ਜਲਿਆਂ ਵਾਲੇ ਬਾਗ ਦਾ ਸਾਕਾ ਆਰੀਆ ਸਮਾਜ ਅਤੇ ਕਾਂਗਰਸ ਅਤੇ ਬ੍ਰਿਟਿਸ਼ ਦੀ ਆਰੀਆ ਸਮਾਜੀ ਨੂੰ ਸਪੋਰਟ ਕਰਨ ਵਾਲੀ ਪੜਦੇ ਪਿਛਲੀ ਧਿਰ ਦੀ ਪਲਾਨ ਨਾਲ ਵਾਪਰਿਆ ਸੀ । ਜਿਸ ਵਿੱਚ ਸਭ ਨੇ ਵੱਖੋ ਵੱਖਰੇ ਕਿਰਦਾਰ ਨਿਭਾਏ। ਗਾਂਧੀ 1916 ਵਿੱਚ ਸਾਊਥ ਅਫਰੀਕਾ ਛੱਡ ਕੇ ਭਾਰਤ ਆ ਗਿਆ ਸੀ ਤੇ ਭਾਰਤ ਆ ਕੇ ਉਸਦੀ ਚੰਗੀ ਤਰ੍ਹਾਂ ਪੈਰ ਨਹੀਂ ਸੀ ਲੱਗ ਰਹੇ ਪਰ ਇਸ ਸਾਕੇ ਤੋਂ ਬਾਅਦ ਗਾਂਧੀ ਪੂਰੀ ਤਰਹਾਂ ਕਾਂਗਰਸ ਵਿੱਚ ਸਥਾਪਿਤ ਹੋ ਗਿਆ । ( ਇਹ ਤੱਥ ਅਸੀਂ ਆਪਣੀ ਵੀਡੀਓ ਵਿੱਚ ਸਬੂਤਾਂ ਨਾਲ ਉਭਾਰਿਆ ਸੀ।)
ਜਲਿਆਂ ਵਾਲੇ ਬਾਗ ਦੇ ਕਤਲੇਆਮ ਅੰਜਾਮ ਦੇਣ ਵਾਲੇ ਮੁੱਖ ਸੂਤਰਧਾਰ ਹੰਸ ਰਾਜ ਕਾਂਗਰਸ ਦੇ ਲੀਡਰ ਸੱਤਿਆਪਾਲ ਦਾ ਮਿੱਤਰ ਸੀ । ( ਡਾਕਟਰ ਸਤਿਆਪਾਲ ਨਹਿਰੂ ਦਾ ਖਾਸ ਦੋਸਤ ਸੀ ਅਤੇ ਅਤੇ ਬਾਅਦ ਵਿੱਚ ਉਹ ਬ੍ਰਿਟਿਸ਼ ਆਰਮੀ ਵਿੱਚ ਡਾਕਟਰ ਦੇ ਅਹੁਦੇ ਤੇ ਰਿਹਾ ਤੇ ਹੰਸ ਰਾਜ ਨੂੰ ਅੰਗਰੇਜ਼ਾਂ ਨੇ ਚੋਖਾ ਧਨ ਦੇ ਕੇ ਇਰਾਕ ਵਿੱਚ ਵਸਾ ਦਿੱਤਾ ) ਜਿਸ ਨੇ ਲੋਕਾਂ ਨੂੰ ਉਕਸਾ ਕੇ ਜਿਲਿਆਂ ਵਾਲੇ ਬਾਗ ਵੱਲ ਲੈ ਗਿਆ ਅਤੇ ਘਟਨਾ ਤੋਂ ਐਨ ਪਹਿਲਾਂ ਰੁਮਾਲ ਦਾ ਇਸ਼ਾਰਾ ਕਰਕੇ ਆਪ ਉਥੋਂ ਖਿਸਕ ਗਿਆ ।
ਮੈਂ ਅਤੇ ਇੰਦਰਜੀਤ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਤੇ ਕਈ ਵੀਡੀਓ ਕੀਤਿਆਂ ਹਨ । ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਸੀ । ਜਲਿਆਂ ਵਾਲੇ ਬਾਗ ਦੇ ਸਾਕੇ ਤੋਂ ਪਹਿਲੋਂ ਜੋ ਅੰਮ੍ਰਿਤਸਰ ਵਾਪਰਿਆ ਸੀ ਉਸ ਨੂੰ ਅੰਜਾਮ ਦੇਣ ਲਈ ਮੁਸਲਮਾਨਾਂ ਅਤੇ ਆਰੀਆ ਸਮਾਜੀ ਹਿੰਦੂ ਦੇ ਘਰਾਂ ਵਿੱਚ ਮੀਟਿੰਗਾਂ ਹੋਈਆਂ ਸਨ ।
ਇਹ ਮੁਸਲਮਾਨ ਕਸ਼ਮੀਰੀ ਜਲਾਹੇ ਜਾਂ ਬੁਣਕਰ ਜੋ ਕਸ਼ਮੀਰ ਵਿੱਚ ਡੋਗਰਾ ਰਾਜ ਸਮੇਂ ਆਕਾਲ ਪੈਂਣ ਕਰਕੇ ਕਿਸੇ ਸਮੇਂ ਅੰਮ੍ਰਿਤਸਰ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿੱਚ ਵਸ ਗਏ ਸਨ । ਅਤੇ ਜਿਲਿਆਂ ਵਾਲੇ ਬਾਗ ਦੇ ਸਾਕੇ ਤੋਂ ਪਹਿਲੋਂ ਅੰਮ੍ਰਿਤਸਰ ਨੂੰ ਅੱਗ ਲਾਉਣ ਵਿੱਚ ਆਰੀਆ ਸਮਾਜੀ ਦੀ ਪਲਾਨ ਮੁਤਾਬਿਕ ਇਹਨਾਂ ਨੇ ਅੰਮ੍ਰਿਤਸਰ ਨੂੰ ਅੱਗ ਵਿੱਚ ਝੋਕ ਕੇ ਜਲਿਆਂ ਵਾਲੇ ਬਾਗ ਦੀ ਘਟਨਾ ਦੀ ਜਮੀਨ ਤਿਆਰ ਕੀਤੀ। ਅੰਮ੍ਰਿਤਸਰ ਵਿੱਚ ਬਲਾਤਕਾਰ ਅਤੇ ਦੋ ਅੰਗਰੇਜ਼ਾਂ ਦਾ ਕਤਲ ਤੇ ਰੇਲਵੇ ਸਟੇਸ਼ਨ ਨੂੰ ਅੱਗ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਅੱਗ ਵਿੱਚ ਝੋਕਣ ਦੇ ਜਿੰਮੇਵਾਰ ਆਰੀਆ ਸਮਾਜੀ ਹਿੰਦੂ ਤੇ ਕਸ਼ਮੀਰੀ ਮੁਸਲਮਾਨ ਸਨ । ਡਾਕਟਰ ਸੈਫ ਉਦਦੀਨ ਕਿਚਲੂ ਵੀ ਕਸ਼ਮੀਰੀ ਮੁਸਲਮਾਨ ਪਿਛੋਕੜ ਵਿੱਚੋਂ ਸਨ ਸੋ ਤਾਰਾਂ ਤੁਸੀਂ ਆਪ ਜੋੜ ਲਵੋ ।
ਡਾਕਟਰ ਸੈਫੁਦਦੀਨ ਕਿਚਲੂ ਅਤੇ ਸਤਪਾਲ ਨੂੰ ਸਾਕੇ ਤੋਂ ਐਨ ਪਹਿਲਾਂ ਅੰਮ੍ਰਿਤਸਰ ਤੋਂ ਕੱਢ ਕੇ ਧਰਮਸ਼ਾਲਾ ਲਿਜਾ ਕੇ ਘਰ ਵਿੱਚ ਨਜ਼ਰ ਬੰਦ ਕਰ ਦਿੱਤਾ ਗਿਆ। ਸਿੱਖਾਂ ਨੂੰ ਇਸ ਵਿੱਚ ਕਿਵੇਂ ਬਦਨਾਮ ਕੀਤਾ ਗਿਆ । ਅੰਗਰੇਜ਼ ਲਿਖਾਰੀਨੇ ਜਨਰਲ ਡਾਇਰ ਦੀ ਜੀਵਨੀ ਲਿਖਣ ਸਮੇਂ ਸਰੋਪੇ ਦਾ ਵਰਤਾਂਤ ਵਿੱਚ ਪਾ ਦਿੱਤਾ ਗਿਆ ਜਾਂ ਕਹਿ ਲਓ ਆਰੀਆ ਸਮਾਜੀ ਧਿਰ ਨੇ ਅਰੂੜ ਸਿੰਘ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਇਹ ਪਵਾ ਦਿੱਤਾ ( ਜਰਨਲ ਡਾਇਰ ਦੀ ਆਪਣੀ ਗਵਾਹੀ ਵਿੱਚ ਉਸ ਨੇ ਇਕੱਲੇ ਕੱਲੇ ਬੰਦੇ ਦਾ ਨਾਮ ਦੱਸਿਆ ਹੈ ਜਿਹਨਾਂ ਨੂੰ ਉਹ ਮਿਲਿਆ ਪਰ ਉਸ ਵਿੱਚ ਅੜੂੜ ਸਿੰਘ ਅਤੇ ਸੁੰਦਰ ਸਿੰਘ ਮਜੀਠੀ ਦਾ ਨਾਮ ਕਿਤੇ ਨਹੀਂ ਆਉਂਦਾ।
ਕਿਉਂਕਿ ਜਿਲਿਆਂ ਵਾਲੇ ਬਾਗ ਦੀ ਕਾਨਫਰੰਸ ਤੋਂ ਪਹਿਲੋਂ ਇਹ ਕਾਨਫਰੰਸ ਦਰਬਾਰ ਸਾਹਿਬ ਕਰਨ ਦਾ ਪਲੈਨ ਸੀ ਅਤੇ ਅਰੂੜ ਸਿੰਘ ਨੇ ਸਖਤੀ ਨਾਲ ਮਨਾ ਕਰ ਦਿੱਤਾ।ਸੁਖਦੀਪ ਸਿੰਘ ਬਰਨਾਲਾ ਨੇ ਇਸ ਵਿਸ਼ੇ ਤੇ ਕਾਫੀ ਖੋਜ ਕਰਕੇ ਡਾਕੂਮੈਂਟਰੀ ਕੀਤੀ ਸੀ ਜਿਸ ਦਿਨ ਜਲਿਆਂ ਵਾਲੇ ਬਾਗ ਦਾ ਕਤਲੇਆਮ ਹੋਇਆ ਸੀ ਤਾਂ ਮਾਝੇ ਵਿੱਚੋਂ ਬਗਾਵਤ ਦਾ ਡਰ ਪੈਦਾ ਹੋ ਗਿਆ। ਲੋਕਾਂ ਨੂੰ ਸ਼ਾਂਤ ਰੱਖਣ ਲਈ ਜਨਰਲ ਡਾਇਰ ਨੇ ਅਰੂੜ ਸਿੰਘ ਨੂੰ ਸਮਨ ਕਰਕੇ ਉਸ ਸ਼ਾਮ ਉਸ ਨੂੰ ਘਰੇ ਸੱਦਿਆ ਅਰੂੜ ਸਿੰਘ ਸਰ ਸੁੰਦਰ ਸਿੰਘ ਮਜੀਠੀਏ ਨੂੰ ਆਪਣੇ ਨਾਲ ਲੈ ਕੇ ਗਿਆ। ਉੱਥੇ ਕੀ ਵਾਪਰਿਆ ਕਿਸ ਨੇ ਬਾਹਰ ਨਹੀਂ ਕੱਢਿਆ ਪਰ ਅੰਗਰੇਜ਼ ਲਿਖਾਰੀ ਨੇ ਅਰੂੜ ਸਿੰਘ ਦੇ ਸਰੋਪੇ ਦਾ ਵਰਤਾਂਤ ਜਨਰਲ ਡਾਇਰ ਦੀ ਜੀਵਨੀ ਵਿੱਚ ਲਿਖ ਦਿੱਤਾ।
ਇਹ ਖੋਜ ਦਾ ਵਿਸ਼ਾ ਹੈ l ਉਨਾਂ ਚਿਰ ਮੈਂ ਇਸਨੂੰ ਸਵਾਲੀਆ ਨਿਸ਼ਾਨ ਦੇ ਘੇਰੇ ਵਿੱਚ ਰੱਖਾਂਗਾ ਜਿੰਨਾ ਚਿਰ ਇਸਦੇ ਸਮ ਕਲੀਨ ਸਿੱਖਾਂ ਦਾ ਲਿਖਿਆ ਕੁਝ ਨਹੀਂ ਮਿਲ ਜਾਂਦਾ ਕਿਉਂਕਿ ਸਿੰਘ ਸਭਾ ਵਾਲੇ ਅੜੂਰ ਸਿੰਘ ਆਪਸ ਵਿੱਚ ਬਹੁਤ ਵਿਰੋਧ ਸੀ। ਅਜਿਹੀ ਘਟਨਾ ਹੋਈ ਹੋਵੇਗੀ ਉਹਨਾਂ ਨੇ ਜਰੂਰ ਕਿਤੇ ਨਾ ਕਿਤੇ ਲਿਖਿਆ ਹੋਵੇਗਾ ਖੈਰ ਮੈਂ ਹਾਲੇ ਤੱਕ ਪੜ੍ਹਿਆ ਨਹੀਂ ਜਿੰਨਾ ਜੇਕਰ ਕੋਈ ਕਰਾਸ ਐਵੀਡੈਂਸ ਨਹੀਂ ਮਿਲਦਾ ਉਨਾ ਚਿਰ ਮੈਂ ਇਸ ਨੂੰ ਸਵਾਲ ਦੇ ਘੇਰੇ ਵਿੱਚ ਰੱਖਾਂਗਾ।
ਆਰੀਆ ਸਮਾਜੀਆਂ ਦੀ ਅਰੂੜ ਸਿੰਘ ਅਤੇ ਸਰ ਸੁੰਦਰ ਸਿੰਘ ਮਜੀਠੀਏ ਨਾਲ ਦੁਸ਼ਮਣੀ ਸੀ। ਦੁਸ਼ਮਣੀ ਦੀ ਇਕ ਵਜਾ ਇਹ ਵੀ ਅਰੂੜ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚੋਂ ਮੂਰਤੀਆਂ ਚਕਾਉਣਾ ਸੀ ( ਕਿੱਡੀ ਹੈਰਾਨੀ ਦੀ ਗੱਲ ਹੈ ਕੀ ਆਰੀਆ ਸਮਾਜ ਧਰਮ ਮੂਰਤੀ ਪੂਜਾ ਦੇ ਬਿਲਕੁਲ ਖਿਲਾਫ ਹੈ। ਪਰ ਦਰਬਾਰ ਸਾਹਿਬ ਦੇ ਪ੍ਰਕਰਮਾਂ ਵਿੱਚ ਮੂਰਤੀਆਂ ਰੱਖਣ ਲਈ ਬਜਿੱਦ ਸੀ । ਮੂਰਤੀਆਂ ਚਕਾਉਣ ਵਿੱਚ ਅਰੂੜ ਸਿੰਘ ਨਾਲ ਸਰ ਸੁੰਦਰ ਸਿੰਘ ਵੀ ਨਾਲ ਸੀ । ਅਰੂੜ ਸਿੰਘ ਦਾ ਸਿੰਘ ਸਭਾ ਨਾਲ ਝਗੜੇ ਬਾਰੇ ਕਾਫੀ ਕੁਝ ਲਿਖਿਆ ਗਿਆ ਹੈ । ਅਤੇ ਅਰੂੜ ਸਿੰਘ ਨੇ ਸਿੰਘ ਸਭੀਆਂ ਤੋਂ ਬਾਅਦ ਵਿੱਚ ਮਾਫੀ ਵੀ ਮੰਗੀ ਸੀ । ਪਰ ਜੋ ਸਰੋਪੇ ਵਾਲਾ ਵਰਤਾਂਤ ਜਿੰਨਾ ਚਿਰ ਕੋਈ ਫਸਟ ਹੈਂਡ ਸੋਰਸ ਜਾਂ ਮੌਕੇ ਦੀ ਗਵਾਹੀ ਨਹੀਂ ਮਿਲਦੀ ਉਨਾਂ ਚਿਰ ਇਹ ਗੱਲ ਸਵਾਲਾਂ ਦੇ ਘੇਰੇ ਵਿੱਚ ਰਹੇਗੀ ।
ਉਹਨਾਂ ਦਿਨਾਂ ਵਿੱਚ ਸਰੋਪਾ ਦੇਣ ਦਾ ਰਿਵਾਜ਼ ਨਹੀਂ ਸੀ। । ਜਿਨਾਂ ਚਿਕਰ ਇਸ ਗੱਲ ਦੇ ਪੂਰੇ ਸਬੂਤ ਨਹੀਂ ਮਿਲਦੇ ਇਸ ਨੂੰ ਸਵਾਲੀਆ ਘੇਰੇ ਵਿੱਚ ਜਾਂ ਸ਼ੱਕ ਦੀ ਨਿਗਹਾ ਨਾਲ ਵੇਖਿਆ ਜਾਵੇਗਾ ਕਿਉਂਕਿ ਆਰੀਆ ਸਮਾਜ ਵਾਲੀ ਧਿਰ ਬਹੁਤ ਕੁਝ ਝੂਠਾ ਵਰਤਾਂਤ ਸਿਰਜ ਕੇ ਲਿਖਵਾਉਣ ਵਿੱਚ ਮਾਹਰ ਸੀ। ਇਸ ਦੀਆਂ ਬਹੁਤ ਉਦਾਹਰਣਾਂ ਹਨ । ਸਿੱਖ ਵਿੱਚ ਖੋਜ ਕਰਨ ਦੀ ਬਿਰਤੀ ਬਹੁਤ ਘੱਟ ਹੈ। ਜਿਨਾਂ ਨੇ ਕਦੇ ਵੀ ਇਸ ਤਰ੍ਹਾਂ ਦੇ ਇਲਜ਼ਾਮਾਂ ਦੀ ਅਸਲੀਅਤ ਨੂੰ ਘੋਖਣ ਦੀ ਕੋਸ਼ਿਸ਼ ਨਹੀਂ ਕੀਤੀ। ਦੂਸਰਾ ਵੱਡਾ ਇਲਜ਼ਾਮ ਸਰ ਸੁੰਦਰ ਸਿੰਘ ਮਜੀਠੀਏ ਤੇ ਰਾਤ ਨੂੰ ਡਾਇਰ ਨੂੰ ਡਿਨਰ ਕਰਨ ਦਾ ਲੱਗਦਾ ਹੈ। ਅਸਲ ਵਿੱਚ ਇਹ ਡਿਨਰ ਮਤਲਬ ਉਸ ਰਾਤ ਲਾਹੌਰ ਦੀਆਂ ਨਾਮਬr ਸ਼ਖਸ਼ੀਅਤਾਂ ਇਹਨਾਂ ਵਿੱਚ ਦੋ ਮੁਸਲਮਾਨ ਅਤੇ ਇੱਕ ਹਿੰਦੂ ਸੀ ਦੇ ਘਰ ਹੋਇਆ ਸੀ।
-ਬਾਅਦ ਦੇ ਦਿਨਾਂ ਵਿੱਚ ਸਰ ਗੋਕੁਲ ਚੰਦ ਨਾਰੰਗ ਜੋ ਉਸ ਸਮੇਂ ਦੇ ਸਭ ਤੋਂ ਅਮੀਰ ਭਾਰਤੀਆਂ ਵਿੱਚੋ ਇੱਕ ਸੀ ਅਤੇ ਗੰਨਾ ਮਿੱਲਾਂ ਦਾ ਮਾਲਕ ਸੀ, ਉਹ ਲਾਹੌਰ ਦੇ ਨੇਡੂਅਸ ਹੋਟਲ ਵਿੱਚ ਗਵਰਨਰ ਮਾਈਕਲ ਉਡਵਾਇਰ ਲਈ ਡਿਨਰ ਪਾਰਟੀ ਦਾ ਮੁੱਖ ਆਯੋਜਕ ਸੀ। ਬ੍ਰਿਗੇਡੀਅਰ ਰੇਜੀਨਾਲਡ ਡਾਇਰ ਪੰਜਾਬ ਵਿੱਚ ਵੱਡਾ ਹੋਇਆ ਸੀ । ਉਸ ਰਾਤ ਉਹ ਕਿੰਨਾ ਘਬਰਾਇਆ ਹੋਇਆ ਸੀ ਇਹ ਤੁਸੀਂ ਉਸਦੀ ਜੀਵਨੀ ਵਿੱਚ ਪੜ੍ਹ ਸਕਦੇ ਹੋ। ਅਤੇ । ਇਹ ਗੋਕਲ ਚੰਦ ਨਰੰਗ ਬਾਅਦ ਵਿੱਚ ਪੰਜਾਬ ਅਸੰਬਲੀ ਦਾ ਮੈਂਬਰ ਵੀ ਰਿਹਾ ਜਿਸ ਨੇ ਸਰ ਛੋਟੂ ਰਾਮ ਨੂੰ ਪਤਿਆਉਣ ਲਈ ਹਿੰਦੂ ਧਰਮ ਦਾ ਪੱਤਾ ਖੇਡਿਆ ਸੀ ਪਰ ਸਰ ਛੋਟੂ ਰਾਮ ਨੇ ਅਸੰਬਲੀ ਵਿੱਚ ਕਿਹਾ ਕਿ ਬਣੀਆ ਜੱਟਾਂ ਦਾ ਜਾਂ jata ਦਾ ਕਦੀ ਮਿੱਤਰ ਨਹੀਂ ਹੋ ਸਕਦਾ ਗੋਕਲ ਚੰਦ ਨਰੰਗ ਨੇ ਸਿਖ ਹਿਸਟਰੀ ਤੇ ਕਿਤਾਬ ਵੀ ਲਿਖੀ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਵਿਸ਼ਨੂ ਦਾ ਅਵਤਾਰ ਵੀ ਕਿਹਾ ਹੈ। , ( ਮਤਲਬ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਲਈ ਰਾਹ ਪੱਧਰਾ ਕਰਨਾ)
ਸਰ ਸੁੰਦਰ ਸਿੰਘ ਮਜੀਠੀਏ ਨੂੰ ਕਿਉਂ ਬਦਨਾਮ ਕੀਤਾ ਜਾਂਦਾ ਕਿਉਂਕਿ ਜੋ ਉਹਨਾਂ ਦੀ ਅਸਲੀ ਦੇਣ ਹੈ ਸਿੱਖ ਸਮਾਜ ਨੂੰ ਉਹ ਸਾਹਮਣੇ ਨਾ ਆ ਸਕੇ ਸ੍ਰ ਸੁੰਦਰ ਸਿੰਘ ਮਜੀਠੀਆ 22 ਸਾਲ ਦੀ ਉਮਰ ਤੋਂ ਹੀ ਲਾਹੌਰ ਸਿੰਘ ਸਭਾ ਵਿਚ ਸ਼ਾਮਲ ਸਨ। ਉਹ ਚੀਫ਼ ਖ਼ਾਲਸਾ ਦੀਵਾਨ ਦਾ ਸਕੱਤਰ ਵੀ ਸੀ, ਜਿਸਨੇ ਪਲੇਗ ਤੋਂ ਪੀੜਤ ਪਰਿਵਾਰਾਂ ਦੇ ਯਤੀਮ ਬੱਚਿਆਂ ਲਈ ਪੁਤਲੀਘਰ ਵਿੱਖੇ ਅਨਾਥ ਆਸ਼ਰਮ ਅਤੇ ਅੱਖਾਂ ਤੋਂ ਅੰਨੇ ਲੋਕਾਂ ਲਈ ਆਸ਼ਰਮ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ ਸੀ।
ਅਰੂੜ ਸਿੰਘ ਨਾਲ ਦਰਬਾਰ ਸਾਹਿਬ ਤੋਂ ਮੂਰਤੀਆਂ ਹਟਾਉਣ ਵਿੱਚ ਵੀ ਸ੍ਰ ਮਜੀਠੀਆ ਦਾ ਰੋਲ ਪ੍ਰਮੁੱਖ ਸੀ ਤੇ ਬਾਅਦ ਵਿਚ ਉਹ ਸ਼੍ਰੋਮਣੀ ਕਮੇਟੀ ਦੇ ਸਰਬ ਸੰਮਤੀ ਨਾਲ ਪਹਿਲੇ ਪ੍ਰਧਾਨ ਬਣੇ। ਯਾਦ ਰਹੇ ਉਸ ਵੇਲੇ ਵੀ ਆਰੀਆ ਸਮਾਜੀ ਅਤੇ ਕੁਝ ਹੋਰ ਫਿਰਕੂ ਤੱਤ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਵਿਰੋਧ ਕਰ ਰਹੇ ਸਨ ਅਤੇ ਸਿੱਧੀ – ਅਸਿੱਧੀ ਮਹੰਤਾਂ ਦੀ ਹਮਾਇਤ ਕਰ ਰਹੇ ਸਨ। ਲਾਲਾ ਲਾਜਪਤ ਰਾਏ ਤਾਂ ਸਿਰੇ ਦੇ ਭ੍ਰਿਸ਼ਟ, ਵਿਭਚਾਰੀ ਮਹੰਤ ਨਰਾਇਣ ਦਾਸ ਦੀ ਪਿੱਠ ‘ਤੇ ਖੜਨ ਲਈ ਤਿਆਰ ਸੀ, ਨਨਕਾਣਾ ਸਾਹਿਬ ਦੇ ਕਤਲੇਆਮ ਤੋਂ ਕੁਝ ਦਿਨ ਪਹਿਲਾਂ ਤੱਕ।
ਸ੍ਰ ਮਜੀਠੀਆ ਸਿੱਖ ਵਿਦਿਅਕ ਕਾਨਫਰੰਸ ਵਿੱਚ ਮੁੱਖ ਸ਼ਖਸੀਅਤ ਸਨ, ਜਿਸਨੇ 6 ਕਾਲਜ (4 ਲੜਕਿਆਂ ਅਤੇ 2 ਲੜਕੀਆਂ ਲਈ), 65 ਹਾਈ ਸਕੂਲ (60 ਲੜਕਿਆਂ ਲਈ ਅਤੇ 5 ਲੜਕੀਆਂ ਲਈ), 60 ਮਿਡਲ ਸਕੂਲ (ਲੜਕਿਆਂ ਲਈ 34 ਅਤੇ ਲੜਕੀਆਂ ਲਈ 26) ਅਤੇ 300 ਪ੍ਰਾਇਮਰੀ ਸਕੂਲ ਅਤੇ ਪਾਠਸ਼ਾਲਾਵਾਂ ਸਥਾਪਤ ਕੀਤੇ। ਉਹ ਖਾਲਸਾ ਕਾਲਜ ਅਮ੍ਰਿਤਸਰ ਦੀ ਸਥਾਪਨਾ ਵਿੱਚ ਵੀ ਇੱਕ ਪ੍ਰਮੁੱਖ ਹਸਤੀ ਸੀ। ( ਖਾਲਸਾ ਕਾਲਜ ਨੂੰ ਬਾਅਦ ਵਿੱਚ ਅਕਾਲੀਆਂ ਨੇ ਮਦਨ ਮੋਹਨ ਮਾਲਵੀਆ ਦੀ ਚੁੱਕ ਵਿੱਚ ਆਣ ਕੇ ਯੂਨੀਵਰਸਿਟੀ ਬਣਨ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਇੱਥੋਂ ਤੱਕ ਮਾਸਟਰ ਤਾਰਾ ਸਿੰਘ ਦਾ ਭਰਾ ਨੇ ਐਲਾਨ ਕਰ ਦਿੱਤਾ ਕਿ ਉਸ ਦੀ ਲਾਸ਼ ਤੋਂ ਉੱਪਰ ਲੰਘ ਕੇ ਹੀ ਪ੍ਰਿੰਸ ਯੂਨੀਵਰਸਿਟੀ ਐਲਾਨ ਕਰ ਸਕਦਾ )ਸਰ ਸੁੰਦਰ ਸਿੰਘ ਮਜੀਠੀਆ ਅੰਗਰੇਜ਼ਾਂ ਨਾਲ ਮਿਲ ਵਰਤੋਂ ਵਿੱਚੋਂ ਸਿੱਖਾਂ ਦਾ ਭਲਾ ਕੱਢਣਾ ਚਾਹੁੰਦੇ ਸਨ।
ਅਫਸੋਸ ਪੰਜਾਬ ਦੇ ਤਿੰਨੋ ਲੀਡਰ 1945 ਦੇ ਆਸ ਪਾਸ ਹੀ ਸ਼ੱਕੀ ਹਾਲਾਤਾਂ ਵਿੱਚ ( ਸਰ ਫਸਲ ਹਸੈਨ ਸਰ ਛੋਟੂ ਰਾਮ ਅਤੇ ਸੁੰਦਰ ਸਿੰਘ ਮਜੀਠੀਆ ) ਮਰ ਗਏ ., ਇਹ ਤਿੰਨੋਂ ਹੀ ਲੀਡਰ ਪੰਜਾਬ ਨੂੰ ਇਕੱਠਾ ਰੱਖ ਸਕਦੇ ਸੀ ਜਲਿਆਂ ਵਾਲੇ ਬਾਗ ਦੇ ਸਾਕੇ ਦੇ ਵਰਦਾਂਤ ਵਿੱਚ ਸਿੱਖਾਂ ਨੂੰ ਕਿਵੇਂ ਦੋਸ਼ੀ ਬਣਾਇਆ ਗਿਆ ਅੱਗਾਂ ਲਾਉਣ ਵਾਲੇ ਬਲਾਤ ਕਰਨ ਅਤੇ ਅੰਗਰੇਜ਼ਾਂ ਨੂੰ ਕਤਲ ਕਰਨ ਵਾਲੇ ਆਰੀਆ ਸਮਾਜੀ ਹਿੰਦੂ ; ਕਸ਼ਮੀਰੀ ਮੁਸਲਮਾਨ ਅਤੇ ਸਾਕੇ ਵਿੱਚ ਗਦਾਰੀ ਕਰਕੇ ਜਲਿਆਂ ਵਾਲੇ ਬਾਗ ਵੱਲ ਲੋਕਾਂ ਨੂੰ ਲਿਜਾਣ ਵਾਲਾ ਹੰਸ ਰਾਜ .।ਹੰਸ ਰਾਜ ਹਿੰਦੂ । ਸਾਕੇ ਤੋਂ ਪਹਿਲੋਂ ਸਾਰੀ ਤਿਆਰੀ ਕਰਵਾਉਣ ਵਾਲੇ ਡਾਕਟਰ ਸਤਿਆਪਾਲ ਜੋ ਬਾਅਦ ਵਿੱਚ ਬ੍ਰਿਟਿਸ਼ ਆਰਮੀ ਵਿੱਚ ਡਾਕਟਰ ਰਹੇ ਪਹਾੜੀ ਹਿੰਦੂ ਤੇ ਡਾਕਟਰ ਸੈਫ ਉਦ ਦੀਨ ਕਿਚਲੂ ਕਾਂਗਰਸ ਦੇ ਵੱਡੇ ਲੀਡਰ ਰਹੇ ਕਸ਼ਮੀਰੀ ਮੁਸਲਮਾਨ ਅਤੇ ਅਤੇ ਇਸ ਸਭ ਕਾਸੇ ਵਿੱਚ ਬਦਨਾਮ ਸਿੱਖ ਕਿਤੇ ਸਰੋਪਾ ਕਾਂਡ ਵਿੱਚ ਕਿਤੇ ਡਿਨਰ ਕਾਂਡ ਵਿੱਚ ਇਹ ਜਿਲਿਆਂ ਵਾਲੇ ਬਾਗ ਦੇ ਝੂਠੇ ਵਰਤਾਂਤ ਦੀ ਕਹਾਣੀ ਸੀ ਇਸ ਤਰ੍ਹਾਂ ਦਾ ਝੂਠੇ ਵਰਤਾਂਤ ਡੀਪ ਸਟੇਟ ਨੇ ਬਹੁਤ ਘੜੇ ਹਨ ਜਿਵੇਂ ਭਗਤ ਸਿੰਘ ਦਾ ਮੈਂ ਨਾਸਤਕ ਕਿਉਂ ਹਾਂ ਅੱਜ ਕੱਲ ਦੇ ਸਿੱਖ ਸਕਾਲਰ ਅਜਮੇਰ ਸਿੰਘ ਨੇ ਕਿਸੇ ਗੁਪਤ ਇਸ਼ਾਰੇ ਤੇ ਵਾਏ ਆਈ ਐਮ ਨੋਟ ਏ ਕ੍ਰਿਸਚਨ (। Why I am not a Christian) ਦੀ ਨਕਲ ਦਾ ਪੰਜਾਬੀ ਰੂਪਾਂਤਰ ਕਰਕੇ ਭਗਤ ਸਿੰਘ ਦੇ ਨਾਂ ਤੇ ਛਪਵਾਇਆ ਸੀ ।
ਜੜੀ ਬੂਟੀਆਂ ਵਾਲਾ ਇੱਕ ਗਾਂਧੀਵਾਦੀ ਕਾਮਰੇਡ ਡਾਕਟਰ ਸਿੱਖਾਂ ਤੇ ਇਲਜਾਮ ਲਾਉਂਦਾ ਰਿਹਾ ਕਿ ਸਿੱਖ ਨਾਮ ਮਿਲਵਰਤਨ ਵਿੱਚ ਹਿੱਸਾ ਨਹੀਂ ਪਾਇਆ ।ਅਤੇ ਗੁਰਦੁਆਰਾ ਸੁਧਾਰ ਲਹਿਰ ਆਜ਼ਾਦੀ ਦੀ ਲੜਾਈ ਨੂੰ ਰੋਕਣ ਲਈ ਸ਼ੁਰੂ ਕਰਵਾਈ ਗਈ। ਸੀ।। ਸਾਡੇ ਸਿੱਖਾਂ ਸਕਾਲਰ ਜਾਂ ਸਾਡੇ ਕੋਲ ਕੋਈ ਅਜਿਹਾ ਪਲੇਟਫਾਰਮ ਨਹੀਂ ਬਚਿਆ ਜਿੱਥੋਂ ਅਸੀਂ ਇਹਨਾਂ ਗੱਲਾਂ ਦੇ ਜਵਾਬ ਦੇ ਸਕੀਏ ਅੰਤ ਵਿੱਚ ਮੈਂ ਗੱਲ ਸ਼ਹੀਦ ਊਧਮ ਸਿੰਘ ਦੀ ਕਰਨੀ ਚਾਹਾਂਗਾ ਸ਼ਹੀਦ ਊਧਮ ਸਿੰਘ ਦਾ ਸਾਰਾ ਵਰਤਾਂਤ ਸ਼ਕੀ ਹੈ ਜਿਲਿਆਂ ਵਾਲੇ ਬਾਗ ਦੇ ਸਾਕੇ ਸਮੇਂ ਸ਼ਹੀਦ ਊਧਮ ਸਿੰਘ ਬਾਰੇ ਪ੍ਰਚਾਰਿਆ ਜਾਂਦਾ ਹੈ ( ਦੇਸ਼ ਭਗਤੀ ਤੇ ਕੋਈ ਸ਼ੱਕ ਨਹੀਂ ਇਸ ਤੇ ਖੋਜ ਪੰਜਾਬੀ ਯੂਨੀਵਰਸਿਟੀ ਨੇ ਕੀਤੀ ਹੈ।)
ਕਿ ਉਹ ਅੰਮ੍ਰਿਤਸਰ ਸੀ ਇਹ ਬਿਲਕੁਲ ਗਲਤ ਹੈ । ਉਹ ਉਸ ਸਮੇਂ ਅਫਰੀਕਾ ਵਿੱਚ ਸੀ। ਅਤੇ ਉਸ ਦਾ ਊਧਮ ਸਿੰਘ ਨਾਂ ਵੀ ਫਰਜ਼ੀ ਹੈ ਕਿਉਂਕਿ ਉਸ ਦਾ ਮੁੱਢਲਾ ਨਾਮ ਸ਼ੇਰ ਸਿੰਘ ਸੀ ਅਤੇ ਫਾਂਸੀ ਲੱਗਣ ਸਮੇਂ ਮੇਰੇ ਖਿਆਲ ਉਸ ਦਾ ਨਾਮ ਮੁਹੰਮਦ ਸਿੰਘ ਆਜ਼ਾਦ ਸੀ ਅਤੇ ਇਹ ਗੱਲ ਹੁਣ ਸਾਹਮਣੇ ਆ ਚੁੱਕੀ ਹੈ ਕਿ ਉਹ ਬ੍ਰਿਟਿਸ਼ ਅਤੇ ਜਰਮਨ ਖੁਫੀਆਂ ਏਜੰਸੀਆਂ ਦਾ ਡਬਲ ਏਜਂਟ ਸੀ। ( ਪਾਠਕ ਇਸ ਤੇ ਖੁਦ ਖੋਜ ਕਰ ਸਕਦੇ ਹਾਂ ਜਰਮਨ ਏਜੰਸੀਆਂ ਰਾਹੀਂ ਗਦਰੀਆਂ ਨੂੰ ਹਥਿਆਰ ਪਹੁੰਚਾਉਣ ਬ੍ਰਿਟਿਸ਼ ਏਜੰਸੀਆਂ ਨੂੰ ਪਤਾ ਲੱਗਣ ਤੇ ਉਹਨਾਂ ਨੇ ਉਸ ਨੂੰ ਡਬਲ ਏਜਂਟ ਬਣਾ ਲਿਆ। ਅਤੇ ਮਾਈਕਲ ਉਡਵਾਇਰ ਨੂੰ ਆਮ ਮਿਲਦਾ ਜੁਲਦਾ ਸੀ ਅਤੇ ਬਹੁਤੇ ਭਾਰਤੀਆਂ ਦੇ ਕੰਮ ਉਸ ਰਾਹੀਂ ਕਰਵਾਉਂਦਾ ਸੀ। ਕਾਕਟਿਸਨ ਹਾਲ ਵਿਚ ਮਾਈਕਲ ਉਡਵਾਇਰ ਨੂੰ ਮਾਰਨ ਦੇ ਇਰਾਦੇ ਨਾਲ ਨਹੀਂ ਗਿਆ ਸੀ ਕਿਉਂਕਿ ਉਸ ਦੀ ਜੇਬ ਦੇ ਵਿੱਚੋਂ ਮਾਈਕਲ ਉਡਵਾਇਰ ਨੂੰ ਦੇਣ ਲਈ ਇੱਕ ਸਿਫਾਰਸ਼ੀ ਚਿੱਠੀ ਵੀ ਨਿਕਲੀ ਸੀ ਜੋ ਕਿਸੇ ਭਾਰਤੀ ਨੇ ਉਸ ਨੂੰ ਕੰਮ ਕਰਵਾਉਣ ਲਈ ਦਿੱਤੀ ਸੀ ਅਤੇ ਉਸ ਦਾ ਕੋਰਟ ਵਿੱਚ ਇਹ ਬਿਆਨ ਵੀ ਸੀ ਕਿ ਉਹ ਮਾਈਕਲ ਉਡਵਾਇਰ ਨੂੰ ਕਿਉਂ ਮਾਰੇਗਾ ਕਿਉਂਕਿ ਉਹ ਮਾਈਕਲ ਉਡਵਾਇਰ ਨੂੰ ਜੇ ਮਾਰਨਾ ਹੁੰਦਾ ਤੇ ਉਸ ਨੂੰ ਪਹਿਲਾਂ ਬਹੁਤ ਚਾਂਸ ਸਨ ਉਹ ਮਾਈਕਲ ਉਡਵਾਇਰ ਨੂੰ ਮਿਲਦਾ ਰਹਿੰਦਾ ਸੀ ( ਵੈਸੇ ਬਹੁਤੇ ਲੋਕ ਨੂੰ ਸਮੇਤ ਜੜੀ ਬੂਟੀਆਂ ਦੇ ਡਾਕਟਰ ਜਰਨਲ ਡਾਇਰ ਅਤੇ ਮਾਈਕਲ ਓਡਵਾਇਰ ਦੇ ਫਰਕ ਦਾ ਪਤਾ ਹੀ ਨਹੀਂ) ਊਧਮ ਸਿੰਘ ਬਾਰੇ ਤੱਥ ਵਾਰੇ ਕਿਤਾਬਾਂ ਦੀ ਸੂਚੀ ਮੈਂ ਕਮੈਂਟ ਵਿੱਚ ਬਕਸ ਵਿੱਚ ਪਾ ਦਵਾਂਗਾ ਜਿਸ ਦੇ ਵਿੱਚੋਂ ਇੱਕ ਕਿਤਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਖੋਜ ਕਰਵਾ ਕੇ ਛਾਪੀ ਹੈ ਅਗਰ ਜੇ ਕੋਈ ਲੱਭਣ ਤੁਰੇ ਤਾਂ ਉਸ ਦੀ ਯਤੀਮਖਾਨੇ ਵਾਲਾ ਵਰਤਾਂਤ ਵੀ ਸ਼ੱਕੀ ਨਿਕਲ ਆਵੇਗਾ। ਖੈਰ ਇਹ ਗੱਲਾਂ ਖੋਜ ਦਾ ਵਿਸ਼ਾ ਹਨ।
ਪਰ ਅਸਲੀਅਤ ਨੂੰ ਲੁਕਾ ਕੇ ਝੂਠੇ ਬਰਤਾਂਤ ਕਿਵੇਂ ਸਿਰਜੇ ਜਾਂਦੇ ਹਨ ਮੇਰਾ ਆਮ ਲੋਕਾਂ ਨੂੰ ਇਹੀ ਦੱਸਣਾ ਹੈ ਜਿਵੇਂ ਅੱਜ ਕੱਲ ਚਮਕੀਲੇ ਦਾ ਝੂਠਾ ਵਰਤਾਂਤ ਸਿਰਜਿਆ ਜਾ ਰਿਹਾ ਹੈ। ਸੁੰਦਰ ਸਿੰਘ ਦੇ ਝੂਠੇ ਵਰਤਾਂਤ ਸਿਰਜਣ ਵਿੱਚ ਬਿਕਰਮ ਸਿੰਘ ਮਜੀਠੀਆ ਬਰਾਬਰ ਦਾ ਹਿੱਸੇਦਾਰ ਹੈ। ਕਿਉਂਕਿ ਉਸ ਨੂੰ ਉਹਨਾਂ ਦੇ ਪਰਿਵਾਰ ਦੀ ਕਹਾਣੀ ਜਰੂਰ ਪਤਾ ਹੋਵੇਗੀ ਪਰ ਡੀਪ ਸਟੇਟ ਦੇ ਏਜੰਡੇ ਦੇ ਖਿਲਾਫ ਬੋਲਣਾ ਉਸ ਦੀ ਹਿੰਮਤ ਨਹੀਂ । ਜਿਸ ਕਿਸੇ ਨੇ ਵੀ ਮੇਰੀ ਲਿਖੀ ਗੱਲ ਨੂੰ ਚੈਲੇੰਜ ਕਰਨਾ ਹੋਵੇ ਤਾਂ ਉਹ ਫਾਸਟ ਹੈਂਡ ਸੋਰਸ ਹੀ ਜਾਂ ਮੁਢਲਾ ਸਰੋਤ ਹੀ ਦੇ ਕੇ ਵਿਚਾਰ ਚਰਚਾ ਕਰ ਸਕਦਾ ਹੈ। ਕੋਈ ਅਖਬਾਰੀ ਲਿੰਕ ਨਾ ਪਾਇਆ ਜਾਵੇ ਕਿਉਂਕਿ ਅਖਬਾਰਾਂ ਦੇ ਵਿੱਚ ਆਰਟੀਕਲ ਲਿਖਣ ਵੇਲੇ ਕਹਾਣੀ ਨੂੰ ਕਿਸ ਤਰ੍ਹਾਂ ਟਵਿਸਟ ਕੀਤਾ ਜਾਂਦਾ ਹੈ ਇਹ ਸਭ ਨੂੰ ਪਤਾ ਹੈ ਇਸੇ ਤਰ੍ਹਾਂ ਦਾ ਝੂਠਾ ਵਰਤਾਂਤ ਸਿੱਖਾਂ ਦੇ ਗਲ ਡਾਕਟਰ ਅੰਬੇਦਕਰ ਦੇ ਮਾਮਲੇ ਵਿੱਚ ਪਾਇਆ ਗਿਆ।
ਦੂਸਰਾ ਝੂਠਾ ਬਿਰਤਾਂਤ ਮਾਸਟਰ ਤਾਰਾ ਸਿੰਘ ਮੁਸਲਿਮ ਲੀਗ ਦਾ ਝੰਡਾ ਪਾੜਨ ਦਾ ਸਿਰਜਿਆ ਗਿਆ । ਹੋਰ ਝੂਠੇ ਬਿਰਤਾਂਤ ਬਹੁਤ ਹਨ ਪਰ ਸਾਡੇ ਕਿਸੇ ਸਿੱਖ ਲੇਖਕ ਨੇ ਇਹਨਾਂ ਸਭ ਨੂੰ ਇਕੱਠਾ ਕਰਕੇ ਇੱਕ ਥਾਂ ਲਿਖਣ ਦੀ ਹਾਲੇ ਤੱਕ ਕੋਸ਼ਿਸ਼ ਨਹੀਂ ਕੀਤੀ ਕਿ ਸਿੱਖਾਂ ਨੂੰ ਕਿਵੇਂ ਬਦਨਾਮ ਕੀਤਾ ਜਾਂਦਾ ਹੈ। ਤਰਕਸ਼ੀਲ ਕਾਮਰੇਡਾਂ ਵੱਲੋਂ 1947 ਦੀਆਂ ਕਹਾਣੀਆਂ ਲਿਖ ਲਿਖ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਇਹਨਾਂ ਦੀ ਵਕਾਊ ਕਾਲਮ ਸਿਰਫ ਸਿੱਖਾਂ ਨੂੰ ਹੀ ਬਦਨਾਮ ਕਰ ਲਈ ਲਿਖਦੀ ਹੈ ਮੁਸਲਮਾਨ ਵਾਰੇ ਕੁਝ ਨਹੀਂ ਜਦ ਕਿ ਉਹ ਸਭ ਦੰਗੇ ਸ਼ੁਰੂਆਤ ਵਿੱਚ ਰਾਵਲਪਿੰਡੀ ਹਿੰਦੂ ਆਰੀਆ ਸਮਾਜੀਆਂ ਦੀ ਭੜਕਾਏ ਅਤੇ ਮੁਸਲਮਾਨਾਂ ਨੇ ਹਿੰਦੂ ਸਿੱਖਾਂ ਦਾ ਵੱਡੀ ਪੱਧਰ ਤੇ ਕਤਲੇਆਮ ਕੀਤਾ ਤੋਂ ਸ਼ੁਰੂ ਹੋਏ ਸੀ ਇਹ ਜੜ ਵੱਲ ਕਦੀ ਨਹੀਂ ਜਾਂਦੇ । ਅੱਜ ਤੱਕ ਇਹਨਾਂ ਲਿਖਾਰੀਆਂ ਵਿਕਾਊ ਕਾਲਮ ਇਹ ਲਿਖਣ ਕਦੀ ਗਵਾਰਾ ਨਹੀਂ ਕੀਤਾ ।
K.S. Chatha