Breaking News

ਫਰੀਦਕੋਟ ਵਿੱਚ ਹੋਈ ਇਹ ਘਟਨਾ ਜੇ ਕਿਤੇ ਰਵਾਇਤੀ ਪਾਰਟੀਆਂ ਦੇ ਰਾਜ ਵਿੱਚ ਹੋਈ ਹੁੰਦੀ ਤਾਂ ਹੁਣ ਤੱਕ ਸਾਰਾ ਪੰਜਾਬੀ, ਹਿੰਦੀ ਮੀਡੀਆ ਉੱਥੇ ਹੁੰਦਾ।

ਪਿੰਡ ਮੜਾਕ ਜੈਤੋ ਕਰਮਜੀਤ ਅਨਮੋਲ ਨੂੰ ਇਕ ਮੁੰਡੇ ਨੇ ਨੌਕਰੀਆਂ ਬਾਰੇ ਸਵਾਲ ਪੁੱਛ ਲਏ। ਉਸ ਕਿਹਾ ਨੌਕਰੀਆਂ ਤਾਂ ਟੌਪਰ ਨੂੰ ਹੀ ਮਿਲਣਗੀਆਂ। ਵੀਡੀਓ ਵਾਇਰਲ ਹੋ ਗਈ। ਵੀਹ ਮਿੰਟ ਬਾਅਦ ਪੁਲਿਸ ਉਨ੍ਹਾਂ ਘਰ ਪੁੱਜ ਗਈ ਮੁੰਡਾ ਘਰ ਨਹੀਂ ਸੀ ਭਰਾ ਨੂੰ ਚੁੱਕ ਲਿਆ ਫਿਰ ਬਾਈਕ ਤੇ ਆਉਂਦਾ ਮੁੰਡਾ ਵੀ ਮਿਲ ਗਿਆ ਉਸ ਨੂੰ ਵੀ ਗੱਡੀ ਵਿਚ ਬਿਠਾ ਲਿਆ ਅਤੇ ਬਾਈਕ ਪੁਲਸ ਵਾਲਿਆਂ ਲੈ ਲਿਆ।

ਜਦ ਪਿੰਡੋਂ ਲੋਕ ਥਾਣੇ ਗਏ ਪੁਲਸ ਵਾਲੇ ਮੁਕਰ ਗਏ ਮੁੰਡੇ ਅਸੀਂ ਨਹੀਂ ਲਿਆਂਦੇ।

ਸਬੱਬੀ ਉੱਥੇ ਖੜਾ ਬਾਈਕ ਮੁੰਡਿਆਂ ਨੇ ਪਛਾਣ ਲਿਆ ਅਤੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਨੇ ਪੁਲਸ ਤੋਂ ਮੁੰਡੇ ਬਰਾਮਦ ਕਰਵਾਏ। ਪਿੰਡ ਨੇ ਮਤਾ ਪਾ ਕੇ ਫੈਸਲਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਨਹੀਂ ਪਾਉਣੀਆਂ ।
– ਡਾ. ਜੀਵਨ ਜੋਤ ਕੌਰ ਦੀ ਟਿੱਪਣੀ


ਫਰੀਦਕੋਟ ਵਿੱਚ ਹੋਈ ਇਹ ਘਟਨਾ ਜੇ ਕਿਤੇ ਰਵਾਇਤੀ ਪਾਰਟੀਆਂ ਦੇ ਰਾਜ ਵਿੱਚ ਹੋਈ ਹੁੰਦੀ ਤਾਂ ਹੁਣ ਤੱਕ ਸਾਰਾ ਪੰਜਾਬੀ, ਹਿੰਦੀ ਮੀਡੀਆ ਉੱਥੇ ਹੁੰਦਾ।

ਐਂਕਰ ਚੀਕ-ਚੀਕ ਕੇ ਦੱਸ ਰਹੇ ਹੁੰਦੇ ਕਿ ਪੁਲਿਸ ਨੇ ਸਿਰਫ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਇੱਕ ਸਵਾਲ ਕਰਨ ਵਾਲੇ ਨੌਜਵਾਨ ਨੂੰ ਤੇ ਉਸ ਦੇ ਭਰਾ ਨੂੰ ਚੁੱਕ ਲਿਆ ਤੇ ਮੁੜ ਕੇ ਪਿੰਡ ਵਾਲਿਆਂ ਨੇ ਤੇ ਕਿਸਾਨ ਯੂਨੀਅਨ ਨੇ ਛੁਡਾਇਆ।। ਚੈਨਲਾਂ ਦੇ ਪੱਤਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਕੋਲ ਵੀ ਦੌੜ ਦੌੜ ਪਹੁੰਚਦੇ।

Prime AAP ਟੀਵੀ ਤੇ ਪੁਰਾਣੇ ਜਮਾਨੇ ਦੇ ਪੱਤਰਕਾਰ ਤੇ ਹੋਰ ਐਂਕਰ ਜਾ ਟਿੱਪਣੀਕਾਰ ਗੁੱਸਾ ਜ਼ਾਹਰ ਕਰ ਰਹੇ ਹੁੰਦੇ ਤੇ ਗਿਆਨ ਦੇ ਰਹੇ ਹੁੰਦੇ ਕਿ ਇਹ ਡਿਕਟੇਟਰਸ਼ਿਪ ਹੈ।

ਪਰ ਹੁਣ ਇਨਕਲਾਬ ਆ ਚੁੱਕਿਆ ਹੈ। ਸਵਾਲ ਪੁੱਛਣ ਵਾਲਿਆਂ ਨੂੰ ਪੁਲਿਸ ਚੁੱਕੇਗੀ ਤੇ ਮੀਡੀਏ ਦਾ ਵੱਡਾ ਹਿੱਸਾ ਇਸ ਵੱਡੀ ਖਬਰ ਤੋਂ ਦੂਰ ਰਹੇਗਾ।

ਪਰ ਇਨ੍ਹਾਂ ਫਰਜ਼ੀ ਇਨਕਲਾਬੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਪੰਜਾਬ ਪਹਿਲੇ ਹਾਕਮਾਂ ਨੂੰ ਸਬਕ ਸਿਖਾ ਸਕਦਾ ਹੈ ਤਾਂ ਹੁਣ ਕੇਜਰੀਵਾਲ-ਭਗਵੰਤ ਮਾਨ ਦੀ ਡਿਕਟੇਟਰਸ਼ਿਪ ਨੂੰ ਵੀ ਚੈਲੇੰਜ ਕਰ ਸਕਦਾ ਹੈ।
ਪੱਤਰਕਾਰ ਰਤਨਦੀਪ ਧਾਲੀਵਾਲ ਦੀ ਇਸ ਖ਼ਬਰ ਦਾ ਲਿੰਕ

#Unpopular_Opinions
#Unpopular_Ideas

ਪੰਜਾਬ ਦੀ ਪਾਰਲੀਮੈਂਟ ਚੋਣ
1- ਆਮ ਆਦਮੀ ਪਾਰਟੀ ਭਾਵੇਂ ਕੁੱਝ ਸੀਟਾਂ ਜਿੱਤ ਜਾਵੇ ਪਰ ਇਹ ਸਾਫ ਹੋ ਗਿਆ ਕਿ ਹੁਣ ਆਪ ਹੁਣ ਰਵਾਇਤੀ ਸਿਆਸੀ ਪਾਰਟੀ ਬਣ ਚੁੱਕੀ ਹੈ । ਜਿਸਦਾ ਵਿਰੋਧ ਵੀ ਹੈ ਤੇ ਜਿਸ ਦੀ ਕਿਸ਼ਤੀ ਵਿੱਚ ਸਵਾਰ ਹੋਣ ਵਾਲੇ ਮੌਕਾ-ਪ੍ਰਸਤ ਵੀ ਬਹੁਤ ਹਨ ।
ਜਿਸ ਕਰਕੇ ਆਪ ਵੀ ਉਹਨਾਂ ਚਿਰ ਪ੍ਰਸੰਗਿਕ ਰਹੇਗੀ ਜਿਹਨਾਂ ਚਿਰ ਕਾਂਗਰਸ , ਭਾਜਪਾ ਜਾਂ ਅਕਾਲੀ ਦਲ ਹਨ , ਹਾਂ ਥੋੜਾ ਬਹੁਤਾ ਉੱਤੇ ਥੱਲੇ ਹੋ ਸਕਦਾ ਸਮੇਂ ਨਾਲ …
2- ਕਾਂਗਰਸ ਪਾਰਟੀ ਸਿਰਫ ਵਿਰੋਧੀ ਧਿਰ ਦੀ ਅਣਹੋਂਦ ਕਰਕੇ ਮੈਦਾਨ ਵਿੱਚ ਹੈ । otherwise ਪੰਜਾਬ ਕਾਂਗਰਸ ਕੋਲ ਗੱਲ ਕਰਨ ਨੂੰ ਕੁੱਝ ਵੀ ਨਵਾਂ ਨਹੀਂ । ਲੋਕ ਧੜੇਬੰਦੀ ਤੇ ਕੇਂਦਰੀ ਦਖਲ ਨੂੰ ਮਹਿਸੂਸ ਕਰਦੇ ਹਨ । ਬਹੁਤ ਸਾਰੇ ਚੰਗੇ ਲੋਕਾਂ ਦਾ ਪੰਜਾਬ ਕਾਂਗਰਸ ਤੋਂ ਮੋਹ ਛੇਤੀ ਭੰਗ ਹੋਵੇਗਾ ।
3- ਸ਼ਿਰੋਮਣੀ ਅਕਾਲੀ ਦਲ ਆਪਣੇ ਹੁਣ ਤੱਕ ਦੇ ਸਭ ਤੋਂ ਨਾਜੁਕ ਦੌਰ ਵਿੱਚ ਪਹੁੰਚ ਚੁੱਕੀ ਹੈ । ਜਿਸਦੇ ਥੋੜੇ ਬਹੁਤੇ ਰਿਵਾਈਵਲ ਲਈ ਭਾਜਪਾ ਨਾਲ ਸਾਂਝ ਤੋਂ ਇਲਾਵਾ ਕੋਈ ਰਾਹ ਨਹੀਂ ਹੈ । ਵੋਟ ਸ਼ੇਅਰ ਦੇ ਮਾਮਲੇ ਵਿੱਚ ਤੀਜੇ ਨੰਬਰ ਲਈ ਵੀ ਰਾਹ ਇਸ ਸਮੇਂ ਔਖਾ ਹੈ ।
4- ਭਾਜਪਾ ਸ਼ਹਿਰੀ ਹਿੰਦੂ ਵੋਟ ਨੂੰ ਕਾਫੀ ਹੱਦ ਤੱਕ ਏਕੀਕ੍ਰਿਤ ਕਰਨ ਵਿੱਚ ਸਫਲ ਰਹੀ , ਮੰਡੀਆਂ ਕਸਬਿਆਂ ਵਿੱਚ ਕਾਂਗਰਸ ਤੇ ਆਪ ਨਾਲ ਬਰਾਬਰੀ ਹੈ । ਭਾਜਪਾ ਨੇ ਇਸ ਚੋਣ ਰਾਹੀਂ Anti Jatt ਧਿਰਾਂ ਨੂੰ ਇਕੱਠਾ ਕਰਨ ਦੀ ਬਿਗੁਲ ਵਜਾ ਦਿੱਤੀ ਹੈ , ਜਿਸਦੇ ਨਤੀਜੇ ਅਗਲੀ ਵਿਧਾਨ ਸਭਾ ਵਿੱਚ ਆਉਣਗੇ ਤੇ ਇਸਦੀ ਸਫਲਤਾ ਨਿਰੋਲ ਭਾਜਪਾ ਦੀ ਕੇਂਦਰੀ ਸਰਕਾਰ ਦੇ ਆਉਣ ਤੇ ਨਿਰਭਰ ਹੈ । ਬਾਕੀ ਭਾਜਪਾ ਅਕਾਲੀਆਂ ਨੂੰ ਗੋਡਿਆਂ ਤੇ ਕਰਨ ਚ ਕਾਮਯਾਬ ਹੋ ਗਈ ਹੈ ।
5- ਪੰਜਾਬ ਵਿੱਚ ਸਥਾਨਿਕ ਪੰਥਕ ਤੇ ਪੰਜਾਬ ਪ੍ਰਸਤ ਪਾਰਟੀ ਦੀ ਸੰਭਾਵਨਾ ਅਜੇ ਵੀ ਬਰਕਰਾਰ ਹੈ । ਬਸ਼ਰਤੇ ਕੋਈ ਲੰਬੀ ਲੜਾਈ ਲੜਨ ਵਾਲਾ ਤੇ ਸੰਗਠਨ ਬਣਾਉਣ ਦਾ ਦਮ ਲੈ ਕਿ ਚੱਲਣ ਵਾਲਾ ਕੋਈ ਆਗੂ ਮਿਲੇ …
ਸਿਮਰਨਜੀਤ ਮਾਨ , ਸਰਬਜੀਤ ਖਾਲਸਾ , ਅ੍ਰਮਿਤਪਾਲ ਸਿੰਘ ਨੂੰ ਮਿਲਿਆ ਹੁੰਗਾਰਾ ਇਸਦੀ ਗਵਾਹੀ ਹੈ । ਪਰ ਇਹ ਵਕਤੀ ਹੁੰਗਾਰਾ ਹੈ ਜੋ ਸਮੁੱਚੇ ਪੰਜਾਬ ਨੂੰ ਕਲਾਵੇ ਵਿੱਚ ਨਹੀਂ ਲੈ ਸਕਦਾ ।
ਪੰਜਾਬ ਦੀ ਸਥਾਨਿਕ ਪਾਰਟੀ ਗੁਰੂ ਸਹਿਬਾਨ ਦੇ ਫਲਸਫੇ ਦੇ ਨਾਲ ਨਾਲ ਭੀਮ ਰਾਉ ਅੰਬੇਦਕਰ ਤੇ ਕਾਂਸ਼ੀ ਰਾਮ ਦੀ ਸਿਆਸਤ ਨੂੰ ਵੀ ਨਾਲ ਲੈ ਕਿ ਚੱਲਣ ਦਾ ਦਮ ਰੱਖਦੀ ਹੋਵੇ । ਉਹੀ ਕਾਮਯਾਬ ਹੋਵੇਗੀ , ਨਹੀਂ ਤਾਂ ਇਹ ਕਦੇ ਭਾਜਪਾ ਕਦੇ ਆਪ ਕਦੇ ਕਿਸੇ ਹੋਰ ਦਾ ਲੌਂਚ ਪੈਡ ਹੀ ਬਣੇਗੀ , ਜਿਵੇਂ ਹੁਣ ਹੋ ਰਿਹਾ ਹੈ ।
#ਤਰਨਦੀਪ_ਬਿਲਾਸਪੁਰ