ਮੋਗਾ ਦੇ ਪਿੰਡ ਦੌਲਤਪੁਰਾ ਨੀਵਾਂ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਉਮੀਦਵਾਰ ਹੰਸਰਾਜ ਹੰਸ ਭਾਵੁਕ ਹੋ ਗਏ ਅਤੇ ਕਿਸਾਨਾਂ ਤੋਂ ਮਾਫ਼ੀ ਵੀ ਮੰਗੀ। ਕੱਲ ਵਾਲੇ ਹੋਏ ਕਿਸਾਨਾਂ ਦੇ ਵਿਰੋਧ ਤੋ ਬਾਅਦ ਕਿਹਾ ਕਿ ‘ਜੇ 1 ਤਰੀਕ ਤੱਕ ਜਿੰਦਾ ਰਿਹਾ ਤਾਂ ਜਰੂਰ ਮਿਲਾਂਗੇ। ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਮੇਰੀ ਸੋਚ ਨੂੰ ਜਰੂਰ ਜਿੰਦਾ ਰੱਖਿਓ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿਰੋਧ ‘ਚ ਸੰਗਰੂਰ ਰੋਡ ‘ਤੇ ਪਸਿਆਣਾ ਚੌਂਕੀ ਨੇੜੇ ਧਰਨੇ ‘ਤੇ ਬੈਠੇ ਕਿਸਾਨਾਂ ਨੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਕਾਰ ਦਾ ਘਿਰਾਓ ਕਰ ਲਿਆ, ਜੋ ਉਥੋਂ ਰੈਲੀ ਲਈ ਜਾ ਰਹੇ ਸਨ।
ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਹਟਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਸਾਨ ਪਿੱਛੇ ਨਹੀਂ ਹਟੇ। ਇਸ ਤੋਂ ਬਾਅਦ ਐਸਐਸਪੀ ਵਰੁਣ ਸ਼ਰਮਾ, ਆਈਜੀ ਹਰਚਰਨ ਸਿੰਘ ਭੁੱਲਰ ਮੌਕੇ ’ਤੇ ਪੁੱਜੇ ਅਤੇ ਕਰੀਬ ਇੱਕ ਘੰਟੇ ਬਾਅਦ ਹੰਸ ਰਾਜ ਹੰਸ ਦੀ ਗੱਡੀ ਨੂੰ ਉਥੋਂ ਬਾਹਰ ਕੱਢਿਆ। ਇਸ ਦੌਰਾਨ ਇੱਕ ਕਿਸਾਨ ਨੇ ਡੰਡੇ ਨਾਲ ਹੰਸ ਦੀ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ, ਖੁਸ਼ਕਿਸਮਤੀ ਇਹ ਰਹੀ ਕਿ ਕਾਰ ਵਿੱਚ ਬੈਠੇ ਹੰਸਰਾਜ ਹੰਸ ਨੂੰ ਕੋਈ ਸੱਟ ਨਹੀਂ ਲੱਗੀ।
ਕਿਸਾਨਾਂ ਨੇ ਭਾਜਪਾ ਵਰਕਰਾਂ ਦੀਆਂ ਦੋ ਦਰਜਨ ਬੱਸਾਂ ਨੂੰ ਟੋਲ ਪਲਾਜ਼ਾ ’ਤੇ ਰੋਕਿਆ
ਸਾਂਝੇ ਕਿਸਾਨ ਮੋਰਚਾ (ਗੈਰ-ਸਿਆਸੀ) ਜਿਸ ਨੇ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿਰੋਧ ਵਿੱਚ ਪ੍ਰਤੀਕਾਤਮਕ ਵਿਰੋਧ ਦਾ ਐਲਾਨ ਕੀਤਾ ਸੀ, ਨੇ ਵੀਰਵਾਰ ਨੂੰ ਜ਼ਿਲ੍ਹੇ ਵਿੱਚ ਕੁਝ ਥਾਵਾਂ ’ਤੇ ਧਰਨੇ ਦਿੱਤੇ ਅਤੇ ਨਾ ਸਿਰਫ਼ ਰੈਲੀ ਵਾਲੀ ਥਾਂ ’ਤੇ ਜਾਣ ਵਾਲੇ ਵਾਹਨਾਂ ਨੂੰ ਜਾਣ ਦਿੱਤਾ, ਸਗੋਂ ਹੋਰ ਵਾਹਨ ਅੱਗੇ ਜਾਣ ਲਈ। ਕਿਸਾਨਾਂ ਨੇ ਇਸ ਤਰ੍ਹਾਂ ਸੜਕ ਜਾਮ ਕਰ ਦਿੱਤੀ ਤਾਂ ਪੁਲੀਸ ਨੇ ਕਾਹਲੀ ਨਾਲ ਰਸਤਾ ਮੋੜ ਕੇ ਵਾਹਨਾਂ ਨੂੰ ਖਾਲੀ ਕਰਵਾਇਆ।
ਮੈਂ ਜਦੋਂ ਦਾ ਜੰਮਿਆ ਮਾਫ਼ੀਆਂ ਹੀ ਮੰਗ ਰਿਹਾ: Hans Raj Hans…
ਖ਼ਬਰ ਦਾ Link Comment box ‘ਚ ਹੈ…👇