Breaking News

ਆਸਟਰੇਲੀਆ ’ਚ ਕਿਰਾਏ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਦੀ ਆਪਸੀ ਲੜਾਈ ਵਿਚ ਹਰਿਆਣਾ ਦੇ ਨੌਜਵਾਨ ਦੀ ਮੌਤ

ਆਸਟਰੇਲੀਆ ’ਚ ਵਿਦਿਆਰਥੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਹਰਿਆਣਾ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

An M-Tech from Haryana’s Karnal was stabbed to death in Australia during a fight between some Indian students over the issue of rent, a relative said.

ਚੰਡੀਗੜ੍ਹ, 6 ਮਈ – ਆਸਟਰੇਲੀਆ ਵਿਚ ਕੁਝ ਭਾਰਤੀ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਦੌਰਾਨ ਹਰਿਆਣਾ ਦੇ ਕਰਨਾਲ ਦੇ ਵਾਸੀ 22 ਸਾਲਾ ਐੱਮਟੈੱਕ ਵਿਦਿਆਰਥੀ ਦੀ ਕਥਿਤ ਤੌਰ ‘ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਘਟਨਾ ‘ਚ ਇਕ ਹੋਰ ਵਿਦਿਆਰਥੀ ਜ਼ਖਮੀ ਹੋ ਗਿਆ। ਮ੍ਰਿਤਕ ਦੇ ਰਿਸ਼ਤੇਦਾਰ ਯਸ਼ਵੀਰ ਅਨੁਸਾਰ ਨਵਜੀਤ ਸੰਧੂ ‘ਤੇ ਕਿਸੇ ਹੋਰ ਵਿਦਿਆਰਥੀ ਨੇ ਚਾਕੂ ਨਾਲ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ, ਜਦੋਂ ਉਸ ਨੇ ਕਿਰਾਏ ਦੇ ਮਾਮਲੇ ਕੁਝ ਭਾਰਤੀ ਵਿਦਿਆਰਥੀਆਂ ਵਿਚਕਾਰ ਹੋਏ ਝਗੜੇ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। According to Yashvir Sandhu, the victim’s uncle, one more student was injured in the incident, which took place on Saturday around 9 pm local time in Melbourne.

ਨਵਜੀਤ ਹੁਸ਼ਿਆਰ ਵਿਦਿਆਰਥੀ ਸੀ ਅਤੇ ਜੁਲਾਈ ਵਿੱਚ ਛੁੱਟੀਆਂ ਮਨਾਉਣ ਲਈ ਆਪਣੇ ਪਰਿਵਾਰ ਕੋਲ ਆਉਣਾ ਸੀ।

ਉਹ ਸਾਲ ਨਵੰਬਰ 2022 ਵਿੱਚ ਕਰੀਬ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਆਸਟਰੇਲੀਆ ਗਿਆ ਸੀ ਅਤੇ ਉਸ ਦੇ ਪਿਤਾ, ਜੋ ਕਿਸਾਨ ਹਨ, ਨੇ ਡੇਢ ਏਕੜ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਪੜ੍ਹਾਈ ਲਈ ਭੇਜਿਆ ਸੀ। ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਦੇਸ਼ ਲਿਆਉਣ ਲਈ ਮਦਦ ਕਰੇ।

ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਪਹਿਚਾਣ ਨਵਜੀਤ ਵਜੋਂ ਹੋਈ ਹੈ। ਉਹ ਕਰਨਾਲ ਦੇ ਪਿੰਡ ਗਗਸੀਨਾ ਦਾ ਰਹਿਣ ਵਾਲਾ ਸੀ। ਸੁਪਨਿਆਂ ਨੂੰ ਪੂਰਾ ਕਰਨ ਲਈ ਨਵਜੀਤ 2022 ਵਿੱਚ ਹੀ ਆਸਟ੍ਰੇਲੀਆ ਗਿਆ ਸੀ ਅਤੇ ਉਸ ਨਾਲ ਇਹ ਭਾਣਾ ਵਾਪਰ ਗਿਆ।

ਜਾਣਕਾਰੀ ਅਨੁਸਾਰ ਨਵਜੀਤ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਗਿਆ ਸੀ। ਉਹ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰ ਰਿਹਾ ਸੀ ਤੇ ਸਭ ਕੁਝ ਠੀਕ ਚੱਲ ਰਿਹਾ ਸੀ। ਇਸ ਦੌਰਾਨ ਇੱਕ ਦੋਸਤ ਜੋ ਪਹਿਲਾਂ ਕਿਤੇ ਹੋਰ ਰਹਿ ਰਿਹਾ ਸੀ, ਆਪਣੇ ਰੂਮਮੇਟ ਨਾਲ ਲੜਾਈ ਹੋਣ ਕਾਰਨ ਨਵਜੀਤ ਕੋਲ ਰਹਿਣ ਲਈ ਆ ਗਿਆ। ਦੋਸਤ ਦੇ ਕਹਿਣ ਤੇ ਨਵਜੀਤ ਆਪਣੀ ਕਰ ਲੈ ਕੇ ਉਸ ਦੀ ਪੁਰਾਣੀ ਥਾਂ ਤੋਂ ਸਮਾਨ ਲੈਣ ਗਿਆ।

ਜਦੋਂ ਉਹ ਉੱਥੋਂ ਪਹੁੰਚੇ ਤਾਂ ਨਵਜੀਤ ਕਾਰ ਵਿੱਚ ਬੈਠਾ ਰਹਿੰਦਾ ਹੈ ਅਤੇ ਉਸਦਾ ਦੋਸਤ ਸਮਾਨ ਲੈਣ ਲਈ ਉੱਪਰ ਜਾਂਦਾ ਹੈ। ਇਸ ਦੌਰਾਨ ਉੱਥੇ ਉਸਦੇ ਦੋਸਤ ਦੀ ਕਿਸੇ ਨਾਲ ਬਹਿਸ ਸ਼ੁਰੂ ਹੋ ਜਾਂਦੀ ਹੈ। ਜਦੋਂ ਨਵਜੀਤ ਨੇ ਦਖਲ ਦਿੱਤਾ ਤਾਂ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤੋ ਗਿਆ। ਜਿਸ ‘ਚ ਨਵਜੀਤ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਨਵਜੀਤ ਦੀ ਮੌਤ ਖਬਰ ਜਿਵੇਂ ਹੀ ਕਰਨਾਲ ‘ਚ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਜ਼ਮੀਨ ਵੇਚ ਕੇ ਉਸ ਨੂੰ ਆਸਟ੍ਰੇਲੀਆ ਭੇਜਿਆ ਸੀ। ਨਵਜੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਜਿਸ ਲੜਕੇ ‘ਤੇ ਪਰਿਵਾਰ ਦਾ ਸਹਾਰਾ ਸੀ, ਉਹ ਇਸ ਜੀਵਨ ‘ਚ ਨਹੀਂ ਰਿਹਾ। ਮ੍ਰਿਤਕ ਦੇ ਪਰਿਵਾਰ ‘ਚ ਸੋਗ ਦਾ ਮਾਹੌਲ ਹੈ।

“Sharwan, a schoolmate of Navjeet, had a dispute over some rent issue with two of his older flatmates. Sharwan started living with Navjeet and asked him to go with him to their house to pick up his belongings. While Sharwan was inside, Navjeet waited outside and heard them shouting. The men came outside and had a scuffle with Navjeet following which he was stabbed,” he added.