Breaking News

ਨਵੇਂ ਕੈਨੇਡਾ ਆਇਆਂ ਨੂੰ ਠੱਗ ਰਹੀ ਇੰਮੀਗਰੇਸ਼ਨ ਏਜੰਟ ਮਨੀਤ ਮਲਹੋਤਰਾ ਅੜਿੱਕੇ ਆਈ

ਓਂਟਾਰੀਓ ਦੀ ਰਹਿਣ ਵਾਲੀ ਮਨੀਤ ਮਲਹੋਤਰਾ ਉਰਫ ਮਨੀ ਨੇ ਐਡਮਿੰਟਨ (ਅਲਬਰਟਾ) ਦੀ ਅਦਾਲਤ ‘ਚ ਚੱਲਦੇ ਇੱਕ ਕੇਸ ਦੌਰਾਨ ਮੰਨ ਲਿਆ ਕਿ ਉਹ ਗੈਰਕਨੂੰਨੀ ਢੰਗ ਨਾਲ ਇੰਮੀਗਰੇਸ਼ਨ ਸਲਾਹਾਂ ਤੇ ਸੇਵਾਵਾਂ ਦੇ ਰਹੀ ਸੀ। ਸਿੱਟੇ ਵਜੋਂ ਅਦਾਲਤ ਨੇ ਉਸਨੂੰ ਅਠਾਰਾਂ ਮਹੀਨੇ ਦੀ ਸ਼ਰਤਾਂ ਤਹਿਤ ਸਜ਼ਾ ਸੁਣਾਈ ਹੈ, ਜਿਸ ਅਧੀਨ ਛੇ ਮਹੀਨੇ ਦੀ ਘਰ ‘ਚ ਕੈਦ ਅਤੇ ਪੀੜਤਾਂ ਨੂੰ $148,000 ਮੋੜਨ ਦੇ ਹੁਕਮ ਸੁਣਾਏ ਹਨ।

ਉਸਦੀ ਕੰਪਨੀ ਦਾ ਨਾਮ NAMI Immigration ਸੀ।

ਤੁਹਾਡੇ ਨਾਲ ਵੀ ਜੇਕਰ ਕਿਸੇ ਨੇ ਇਮੀਗਰੇਸ਼ਨ ਮਾਮਲੇ ‘ਚ ਠੱਗੀ ਮਾਰੀ ਹੈ ਤਾਂ ਉਸਨੂੰ ਅਦਾਲਤ ਵਿੱਚ ਘੜੀਸਣ ਤੋਂ ਢਿੱਲ ਨਾ ਕਰੋ। ਆਪਣੇ ਪੈਸੇ ਮੁੜਵਾਓ ਤੇ ਹੋਰਾਂ ਦਾ ਬਚਾਅ ਕਰੋ।
ਪੈਂਤੀ ਹਜ਼ਾਰ ਡਾਲਰ ਤੱਕ ਦੇ ਮਾਮਲੇ ਤਾਂ ਸਮਾਲ ਕਲੇਮ ਕੋਰਟ ਵਿੱਚ ਹੀ ਨਿਪਟ ਜਾਂਦੇ ਹਨ ਤੇ ਤੁਹਾਨੂੰ ਵਕੀਲ ਵੀ ਨਹੀਂ ਕਰਨਾ ਪੈੰਦਾ, ਆਪਣਾ ਕੇਸ ਖੁਦ ਲੜ ਸਕਦੇ ਹੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Edmonton businesswoman fined, put on house arrest for scamming newcomers: Maneet ‘Mani’ Malhotra, a resident of Ontario, pleaded guilty in an Edmonton court under section 91 of IRPA for offering immigration services without legal authorization.

Malhotra received an 18-month conditional sentence, including six months of house arrest, & was ordered to pay $148,000 in victim restitution. The investigation by CBSA began in 2019 after a referral from the Govt of Alberta’s Temporary Foreign Worker Advisory Office, focusing on Malhotra & her Edmonton-based business, NAMI Immigration Inc.

It was revealed that Malhotra defrauded clients by promising employment in Alberta for hefty fees but instead subjected them to fraudulent practices. Further findings uncovered Malhotra’s involvement in fabricating job offers documents, alongside her failure to submit necessary paperwork to IRCC, indicating she did not meet IRPA’s requirements to provide immigration services. CBSA executed a search warrant at NAMI Immigration’s offices on Dec 17, 2019, seizing fraudulent documents & client information. Malhotra was subsequently charged on April 21, 2023, & arrested on May 1, 2023, at her residence in Mississauga, Ontario.

ਸਮਾਂ ਮੰਗ ਕਰਦਾ ਕਿ ਸਿੱਖ ਭਾਈਚਾਰਾ ਜੁਲਾਈ 2022 ਵਿੱਚ (ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਤਕਰੀਬਨ ਇੱਕ ਸਾਲ ਪਹਿਲਾਂ) ਸਰੀ ‘ਚ ਗੋਲੀਆਂ ਮਾਰ ਕੇ ਹਲਾਕ ਕੀਤੇ ਗਏ ਸਿੱਖ ਆਗੂ ਸ. ਰਿਪੁਦਮਨ ਸਿੰਘ ਮਲਿਕ ਦੇ ਕਤਲ ਦੀ ਜਾਂਚ ਤੇਜ਼ ਕਰਨ ਦਾ ਮੁੱਦਾ ਚੁੱਕੇ।

ਬਹੁਤ ਸਾਰੇ ਭਾਰਤੀ ਹੈਂਡਲ ਇਸ ਤਰੀਕੇ ਬਿਰਤਾਂਤ ਸਿਰਜ ਰਹੇ ਹਨ ਕਿ ਭਾਈ ਨਿੱਝਰ ਅਤੇ ਸ. ਮਲਿਕ ਦੀ ਆਪਸੀ ਦੁਸ਼ਮਣੀ ਸੀ, ਜਦਕਿ ਭਾਈ ਨਿੱਝਰ ਸਮੇਤ ਬਹੁਤ ਸਾਰੇ ਸਿੱਖਾਂ ਦਾ ਸ. ਮਲਿਕ ਨਾਲ ਇਤਰਾਜ਼ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਇਤਰਾਜ਼ਯੋਗ ਛਪਾਈ ਨਾਲ ਸਬੰਧਤ ਸੀ, ਕੋਈ ਕੌਮੀ ਜਾਂ ਨਿੱਜੀ ਦੁਸ਼ਮਣੀ ਨਹੀਂ ਸੀ, ਜਿਹੋ ਜਿਹਾ ਕੁਝ ਭਾਰਤੀ ਹੈਂਡਲ ਪ੍ਰਚਾਰ ਰਹੇ ਹਨ। ਜਦਕਿ ਅਸਲੀਅਤ ਇਹ ਹੈ ਕਿ ਸ. ਮਲਿਕ ਦੇ ਕਤਲ ਤੋਂ ਬਾਅਦ ਨਿਖੇਧੀ ਕਰਨ ਵਾਲਾ ਪਹਿਲਾ ਬਿਆਨ ਹੀ ਭਾਈ ਹਰਦੀਪ ਸਿੰਘ ਨਿੱਝਰ ਦਾ ਸੀ, ਜੋ ‘ਵੈਨਕੂਵਰ ਸੰਨ’ ਵਿੱਚ ਛਪਿਆ ਸੀ।

ਜਿਸ ਤਰੀਕੇ ਇਹ ਦੋਵੇਂ ਕਤਲ ਹੋਏ ਹਨ, ਇਨ੍ਹਾਂ ਦਾ ਸਾਜ਼ਿਸ਼ਘਾੜਾ ਇੱਕੋ ਹੈ ਅਤੇ ਉਹ ਨੰਗਾ ਹੋਣਾ ਚਾਹੀਦਾ ਹੈ। ਇਸ ਸਾਜ਼ਿਸ਼ਘਾੜੇ ਨੇ ਅੱਗੇ ਚੱਲ ਕੇ ਆਪਸੀ ਵਖਰੇਵਿਆਂ ਵਾਲੇ ਕਈ ਸਿੱਖ ਮਰਵਾ ਕੇ, ਦੋਸ਼ ਇੱਕ-ਦੂਜੇ ਦੇ ਗਲ਼ ਪਵਾਉਣੇ ਸਨ ਤਾਂ ਸਿੱਖ ਆਪਸੀ ਜੰਗ ਵਿੱਚ ਉਲਝੇ ਰਹਿਣ। ਇਹ ਤਾਂ ਚੰਗਾ ਹੋਇਆ ਕਿ ਇਸ ਸਾਜ਼ਿਸ਼ਘਾੜੀ ਸਟੇਟ ਦਾ ਪਿਆਦਾ ਨਿਖਿਲ ਗੁਪਤਾ ਅਮਰੀਕਾ ਨੇ ਕਾਬੂ ਕਰ ਲਿਆ ਅਤੇ ਸਾਰੀ ਖੂਨੀ ਖੇਡ ਨੰਗੀ ਹੋ ਗਈ।

ਇਸ ਲਈ ਦੋਵਾਂ ਕਤਲਾਂ ਦੀ ਜਾਂਚ ਤੇਜ਼ ਕਰਨ ਦੀ ਮੰਗ ਅਤਿ ਲੋੜੀਂਦੀ ਹੈ, ਜਿਸ ਨਾਲ ਉਨ੍ਹਾਂ ਟਾਊਟਾਂ ਦੇ ਮੂੰਹ ਵੀ ਬੰਦ ਹੋ ਜਾਣਗੇ, ਜੋ ਹਮੇਸ਼ਾ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਆਪਣੀਆਂ ਰੋਟੀਆਂ ਸੇਕਣ ਦੀ ਤਾਕ ‘ਚ ਰਹਿੰਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ