Breaking News

ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਕਰ ਰਿਹਾ ਸੀ ਵਿਅਕਤੀ ਬੇਅਦਬੀ

ਘਰ ਵਿੱਚ ਗੁਰੂ ਗ੍ਰੰਥ ਸਾਹਿਬ ਰੱਖ ਕੇ ਕਰ ਰਿਹਾ ਸੀ ਵਿਅਕਤੀ ਬੇਅਦਬੀ ਸਿੱਖ ਜਥੇਬੰਦੀਆਂ ਨੇ ਮੌਕੇ ਤੇ ਪਹੁੰਚ ਕੇ ਕੀਤਾ ਹੰਗਾਮਾ

ਘਰ ਵਿੱਚ ਰੱਖ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਲੜਕੇ ਲੜਕੀਆਂ ਦੇ ਕਰਵਾਉਂਦੇ ਸਨ ਗਲਤ ਤਰੀਕੇ ਨਾਲ ਵਿਆਹ – ਬਲਵੀਰ ਸਿੰਘ ਮੁੱਛਲ

ਬਹੁਤ ਸਾਰੇ ਲੜਕੇ ਲੜਕੀਆਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਕੋਰਟ ਮੈਰਿਜ ਕਰਵਾ ਲੈਂਦੇ ਹਨ ਅਤੇ ਕੋਰਟ ਮੈਰਿਜ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾਂ ਫੇਰੇ ਜਾਂ ਮੰਦਰ ਦੇ ਵਿੱਚ ਫੇਰੇ ਜਰੂਰੀ ਹੁੰਦੇ ਹਨ।

ਅਤੇ ਇਸੇ ਚਲਦੇ ਭੋਲੇ ਭਾਲੇ ਲੜਕੇ ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਕੁਝ ਲੋਕ ਗਲਤ ਤਰੀਕੇ ਨਾਲ ਉਹਨਾਂ ਦੇ ਲਾਵਾਂ ਫੇਰੇ ਕਰਵਾ ਰਹੇ ਹਨ ਜਿਸ ਦੇ ਚਲਦੇ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਇੱਕ ਜਗ੍ਹਾ ਤੇ ਰੇਡ ਕੀਤਾ ਗਿਆ ਤੇ ਉੱਥੇ ਘਰ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਇਆ ਗਿਆ ਜੋ ਕਿ ਉਸ ਥਾਂ ਤੇ ਗ੍ਰੰਥੀ ਅਜਿਹੇ ਲੜਕੀਆਂ ਲੜਕੀਆਂ ਦੇ ਵਿਆਹ ਕਰਵਾ ਰਹੇ ਸਨ

ਜੋ ਘਰ ਤੋਂ ਭੱਜ ਕੇ ਆਉਂਦੇ ਹਨ ਜਿਸ ਦੇ ਚਲਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ ਅਤੇ ਉਹਨਾਂ ਦੇ ਜਥੇਬੰਦੀ ਵੱਲੋਂ ਮੌਕੇ ਤੇ ਜਾ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਰਾਮਸਰ ਵਿਖੇ ਪਹੁੰਚਾਏ ਅਤੇ ਉਸ ਗ੍ਰੰਥੀ ਸਿੰਘ ਖਿਲਾਫ ਬੰਦੀ ਕਾਰਵਾਈ ਕਰਵਾਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਇਸ ਜਗ੍ਹਾ ਤੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ ਸੀ ਤੇ ਘਰ ਦੇ ਉੱਪਰ ਗ੍ਰੰਥੀ ਸਿੰਘ ਨੇ ਰਿਹਾਇਸ਼ ਕੀਤੀ ਹੋਈ ਸੀ

ਅਤੇ ਲਗਾਤਾਰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਥੇ ਕੀਤੀ ਜਾ ਰਹੀ ਸੀ ਕੀਤੀ ਜਾ ਰਹੀ ਸੀਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਉਹਨਾਂ ਦੀ ਸ਼ਿਕਾਇਤ ਆਈ ਤੇ ਉਸਦੇ ਚਲਦੇ ਉਹ ਇੱਥੇ ਪਹੁੰਚੇ ਹਨ ਉਹਨਾਂ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਵੀ ਅਜਿਹੇ ਪਹੁੰਚੇ ਹਨ ਜਿਨਾਂ ਦੇ ਬੱਚੇ ਬੱਚੀਆਂ ਦੇ ਗਲਤ ਤਰੀਕੇ ਨਾਲ ਇਸ ਗ੍ਰੰਥੀ ਸਿੰਘ ਵੱਲੋਂ ਵਿਆਹ ਕਰਵਾਏ ਗਏ ਹਨ। ਅਤੇ ਉਨਾਂ ਦੇ ਨਕਲੀ ਸਰਟੀਫਿਕੇਟ ਵੀ ਬਣਾ ਕੇ ਉਹਨਾਂ ਬੱਚੇ ਬੱਚੀਆਂ ਨੂੰ ਦਿੱਤੇ ਜਾ ਰਹੇ ਸਨ।

ਅਤੇ ਹੁਣ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਇਸ ਗ੍ਰੰਥੀ ਸਿੰਘ ਤੇ ਕਾਰਵਾਈ ਵੀ ਕਰਵਾਈ ਜਾ ਰਹੀ ਹੈ। ਅਤੇ ਦੂਸਰੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਦਰ ਸਤਿਕਾਰ ਦੇ ਨਾਲ ਗੁਰਦੁਆਰਾ ਸ੍ਰੀ ਰਾਮਸਰ ਵਿਖੇ ਪਹੁੰਚਾਇਆ ਜਾ ਰਿਹਾ

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਲਬੀਰ ਸਿੰਘ ਮੁੱਛਲ ਵੱਲੋਂ ਦਰਖਾਸਤ ਆਈ ਸੀ ਕਿ ਇੱਕ ਘਰ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਕੇ ਇੱਕ ਵਿਅਕਤੀ ਗਲਤ ਤਰੀਕੇ ਨਾਲ ਵਿਆਹ ਕਰਵਾ ਰਿਹਾ ਹਨ ਜਿਸ ਦੇ ਚਲਦੇ ਉਹ ਮੌਕੇ ਤੇ ਪਹੁੰਚੇ ਹਨ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਕਰੇਗੀ।