ਪੋਸਟ ਪੜ੍ਹਨ ਤੋਂ ਪਹਿਲਾਂ ਨਾਲ ਪਾਈਆਂ ਦੋਵੇਂ ਵੀਡੀਓਜ਼ ਦੇਖ ਲੈਣਾ।
ਹਾਲਤ ਮਾੜੇ ਹਨ, ਕੈਨੇਡਾ ਸਰਕਾਰ ਹਜ਼ਾਰਾਂ ਉਨ੍ਹਾਂ ਨੌਜਵਾਨਾਂ ਨੂੰ ਵਾਪਸ ਮੋੜ ਰਹੀ ਹੈ, ਜਿਨ੍ਹਾਂ ਦੇ ਵਰਕ ਪਰਮਿਟ ਮੁੱਕ ਗਏ, ਪੜ੍ਹਾਈ ਨਹੀਂ ਕਰ ਰਹੇ ਜਾਂ ਹੋਰ ਕਿਸੇ ਪਾਸਿਓਂ ਡਿਫਾਲਟ ਹੋ ਗਏ ਹਨ। ਕਈ ਪੰਜਾਬ ਜਾ ਕੇ ਮੁੜ ਵਾਪਸ ਆਉਣ ਲੱਗੇ ਕੈਨੇਡੀਅਨ ਹਵਾਈ ਅੱਡੇ ਤੋਂ ਮੋੜੇ ਹਨ ਕਿ ਕਿਤੇ ਦਾਖਲਾ ਹੈਨੀ, ਨਾ ਕਦੇ ਟੈਕਸ ਦੇ ਪੇਪਰ ਭਰੇ ਹਨ।
ਦੂਜੇ ਪਾਸੇ ਏਜੰਟਾਂ ਨੇ ਸਕੂਲ ਪੜ੍ਹਦੇ ਜਵਾਕ ਵੀ ਕੈਨੇਡਾ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਹ ਡਿਪਰੈਸ਼ਨ ਅਤੇ ਤੰਗੀ ਦੇ ਖੂਹ ‘ਚ ਕਿਵੇਂ ਨਾ ਡਿਗਣਗੇ?
ਹੋਰ ਕੌਮਾਂ ਦੇ ਪੇਜ ਚੈੱਕ ਕਰੋ ਤਾਂ ਉਹ ਸ਼ਰੇਆਮ ਮੰਦਾ ਬੋਲ ਰਹੇ ਹਨ ਕਿ ਇਹ ਸਾਡੀਆਂ ਜੌਬਾਂ ਖਾ ਗਏ, ਮਾਹੌਲ ਵਿਗਾੜ ਦਿੱਤਾ, ਜਦ ਸਾਡੇ ਕੋਲ ਹੀ ਕੰਮ ਹੈਨੀ ਤਾਂ ਇਹ ਵਾਪਸ ਜਾਣ ਹੁਣ। ਜਿਨ੍ਹਾਂ ਨੂੰ ਲਗਦਾ ਕਿ ਉਹ ਵਾਪਸ ਮੋੜੇ ਜਾ ਸਕਦੇ, ਉਹ ਧਰਨੇ ਲਾ ਰਹੇ ਕਿ ਸਾਡੇ ਪੈਸੇ ਅਤੇ ਜ਼ਿੰਦਗੀ ਬਰਬਾਦ ਹੋ ਜਾਵੇਗੀ, ਅਸੀਂ ਵਾਪਸ ਨਹੀਂ ਜਾਣਾ, ਭਾਈਚਾਰਾ ਸਾਥ ਦੇਵੇ।
ਅਗਲਾ ਡੇਢ ਸਾਲ ਬਹੁਤ ਤੰਗੀਆਂ ਵਾਲਾ ਹੋਣਾ। ਜੇ ਕੋਈ ਮੰਨਦਾ ਤਾਂ ਜ਼ਰੂਰ ਸਮਝਾਓ ਕਿ ਇਹ ਵਕਤ ਕੈਨੇਡਾ ਆਊਣ ਲਈ ਸਹੀ ਨਹੀਂ, ਹਾਂ ਜੇਕਰ ਪਿੱਛਿਓਂ ਖਰਚਾ ਭੇਜਣ ਦੀ ਸਮਰੱਥਾ ਹੈ ਤਾਂ ਵੱਖਰੀ ਗੱਲ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ