-ਪੰਜਾਬ ਵਿੱਚ ਵਸੋਂ ਤਬਦੀਲੀ ਮੁੱਦੇ ‘ਤੇ ਆਪ ਅਤੇ ਭਾਜਪਾ ਇੱਕ-ਮੱਤ
ਪੰਜਾਬ ਨੂੰ ਵੀ ਚੰਡੀਗੜ੍ਹ ਵਾਲੇ ਰਾਹ ‘ਤੇ ਧੱਕਿਆ ਜਾ ਰਿਹਾ ਹੈ। ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ ਇਲਾਕਾ ਬਣਾ ਕੇ ਅੰਨੇਵਾਹ ਪ੍ਰਵਾਸ ਨੂੰ ਉਤਸ਼ਾਹਤ ਕਰਕੇ ਉੱਥੇ ਜਮੀਨੀ ਪੱਧਰ ‘ਤੇ ਇੰਨੀ ਤਬਦੀਲੀ ਲੈ ਆਂਦੀ ਕਿ ਚੋਣਾਂ ਵਿੱਚ ਜਿੱਤ ਹਾਰ ਦਾ ਫੈਸਲਾ ਪੱਕੀ ਵਸੀ ਪ੍ਰਵਾਸੀ ਵਸੋਂ ਕਰਦੀ ਹੈ। ਸਿੱਖ ਜਾਂ ਪੰਜਾਬੀ ਉੱਥੇ ਰਾਜਨੀਤਿਕ ਤੌਰ ‘ਤੇ ਤਕਰੀਬਨ ਗੈਰ ਪ੍ਰਸੰਗਕ ਹੋ ਚੁੱਕੇ ਨੇ।
ਪੰਜਾਬ ਵਿੱਚ ਹੋ ਰਹੀ ਡੈਮੋਕ੍ਰਾਫਿਕ ਤਬਦੀਲੀ ਸਾਰਿਆਂ ਨੂੰ ਨਜ਼ਰ ਆ ਰਹੀ ਹੈ ਤੇ ਇਹ ਦਿਨੋਂ ਦਿਨ ਤੇਜ਼ ਹੋ ਰਹੀ ਹੈ। ਇਸ ਵਕਤ ਇਸ ਮਸਲੇ ‘ਤੇ ਭਾਜਪਾ ਅਤੇ ਆਪ ਦੀ ਬਿਲਕੁਲ ਇੱਕੋ ਜਿਹੀ ਪਹੁੰਚ ਹੈ ਤੇ ਜੇ ਕਾਂਗਰਸ ਵਿੱਚੋਂ ਕੋਈ ਬੋਲਦਾ ਹੈ ਤਾਂ ਉਸ ਦਾ ਨੁਕਸਾਨ ਕਰਨ ਲਈ ਸਾਰੇ ਇਕੱਠੇ ਹੋ ਜਾਂਦੇ ਨੇ।
ਸੁਖਪਾਲ ਸਿੰਘ ਖਹਿਰਾ ਇਸ ਗੰਭੀਰ ਮੁੱਦੇ ‘ਤੇ ਬੋਲਿਆ ਤਾਂ ਸਭ ਤੋਂ ਪਹਿਲਾਂ ਉਸ ਉੱਤੇ ਹਮਲਾ ਭਗਵੰਤ ਮਾਨ ਨੇ ਬੋਲਿਆ ਤੇ ਫਿਰ ਆਪ ਅਤੇ ਭਾਜਪਾ ਨੇ ਉਸ ਖਿਲਾਫ ਤੂਫਾਨ ਖੜਾ ਕਰ ਦਿੱਤਾ ਤੇ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਵੀ ਖਹਿਰਾ ਦੀ ਗੱਲ ਨੂੰ ਤੋੜ ਮਰੋੜ ਕੇ ਉਸ ‘ਤੇ ਵੱਡਾ ਹਮਲਾ ਕੀਤਾ ਹੈ।
ਆਪਣੇ ਹਮਲੇ ਨੂੰ ਹੋਰ ਤਿੱਖਾ ਕਰਦਿਆਂ ਮੋਦੀ ਨੇ ਖਹਿਰਾ ਨੂੰ ਸ਼ਾਹੀ ਖਾਨਦਾਨ ਭਾਵ ਗਾਂਧੀ ਪਰਿਵਾਰ ਦਾ ਖਾਸ ਦੱਸਿਆ ਹੈ। ਇਸ ਨੇ ਕਾਂਗਰਸ ਨੂੰ ਰੱਖਿਆਤਮਕ ਕਰ ਦਿੱਤਾ ਹੈ। ਬਿਹਾਰ ਵਿੱਚ ਕਾਂਗਰਸ ਅਤੇ ਲਾਲੂ ਦੀ ਪਾਰਟੀ ਦਾ ਗੱਠਜੋੜ ਭਾਜਪਾ ਲਈ ਵੱਡੀ ਸਿਰਦਰਦ ਬਣਿਆ ਹੋਇਆ ਹੈ।
ਜਿਵੇਂ ਪੰਜਾਬ ਦੇ ਕਿਸਾਨਾਂ ‘ਤੇ ਤਸ਼ੱਦਦ ਕਰਨ ਅਤੇ ਨੌਜਵਾਨਾਂ ਨੂੰ ਡਿਬਰੂਗੜ ਭੇਜਣ ਦੇ ਮਾਮਲੇ ‘ਤੇ ਹੋਇਆ, ਪੰਜਾਬ ਵਿੱਚ ਪ੍ਰਵਾਸ ਦੇ ਮਸਲੇ ‘ਤੇ ਵੀ ਭਗਵੰਤ ਮਾਨ ਅਤੇ ਭਾਜਪਾ ਇੱਕ ਦੂਜੇ ਨੂੰ ਪਾਸ ਦੇ ਕੇ ਖੇਡ ਰਹੇ ਨੇ।
ਜੋ ਡਰ ਖਹਿਰਾ ਨੇ ਪ੍ਰਗਟਾਇਆ ਉਹ ਇਨ੍ਹਾਂ ਪਾਰਟੀਆਂ ਨੇ ਬਿਲਕੁਲ ਠੀਕ ਸਾਬਤ ਕਰ ਦਿੱਤਾ। ਪ੍ਰਵਾਸੀ ਵੋਟਾਂ ਦੇ ਚੱਕਰ ਵਿੱਚ ਪੁਰਾਣੇ ਕਾਂਗਰਸੀ ਠੱਗ ਖਹਿਰੇ ਦੇ ਉਲਟ ਖਲੋ ਰਹੇ ਨੇ।
ਲੁਧਿਆਣੇ ਤੋਂ ਪ੍ਰਵਾਸੀ ਵੋਟਾਂ ਦੇ ਚੱਕਰ ‘ਚ ਰਾਜਾ ਵੜਿੰਗ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਪ੍ਰਵਾਸੀਆਂ ਦੀਆਂ ਰਜਿਸਟਰੀਆਂ ਦਾ ਮਸਲਾ ਹੱਲ ਕਰਾਏਗਾ। ਉਸ ਨੇ ਵੀ ਖਹਿਰਾ ਦੀ ਗੱਲ ਦੀ ਠੀਕ ਵਿਆਖਿਆ ਨਹੀਂ ਕੀਤੀ ਸਗੋਂ ਜਿਹੜੀ ਵਿਆਖਿਆ ਭਗਵੰਤ ਮਾਨ ਅਤੇ ਮੋਦੀ ਨੇ ਕੀਤੀ ਹੈ, ਉਸ ਮੁਤਾਬਕ ਹੀ ਜਵਾਬ ਦਿੱਤਾ ਹੈ।
ਪ੍ਰਤਾਪ ਬਾਜਵੇ ਨੇ ਖਹਿਰੇ ਦੀ ਗੱਲ ਨੂੰ ਕੱਟਣ ਵਾਲਾ ਟਵੀਟ ਕੀਤਾ। ਭਾਵ ਸਾਰੇ ਠੱਗ ਇਕੱਠੇ ਹੋ ਕੇ ਇਸ ਮਸਲੇ ‘ਤੇ ਉਸ ਦੇ ਦੁਆਲੇ ਹੋ ਗਏ ਨੇ।
ਜਦੋਂ ਪੰਜਾਬ ਵਿਰੋਧੀ ਇਸ ਮਸਲੇ ਨੂੰ ਵਰਤ ਕੇ ਖਹਿਰਾ ਦਾ ਰਾਜਨੀਤਿਕ ਕੈਰੀਅਰ ਖਤਮ ਕਰਨਾ ਚਾਹੁੰਦੇ ਨੇ ਤਾਂ ਕਈ ਸਿੱਖ ਵੀ ਵਿੰਗੇ ਟੇਢੇ ਤਰੀਕੇ ਨਾਲ ਉਸ ਦੀ ਸਿਆਸੀ ਮੌਤ ਦੀ ਇੱਛਾ ਜ਼ਾਹਰ ਕਰ ਰਹੇ ਨੇ।
ਖਹਿਰਾ ਦੀ ਸੰਗਰੂਰ ਤੋਂ ਹਮਾਇਤ ਕਰਨੀ ਜਾਂ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨੀ ਇੱਕ ਵੱਖਰਾ ਮੁੱਦਾ ਹੈ ਪਰ ਪ੍ਰਵਾਸ ਵਾਲੇ ਮੁੱਦੇ ‘ਤੇ ਜਦੋਂ ਸਾਰਿਆਂ ਵੱਲੋਂ ਉਸ ਨੂੰ ਰਲ ਕੇ ਘੇਰਿਆ ਜਾ ਰਿਹਾ ਹੈ ਤਾਂ ਉਸ ਵਕਤ ਇਸ ਮੁੱਦੇ ‘ਤੇ ਚੁੱਪ ਰਹਿਣਾ ਜਾਂ ਉਲਟਾ ਉਸਦੇ ਠੂੰਗੇ ਮਾਰਨੇ ਕਿਹੋ ਜਿਹੀ ਪੰਜਾਬ ਅਤੇ ਪੰਥ ਪ੍ਰਸਤੀ ਹੈ?
ਪਿਛਲੇ ਕੁਝ ਦਹਾਕਿਆਂ ਤੋਂ ਇਹ ਸਿਲਸਿਲਾ ਲਗਾਤਾਰ ਚੱਲਿਆ ਆ ਰਿਹਾ ਹੈ ਕਿ ਸਿੱਖਾਂ ਪ੍ਰਤੀ ਹਮਦਰਦ ਆਵਾਜ਼ਾਂ ਨੂੰ ਖੁਦ ਸਿੱਖਾਂ ਕੋਲੋਂ ਹੀ ਬੰਦ ਜਾਂ ਖਤਮ ਕਰਾਇਆ ਜਾਂਦਾ ਹੈ।
ਹਰ ਪੱਖੋਂ ਵੱਡਾ ਬੇਈਮਾਨ ਪ੍ਰਕਾਸ਼ ਸਿੰਘ ਬਾਦਲ ਸੀ ਪਰ ਉਸ ਦਾ ਵਿਰੋਧ ਕਰਨ ਵਾਲੀਆਂ ਰੈਡੀਕਲ ਧਿਰਾਂ ਜਥੇਦਾਰ ਟੌਹੜਾ ਲਈ ਜਿਆਦਾ ਭੈੜੇ ਵਿਸ਼ੇਸ਼ਣ ਵਰਤਦੀਆਂ ਸਨ।
ਇਸੇ ਦੌਰਾਨ ਪੰਜਾਬ ਤੋਂ ਦੋ ਵਾਰ ਐਮਪੀ ਰਹੇ ਮਨੀਸ਼ ਤਿਵਾੜੀ ਨੇ ਜਿਵੇਂ ਨੰਗੀ ਚਿੱਟੀ ਬੇਈਮਾਨੀ ਕਰਦਿਆਂ ਚੰਡੀਗੜ੍ਹ ਨੂੰ ਸਿਟੀ ਸਟੇਟ ਬਣਾਉਣ ਦੀ ਗੱਲ ਆਪਣੇ ਮੈਨੀਫੈਸਟੋ ਵਿੱਚ ਕੀਤੀ ਹੈ, ਉਸ ਲਈ ਤਾਕਤ ਇਸ ਡੈਮੋਕ੍ਰੋਫਿਕ ਤਬਦੀਲੀ ਵਿੱਚੋਂ ਹੀ ਨਿਕਲਦੀ ਹੈ।
ਇਸ ਮਸਲੇ ‘ਤੇ ਅਕਾਲੀ ਦਲ ਨੂੰ ਛੱਡ ਕੇ ਕਿਸੇ ਨੇ ਵਾਵੇਲਾ ਨਹੀਂ ਮਚਾਇਆ ਤੇ ਨਾ ਹੀ ਮਨੀਸ਼ ਤਿਵਾੜੀ ਦੀ ਕਾਂਗਰਸ ਪਾਰਟੀ ਉਸ ਦੇ ਖਿਲਾਫ ਖੜੀ ਹੋਈ ਹੈ। ਵੜਿੰਗ ਜਾਂ ਬਾਜਵੇ ਨੇ ਤਿਵਾੜੀ ਖਿਲਾਫ ਮੂੰਹ ਨਹੀਂ ਖੋਲਿਆ। ਲੋੜ ਇਸ ਮਸਲੇ ‘ਤੇ ਇਨ੍ਹਾਂ ਦੋਹਾਂ ਨੂੰ ਘੇਰਨ ਦੀ ਹੈ ਕਿਉਂਕਿ ਇਸ ਵਕਤ ਪੰਜਾਬ ਕਾਂਗਰਸ ਦੇ ਸਭ ਤੋਂ ਵੱਡੇ ਲੀਡਰ ਇਹੀ ਨੇ।
ਇਸ ਮਸਲੇ ‘ਤੇ ਮਨੀਸ਼ ਤਿਵਾੜੀ ਦੀ ਹਮਾਇਤ ਲਈ ਅਤੇ ਸੁਖਪਾਲ ਸਿੰਘ ਖਹਿਰਾ ਦਾ ਨੁਕਸਾਨ ਕਰਨ ਲਈ ਸਾਰੀਆਂ ਕੇਂਦਰੀਵਾਦੀ ਪਾਰਟੀਆਂ ਇੱਕ ਦੂਜੇ ਨੂੰ ਪਾਸ ਦੇ ਕੇ ਖੇਡਣਗੀਆਂ। ਕਈ ਪੰਥਕ ਰਾਜਨੀਤੀ ਦਾ ਦਾਅਵਾ ਕਰਦੇ ਤਿਵਾੜੀ ਦਾ ਕੁਝ ਵਿਗਾੜ ਨਹੀਂ ਸਕਣਗੇ ਪਰ ਖਹਿਰਾ ਦੇ ਠੂੰਗੇ ਜ਼ਰੂਰ ਮਾਰਨਗੇ।
#Unpopular_Opinions
#Unpopular_Ideas
#Unpopular_Facts
ਜੇ ਨਾ ਪਤਾ ਲੱਗੇ ਤੁਹਾਡੇ ਵੱਲ ਕੌਣ ਖੜਾ ਹੈ ਤਾਂ ਤੁਹਾਨੂੰ ਨਫਰਤ ਕਰਨ ਵਾਲਿਆਂ ਵੱਲ ਵੇਖੋ ਕਿ ਉਨ੍ਹਾਂ ਦੀ ਪਸੰਦ ਤੇ ਨਾ-ਪਸੰਦ ਕੀ ਹੈ।
ਸਿੱਖਾਂ ਅਤੇ ਪੰਜਾਬ ਖਿਲਾਫ ਲਗਾਤਾਰ ਸਿਖਰ ਦੀ ਨਫਰਤ ਫੈਲਾ ਰਹੇ ਟਵਿੱਟਰ ਖਾਤੇ Punfact ਨੇ ਪੰਜਾਬ ਵਿੱਚੋਂ ਇਨ੍ਹਾਂ ਚਿਹਰਿਆਂ ‘ਤੇ ਨਿਸ਼ਾਨਾ ਲਾਇਆ ਹੈ।
ਮਤਲਬ ਸਪਸ਼ਟ ਹੈ ਫਿਰਕੂ ਹਿੰਦੂਤਵੀ ਕੇਂਦਰੀਵਾਦੀ ਤਾਕਤਾਂ ਇਨ੍ਹਾਂ ਚਿਹਰਿਆਂ ਨੂੰ ਮੁੱਖਧਾਰਾਈ ਰਾਜਨੀਤੀ ਵਿੱਚ ਭਾਰੂ ਹੋਣ ਤੋਂ ਰੋਕਣ ਲਈ ਸਭ ਯਤਨ ਕਰਨਗੀਆਂ।
ਕਿਸੇ ਜ਼ਮਾਨੇ ‘ਚ ਆਰੀਆ ਸਮਾਜੀ ਪ੍ਰੈਸ ਸਭ ਤੋਂ ਜ਼ਿਆਦਾ ਜ਼ਹਿਰ ਮਾਸਟਰ ਤਾਰਾ ਸਿੰਘ ਖਿਲਾਫ ਉਗਲਦੀ ਸੀ।
ਭਗਵੰਤ ਮਾਨ ਨੇ ਦਸ ਸਾਲ ਸੰਗਰੂਰ ਦੀ ਨੁਮਾਇੰਦਗੀ ਕੀਤੀ। ਇਸ ਵੇਲੇ ਸੰਗਰੂਰ ਦੇ ਸਾਰੇ ਵਿਧਾਇਕ ‘ਆਪ’ ਦੇ ਹਨ। ਇਸ ਦੇ ਬਾਵਜੂਦ ਰੋਜ਼ਾਨਾ ਉਥੋਂ ਦੇ ਹਜ਼ਾਰਾਂ ਬੰਦੇ 70 ਜਾਂ 80 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 15 ਹਜ਼ਾਰ ਰੁਪਏ ਵਿੱਚ ਲੁਧਿਆਣਾ ਆ ਕੇ ਕੰਮ ਕਰਦੇ ਹਨ।
ਕਈ ਅਜਿਹੇ ਕਾਰਪੋਰੇਟ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਸੰਗਰੂਰ ਵਿੱਚ ਸੈਂਕੜੇ ਏਕੜ ਵਾਹੀਯੋਗ ਜ਼ਮੀਨਾਂ ਦਿੱਤੀਆਂ ਹਨ ਅਤੇ ਹਜ਼ਾਰਾਂ ਕਰੋੜ ਰੁਪਏ ਦੀਆਂ ਟੈਕਸ ਰਿਆਇਤਾਂ ਵੀ ਦਿੱਤੀਆਂ ਹਨ। ਕੀ ਸਰਕਾਰ ਨੇ ਕਦੇ ਸੰਗਰੂਰ ਵਿੱਚ ਇਨ੍ਹਾਂ ਕਾਰਪੋਰੇਟਾਂ ਤੋਂ ਇਹ ਜਾਣਕਾਰੀ ਮੰਗੀ ਹੈ ਕਿ ਪੰਜਾਬ ਦੇ ਕਿੰਨੇ ਲੋਕ ਇਨ੍ਹਾਂ ਕੋਲ ਨੌਕਰੀ ਕਰਦੇ ਹਨ ਅਤੇ ਉਨ੍ਹਾਂ ਦੀਆਂ ਤਨਖਾਹਾਂ ਦੀ ਰਿਪੋਰਟ ਕੀ ਹੈ?
ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਕਾਰਪੋਰੇਟਾਂ ਤੋਂ ਰਿਪੋਰਟ ਮੰਗੀ ਹੁੰਦੀ ਤਾਂ ਸੰਗਰੂਰ ਦੇ ਹਜ਼ਾਰਾਂ ਲੋਕ ਰੋਜ਼ੀ-ਰੋਟੀ ਲਈ ਰੋਜ਼ਾਨਾ ਲੁਧਿਆਣਾ ਦਾ ਸਫ਼ਰ ਨਾ ਕਰਦੇ।
ਇੱਥੋਂ ਤੱਕ ਕਿ ਕਾਰਪੋਰੇਟਾਂ ਨੇ ਹਜ਼ਾਰਾਂ ਕਰੋੜ ਰੁਪਏ ਦੀ ਸ਼ਾਮਲਾਟ ਜ਼ਮੀਨ ਨੂੰ ਵੀ ਮੁਫ਼ਤ ਵਿੱਚ ਆਪਣੀ ਜ਼ਮੀਨ ਵਿੱਚ ਮਿਲਾ ਲਿਆ ਹੈ। ਕਈਆਂ ਨੇ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਕੀਤਾ ਹੈ ਪਰ ਸੰਗਰੂਰ ਵਿੱਚ ਉਨ੍ਹਾਂ ਵੱਲੋਂ ਪੰਜਾਬੀਆਂ ਲਈ ਕੋਈ ਖ਼ਾਸ ਰੁਜ਼ਗਾਰ ਪੈਦਾ ਕੀਤਾ ਨਜ਼ਰ ਨਹੀਂ ਆ ਰਿਹਾ।
#Unpopular_Opinions
#Unpopular_Ideas
ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਐਕਟ 1961, (The Punjab Village Common Lands (Regulation) Act, 1961) ਸ਼ਾਮਲਾਟ ਜ਼ਮੀਨਾਂ ਨੂੰ ਮੁੱਖ ਤੌਰ ‘ਤੇ ਹੇਠ ਲਿਖੀਆਂ ਕਿਸਮਾਂ ਵਿੱਚ ਸ਼੍ਰੇਣੀਬੱਧ ਕਰਦਾ ਹੈ:
ਸ਼ਾਮਲਾਟ ਦੇਹ: ਆਮ ਤੌਰ ‘ਤੇ ਪਿੰਡ ਦੀ ਮਲਕੀਅਤ ਵਾਲੀਆਂ ਜ਼ਮੀਨਾਂ, ਜੋ ਵਿਅਕਤੀਗਤ ਮਾਲਕਾਂ ਦੁਆਰਾ ਕਾਸ਼ਤ ਨਹੀਂ ਕੀਤੀਆਂ ਜਾਂਦੀਆਂ ਹਨ ਅਤੇ ਭਾਈਚਾਰਕ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ।
ਸ਼ਾਮਲਾਟ ਪੱਟੀ: ਕਿਸੇ ਪਿੰਡ ਦੇ ਅੰਦਰ ਸਬ-ਡਿਵੀਜ਼ਨ (ਪੱਟੀ ਜਾ ਫੇਰ ਪੱਤੀ) ਲਈ ਵਿਸ਼ੇਸ਼ ਜ਼ਮੀਨ, ਸਬੰਧਤ ਪੱਟੀ ਦੇ ਮੈਂਬਰਾਂ ਦੁਆਰਾ ਪ੍ਰਬੰਧਿਤ ਕੀਤੀ ਜਾਂਦੀ ਹੈ।
ਸ਼ਾਮਲਾਟ ਟਿੱਕਾ: ਪਿੰਡ ਦੇ ਅੰਦਰ ਛੋਟੀਆਂ ਉਪ-ਡਿਵੀਜ਼ਨਾਂ ਨਾਲ ਜੁੜੀਆਂ ਜ਼ਮੀਨਾਂ, ਅਕਸਰ ਉਹਨਾਂ ਉਪ-ਵਿਭਾਗਾਂ ਦੀਆਂ ਖਾਸ ਸਾਂਝੀਆਂ ਲੋੜਾਂ ਲਈ ਵਰਤੀਆਂ ਜਾਂਦੀਆਂ ਹਨ।
ਇਹ ਵਰਗੀਕਰਨ ਪਿੰਡਾਂ ਦੇ ਵਸਨੀਕਾਂ ਦੇ ਫਾਇਦੇ ਲਈ ਸਾਂਝੀਆਂ ਜ਼ਮੀਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਅਤੇ ਵਰਤੋਂ ਵਿੱਚ ਮਦਦ ਕਰਦੇ ਹਨ। ਪੰਜਾਬ ਦੀਆਂ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ, ਜਾਂ “ਸ਼ਾਮਲਾਟ ਜ਼ਮੀਨਾਂ,” ਪੇਂਡੂ ਲੈਂਡਸਕੇਪ ਦਾ ਇੱਕ ਮਹੱਤਵਪੂਰਨ ਹਿੱਸਾ ਹਨ, ਜੋ ਰਵਾਇਤੀ ਤੌਰ ‘ਤੇ ਪਿੰਡਾਂ ਦੇ ਭਾਈਚਾਰਿਆਂ ਦੁਆਰਾ ਸਮੂਹਿਕ ਤੌਰ ‘ਤੇ ਸਾਂਭੀਆਂ ਅਤੇ ਵਰਤੀਆਂ ਜਾਂਦੀਆਂ ਹਨ।
ਇਹ ਜ਼ਮੀਨਾਂ ਵੱਖ-ਵੱਖ ਸਾਂਝੇ ਕਾਰਜਾਂ ਦੀ ਪੂਰਤੀ ਕਰਦੀਆਂ ਹਨ, ਜਿਸ ਵਿੱਚ ਚਰਾਉਣ, ਜਲ ਸਰੋਤ ਅਤੇ ਹੋਰ ਖੇਤੀਬਾੜੀ ਲੋੜਾਂ ਸ਼ਾਮਲ ਹਨ, ਅਤੇ ਪਿੰਡ ਵਾਸੀਆਂ ਦੀ ਵਿਰਾਸਤ ਅਤੇ ਰੋਜ਼ੀ-ਰੋਟੀ ਨੂੰ ਕਾਇਮ ਰੱਖਣ ਲਈ ਅਟੁੱਟ ਹਨ।
ਹਾਲਾਂਕਿ, ਚਿੰਤਾ ਵਧ ਰਹੀ ਹੈ ਕਿਉਂਕਿ ਕਾਰਪੋਰੇਟ ਅਤੇ ਸ਼ਹਿਰੀ ਸੰਸਥਾਵਾਂ ਵਿਕਾਸ ਅਤੇ ਸ਼ੋਸ਼ਣ ਲਈ ਇਹਨਾਂ ਜ਼ਮੀਨਾਂ ‘ਤੇ ਨਜ਼ਰ ਰੱਖਦੀਆਂ ਹਨ, ਜਿਸ ਦਾ ਮਕਸਦ ਅਕਸਰ ਅਣਅਧਿਕਾਰਤ ਰਿਹਾਇਸ਼ੀ ਕਲੋਨੀਆਂ (Unauthorised Residential Colonisation) ਬਣਾਉਣ ਦਾ ਹੁੰਦਾ ਹੈ। ਇਹ ਰੁਝਾਨ ਨਾ ਸਿਰਫ਼ ਪੇਂਡੂ ਵਾਤਾਵਰਣ ਨੂੰ ਵਿਗਾੜਦਾ ਹੈ ਸਗੋਂ ਪਿੰਡ ਵਾਸੀਆਂ ਦੇ ਪੁਰਖਿਆਂ ਦੀ ਵਿਰਾਸਤ ਅਤੇ ਅਧਿਕਾਰਾਂ ਨੂੰ ਵੀ ਖ਼ਤਰੇ ਵਿੱਚ ਪਾਉਂਦਾ ਹੈ।
ਬਹੁਤ ਸਾਰੀਆਂ ਸਥਿਤੀਆਂ ਵਿੱਚ, ਬੇਈਮਾਨ ਸੰਸਥਾਵਾਂ ਪਿੰਡਾਂ ਦੀਆਂ ਜ਼ਮੀਨਾਂ ਦੇ ਮਹੱਤਵਪੂਰਨ ਹਿੱਸੇ ਨੂੰ ਹਾਸਲ ਕਰਨ ਲਈ ਜੁਗਾੜ ਕਰਦੀਆਂ ਹਨ, ਬਾਅਦ ਵਿੱਚ ਕਾਨੂੰਨੀ ਜਾਂ ਸਾਂਝੀ ਮਲਕੀਅਤ ਵਾਲੀਆਂ ਜ਼ਮੀਨਾਂ ‘ਤੇ ਕਬਜ਼ਾ ਕਰ ਲੈਂਦੀਆਂ ਹਨ।
ਸਖ਼ਤੀ ਅਤੇ ਨਿਗਰਾਨੀ ਦੀ ਘਾਟ ਇਸ ਮੁੱਦੇ ਨੂੰ ਹੋਰ ਵਿਗਾੜਦੀ ਹੈ, ਜਿਸ ਨਾਲ ਇਹਨਾਂ ਸੰਸਥਾਵਾਂ ਨੂੰ ਦੰਡ ਦੇ ਨਾਲ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ। ਸਿੱਟੇ ਵਜੋਂ, ਪਿੰਡ ਵਾਸੀ ਨਾ ਸਿਰਫ਼ ਆਪਣੀ ਵਿਰਾਸਤ ਨੂੰ ਗੁਆ ਦਿੰਦੇ ਹਨ, ਸਗੋਂ ਉਨ੍ਹਾਂ ਦੇ ਪਾਲਣ-ਪੋਸ਼ਣ ਅਤੇ ਭਾਈਚਾਰਕ ਸਾਂਝ ਲਈ ਜ਼ਰੂਰੀ ਵਸੀਲੇ ਵੀ ਗੁਆ ਦਿੰਦੇ ਹਨ।
ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਪੰਜਾਬ ਦੀਆਂ ਪੰਚਾਇਤਾਂ ਅਤੇ ਵਿਧਾਨ ਸਭਾਵਾਂ ਨੂੰ ਸਰਗਰਮ ਕਦਮ ਚੁੱਕਣੇ ਚਾਹੀਦੇ ਹਨ। ਇਸ ਵਿੱਚ ਮਜ਼ਬੂਤ ਕਾਨੂੰਨ ਬਣਾਉਣਾ ਅਤੇ ਲਾਗੂ ਕਰਨਾ ਸ਼ਾਮਲ ਹੈ ਜੋ ਸਪੱਸ਼ਟ ਤੌਰ ‘ਤੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਨੂੰ ਅਣਅਧਿਕਾਰਤ ਵਿੱਕਰੀ ਅਤੇ ਸ਼ੋਸ਼ਣ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ, ਇਹਨਾਂ ਜ਼ਮੀਨਾਂ ਦੀ ਕਾਨੂੰਨੀ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਪਿੰਡ ਵਾਸੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਮਹੱਤਵਪੂਰਨ ਹੈ।
ਪੰਚਾਇਤਾਂ ਨੂੰ ਇਨ੍ਹਾਂ ਜ਼ਮੀਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਅਤੇ ਪ੍ਰਬੰਧਨ ਕਰਨ ਲਈ ਅਥਾਰਟੀ ਅਤੇ ਸਰੋਤਾਂ ਨਾਲ ਵੀ ਸ਼ਕਤੀ ਦਿੱਤੀ ਜਾਣੀ ਚਾਹੀਦੀ ਹੈ, ਇਹ ਯਕੀਨੀ ਬਣਾਉਣ ਲਈ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਂਝੀ ਸੰਪਤੀ ਬਣੇ ਰਹਿਣ।
ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਦੀ ਰਾਖੀ ਕਰਕੇ, ਪੰਜਾਬ ਆਪਣੀ ਪੇਂਡੂ ਵਿਰਾਸਤ ਨੂੰ ਸੁਰੱਖਿਅਤ ਰੱਖ ਸਕਦਾ ਹੈ, ਟਿਕਾਊ ਵਿਕਾਸ ਨੂੰ ਯਕੀਨੀ ਬਣਾ ਸਕਦਾ ਹੈ ਅਤੇ ਆਪਣੇ ਪਿੰਡ ਵਾਸੀਆਂ ਦੇ ਅਧਿਕਾਰਾਂ ਅਤੇ ਰੋਜ਼ੀ-ਰੋਟੀ ਦੀ ਰਾਖੀ ਕਰ ਸਕਦਾ ਹੈ। ਇਹ ਸ਼ਾਮਲਾਟ ਜ਼ਮੀਨਾਂ ਦੀ ਪਵਿੱਤਰਤਾ ਅਤੇ ਉਦੇਸ਼ ਨੂੰ ਬਰਕਰਾਰ ਰੱਖਣ ਲਈ ਸਰਕਾਰ, ਸਥਾਨਕ ਅਥਾਰਟੀਆਂ ਅਤੇ ਭਾਈਚਾਰੇ ਤੋਂ ਸਮੂਹਿਕ ਯਤਨਾਂ ਦੀ ਮੰਗ ਕਰਦਾ ਹੈ।
#Unpopular_Opinions
#Unpopular_Ideas
#Unpopular_Facts
ਜਦੋਂ ਸੁਖਪਾਲ ਸਿੰਘ ਖਹਿਰਾ ਬਾਹਰੀ ਸੂਬੇ ਦੇ ਲੋਕਾਂ ਨੂੰ ਰੋਕਦਿਆਂ ਪੰਜਾਬੀ ਸੂਬੇ ਬਾਰੇ ਵਾੜ ਪੱਕੀ ਕਰਨ ਪੰਜਾਬੀਆਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੀ ਗੱਲ ਕਰਦਾ ਹੈ ਤਾਂ ਇਹਨੂੰ ਕਾਂਗਰਸੀ ਆਗੂ ਅਤੇ ਹੋਰ ਮੋਹਤਬਰ ਦੇਸ਼ ਦੀ ਏਕਤਾ ਅਤੇ ਸਿੱਖਾਂ ਦੇ ਮਿਲਵਰਤਣੀ ਸੁਭਾਅ ਦੇ ਕਲਾਵੇ ਵਿੱਚ ਲੈਕੇ ਗੱਲ ਹੋਰ ਪਾਸੇ ਜਚਾ ਦਿੰਦੇ ਹਨ।
ਇੱਥੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਵੱਸੋਂ ਮੁਹਾਂਦਰੇ ਬਾਰੇ ਇਹਨਾਂ ਆਗੂਆਂ ਨੂੰ ਇੱਲ੍ਹ ਦਾ ਕੁੱਕੜ ਨਹੀਂ ਪਤਾ। ਇਹ ਮਸਲਾ ਬਾਹਰੀ ਬੰਦੇ ਨੂੰ ਨਫ਼ਰਤ ਕਰਨ ਦਾ ਹੈ ਹੀ ਨਹੀਂ। ਇਹ ਮਸਲਾ ਆਪਣੇ ਘਰ ਵਿੱਚ ਆਪਣੇ ਸੂਬੇ ਦੀ ਸਮਾਜਿਕ ਆਰਥਿਕ ਘਾੜਤ ਨੂੰ ਦਰੁੱਸਤ ਕਰਨ ਦਾ ਹੈ।
ਜੇ ਹਿਮਾਚਲ ਬਾਹਰੀ ਬੰਦੇ ਨੂੰ ਹਿਮਾਚਲ ਵਿੱਚ ਜ਼ਮੀਨ ਖ਼ਰੀਦਣ ਅਤੇ ਆਪਣੇ ਨੂੰ ਨੌਕਰੀ ਵਿੱਚ ਪਹਿਲਤਾ ਦੇਣ ਦੀ ਗੱਲ ਕਰਦਾ ਹੈ ਤਾਂ ਕੀ ਉਹ ਬਾਹਰੀ ਸੂਬੇ ਦੇ ਇਸ ਦੇਸ਼ ਦੇ ਵਾਸੀ ਲਈ ਨਫਰਤ ਹੈ ? ਬਿਲਕੁਲ ਨਹੀਂ
ਉਹ ਆਪਣੇ ਸੂਬੇ ਪ੍ਰਤੀ ਉਹਨਾਂ ਦੀ ਪਹਿਲੀ ਜਿੰਮੇਵਾਰੀ ਹੈ। ਇਸ ਦੇਸ਼ ਵਿੱਚ ਹਰ ਸੂਬੇ ਦੀ ਪਹਿਲਾਂ ਆਪਣੇ ਖਿੱਤੇ ਲਈ ਜਿੰਮੇਵਾਰੀ ਹੈ। ਦੂਜੇ ਬਾਰੇ ਉਹਨਾਂ ਦੇ ਆਪਣੇ ਸੂਬੇ ਫ਼ਿਕਰ ਕਰਨ ਪਰ ਮੁੱਖ ਮੰਤਰੀ ਪੰਜਾਬ ਨੇ ਸਿੱਖਾਂ ਦੇ ਸੁਭਾਅ ਦਾ ਵਾਸਤਾ ਪਾਕੇ ਅਤੇ ਰਾਜਾ ਵੜਿੰਗ ਨੇ ਰਜਿਸਟਰੀਆਂ ਪੱਕੀਆਂ ਕਰਨ ਦੀ ਗੱਲ ਕਰਕੇ ਇਹ ਬੇਸਿਰਪੈਰ ਹੋਰ ਹੀ ਰੰਗ ਦੇ ਦਿੱਤਾ।
ਕਾਂਗਰਸ ਦੇ ਮੈਨੀਫੈਸਟੋ ਵਿੱਚ ਉੱਤਰ ਪੂਰਬੀ ਸੂਬਿਆਂ ਲਈ ਵਿਸ਼ੇਸ਼ ਵਾਅਦੇ ਹਨ। ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਵਾਅਦਾ ਹੈ। ਪੁਡੂਚੇਰੀ ਦਿੱਲੀ ਲਈ ਵੀ ਵੀ ਵਾਅਦਾ ਹੈ। ਪੰਜਾਬ ਦੇ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਇੱਕ ਵੀ ਵਾਅਦਾ ਨਹੀਂ ਹੈ। ਇੱਥੇ ਆਕੇ ਪ੍ਰਤਾਪ ਸਿੰਘ ਬਾਜਵਾ ਇਹਨੂੰ ਨੈਸ਼ਨਲ ਇਲੈਕਸ਼ਨ ਕਹਿ ਸੂਬੇ ਦੇ ਖੇਤਰੀ ਮੁੱਦਿਆਂ ਬਾਰੇ ਬਾਅਦ ਵਿੱਚ ਨਿਜਿੱਠਣ ਦੀ ਗੱਲ ਕਹਿ ਦਿੰਦੇ ਹਨ।
ਕੁੱਲ ਮਿਲਾਕੇ ਪੰਜਾਬ ਉਹ ਛਣਕਣਾ ਹੈ ਜੋ ਸਭ ਛਣਕਾਉਂਦੇ ਹਨ ਅਤੇ ਆਪਣਾ ਮਨ ਪ੍ਰਚਾਵਾ ਕਰਦੇ ਹਨ। ਪੰਜਾਬ ਨੂੰ ਅਸ਼ਾਂਤ ਰੱਖਣ ਵਿੱਚ ਇਹਨਾਂ ਸਿਆਸੀ ਆਗੂਆਂ ਦੀ ਆਪਣੇ ਸੂਬੇ ਪ੍ਰਤੀ ਸਮਝ ਵਿੱਚ ਵੱਡਾ ਆਲਸ ਹੈ।
~ ਹਰਪ੍ਰੀਤ ਸਿੰਘ ਕਾਹਲੋਂ
´
ਅਰਬ ਮੁਲਖਾਂ ਦੀ ਇੱਕ ਬਹੁਤ ਵੱਡੀ ਖਾਸੀਅਤ ਆ , ਜੋ ਮੈਂ ਯੂਨਾਈਟਡ ਅਰਬ ਐਮੀਰੇਟਸ ‘ਚ ਦੇਖੀ ।
ਏਸ ਮੁਲਖ ‘ਚ ਤੁਸੀਂ ਭਾਮੇ ਚਾਲੀ ਸਾਲ ਕੰਮ ਕਰ ਲਵੋ , ਜਿੱਡਾ ਮਰਜ਼ੀ ਬਿਜਨਿਸ਼ ਖੋਲ੍ਹ ਲਵੋ , ਜਿੱਡਾ ਮਰਜ਼ੀ ਬਿਜਨਿਸ਼ ਐਮਪਾਇਰ ਖੜਾ ਕਰ ਲਵੋ । ਪਰ ਤੁਸੀਂ ਕਦੇ ਏਸ ਮੁਲਖ ਦੇ ਪੱਕੇ ਵਸਨੀਕ ਨੀ ਬਣ ਸਕਦੇ , ਮਤਲਬ ਅਰਬੀ ਬੋਲੀ ‘ਚ ਕਹਿ ਲਈਏ ਵਤਨੀ ਨੀ ਬਣ ਸਕਦੇ , ਖ਼ਾਰਜੀ ਹੀ ਰਹੋਂਗੇ । ਥੋਡਾ ਬਿਜਨਿਸ਼ ਏਥੋਂ ਦੇ ਲੋਕਲ ਅਰਬੀ ਦੇ ਲਾਈਸੰਸ ਹੇਠ ਹੋਊਗਾ । ਸ਼ੁਰੂ ਸ਼ੁਰੂ ‘ਚ ਮਤਲਬ ਅੱਸੀ ਦੇ ਦਹਾਕੇ ‘ਚ ਏਹਨਾਂ ਨੇ ਕੁਛ ਲੋਕਾਂ ਨੂੰ ਸਿਟੀਜਨਸ਼ਿਪ ਦਿੱਤੀ ਸੀ , ਜਿਵੇਂ ਯਮਨੀ , ਬਲੋਚ ‘ਤੇ ਕੁਛ ਹੋਰ ਲੋਕਾਂ ਨੂੰ ।
ਏਹਨਾਂ ਦਾ ਸਿੱਧਾ ਹਿਸਾਬ ਆ ਕੰਮ ਕਰੋ , ਬਿਜਨਿਸ਼ ਕਰੋ , ਪੈਸੇ ਕਮਾਓ ਕੋਈ ਚੱਕਰ ਨੀ , ਪਰ ਜਮੀਨ ਦੀ ਮਲਕੀਅਤ ਨੀ ਤੁਹਾਨੂੰ ਮਿਲ ਸਕਦੀ ਪੱਕੇ ਤੌਰ ‘ਤੇ ।। ਪੈਸੇ ਲਾ ਕੇ ਕੁਛ ਖ਼ਰੀਦਦੇ ਓ ਤਾਂ ਓਹ ਕਿਸੇ ਅਰਬੀ ਦੇ ਲਾਈਸੰਸ ਹੇਠ ਲੈਣਾ ਪਊ । ਸਿੱਧੇ ਮਾਲਕ ਨੀ ਬਣ ਸਕਦੇ ।
ਏਧਰ ਸਾਡੇ ਪੰਜਾਬ ‘ਚ ਯੂ ਪੀ ਬਿਹਾਰ ਹਿਮਾਚਲ ਦਿਆਂ ਨੇ ਆ ਕੇ ਚਵਲ ਸਰਕਾਰਾਂ ਦੀਆਂ ਮੇਹਰਬਾਨੀਆਂ ਸਦਕਾ ਵੋਟਾਂ ਵੀ ਬਣਾ ਲਈਆਂ । ਪੰਜਾਬ ਦੀ ਡੈਮੋਗਰਾਫੀ ਬੜੀ ਤੇਜ਼ੀ ਨਾਲ ਬਦਲੀ ਜਾ ਰਹੀ ਆ ।
ਕਾਂਗਰਸ ਦਾ ਰਾਜਾ ਵੜਿੰਗ ਜੋ ਕਿ ਲੁਧਿਆਣੇ ਤੋਂ ਚੋਣ ਲੜ ਰਿਹਾ , ਕਹਿੰਦਾ ਸਾਡੀ ਸਰਕਾਰ ਆਉਣ ‘ਤੇ ਲੁਧਿਆਣੇ ‘ਚ ਜੇਹੜੇ ਭਈਆਂ ਦੀਆਂ ਜ਼ਮੀਨੀ ਰਜਿਸਟਰੀਆਂ ਰੁਕੀਆਂ ਹੋਈਆਂ , ਅਸੀਂ ਪੂਰੀਆਂ ਕਰਵਾ ਕੇ ਦੇਵਾਂਗੇ । ਭਗਵੰਤ ਮਾਨ ਕਹਿੰਦਾ ਅਸੀਂ ਲੰਗਰ ਲਾਉਣ ਵਾਲੇ ਆ ਕਿਉਂ ਕਿਸੇ ਨੂੰ ਰੋਕੀਏ । ਮਤਲਬ ਕੁੱਲ ਮਿਲਾ ਕੇ ਪੰਜਾਬ ‘ਤੇ ਕਬਜ਼ਾ ਕਰਵਾਉਣ ‘ਚ ਸਾਰੇ ਹਿੱਸੇਦਾਰ ਬਣੇ ਹੋਏ ਆ ।
ਹਿਮਾਚਲ ਵਰਗੇ ਸੂਬੇ ‘ਚ ਜਾ ਕੇ ਕੋਈ ਬਾਹਰਲਾ ਜ਼ਮੀਨ ਦਾ ਇੰਚ ਨੀ ਖਰੀਦ ਸਕਦਾ , ਪਰ ਪੰਜਾਬ ਸ਼ਾਮਲਾਟ ਸਮਝਿਆ ਹੋਇਆ ਜੇਹੜਾ ਮਰਜ਼ੀ ਆ ਕੇ ਖਰੀਦ ਲਵੇ ।। ਹੈ ਕੋਈ ਰਾਜਾ ਬਾਬੂ ਏਥੇ। ਪੰਜਾਬ ਦਾ ?