Breaking News

ਮਾਮਲਾ ਕੰਗਨਾਂ ਨੂੰ ਥੱਪੜ ਮਾਰਨ ਦਾ -ਕਾਂਸਟੇਬਲ ਕੁਲਵਿੰਦਰ ਕੌਰ ਮੁਅੱਤਲ

Kulwinder Kaur CISF security staff suspended for slapping Kangana Ranaut

A CISF constable, Kulwinder Kaur, was suspended after allegedly slapping BJP MP-elect Kangana Ranaut at Chandigarh Airport, reportedly provoked by Ranaut’s comments on Punjabi women during the farmers’ protest.

Kangana Ranaut Slap: ਮਾਮਲਾ ਕੰਗਨਾਂ ਨੂੰ ਥੱਪੜ ਮਾਰਨ ਦਾ -ਕਾਂਸਟੇਬਲ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ

ਕਿਸਾਨ ਅੰਦੋਲਨ ਦੌਰਾਨ ਕੰਗਨਾ ਦੇ ਇਕ ਬਿਆਨ ਤੋਂ ਨਾਰਾਜ਼ ਕਾਂਸਟੇਬਲ ਨੇ ਭਾਜਪਾ ਸੰਸਦ ਮੈਂਬਰ ਨੂੰ ਥੱਪੜ ਮਾਰ ਦਿੱਤਾ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਨਾਲ ਪਰਿਵਾਰ ਜੁੜਿਆ ਹੈ। ਕੰਗਨਾ ਦੇ 100-100 ਰੁਪਏ ਵਾਲੇ ਬਿਆਨ ਤੋਂ ਗੁੱਸੇ ‘ਚ ਸੀ ਕੁਲਵਿੰਦਰ।

ਚੰਡੀਗੜ੍ਹ- ਭਾਜਪਾ ਸਾਂਸਦ ਕੰਗਨਾ ਰਣੌਤ ਨੂੰ ਹਵਾਈ ਅੱਡੇ ਦੇ ਅੰਦਰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਆਈਐਸਐਫ ਨੇ ਵੀ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀ ਜਾਣਕਾਰੀ ਹੈ ਕਿ ਸੀਆਈਐਸਐਫ ਅਧਿਕਾਰੀਆਂ ਵੱਲੋਂ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਚੰਡੀਗੜ੍ਹ ਹਵਾਈ ਅੱਡੇ ’ਤੇ ਸੀਆਈਐਸਐਫ ਕਾਂਸਟੇਬਲ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸੀਆਈਐਸਐਫ ਅਧਿਕਾਰੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਦੱਸ ਦੇਈਏ ਕਿ ਅੱਜ ਅਭਿਨੇਤਰੀ ਤੋਂ ਰਾਜਨੇਤਾ ਬਣੀ ਕੰਗਨਾ ਰਣੌਤ ਨਾਲ ਚੰਡੀਗੜ੍ਹ ਏਅਰਪੋਰਟ ‘ਤੇ CISF ਦੇ ਕਾਂਸਟੇਬਲ ਨੇ ਬਦਸਲੂਕੀ ਕੀਤੀ। ਕਿਸਾਨ ਅੰਦੋਲਨ ਦੌਰਾਨ ਕੰਗਨਾ ਦੇ ਇਕ ਬਿਆਨ ਤੋਂ ਨਾਰਾਜ਼ ਕਾਂਸਟੇਬਲ ਨੇ ਭਾਜਪਾ ਸੰਸਦ ਮੈਂਬਰ ਨੂੰ ਥੱਪੜ ਮਾਰ ਦਿੱਤਾ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਨਾਲ ਪਰਿਵਾਰ ਜੁੜਿਆ ਹੈ।

ਕੰਗਨਾ ਦੇ 100-100 ਰੁਪਏ ਵਾਲੇ ਬਿਆਨ ਤੋਂ ਗੁੱਸੇ ‘ਚ ਸੀ ਕੁਲਵਿੰਦਰ।

ਦੱਸ ਦਈਏ ਕਿ ਕੁਲਵਿੰਦਰ ਕੌਰ ਸੁਲਤਾਨਪੁਰ ਦੀ ਰਹਿਣ ਵਾਲੀ ਹੈ। ਉਸ ਦਾ ਪਰਿਵਾਰ ਕਿਸਾਨ ਆਗੂ ਪੰਧੇਰ ਦੀ ਜਥੇਬੰਦੀ ਨਾਲ ਸੰਬੰਧਤ ਹੈ। ਕੁਲਵਿੰਦਰ ਕੌਰ ਜੰਮੂ ‘ਚ ਵਿਆਹੀ ਹੈ। ਉਸ ਦਾ ਪਤੀ ਵੀ ਸੀਆਈਐਸਐਫ ਵਿਚ ਡਿਊਟੀ ਕਰਦਾ ਹੈ।

ਉਹ ਇਸ ਵੇਲੇ ਜੰਮੂ ‘ਚ ਡਿਊਟੀ ਕਰਦਾ ਹੈ। ਕੁਲਵਿੰਦਰ ਕੌਰ 2 ਸਾਲ ਤੋਂ ਚੰਡੀਗੜ੍ਹ ‘ਚ ਡਿਊਟੀ ਕਰ ਰਹੀ ਸੀ। ਇਸ ਤੋਂ ਪਹਿਲਾਂ ਕੁਲਵਿੰਦਰ ਕੌਰ ਚੇਨਈ ‘ਚ ਵੀ ਡਿਊਟੀ ਕਰ ਚੁੱਕੀ ਹੈ।

ਚਿਰਾਗ ਪਾਸਵਾਨ ਨੇ ਦੁੱਖ ਪ੍ਰਗਟ ਕੀਤਾ

ਲੋਕ ਜਨਸ਼ਕਤੀ ਪਾਰਟੀ (ਰਾਮਵੀਰ) ਦੇ ਮੁਖੀ ਅਤੇ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਕੰਗਨਾ ਨੂੰ ਥੱਪੜ ਮਾਰਨ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਉਨ੍ਹਾਂ ਕਿਹਾ ਕਿ ਕੰਗਨਾ ਨਾਲ ਜੋ ਵੀ ਹੋਇਆ ਉਹ ਦੁਖਦ ਸੀ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਕੰਗਨਾ ਰਣੌਤ ਦੇ ਪੰਜਾਬਣ CISF ਗਾਰਡ ਕੁਲਵਿੰਦਰ ਕੌਰ ਨੇ ਮਾਰਿਆ ਥੱਪੜ

Kangana Ranaut Slapped By CISF Guard: ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਮੁਲਾਜ਼ਮ ਨੇ ਥੱਪੜ ਮਾਰ ਦਿੱਤਾ ਹੈ। ਅਦਾਕਾਰਾ ਨੇ ਦੋਸ਼ ਲਾਏ ਹਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਮਹਿਲਾ ਮੁਲਾਜ਼ਮ ਵੱਲੋਂ ਥੱਪੜ ਮਾਰ ਦਿੱਤਾ ਹੈ।

ਅਦਾਕਾਰਾ ਨੇ ਇਹ ਦੋਸ਼ ਲਾਏ ਹਨ ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥੱਪੜ ਮਾਰਨ ਵਾਲੀ ਮੁਲਾਜ਼ਮ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ।


ਕਿਸਾਨਾਂ ਵਿਰੱਧ ਬੋਲਣ ਤੋਂ ਸੀ ਨਾਰਾਜ਼
ਕੰਗਨਾ ਰਣੌਤ ਦੇ ਰਾਜਨੀਤਿਕ ਸਲਾਹਕਾਰ ਦੇ ਅਨੁਸਾਰ, ਚੰਡੀਗੜ੍ਹ ਏਅਰਪੋਰਟ ਦੇ ਅੰਦਰ ਇੱਕ CISF ਮਹਿਲਾ ਮੁਲਾਜ਼ਮ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ।

ਉਨ੍ਹਾਂ ਮੰਗ ਕੀਤੀ ਹੈ ਕਿ ਸੀਆਈਐਸਐਫ ਦੇ ਗਾਰਡਾਂ ਨੂੰ ਹਟਾ ਕੇ ਉਨ੍ਹਾਂ ਖ਼ਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਖਿਲਾਫ ਬੋਲਣ ‘ਤੇ ਸੀਆਈਐਸਐਫ ਗਾਰਡ ਕੰਗਨਾ ਰਣੌਤ ਤੋਂ ਨਾਰਾਜ਼ ਸੀ।

ਇਹ ਘਟਨਾ ਵੀਰਵਾਰ ਦੁਪਹਿਰ 3.30 ਵਜੇ ਵਾਪਰੀ।

ਕੰਗਨਾ ਰਣੌਤ ਏਅਰਪੋਰਟ ਸੁਰੱਖਿਆ ਜਾਂਚ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਮਹਿਲਾ ਸਿਪਾਹੀ ਨੇ ਉਸ ‘ਤੇ ਹੱਥ ਚੁੱਕਿਆ। ਕੰਗਨਾ ਨੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਕਿਸਾਨ ਅੰਦੋਲਨ ਦੌਰਾਨ ਕੰਗਨਾ ਨੂੰ ਥੱਪੜ ਮਾਰਨ ਵਾਲਾ ਸੀਆਈਐਸਐਫ ਜਵਾਨ ਉਸ ਦੇ ਬਿਆਨ ਤੋਂ ਦੁਖੀ ਸੀ।

ਫਿਲਹਾਲ ਏਅਰਪੋਰਟ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਕੁਲਵਿੰਦਰ ਨੂੰ ਕਮਾਂਡੈਂਟ ਦੇ ਕਮਰੇ ‘ਚ ਹੀ ਬਿਠਾ ਕੇ ਰੱਖਿਆ ਹੈ। ਕੰਗਨਾ ਦਿੱਲੀ ਲਈ ਰਵਾਨਾ ਹੋ ਗਈ ਹੈ।

ਦਿੱਲੀ ਲਈ ਕੰਗਨਾ ਹੋਈ ਸੀ ਰਵਾਨਾ
ਦੱਸ ਦੇਈਏ ਕਿ ਮੰਡੀ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਅੱਜ ਦਿੱਲੀ ਲਈ ਰਵਾਨਾ ਹੋ ਗਈ ਹੈ।

ਇਸੇ ਦੌਰਾਨ ਚੰਡੀਗੜ੍ਹ ਏਅਰਪੋਰਟ ਤੋਂ ਥੱਪੜ ਮਾਰਨ ਦੀ ਖ਼ਬਰ ਆਈ ਹੈ।

ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਹ ਸੰਸਦ ਜਾ ਰਹੀ ਹੈ। ਕੰਗਨਾ ਨੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ।

ਚੰਡੀਗੜ੍ਹ ਏਅਰਪੋਰਟ ‘ਤੇ MP ਕੰਗਣਾ ਰਣੌਤ ਦੇ CISF ਮੁਲਾਜ਼ਮ ਕੁਲਵਿੰਦਰ ਕੌਰ ਨੇ ਮਾ*ਰਿ*ਆ ਥੱ*ਪ*ੜ
ਥੱਪੜ ਕਾਂਡ ਤੋਂ ਬਾਅਦ ਕੰਗਨਾ ਰਣੌਤ ਦਾ ਬਿਆਨ #KanganaRanaut #Airport #LatestNews #BreakingNews #Update
ਕੰਗਨਾ ਰਣੌਤ ਦਾ ਬਿਆਨ #KanganaRanaut #Airport #LatestNews #BreakingNews #Update
Kangana Ranaut claims that a CISF official hit her at the Chandigarh airport: Sources
ਕਹਿੰਦੀ – ‘ਪੰਜਾਬ ‘ਚ ਅੱਤਵਾਦ ਵਧ ਰਿਹਾ’
ਚੰਡੀਗੜ੍ਹ ਏਅਰਪੋਰਟ ਤੇ CISF ਅਫਸਰ ਕੁਲਵਿੰਦਰ ਕੌਰ ਵੱਲੋ ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਖ਼ਬਰ, ਦੋਵਾਂ ਚ ਪਹਿਲਾ ਹੋਈ ਤਕਰਾਰ ਤੇ ਬਾਅਦ ਚ ਕੁਲਵਿੰਦਰ ਕੌਰ ਵੱਲੋ ਕੰਗਣਾ ਦੇ ਥੱਪੜ ਮਾਰਿਆ ਗਿਆ
#KanganaRanaut #Airport #LatestNews #BreakingNews #Update

CISF officer Kulwinder Kaur

reportedly slapped actor and BJP MP Kangana Ranaut after a security check at Chandigarh Airport. Kangana was on her way to board flight UK 707 to Delhi. It is alleged that Kaur had an argument with Kangana over comments on the farmers’ issue and then slapped her.