Breaking News

ਮੋਦੀ ਦੀ ਰੈਲੀ ਵਿਚ ਦਿਹਾੜੀ ’ਤੇ ਗਏ ਮਜ਼ਦੂਰ ਅਦਾਇਗੀ ਨਾ ਹੋਣ ਤੋਂ ਖਫ਼ਾ

Many day laborers allege they were promised INR 400 to attend Prime Minister Modi’s rally in Patiala but have not received the payment. The workers were protesting at Qila Chowk, awaiting the person who recruited them with the promise of daily wages

ਮੋਦੀ ਦੀ ਰੈਲੀ ਵਿਚ ਦਿਹਾੜੀ ’ਤੇ ਗਏ ਮਜ਼ਦੂਰ ਅਦਾਇਗੀ ਨਾ ਹੋਣ ਤੋਂ ਖਫ਼ਾ
______________________
400 ਰੁਪਏ ਦਿਹਾੜੀ ਦੇਣਾ ਤਹਿ ਹੋਇਆ ਸੀ

ਗੁਰਨਾਮ ਸਿੰਘ ਅਕੀਦਾ ਪਟਿਆਲਾ, 24 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਤੇ ਦਿਨ ਪਟਿਆਲਾ ਵਿੱਚ ਹੋਈ ਰੈਲੀ ਦੌਰਾਨ ਦਿਹਾੜੀ ’ਤੇ ਲਿਜਾਏ ਗਏ ਮਜ਼ਦੂਰਾਂ ਦੀ ਅਦਾਇਗੀ ਨਾ ਕਰਨ ਕਾਰਨ ਅੱਜ ਉਨ੍ਹਾਂ ਕਿਲ੍ਹਾ ਚੌਕ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ 400 ਰੁਪਏ ਦਿਹਾੜੀ ’ਤੇ ਲੈ ਗਏ ਸਨ ਪਰ ਅਜੇ ਤੱਕ ਅਦਾਇਗੀ ਨਹੀਂ ਕੀਤੀ ਗਈ।

ਉਨ੍ਹਾਂ ਭਾਜਪਾ ਪ੍ਰਧਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਹੈ। ਜੱਸ ਅਤੇ ਰਾਜ ਕੁਮਾਰ ਨੇ ਕਿਹਾ ਕਿ ਉਹ ਰੋਜ਼ਾਨਾ ਦਿਹਾੜੀ ਦੀ ਭਾਲ ਵਿਚ ਕਿਲ੍ਹੇ ਚੌਕ ਵਿੱਚ ਇਕੱਠੇ ਹੁੰਦੇ ਹਨ, ਰੋਜ਼ਾਨਾ ਲੋਕ ਸਾਡੇ ਕੋਲ ਆਉਂਦੇ ਹਨ ਤੇ ਜਿੰਨੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ

ਉਹ ਸਾਨੂੰ ਲੈ ਜਾਂਦੇ ਹਨ ਸ਼ਾਮ ਪੰਜ ਵਜੇ ਸਾਨੂੰ ਦਿਹਾੜੀ ਦੇ ਰੁਪਏ ਦੇ ਕੇ ਉਹ ਵਿਹਲਾ ਕਰ ਦਿੰਦੇ ਹਨ, ਕੱਲ੍ਹ ਜਦੋਂ ਉਹ ਕਿਲ੍ਹਾ ਚੌਕ ਵਿਚ ਬੈਠੇ ਸਨ ਤਾਂ ਉਨ੍ਹਾਂ ਕੋਲ ਇਕ ਭਾਜਪਾ ਦਾ ਮੰਡਲ ਪ੍ਰਧਾਨ ਆਇਆ, ਜੋ ਕਿ ਕੌਂਸਲਰ ਵੀ ਰਿਹਾ ਹੈ,

ਉਸ ਨੇ ਕਿਹਾ ਕਿ ਸਾਰੇ ਮਜ਼ਦੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਚੱਲੋ, ਉਨ੍ਹਾਂ ਨੂੰ ਖਾਣ-ਪੀਣ ਲਈ ਮਿਲੇਗਾ ਤੇ ਸ਼ਾਮ ਨੂੰ ਉਨ੍ਹਾਂ ਨੂੰ 400 ਰੁਪਏ ਦਿਹਾੜੀ ਦਿੱਤੀ ਜਾਵੇਗੀ।

ਉਨ੍ਹਾਂ ਨੂੰ ਰੈਲੀ ਵਿਚ ਸ਼ਾਮ ਛੇ ਵਜੇ ਤੱਕ ਬਿਠਾਈ ਰੱ‌ਖਿਆ ਅਤੇ ਸ਼ਾਮ ਨੂੰ ਕੁਝ ਕੁ ਮੋਦੀ ਦੀਆਂ ਛਪੀਆਂ ਹੋਈਆਂ ਟੀ-ਸ਼ਰਟਾਂ ਫੜਾ ਦਿੱਤੀਆਂ, ਜਦ ਕਿ ਉਨ੍ਹਾਂ ਨਾਲ 400 ਰੁਪਏ ਦਿਹਾੜੀ ਦੇਣਾ ਤਹਿ ਹੋਇਆ ਸੀ।

ਉਨ੍ਹਾਂ ਕਿਹਾ ਕਿ ਉਹ 40 ਜਣੇ ਦਿਹਾੜੀ ’ਤੇ ਗਏ ਸੀ ਪਰ ਅਦਾਇਗੀ ਨਹੀਂ ਕੀਤੀ ਗਈ। ਉਨ੍ਹਾਂ ਭਾਜਪਾ ਦੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਮੰਡਲ ਪ੍ਰਧਾਨ ਤੋਂ ਉਨ੍ਹਾਂ ਦੀ ਦਿਹਾੜੀ ਦਿਵਾਈ ਜਾਵੇ।