ਇਹ ਵੀਰ ਕਾਂਗਰਸ ਦਾ ਸਰਪੰਚ ਹੈ ਜਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਲਈ ਬੂਥ ਲਾਇਆ, ਦੱੱਸਿਆ ਪਿੰਡ ਵਾਲੇ ਨਹੀਂ ਮੰਨੇ … ਅਕਾਲੀ ਤੇ AAP ਵਾਲੇ ਵੀ ਕਰ ਰਹੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੁਪੋਰਟ
ਹੁਣੇ-ਹੁਣੇ ਖਡੂਰ ਸਾਹਿਬ ‘ਚ ਲੋਕਾਂ ਨੇ ਪੱਟ’ਤਾ BJP ਦਾ ਬੂਥ
ਹੋ ਗਿਆ ਜ਼ਬਰਦਸਤ ਹੰਗਾ*ਮਾ, ਭੱਜੀ ਆਈ ਪੁਲਿਸ, ਬਣ ਗਈ VIDEO ਦੇਖੋ
#ChonTantar #loksabha_elections_2024 #PunjabElection #Election2024 #Voting #Punjabinews
ਜਿਲ੍ਹੇ ਲਹੌਰ ਦੇ ਚੜ੍ਹਦੇ ਪਾਸੇ ਰਹਿ ਇਲਾਕੇ ਮਾਝੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਬਹੁਤਿਆਂ ਪਿੰਡਾਂ ਵਿੱਚ ਅਕਾਲੀ ਦਲ ਦੇ ਚੋਣ ਬੂਥ ਹੀ ਨਹੀਂ ਲੱਗੇ ਹਨ । ਇਸਦੇ ਕੁਝ ਕਾਰਨ ਹਨ ਪਹਿਲਾ ਕਿ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕੈਰੋਂ ਹੁਰਾਂ ਦੀ ਸ਼ੁਰੂ ਤੋਂ ਹੀ ਸ: ਵਿਰਸਾ ਸਿੰਘ ਵਲਟੋਹਾ ਨਾਲ ਨਹੀਂ ਬਣਦੀ ਕਿਉਂਕਿ ਵਲਟੋਹਾ ਸਾਹਿਬ ਸ: ਸੁਖਬੀਰ ਸਿੰਘ ਬਾਦਲ ਖੇਮੇ ਦੇ ਬੰਦੇ ਹਨ । ਜਿੰਨਾਂ ਚਿਰ ਸ: ਪ੍ਰਕਾਸ਼ ਸਿੰਘ ਬਾਦਲ ਹੁਰੀ ਜਿਉਂਦੇ ਰਹੇ ਉਹ ਆਪਣੇ ਦਮਾਦ ਸ: ਅਦੇਸ਼ ਪ੍ਰਤਾਪ ਸਿੰਘ ਕੈਰੋਂ ਹੁਰਾਂ ਦਾ ਪੂਰਾ ਮਾਨ ਕਰਦੇ ਰਹੇ । ਬਾਕੀ ਇਹ ਜੱਗ ਜਾਹਰ ਹੀ ਹੈ ਕਿ ਸ: ਸੁਖਬੀਰ ਸਿੰਘ ਬਾਦਲ ਅਤੇ ਕੈਰੋਂ ਸਾਹਿਬ ਦੀ ਆਪਸ ਵਿੱਚ ਕਿੰਨੀ ਕੁ ਬਣਦੀ ਹੈ !
ਪੱਟੀ ਅਤੇ ਖੇਮਕਰਨ ਹਲਕੇ ਵਿੱਚ ਦੋਵੇ ਅਕਾਲੀ ਆਗੂ ਇੱਕ ਦੂਸਰੇ ਦੀਆਂ ਵੋਟਾਂ ਪ੍ਰਭਾਵਿਤ ਕਰਦੇ ਰਹੇ ਹਨ । ਏਸ ਵਾਰੀ ਵੀ ਅਜਿਹਾ ਹੀ ਹੋ ਰਿਹਾ ਸੀ । ਤੇ ਸੁਖਬੀਰ ਬਾਦਲ ਹੁਰਾਂ ਦੀ ਮਜਬੂਰੀ ਬਣ ਗਈ ਸੀ ਕੈਰੋਂ ਸਾਹਿਬ ਨੂੰ ਪਾਰਟੀ ਵਿੱਚੋਂ ਬਾਹਰ ਕੱਢਣਾ ।
ਕੈਰੋਂ ਸਾਹਿਬ ਦਾ ਇਲਾਕੇ ਵਿੱਚ ਅਕਾਲੀ ਦਲ ਨਾਲ ਬੱਝੀਆਂ ਵੋਟਾਂ ਨਾਲ ਬਹੁਤ ਵੱਡਾ ਬੰਨ੍ਹ ਹੈ । ਲੋਕ ਵਿਅਕਤੀਗਤ ਕੰਮ ਲੈ ਕੇ ਕੈਰੋਂ ਸਾਹਿਬ ਨਾਲ ਜੁੜੇ ਹੋਏ ਹਨ ,ਹਾਲਂਕਿ ਕੈਰੋਂ ਸਾਹਿਬ ਨੇ ਹਲਕੇ ਦੇ ਇਨਫਰਾਸਟਰਕਚਰ ਵੱਲ ਕਦੀਂ ਧਿਆਨ ਨਹੀਂ ਦਿੱਤਾ ਤੇ ਨਾ ਹੀ ਹਲਕੇ ਵਿੱਚ ਵਿਚਰਦੇ ਸਨ ।
ਦੂਸਰਾ ਕਾਰਨ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਦੀ ਧਿਰ ਹੈ ਜੋ ਕਿ ਬਹੁ ਗਿਣਤੀ ਅਕਾਲੀ ਵੋਟਾਂ ਤੇ ਜਾਂ ਸ: ਹਰਮਿੰਦਰ ਸਿੰਘ ਗਿੱਲ ਹੁਰਾਂ ਨਾਲ ਨਰਾਜ ਕੱਟੜ ਕਾਂਗਰਸੀ ਸਮਰਥਕ ਸਨ ।
ਤੀਜਾ ਫੈਕਟਰ ਭਾਈ ਅੰਮ੍ਰਿਤਪਾਲ ਸਿੰਘ ਹੁਰਾਂ ਦਾ ਚੋਣਾਂ ਵਿੱਚ ਭਾਗ ਲੈਣਾ ਹੈ । ਇਸ ਨਾਲ ਇਹ ਹੋਇਆ ਕਿ ਯੂਥ ਵੋਟ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਵੱਲ ਟਿਲਟ ਹੋਈ ਸੀ ,ਉਹ ਹੁਣ ਭਾਈ ਅੰਮ੍ਰਿਤਪਾਲ ਸਿੰਘ ਹੁਰਾਂ ਦੇ ਪਿੱਛੇ ਹੈ । ਤੇ ਕੈਰੋਂ ਸਾਹਿਬ ਦੇ ਕੱਟੜ ਸਮਰਥਕਾਂ ਨੇ ਸਾਰੀ ਵੋਟ ਭਾਈ ਅੰਮ੍ਰਿਤਪਾਲ ਹੁਰਾਂ ਦੇ ਹੱਕ ਵਿੱਚ ਭੁਗਤਾ ਦਿੱਤੀ ਹੈ । ਤੇ ਇਸ ਨਾਲ ਕੈਰੋਂ ਸਾਹਿਬ ਦੀ ਪੁਜੀਸ਼ਨ ਦਾ ਅਕਾਲੀ ਦਲ ਨੂੰ ਵੀ ਪਤਾ ਲੱਗ ਜਾਣਾ ਹੈ । ਕਿਉਂਕਿ ਪੱਟੀ ਸ਼ਹਿਰ ਦੇ 19 ਵਾਰਡਾਂ ਵਿੱਚੋਂ ਸਿਰਫ਼ ਇੱਕ ਤੇ ਅਕਾਲੀ ਦਲ ਦਾ ਚੋਣ ਬੂਥ ਲੱਗਾ ਹੈ ਤੇ 107 ਪਿੰਡਾਂ ਵਿੱਚ ਕੁਝ ਵਿਰਲੇ ਟਾਵੇਂ ਪਿੰਡਾਂ ਵਿੱਚ ਚੋਣ ਬੂਥ ਲੱਗੇ ਹਨ ।
ਚੌਥਾ ਇਹ ਹਲਕਾ ਖਡੂਰ ਸਾਹਿਬ ਪੰਜਾਬ ਦੇ ਤਿੰਨ ਜੋਨ ਮਾਝੇ ਮਾਲਵੇ ਤੇ ਦੁਆਬੇ ਵਿੱਚ ਪੈਂਦਾ ਹੈ ਜੇ ਕਾਂਗਰਸ ਵੱਲੋਂ ਇਹ ਸੀਟ ਸ: ਰਾਣਾ ਗੁਰਜੀਤ ਸਿੰਘ ਹੁਰਾਂ ਜਾਂ ਸ: ਜਸਬੀਰ ਸਿੰਘ ਡਿੰਪਾ ਨੂੰ ਮਿਲੀ ਹੁੰਦੀ ਤਾਂ ਹਾਲਾਤ ਸ਼ਾਇਦ ਵੱਖਰੇ ਹੁੰਦੇ ।
5:- ਲੋਕ ਅਕਾਲੀ ਦਲ ਨਾਲ ਜੁੜੇ ਹਨ ਨਾ ਕਿ ਸ: ਵਿਰਸਾ ਸਿੰਘ ਵਲਟੋਹਾ ਸਾਹਿਬ ਨਾਲ । ਹਾਲਤਾਂ ਮੁਤਾਬਿਕ ਲੱਗਦਾ ਵਲਟੋਹਾ ਸਾਹਿਬ ਚੌਥੇ ਨੰਬਰ ਤੇ ਆਉਣਗੇ ।
Avtar Dhaliwal
Khadoor Sahib ‘ਚ ਕਿਵੇਂ ਪੈ ਰਹੀਆਂ ਵੋਟਾਂ ?
ਲੋਕਾਂ ‘ਚ ਦੇਖੋ ਕਿੰਨਾ ਉਤਸ਼ਾਹ ਗਰਾਉਂਡ ਜ਼ੀਰੋ ਤੋਂ ਖਾਸ ਤਸਵੀਰਾਂ !