ਕਿਆ ਪਿੱਦੀ ਔਰ ਕਿਆ ਪਿੱਦੀ ਦਾ ਸ਼ੋਰਬਾ
ਮੀਤ ਹੇਅਰ ਮੁਤਾਬਕ ਲੋਕ ਸਭਾ ‘ਚ ਪੰਜਾਬ ਦੀ ਅਸਲੀ ਆਵਾਜ਼ ਇਨ੍ਹਾਂ ਦੇ ਭੇਜੇ ਅਨਪੜ੍ਹ ਜਿਹੇ ਸੁਸ਼ੀਲ ਰਿੰਕੂ ਨੇ ਉਠਾਈ ਸੀ। ਜਿਸ ਬੰਦੇ ਦੀ ਮਾਨਸਿਕਤਾ ਕਦੇ ਕੌਂਸਲਰ ਤੋਂ ਉੱਪਰ ਨਹੀਂ ਗਈ ਤੇ ਇਨ੍ਹਾਂ ਇਨਕਲਾਬੀਆਂ ਨੇ ਉਸਨੂੰ ਐਮਪੀ ਬਣਾ ਦਿੱਤਾ।
ਸ੍ਰ ਸਿਮਰਨਜੀਤ ਸਿੰਘ ਮਾਨ ਦੀ ਰਾਜਨੀਤੀ ਦੀਆਂ ਕਈ ਗੱਲਾਂ ਨਾਲ ਸਹਿਮਤ – ਅਸਹਿਮਤ ਹੋਣਾ ਵੱਖਰੀ ਗੱਲ ਹੈ ਪਰ ਉਨ੍ਹਾਂ ਹਮੇਸ਼ਾ ਪੰਜਾਬ ਅਤੇ ਸਿੱਖਾਂ ਦੀ ਗੱਲ ਲੋਕ ਸਭਾ ‘ਚ ਵੀ ਠੋਕ ਵਜਾ ਕੇ ਕੀਤੀ ਹੈ ਤੇ ਲੋਕ ਸਭਾ ਤੋਂ ਬਾਹਰ ਵੀ।
ਆਪ ਦੇ ਸਾਰੇ ਰਾਜ ਸਭਾ ਮੈਂਬਰਾਂ ‘ਚ ਰਲਾ ਕੇ ਇੰਨੀ ਹਿੰਮਤ ਨਹੀਂ, ਜਿੰਨੀ ਗੱਲ ਉਹ ਇਕੱਲੇ ਕਰ ਚੁੱਕੇ ਨੇ।
ਮੀਤ ਹੇਅਰ ਇਹੀ ਦੱਸ ਦੇਵੇ ਕਿ ਜਿਹੜੇ ਪੈਸੇ ਲੈ ਕੇ ਰਾਜ ਸਭਾ ‘ਚ ਭੇਜੇ ਨੇ, ਉਹ ਕਿਹੜੇ ਮਸਲੇ ਉਠਾ ਰਹੇ ਨੇ। ਸਭ ਤੋਂ ਵੱਧ ਗੂੰਗਾ ਕ੍ਰਿਕਟਰ ਹਰਭਜਨ ਹੈ।
ਅਸਲ ਵਿੱਚ ਸ੍ਰ ਮਾਨ ਖਿਲਾਫ ਇਹ ਗੱਲ ਬੋਲ ਕੇ ਮੀਤ ਹੇਅਰ ਨੇ ਆਪਣੀ ਅਨਪੜਤਾ ਹੀ ਜ਼ਾਹਿਰ ਕੀਤੀ ਹੈ।
ਇਹ ਉਹੀ ਨਲਾਇਕ ਹੈ, ਜਿਸ ਨੇ ਪੰਜਾਬ ਦਾ ਮੁਲਕ ਦੀ ਸਕੂਲੀ ਸਿੱਖਿਆ ਦੀ ਰੈਂਕਿੰਗ ਵਿੱਚ ਪਹਿਲਾ ਨੰਬਰ ਆਉਣ ‘ਤੇ ਬਤੌਰ ਸਿਖਿਆ ਮੰਤਰੀ ਇਹ ਕਿਹਾ ਸੀ ਕਿ ਇਹ ਅੰਕੜਿਆਂ ਦਾ ਹੇਰਫੇਰ ਸੀ।
ਨਾ ਖੁਦ ਇਹ ਤੇ ਨਾ ਇਹਦਾ ਬੌਸ ਭਗਵੰਤ ਮਾਨ ਕਦੇ ਇਹ ਗੱਲ ਦੋ ਸਾਲਾਂ ਵਿੱਚ ਸਾਬਿਤ ਕਰ ਸਕੇ। ਵੈਸੇ ਵੀ ਇਹਦੇ ਬਹੁਤੇ ਮਹਿਕਮੇ ਖੋਹ ਕੇ ਭਗਵੰਤ ਮਾਨ ਤੇ ਇਹਦੇ ਦਿੱਲੀ ਵਾਲੇ ਬੌਸ ਇਸ ਨੂੰ ਪਹਿਲਾਂ ਹੀ ਜ਼ਲੀਲ ਕਰ ਚੁੱਕੇ ਨੇ ਤੇ ਹੁਣ ਮਗਰੋਂ ਲਾਹੁਣ ਲਈ ਸੰਗਰੂਰ ਭੇਜ ਦਿੱਤਾ।
#Unpopular_Opinions
#Unpopular_Ideas
#Unpopular_Facts