Breaking News

ਪ੍ਰਜਵਲ ਰੇਵੰਨਾ ਨੂੰ ਅਦਾਲਤ ਨੇ 6 ਤੱਕ ਦਾ ਰਿਮਾਂਡ ਦਿੱਤਾ

Rape-Accused MP Prajwal Revanna Sent To Police Custody Till June 6

ਜਿਨਸੀ ਸ਼ੋਸ਼ਣ ਮਾਮਲੇ ਦੇ ਮੁਲਜ਼ਮ ਪ੍ਰਜਵਲ ਨੂੰ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕੀਤਾ

ਕਰਨਾਟਕ: ਔਰਤਾਂ ਦੇ ਜਿਨਸੀ ਸ਼ੋਸ਼ਣ ਮਾਮਲੇ ’ਚ ਪ੍ਰਜਵਲ ਰੇਵੰਨਾ ਤੋਂ ਸਿਟ ਨੇ ਪੁੱਛ ਪੜਤਾਲ ਕੀਤੀ, ਅਦਾਲਤ ਨੇ 6 ਤੱਕ ਦਾ ਰਿਮਾਂਡ ਦਿੱਤਾ

ਬੰਗਲੌਰ, 31 ਮਈ

ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਲ-ਸੈਕੂਲਰ (ਜੇਡੀ-ਐੱਸ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਨੂੰ ਅੱਜ ਤੜਕੇ ਜਰਮਨੀ ਤੋਂ ਇੱਥੇ ਪਹੁੰਚਣ ਤੋਂ ਤੁਰੰਤ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਗ੍ਰਿਫ਼ਤਾਰ ਕਰ ਲਿਆ ਤੇ ਪੁੱਛ ਪੜਤਾਲ ਕੀਤੀ ਗਈ।

ਜਿਵੇਂ ਹੀ ਸੰਸਦ ਮੈਂਬਰ ਪ੍ਰਜਵਲ ਰੇਵੰਨਾ (33) ਮਿਊਨਿਖ ਤੋਂ ਬੰਗਲੌਰ ਪਰਤਿਆ ਉਸ ਨੂੰ ਪੁੱਛ ਪੜਤਾਲ ਲਈ ਸੀਆਈਡੀ ਦਫ਼ਤਰ ਲਿਜਾਇਆ ਗਿਆ।


ਐੱਸਆਈਟੀ ਉਸ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਪੁੱਛ ਪੜਤਾਲ ਲਈ ਉਸ ਦਾ ਪੁਲੀਸ ਰਿਮਾਂਡ ਮੰਗੇਗੀ।

ਇਸ ਦੌਰਾਨ ਬੰਗਲੌਰ ਦੀ ਅਦਾਲਤ ਨੇ ਮੁਲਜ਼ਮ ਪ੍ਰਜਵਲ ਦਾ 6 ਜੂਨ ਤੱਕ ਐੱਸਆਈਟੀ ਨੂੰ ਰਿਮਾਂਡ ਦੇ ਦਿੱਤਾ।

ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਲ-ਸੈਕੂਲਰ (ਜੇਡੀ-ਐੱਸ) ਦਾ ਮੁਅੱਤਲ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇਰ ਰਾਤ ਇਥੋਂ ਦੇ ਹਵਾਈ ਅੱਡੇ ‘ਤੇ ਉਤਰਿਆ ਤਾਂ ਉਥੇ ਮੌਜੂਦ ਮਹਿਲਾ ਆਈਪੀਐੱਸ ਅਧਿਕਾਰੀਆਂ ਦੀ ਅਗਵਾਈ ਵਿਚ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਘੇਰ ਕੇ ਗ੍ਰਿਫ਼ਤਾਰ ਕਰ ਲਿਆ।

ਪ੍ਰਜਵਲ (33) ‘ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਉਸ ਖ਼ਿਲਾਫ਼ ਹੁਣ ਤੱਕ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲੇ ਦਰਜ ਹਨ। ਜਿਵੇਂ ਹੀ ਉਹ ਜਰਮਨੀ ਦੇ ਮਿਊਨਿਖ ਤੋਂ ਇਥੇ ਉਤਰਿਆ ਤਾਂ ਖਾਕੀ ਵਰਦੀ ‘ਚ ਔਰਤਾਂ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਮਹਿਲਾ ਪੁਲੀਸ ਟੀਮ ਨੇ ਉਸ ਨੂੰ ਘੇਰ ਲਿਆ।

ਟੀਮ ਦੀ ਅਗਵਾਈ ਦੋ ਆਈਪੀਐੱਸ ਅਧਿਕਾਰੀ ਸੁਮਨ ਡੀ. ਪੇਨੇਕਰ ਅਤੇ ਸੀਮਾ ਲਾਟਕਰ ਕਰ ਰਹੀਆਂ ਸਨ। ਇਸ ਤੋਂ ਬਾਅਦ ਪ੍ਰਜਵਲ ਨੂੰ ਜੀਪ ਵਿੱਚ ਸੀਆਈਡੀ ਦਫ਼ਤਰ ਲੈ ਜਾਇਆ ਗਿਆ। ਜੀਪ ਵਿੱਚ ਸਿਰਫ਼ ਮਹਿਲਾ ਪੁਲੀਸ ਮੁਲਾਜ਼ਮ ਸਨ।

Suspended Janata Dal Secular leader and rape-accused MP Prajwal Revanna – arrested this morning from Bengaluru airport on his return from Germany – has been sent to police custody till June 6.

ਪ੍ਰਜਵਲ ਰੇਵੰਨਾ ਨੂੰ ਅਦਾਲਤ ਨੇ 6 ਤੱਕ ਦਾ ਰਿਮਾਂਡ ਦਿੱਤਾ
ਖ਼ਬਰ ਦਾ Link Comment box ਵਿਚ ਹੈ…👇