1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ 2015 ਦੀ ਬਹਿਬਲ ਕਲਾਂ ਪੁਲਿਸ ਫਾਇਰਿੰਗ ਤੱਕ, ਇਤਿਹਾਸ ਆਪਣੇ ਆਪ ਨੂੰ ਦੁਹਰਾਅ ਰਿਹਾ ਹੈ।
ਬਹਿਬਲ ਕਲਾਂ ਪੁਲਿਸ ਫਾਇਰਿੰਗ ਦਾ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਹੈ। ਇਸ ਵਿੱਚ ਪੰਜਾਬ ਸਰਕਾਰ ਦੀ ਮਿਲੀਭੁਗਤ ਅਤੇ ਕੇਂਦਰ ਸਰਕਾਰ ਦੀ ਮਰਜ਼ੀ ਹੈ, ਜਿਸ ਕਾਰਨ ਹਾਈਕੋਰਟ ਨੇ ਇਹ ਫੈਸਲਾ ਦਿੱਤਾ ਹੈ।
ਮੋਦੀ ਸ਼ਾਹ ਅਤੇ ਭਗਵੰਤ ਮਾਨ ਪੰਜਾਬ ਅਤੇ ਸਿੱਖਾਂ ਖਿਲਾਫ ਬਿਲਕੁਲ ਟਿੱਚ ਬਟਨਾਂ ਦੀ ਜੋੜੀ ਵਾਂਗ ਕੰਮ ਕਰ ਰਹੇ ਨੇ।
1978 ਦੇ ਨਿਰੰਕਾਰੀ ਕਾਂਡ ਦਾ ਕੇਸ, ਜਿਸ ਵਿੱਚ 13 ਸਿੱਖਾਂ ਦਾ ਕਤਲੇਆਮ ਹੋਇਆ ਸੀ, ਪੰਜਾਬ ਤੋਂ ਬਾਹਰ ਹਰਿਆਣੇ ਤਬਦੀਲ ਕਰ ਦਿੱਤਾ ਗਿਆ ਸੀ। ਜਲਦੀ ਹੀ ਉਸ ਕੇਸ ਵਿੱਚ ਨਿਰੰਕਾਰੀ ਮੁਖੀ ਤੇ ਉਸ ਦ ਹੋਰ ਚੇਲੇ-ਚਪਾਟੇ ਸਾਰੇ ਬਰੀ ਹੋ ਗਏ। ਉਸ ਵੇਲੇ ਤੱਕ ਹਾਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਪਰ ਉਸ ਦੇ ਕਾਰਜਕਾਲ ਵਿੱਚ ਬਰੀ ਕਰਨ ਦੇ ਫੈਸਲੇ ਖਿਲਾਫ ਅਪੀਲ ਦਾਇਰ ਨਹੀਂ ਹੋਈ। ਕੁਝ ਹਫਤਿਆਂ ਅੰਦਰ ਹੀ ਬਾਦਲ ਦੀ ਸਰਕਾਰ ਤੋੜ ਦਿੱਤੀ ਗਈ ਤੇ ਨਾ ਤਾਂ ਗਵਰਨਰੀ ਰਾਜ ਵੇਲੇ ਤੇ ਨਾ ਬਾਅਦ ਵਿਚ ਕਾਂਗਰਸ ਸਰਕਾਰ ਵੇਲੇ ਇਹ ਅਪੀਲ ਦਾਇਰ ਕੀਤੀ ਗਈ।
ਇਹ ਬੇਇਨਸਾਫ਼ੀ 1984 ਦੇ ਮਹਾਂ-ਦੁਖਾਂਤ ਤੱਕ ਲੈ ਕੇ ਗਈ।
ਬਿਲਕੁਲ ਇਹੀ ਕੁਝ ਹੁਣ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਵਾਲੇ ਕੇਸਾਂ ਵਿੱਚ ਵਾਪਰ ਰਿਹਾ ਹੈ। ਇਹ ਘਟਨਾਵਾਂ ਬਾਦਲ ਦੇ ਕੁਲਹਿਣੇ ਰਾਜ ਵਿੱਚ ਹੋਈਆਂ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਤੇ ਭਾਜਪਾ ਦੋਸ਼ੀਆਂ ਨੂੰ ਬਚਾਉਣ ਲਈ ਨੰਗੇ ਚਿੱਟੇ ਹੋ ਕੇ ਬਾਹਰ ਆ ਗਏ ਨੇ।
ਬੇਅਦਬੀ ਦੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਜਾਣ ਅਤੇ ਮੁੱਖ ਮੰਤਰੀ ਵੱਲੋਂ ਬਤੌਰ ਗ੍ਰਹਿ ਮੰਤਰੀ ਸੌਦਾ ਸਾਧ ਖਿਲਾਫ ਕੇਸ ਚਲਾਉਣ ਦੀ ਪ੍ਰਵਾਨਗੀ ਪੂਰੇ ਦੋ ਸਾਲ ਨਾ ਦੇਣ ਤੋਂ ਬਾਅਦ ਭਗਵੰਤ ਮਾਨ ਦਾ ਇਹਨਾਂ ਕੇਸਾਂ ਦੇ ਸਿਲਸਿਲੇ ਵਿੱਚ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਲਾਉਣ ਦਾ ਤੀਜਾ ਵੱਡਾ ਕੰਮ ਹੈ।
ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਰਾਹੀਂ ਇਹਨਾਂ ਕੇਸਾਂ ਨੂੰ ਵਰਤਿਆ। ਕੁੰਵਰ ਵੀ ਇਸ ਵੱਡੀ ਸਿਆਸੀ ਠੱਗਬਾਜ਼ੀ ਦਾ ਬਕਾਇਦਾ ਹਿੱਸਾ ਸੀ। ਆਪਣੇ ਸੁਭਾਅ ਮੁਤਾਬਕ ਕੇਜਰੀਵਾਲ ਤੇ ਭਗਵੰਤ ਮਾਨ ਨੇ ਉਸਨੂੰ ਵੀ ਵਰਤ ਕੇ ਸੁੱਟ ਦਿੱਤਾ ਹੈ।
ਹਾਲੇ ਕੁਝ ਦਿਨ ਪਹਿਲਾਂ ਹੀ ਬਲਾਤਕਾਰੀ ਸਾਧ ਨੂੰ ਹਰਿਆਣਾ ਵਾਸੀ ਰਣਜੀਤ ਸਿੰਘ ਦੇ ਕਤਲ ਕੇਸ ਵਿੱਚੋਂ ਹਾਈਕੋਰਟ ਨੇ ਬਰੀ ਕੀਤਾ ਹੈ। ਭਾਜਪਾ ਸਰਕਾਰ ਉਸਨੂੰ ਵਾਰ-ਵਾਰ ਪੈਰੋਲ ਤੇ ਛੱਡ ਰਹੀ ਹੈ।
ਝਾੜੂ ਬਰਦਾਰ ਕਹਿਣਗੇ ਕਿ ਇਹ ਹਾਈਕੋਰਟ ਦਾ ਫੈਸਲਾ ਹੈ। ਬੇਅਦਬੀ ਵਾਲੇ ਕੇਸਾਂ ਵਿੱਚ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਨੇ ਕਿਵੇਂ ਸੌਦਾ ਸਾਧ ਅਤੇ ਉਸ ਦ ਚੇਲਿਆਂ ਦੀ ਨੰਗੀ ਚਿੱਟੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਉਸ ਬਾਰੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਆਪਣੀ ਤਾਜ਼ੀ ਵੀਡੀਓ ਵਿੱਚ ਅੱਜ ਫਿਰ ਇੱਕ ਵਾਰੀ ਦੱਸਿਆ ਹੈ। ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਸਰਦਾਰ ਫੂਲਕਾ ਕਰਕੇ ਪੰਜਾਬ ਸਰਕਾਰ ਫੇਲ੍ਹ ਹੋ ਗਈ ਤੇ ਮੁੜ ਕੇ ਇਹਨਾਂ ਨੇ ਹਾਈਕੋਰਟ ਵਿੱਚੋਂ ਕੇਸਾਂ ਦੇ ਟਰਾਇਲ ‘ਤੇ ਹੀ ਰੋਕ ਲਵਾ ਲਈ।
ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਵੀ ਇਸ ਬਾਰੇ ਖਰੀਆਂ ਖਰੀਆਂ ਸੁਣਾਈਆਂ ਨੇ।
#Unpopular_Opinions
#Unpopular_Ideas
#Unpopular_Facts