Breaking News

ਡਿੰਪੀ ਢਿੱਲੋਂ ਨੇ ਆਪਣੀ ਇਤਿਹਾਸਿਕ ਸਪੀਚ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ

ਡਿੰਪੀ ਢਿੱਲੋਂ ਨੇ ਆਪਣੀ ਇਤਿਹਾਸਿਕ ਸਪੀਚ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਵੀ ਬਾਦਲਦਲੀਏ “ਆਰੀਆ ਸਮਾਜ ਸਕੂਲ ਆਫ ਹਿਸਟਰੀ” ਤੋਂ ਹੀ ਪੜ੍ਹਦੇ ਨੇ।

ਲੋਕਾਂ ਨੇ ਬਾਪੂ ਸੁੱਚਾ ਸਿੰਘ ਮਲੋਆ ਅਤੇ ਬੀਬੀ ਬਿਮਲ ਕੌਰ ਖਾਲਸਾ ਨੂੰ ਜਿਤਾ ਕੇ ਉਦੋਂ ਵੀ ਜਵਾਬ ਹੀ ਦਿੱਤਾ ਸੀ ਤੇ ਉਹੋ ਜਿਹੀਆਂ ਤਾਕਤਾਂ ਨੂੰ ਹੁਣ ਵੀ ਜਵਾਬ ਹੀ ਦੇਣਾ ਹੈ।

ਸਰਬਜੀਤ ਸਿੰਘ ਸਿੰਘ ‘ਚ ਕੀ ਗੁਣ- ਔਗੁਣ ਨੇ, ਉਹ ਵੱਖਰੀ ਗੱਲ ਹੈ। ਉਸ ਰਾਹੀਂ ਲੋਕ ਇੱਕ ਪਾਸੇ ਪੰਜਾਬ ‘ਤੇ ਰਾਜ ਕਰ ਰਹੇ ਦਿੱਲੀ ਦੇ ਬਸਤੀਵਾਦੀ ਲੁਟੇਰੇ ਮਾਲਕਾਂ ਅਤੇ ਉਨ੍ਹਾਂ ਦੇ ਪੰਜਾਬ ਵਿਚਲੇ ਭ੍ਰਿਸ਼ਟ, ਹੰਕਾਰੀ ਕਰਿੰਦਿਆਂ ਨੂੰ ਜਵਾਬ ਦੇ ਰਹੇ ਨੇ ਦੂਜੇ ਪਾਸੇ ਉਹ ਡਿੰਪੀ ਢਿਲੋਂ ਵਰਗੇ ਸਿੱਖ ਸਿਆਸਤ ‘ਤੇ ਕਾਬਜ ਵਪਾਰੀਆਂ ਨੂੰ ਜਵਾਬ ਦੇ ਰਹੇ ਨੇ।

ਅਸਲ ‘ਚ ਜੋ ਵਰਤਾਰਾ ਫਰੀਦਕੋਟ ਸੀਟ ‘ਤੇ ਦਿਸ ਰਿਹਾ ਹੈ, ਉਸ ਤੋਂ ਬਾਦਲ ਦਲ ਦੇ ਆਗੂਆਂ ਨੂੰ ਅੰਤਰ ਝਾਤ ਮਾਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਕਿੱਥੇ ਤੇ ਕਿਉਂ ਖੁੰਝ ਰਹੇ ਨੇ। ਪਰ ਇਸ ਦੀ ਬਜਾਏ ਡਿੰਪੀ ਢਿੱਲੋਂ ਵਰਗੇ ਕਰਿੰਦੇ ਜਵਾਬ ਨਫਰਤ ਅਤੇ ਬੇਈਮਾਨੀ ਨਾਲ ਦੇ ਰਹੇ ਨੇ। ਇਸ ਪਹੁੰਚ ਦਾ ਨਤੀਜਾ ਪਤਾ ਲੱਗ ਹੀ ਗਿਆ ਹੋਵੇਗਾ?

ਬਾਕੀ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਸਰਬਜੀਤ ਦਾ ਦਾਦਾ ਅਤੇ ਮਾਂ ਇੱਕੋ ਵੇਲੇ ਚੁਣੇ ਗਏ ਸਨ ਤੇ 1989 ‘ਚ ਚੁਣੀ ਗਈ ਪਾਰਲੀਮੈਂਟ ਮਸਾਂ ਦੋ ਕੁ ਸਾਲ ਹੀ ਚੱਲੀ ਸੀ ਤੇ 1991 ਦੇ ਅੱਧ ਵਿੱਚ ਦੁਬਾਰਾ ਚੋਣਾਂ ਹੋ ਗਈਆਂ ਸਨ, ਉਸ ਨੂੰ ਪਿਛਲੇ ਸਿੱਖ ਜਾਂ ਅਕਾਲੀ ਇਤਿਹਾਸ ਦਾ ਕੀ ਖਾਕ ਪਤਾ ਹੋਣਾ। ਵੈਸੇ ਬਿਮਲ ਕੌਰ ਖਾਲਸਾ ਹਰਸਿਮਰਤ ਕੌਰ ਬਾਦਲ ਨਾਲੋਂ ਬਿਹਤਰ ਸਪੀਚ ਦਿੰਦੀ ਸੀ।

ਡਿੰਪੀ ਢਿੱਲੋਂ ਨੇ ਇਹ ਵਿਖਾ ਦਿੱਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਹੋ ਜਿਹਾ ਸਮਾਨ ਅਕਾਲੀ ਦਲ ਅਤੇ ਸਿੱਖਾਂ ਦੇ ਗਲ਼ ਪਾਇਆ।

ਜਦੋਂ ਹੀ ਭਗਵੰਤ ਮਾਨ ਦੀਆਂ ਕਰਤੂਤਾਂ, ਹੰਕਾਰ ਅਤੇ ਉਜੱਡਪੁਣੇ ਕਰਕੇ ਲੋਕਾਂ ਵਿੱਚ ਕਿਤੇ ਮਾੜਾ ਮੋਟਾ ਬਾਦਲ ਦਲ ਪ੍ਰਤੀ ਨਰਮ ਗੋਸ਼ਾ ਆਉਂਦਾ ਹੈ, ਉਦੋਂ ਹੀ ਕੋਈ ਡਿੰਪੀ ਢਿੱਲੋਂ ਵਰਗਾ ਲੋਕਾਂ ‘ਚ ਨਫਰਤ ਨੂੰ ਦੁਬਾਰਾ ਵਧਾ ਦਿੰਦਾ ਹੈ।

ਹੋ ਸਕਦਾ ਹੈ ਬਾਦਲ ਦਲ ਦਾ ਫਰੀਦਕੋਟ ਤੋਂ ਉਮੀਦਵਾਰ ਜਾਤੀ ਤੌਰ ‘ਤੇ ਚੰਗਾ ਹੋਵੇ ਪਰ ਮਸਲਾ ਉਸ ਦੀ ਸ਼ਖਸ਼ੀਅਤ ਦਾ ਨਹੀਂ ਹੈ।

ਬਾਕੀ ਜੇ ਆਪਣੇ ਆਪ ਨੂੰ ਇਤਿਹਾਸ ਦੇ ਵਿਦਿਆਰਥੀ ਕਹਿਣ ਵਾਲੇ, ਲੇਖ, ਕਿਤਾਬਾਂ ਲਿਖ ਕੇ ਜਾਂ ਇੰਟਰਵਿਊਆਂ ਰਾਹੀਂ ਇਤਿਹਾਸ ਬਾਰੇ ਲੋਕਾਂ ਨੂੰ ਦੱਸਣ ਵਾਲੇ ਕਿਸੇ ਬੰਦੇ ਨੂੰ ਸਿਰਫ ਤਿੰਨ ਕੁ ਹੀ ਦਹਾਕੇ ਪੁਰਾਣੇ ਇਤਿਹਾਸ ਲਈ ਡਿੰਪੀ ਢਿੱਲੋਂ ਵਰਗੇ ਦੀ ਸਪੀਚ ਦਾ ਆਸਰਾ ਲੈਣਾ ਪਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਮਸਲਾ ਤੱਥਾਂ, ਇਤਿਹਾਸ ਜਾਂ ਪੰਜਾਬ ਪੱਖੀ ਰਾਜਨੀਤੀ ਦਾ ਨਹੀਂ ਮਸਲਾ ਬੌਧਿਕ ਬੇਈਮਾਨੀ ਦਾ ਹੈ।

ਇਹ ਨਹੀਂ ਪਤਾ ਕਿ ਇਸ ਇਸ ਦੇ ਵੀ ਪਿੱਛੇ ਕੋਈ ਖੁਣਸ ਹੈ ਜਾਂ ਕੋਈ ਹੋਰ ਕਾਰਨ?
#Unpopular_Opinions

ਡਿੰਪੀ ਢਿੱਲੋਂ ਪੜ੍ਹਿਆ ਵਿਚਾਰ ਲਵੇ।

– ਸੁਖਬੀਰ ਸਿੰਘ ਬਾਦਲ ਆਪਣਾ ਜੱਦੀ ਹਲਕਾ ਛੱਡ ਕੇ ਜਲਾਲਾਬਾਦ ਜਾ ਕੇ ਚੋਣ ਲੜ ਸਕਦਾ ਹੈ। ਸਰਬਜੀਤ ਸਿੰਘ ਖਾਲਸਾ ਫਰੀਦਕੋਟ ਕਿਉਂ ਨਹੀਂ?

– ਬਾਪੂ ਸੁੱਚਾ ਸਿੰਘ ਮਲੋਆ ਅਤੇ ਬੀਬੀ ਬਿਮਲ ਕੌਰ ਖਾਲਸਾ 1989 ‘ਚ ਇਕੱਠੇ ਹੀ ਐਮ ਪੀ ਬਣੇ ਸਨ, ਨਾ ਕਿ ਜਿਵੇਂ ਡਿੰਪੀ ਢਿੱਲੋਂ ਸ਼ਰੇਆਮ ਝੂਠ ਬੋਲ ਰਿਹਾ ਹੈ।

– 1989 ਦੀ ਪਾਰਲੀਮੈਂਟ ਪੰਜ ਸਾਲ ਨਹੀਂ ਦੋ ਸਾਲ ਦੇ ਕਰੀਬ ਹੀ ਚੱਲੀ ਸੀ।

-ਸਰਬਜੀਤ ਸਿੰਘ ਦੇ ਬਾਪੂ ਨੇ ਕੌਮ ਦੀ ਪੱਗ ਉਦੋਂ ਸਿਰ ਤੇ ਰੱਖੀ ਜਦੋੰ ਤੁਹਾਡਾ ਬਾਦਲ ਲਾਣਾ ਲੱਭਿ
ਆ ਨਹੀਂ ।
-ਸਰਬਜੀਤ ਦੇ ਦਾਦੇ ਅਤੇ ਮਾਂ ਬੀਬੀ ਬਿਮਲ ਕੌਰ ਨੂੰ ਚੋਣ ਸੰਯੁਕਤ ਅਕਾਲੀ ਦਲ ਨੇ ਲੜਵਾਈ ਨਾ ਕਿ ਤੁਹਾਡੇ ਬਾਦਲ ਲਾਣੇ ਨੇ।

ਸਰਬਜੀਤ ਮਸ਼ੋਹਰ ਪਲਿਆ , ਪੁਲਸ ਨੇ ਕੀ ਟਾਰਚਰ ਨੀ ਕੀਤਾ ਹੋਣਾ , ਬੱਚੇ ਤੇ ਕਿਹੋ ਜਿਹੇ ਅਸਰ ਪਏ ਹੋਣੇ ਮਾਂ ਬਾਪ ਤੋੰ ਬਿਨਾਂ ਪਲ਼ਦਿਆਂ ।

-ਜੋ ਤੂੰ ਦੱਸ ਰਿਹਾਂ ਇਹ ਗੱਲਾਂ ਸਰਬਜੀਤ ਨੇ ਲੁਕੋਈਆਂ ਨਹੀਂ , ਖੁਦ ਕਹਿੰਦਾ ਮਾੜੀ ਸੰਗਤ ਚ ਪੈ ਗਿਆ ਸੀ ।

-ਬਥੇਰੇ ਸਾਲ ਤੁਹਾਨੂੰ ਰਾਜ ਭਾਗ ਮਿਲਿਆ ਤੁਸੀਂ ਸਿੱਖਾਂ ਦੇ ਪੱਲੇ ਕੀ ਪਾਇਆ , ਕਦੇ ਭਨਿਆਰੇ ਆਲਾ ਤੇ ਸੌਦੇ ਸਾਧ।

-ਸਿੱਖ ਨੇ ਸਰਬਜੀਤ ਸਿੰਘ ਨੂੰ ਜਿਤਾਉਣਗੇ ਕਿਉਕਿ ਉਹ ਤੁਹਾਡੇ ਬਾਦਲ ਲਾਣੇ ਵਰਗੇ ਅਹਿਸਾਨ ਫਰਾਮੋਸ਼ ਨਹੀਂ ।

ਆਖਰੀ ਗੱਲ ਜਿਹੜੀ ਬੀਬੀ ਨੇ ‘ਕੱਖ ਨਾ ਰਹੇ’ ਦੀ ਅਰਦਾਸ ਕੀਤੀ ਆ ਉਹ ਗੁਰੂ ਨੇ ਤੁਹਾਡੀ ਮੱਤ ਮਾਰਕੇ ਹੀ ਪੂਰੀ ਕਰਨੀ ਆ ਤੇ ਕਰ ਰਿਹਾ॥

-Satwant Singh