ਚੋਣਾਂ ਖ਼ਤਮ ਹੁੰਦਿਆਂ ਹੀ ਸ਼ੀਤਲ ਅੰਗੁਰਾਲ ਦਾ U-Turn, ਨਾਮ ਤੋਂ ਹਟਾਇਆ ‘ਮੋਦੀ ਦਾ ਪਰਿਵਾਰ’
Jalandhar West MLA Sheetal Angural left AAP before Lok sabha to Join BJP.
He had written his resignation on Facebook & submitted it to the speaker. However, Today MLA sheetal had withdrawn his resignation just after the election seems to be strange.
Another development is visible on his FB page as He had changed the Background as well as the Profile Picture of his Facebook page.
ਜਲੰਧਰ, 2 ਜੂਨ
ਲੋਕ ਸਭਾ ਚੋਣਾਂ ਖ਼ਤਮ ਹੋਣ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਛੱਡ ਕੇ ਬੀਤੇ ਦਿਨ ਭਾਜਪਾ ਵਿੱਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਹ ਜਲੰਧਰ ਪੱਛਮੀ ਤੋਂ ਵਿਧਾਇਕ ਚੁਣੇ ਹੋਏ ਹਨ।
ਲੋਕ ਸਭਾ ਚੋਣਾਂ ਤੋਂ ਅਗਲੇ ਹੀ ਦਿਨ ਜਲੰਧਰ ਦੀ ਸਿਆਸਤ ਵਿਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ ਹੈ।
ਦਰਅਸਲ ਉਨ੍ਹਾਂ ਆਗੂਆਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ, ਜੋ ਜਲੰਧਰ ਪੱਛਮੀ ਸੀਟ ਤੋਂ ਜ਼ਿਮਨੀ ਚੋਣ ਲੜਨ ਦੀ ਉਡੀਕ ਕਰ ਰਹੇ ਸਨ।
ਦੱਸ ਦੇਈਏ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੱਡਾ ਝਟਕਾ ਦਿੰਦੇ ਹੋਏ ਯੂ-ਟਰਨ ਲੈ ਲਿਆ ਹੈ।
ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਹੁਣ ਵਾਪਸ ਲੈ ਲਿਆ ਹੈ। ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਨੂੰ ਇਕ ਪੱਤਰ ਲਿਖਿਆ ਹੈ,
ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਹੋ ਜਾਂਦਾ ਹੈ ਤਾਂ ਜਲੰਧਰ ਪੱਛਮੀ ਸੀਟ ‘ਤੇ ਮੁੜ ਤੋਂ ਚੋਣ ਕਰਵਾਉਣੀ ਪਵੇਗੀ, ਜਿਸ ਕਾਰਨ ਚੋਣ ਖ਼ਰਚਾ ਵੀ ਹੋਣਾ ਸੀ।
ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮੈਂ ਕਾਨੂੰਨੀ ਸਲਾਹ ਲੈ ਕੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਜੋ ਮੈਂ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਸੀ।
ਮੈਂ ਕਿਸੇ ਪਾਰਟੀ ਵਿੱਚ ਨਹੀਂ ਰਹਾਂਗਾ ਪਰ ਵਿਧਾਇਕ ਰਹਾਂਗਾ। ਕੱਲ੍ਹ ਵਿਧਾਨ ਸਭਾ ਸਪੀਕਰ ਨੇ ਮੈਨੂੰ ਬੁਲਾਇਆ ਹੈ
ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੇ ਨਾਂ ਦੇ ਨਾਲ ਮੋਦੀ ਪਰਿਵਾਰ ਲਿਖਿਆ ਸੀ।
ਹੁਣ ਸ਼ੀਤਲ ਅੰਗੁਰਾਲ ਨੇ ਮੋਦੀ ਦੇ ਪਰਿਵਾਰ ਨੂੰ ਪ੍ਰੋਫਾਈਲ ਤੋਂ ਹਟਾ ਦਿੱਤਾ ਹੈ।