟਨਾ ਹੋਈ ਸੀ। ਇਸ ਸਬੰਧੀ ਮਨਿੰਦਰ ਨੇ ਇਸ ਘਟਨਾ ਦੀ ਇਤਲਾਹ 112 ਪੁਲਿਸ ਹੈਲਪਲਾਈਨ ‘ਤੇ ਦਿੱਤੀ ਸੀ।
ਇਸ ਸਬੰਧੀ ਪੁਲਿਸ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਕਰਨ ਤੇ ਇਹ ਝੂਠੀ ਇਤਲਾਹ ਪਾਈ ਗਈ। ਬਠਿੰਡਾ ਪੁਲਿਸ ਦੀਆਂ ਸੀਆਈਏ ਸਟਾਫ-2 ਤੇ ਥਾਣਾ ਕੈਨਾਲ ਕਲੋਨੀ ਬਠਿੰਡਾ ਵੱਲੋਂ ਇਸ ਝੂਠੀ ਵਾਰਦਾਤ ਨੂੰ ਟ੍ਰੇਸ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿੱਚੋਂ ਫਾਇਰਿੰਗ ਲਈ ਵਰਤਿਆ ਦੇਸੀ ਕੱਟਾ ਵੀ ਬਰਾਮਦ ਕੀਤਾ ਗਿਆ ਹੈ।
ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ-2 ਤੇ ਥਾਣਾ ਕੈਨਾਲ ਕਲੋਨੀ ਵੱਲੋਂ ਇਸ ਘਟਨਾ ਨੂੰ ਟ੍ਰੇਸ ਕਰਦੇ ਹੋਏ ਇਸ ਦੀ ਬਾਰੀਕੀ ਨਾਲ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨਿੰਦਰ ਸਿੰਘ ਉਰਫ ਮਨੀ ਨੇ ਆਪਣੇ ਸਾਥੀਆਂ ਅਵਿਸ਼ ਕੁਮਾਰ ਪੁੱਤਰ ਨੱਥੂ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨਾਲ ਮਿਲ ਕੇ ਇਹ ਪਲੈਨ ਬਣਾਇਆ ਸੀ।
ਮਨਿੰਦਰ ਸਿੰਘ ਵੱਲੋਂ ਇਸ ਪਲੈਨ ਤਹਿਤ ਆਪਣੇ ਆਪ ਲਈ ਪੁਲਿਸ ਸਕਿਊਰਟੀ ਹਾਸਲ ਕਰਨ ਲਈ ਇਹ ਅੰਜਾਮ ਦਿੱਤਾ ਸੀ। ਇਨ੍ਹਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 35 ਮਿਤੀ 7.3.2024 ਅ/ਧ 195,336,120-ਬੀ ਆਈਪੀਸੀ ,25/54/59 ਅਸਲਾ ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ। ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿੱਚੋਂ ਇੱਕ ਦੇਸੀ ਕੱਟਾ ਬਰਾਮਦ ਕੀਤਾ ਗਿਆ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।