Breaking News

ਜਾਣੋ ਜਿੱਤ ਤੋਂ ਬਾਅਦ ਕੀ ਬੋਲੇ MP ਭਾਈ ਅੰਮ੍ਰਿਤਪਾਲ ਸਿੰਘ, ਮੁਲਾਕਾਤ ਕਰਕੇ ਆਏ ਮਾਪਿਆਂ ਨੇ ਕੀਤਾ ਖੁਲਾਸਾ..

ਜਾਣੋ ਜਿੱਤ ਤੋਂ ਬਾਅਦ ਕੀ ਬੋਲੇ ਭਾਈ ਅੰਮ੍ਰਿਤਪਾਲ ਸਿੰਘ, ਮੁਲਾਕਾਤ ਕਰਕੇ ਆਏ ਮਾਪਿਆਂ ਨੇ ਕੀਤਾ ਖੁਲਾਸਾ..

ਮੁਲਾਕਾਤ ਕਰਕੇ ਬਾਹਰ ਆਏ ਮਾਪਿਆਂ ਨੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ, ਲੋਕਾਂ ਵੱਲੋਂ ਮਿਲੇ ਸਮਰਥਨ ਨੂੰ ਲੈ ਕੇ ਕਾਫੀ ਖੁਸ਼ ਹਨ। ਉਨ੍ਹਾਂ ਨੇ ਸਾਥ ਦੇਣ ਲਈ ਸੰਗਤ ਦਾ ਧੰਨਵਾਦ ਕੀਤਾ। ਭਾਈ ਅੰਮ੍ਰਿਤਪਾਲ ਸਿੰਘ ਨੇ ਆਖਿਆ ਹੈ ਕਿ ਉਹ ਹਮੇਸ਼ਾਂ ਲੋਕਾਂ ਲਈ ਕੰਮ ਕਰਨਗੇ। ਇਸ ਦੌਰਾਨ ਮਾਪਿਆਂ ਨੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਰਿਹਾਅ ਕਰ ਦੇਣਾ ਚਾਹੀਦਾ ਹੈ। ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਛੇਤੀ ਫੈਸਲਾ ਲੈਣਾ ਚਾਹੀਦਾ ਹੈ।

ਲੋਕ ਸਭਾ ਚੋਣਾਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਭਾਈ ਅੰਮ੍ਰਿਤਪਾਲ ਸਿੰਘ ਦਾ ਪੂਰਾ ਪਰਿਵਾਰ ਉਨ੍ਹਾਂ ਨੂੰ ਮਿਲਣ ਲਈ ਡਿਬਰੂਗੜ੍ਹ ਪਹੁੰਚਿਆ ਹੈ। ਮਾਪੇ ਜਿੱਤ ਦਾ ਸਰਟੀਫਿਕੇਟ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਕੋੋਲ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਮੁਲਾਜ਼ਮਾਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ।

ਮੁਲਾਕਾਤ ਕਰਕੇ ਬਾਹਰ ਆਏ ਮਾਪਿਆਂ ਨੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ, ਲੋਕਾਂ ਵੱਲੋਂ ਮਿਲੇ ਸਮਰਥਨ ਨੂੰ ਲੈ ਕੇ ਕਾਫੀ ਖੁਸ਼ ਹਨ। ਉਨ੍ਹਾਂ ਨੇ ਸਾਥ ਦੇਣ ਲਈ ਸੰਗਤ ਦਾ ਧੰਨਵਾਦ ਕੀਤਾ। ਭਾਈ ਅੰਮ੍ਰਿਤਪਾਲ ਸਿੰਘ ਨੇ ਆਖਿਆ ਹੈ ਕਿ ਉਹ ਹਮੇਸ਼ਾਂ ਲੋਕਾਂ ਲਈ ਕੰਮ ਕਰਨਗੇ। ਇਸ ਦੌਰਾਨ ਮਾਪਿਆਂ ਨੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਰਿਹਾਅ ਕਰ ਦੇਣਾ ਚਾਹੀਦਾ ਹੈ। ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਛੇਤੀ ਫੈਸਲਾ ਲੈਣਾ ਚਾਹੀਦਾ ਹੈ।

ਦੱਸ ਦਈਏ ਕਿ ਅੰਮ੍ਰਿਤਪਾਲ ਨੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਜਿੱਤੀ ਹੈ। ਪਰਿਵਾਰ ਵੱਲੋਂ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ

ਅੰਮ੍ਰਿਤਪਾਲ ਨੇ ਜੇਲ੍ਹ ‘ਚ ਰਹਿ ਕੇ ਲੋਕ ਸਭਾ ਦੀ ਚੋਣ ਜਿੱਤੀ ਹੈ। ਪਹਿਲਾਂ ਅੰਮ੍ਰਿਤਪਾਲ ਦੀ ਪਤਨੀ ਨੇ ਮੁਲਾਕਾਤ ਕੀਤੀ ਸੀ।

ਅੱਛਾ ਜਿਹੜੇ ਲੋਕ ਪਹਿਲਾਂ ਇਹ ਕਹਿੰਦੇ ਸੀ ਕਿ ਭਾਊ ਨਹੀਂ ਜਿੱਤਦਾ ,ਓਹਨਾ ਦੇ ਅੱਜ ਸਵਾਲ ਵੀ ਬਦਲ ਗਏ। ਹੁਣ ਕਹਿੰਦੇ ਕਿ ਉਸ ਸਵਿਧਾਨ ਦੀ ਸਹੁੰ ਕਿਵੇਂ ਚੱਕੂ ਜਿਸ ਸਵਿਧਾਨ ਨੂੰ ਮੰਨਦੇ ਨਹੀਂ। ਅਸੀਂ ਤਾਂ ਅੱਜ ਵੀ ਨਹੀਂ ਮੰਨਦੇ ! ਸਾਡੇ ਸਵਾਲ ਤਾਂ ਜਿਓਂ ਦੇ ਤਿਉਂ ਆ ! ਤੁਸੀਂ ਅਤੇ ਤੁਹਾਡਾ ਸਵਿਧਾਨ ਸਾਡੇ ਸਵਾਲਾਂ ਦੇ ਜਵਾਬ ਅਜੇ ਤੱਕ ਨਹੀਂ ਦੇ ਸਕਿਆ। ਬਾਕੀ ਵੇਸਵਾ ਦੇ ਕੋਠੇ ਤੇ ਜਾ ਕੇ ਭਾਵੇਂ ਪੂਜਾ ਕਰ ਆਓ ਭਾਵੇਂ ਨੱਚ ਆਓ ਕੀ ਫਰਕ ਪੈਂਦਾ। ਵੱਜਣਾ ਦਾ ਕੋਠਾ ਹੀ ਆ । ਜਿੰਨਾ ਕੁ ਤੁਹਾਡੇ ਲੀਡਰ ਸਵਿਧਾਨ ਦੀ ਸਹੁੰ ਨੂੰ ਮੰਨਦੇ ਆ ਓਹਨਾ ਕੁ ਅਸੀਂ ਮੰਨ ਲਵਾਂਗੇ। ਭਾਊ ਜੁਰਤ ਰੱਖਦਾ ਸਵਿਧਾਨ ਅਤੇ ਸਵਿਧਾਨ ਦੇ ਕਰਿੰਦਿਆਂ ਦੀ ਅੱਖ ਵਿੱਚ ਅੱਖ ਪਾਕੇ ਗੱਲ ਕਰਨ ਦੀ । ਤੇ ਅਸੀਂ ਕਰਕੇ ਵਿਖਾਵਾਂਗੇ। ਓਹੀ ਕਰਿੰਦੇ ਜਿੰਨਾ ਤੋਂ ਤੁਸੀਂ ਪੰਜ ਸਾਲ ਚੱਪਲਾਂ ਖਾਂਦੇ ਜੋ । ਅਤੇ ਪੰਜ ਸਾਲ ਬਾਅਦ ਫੇਰ ਓਹਨਾ ਨੂੰ ਆਪ ਨਵੇਂ ਛਿੱਤਰ ਲੈ ਕੇ ਦਿੰਦੇ ਜੋ, ਆਪਣੇ ਸਿਰਾਂ ਵਿੱਚ ਖਾਣ ਲਈ। ਜੇਲ ਵਿੱਚੋਂ ਬਾਹਰ ਆ ਕੇ ਤੁਹਾਡੇ ਸਵਿਧਾਨ ਨੂੰ ਸਵਾਲ ਕਰਕੇ ਵਿਖਾਵਾਂਗੇ । ਅਸੀਂ ਕਿਹੜਾ ਤੁਹਾਡੇ ਵਾਂਗੂੰ ਕਾਣੇ ਆਂ ਸਵਿਧਾਨ ਦੇ । ਅਸੀਂ ਨੀਲੇ ਪੀਲੇ ਰਾਸ਼ਨ ਕਾਰਡ ਨਹੀਂ ਲੈਂਦੇ ਸਵਿਧਾਨ ਤੋਂ। ਅਸੀਂ ਤੁਹਾਡੇ ਵਾਂਗੂੰ ਖੈਰਾਤਾਂ ਨਹੀਂ ਲੈਂਦੇ ਸਵਿਧਾਨ ਤੋਂ। ਅਸੀਂ ਓਦਾਂ ਹੀ ਵਰਤਿਆ ਸਵਿਧਾਨ ਜਿਵੇਂ ਤੁਹਾਡੇ ਬਣਾਏ ਹੋਏ ਦੋ ਦੋ ਕੌੜੀ ਦੇ ਲੀਡਰ ਸਵਿਧਾਨ ਨੂੰ ਵਰਤਦੇ ਆ। ਪਰ ਤੁਸੀਂ ਇਹਨਾਂ ਦੱਲੇ ਬਣ ਕੇ ਵਿਚਰਦੇ ਜੋ । ਸਵਾਲ ਤੁਹਾਡੇ ਸਿਰਫ ਓਹ ਬੰਦੇ ਨੂੰ ਆ ਜੋ ਸਿੱਖੀ ਸਿਦਕ ਦੀ ਗੱਲ ਕਰਦਾ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰਦੈਂ। ਜੋ ਬਾਣੀ ਅਤੇ ਬਾਣੇ ਨਾਲ ਜੋੜਦੈ।
ਮੈਂ ਸਿੱਖਾਂ ਘਰੇ ਜੰਮੇ ਗਧਿਆਂ ਨੂੰ ਪੁੱਛਣਾ ਚਾਹੁੰਦਾਂ ਹਾਂ ਕਿ ਜੇਕਰ ਸਵਿਧਾਨ ਸਿੱਖਾਂ ਨੂੰ ਸਿੱਖ ਨਹੀਂ ਮੰਨਦਾ ਤਾਂ ਸਵਾਲ ਸਿੱਖਾਂ ਨੂੰ ਕਿਓਂ ? ਸਵਿਧਾਨ ਨੂੰ ਕਿਓਂ ਨਹੀ??ਇੱਕ ਗੱਲ ਸਾਰੇ ਵਿਰੋਧੀ ਕੰਨ ਖੋਲ ਕੇ ਸੁਣ ਲਵੋ ਕਿ ਖਾਲਸੇ ਨੂੰ ਆਪਣੀ ਗੱਲ ਰੱਖਣ ਲਈ ਕਿਸੇ ਵੀ ਦੁਨਿਆਵੀ ਪਾਰਲੀਮੈਂਟ ਦੀ ਲੋੜ ਨਹੀਂ। ਅਤੇ ਨਾਂ ਕਿਸੇ ਅਦਾਲਤ ਦੀ ਲੋੜ ਏ। ਅਦਾਲਤ ਨੇ ਸਾਡੀ ਗੱਲ ਨਹੀਂ ਸੁਣੀ। ਪਿਛਲੇ ਡੇਢ ਸਾਲ ਤੋਂ ਸਰਕਾਰੀ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ। ਪਰ ਅਦਾਲਤ ਡੈਮੋਕਰੇਸੀ ਨੂੰ ਫਾਹੇ ਟੰਗ ਕੇ ਤਰੀਕ ਤੇ ਤਰੀਕ ਦੇ ਰਹੀ ਆ । ਅਸੀਂ ਪੰਜਾਬ ਦੀ ਧਰਤੀ ਤੇ ਖੜ੍ਹ ਕੇ ਸਿੱਖੀ ਸਿਧਾਂਤਾਂ ਦੀ ਗੱਲ ਕੀਤੀ ਤੇ ਸਾਨੂੰ ਸਾਰੀ ਦੁਨੀਆਂ ਨੇ ਸੁਣਿਆ।ਸਾਡੀ ਕਿਸਮਤ ਦਾ ਫ਼ੈਸਲਾ ਪੰਜਾਬ ਦੀ ਸੰਗਤ ਨੇ ਕੀਤਾ ਅਤੇ ਅਸੀਂ ਸੀਸ ਲੈ ਕੇ ਸੰਗਤ ਅੱਗੇ ਪੇਸ਼ ਹੋਵਾਂਗੇ। ਓਹ ਕੱਟ ਲੈਣ ਓਹ ਬਖ਼ਸ਼ ਦੇਣ ਫ਼ੈਸਲਾ ਸੰਗਤ ਦਾ।
ਸਵਿਧਾਨ ਦੀ ਸਹੁੰ ਦਾ ਮੇਹਣਾ ਮਾਰਨ ਵਾਲੇ ਖਡੂਰ ਸਾਹਿਬ ਦੀ ਸੰਗਤ ਨੂੰ ਪੁੱਛਿਓ ਜਾ ਕੇ ਕਿ ਤੁਸੀਂ ਕਿਸ ਮੁੱਦੇ ਤੇ ਵੋਟ ਪਾਈ ਏ ਭਾਊ ਨੂੰ? ਓਥੇ ਕਿਸੇ ਨੂੰ ਆਟਾ ਦਾਲ ਜਾਂ ਮੁਫਤ ਬਿਜਲੀ ਦਾ ਵਾਧਾ ਨਹੀਂ ਕੀਤਾ ਗਿਆ। ਕੋਈ ਗਲੀ ਨਾਲੀ ਬਣਾਉਂਣ ਦਾ ਵਾਧਾ ਨਹੀਂ ਕੀਤਾ ਗਿਆ। ਓਥੇ ਇੱਕੋ ਮੁੱਦੇ ਤੇ ਵੋਟ ਮੰਗੀ ਗਈ ਆ ਕੇ ਅੰਮ੍ਰਿਤਪਾਲ ਸਿੰਘ ਨੂੰ ਜੇਲ ਵਿੱਚੋਂ ਬਾਹਰ ਲੈ ਕੇ ਆਉਂਣਾ,,ਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਅੱਜ ਸ਼ਰਤ ਵੋਟਾਂ ਦੀ ਜਗਾ ਚੰਮ ਵੇਚਣ ਦੀ ਹੁੰਦੀ ਤਾਂ ਓਥੇ ਸੰਗਤ ਨੇ ਆਪਣਾ ਚੰਮ ਵੇਚ ਕੇ ਭਾਊ ਨੂੰ ਬਾਹਰ ਲੈ ਆਉਣਾ ਸੀ।ਕਿਓਂਕਿ ਓਹਨਾ ਨੂੰ ਆਪਣੇ ਧੀਆਂ ਪੁੱਤ ਸਲਾਮਤ ਚਾਹੀਦੇ ਆ ਅਤੇ ਓਹਨਾ ਕੋਲ ਸਿਰਫ ਤੇ ਸਿਰਫ ਭਾਊ ਹੀ ਆਖਰੀ ਉਮੀਦ ਏ ਤੁਸੀਂ ਸਾਰੇ ਵਿਰੋਧੀ ਤੱਤੇ ਤਵੇ ਤੋਂ ਉੱਠੋ ਹੁਣ ਖਾਲਸੇ ਦੇ ਜਾਹੋ ਜਲਾਲ ਦਾ ਅਨੰਦ ਲਵੋ ਅਸੀਂ ਬੜੇ ਹਾਦਸੇ ਹੰਢਾਏ ਆ । ਬੜੀਆਂ ਰੱਤ ਰਲੀਆਂ ਰੁੱਤਾਂ ਹੰਢਾਈਆਂ। ਹੁਣ ਬੇਦਾਵੇ ਨਹੀਂ ਦੇਣੇ।
ਕਿੱਸੇ ਲੱਥੜੀ ਪੱਗ ਤੇ ਪੱਤ ਵਾਲੇ,
ਸਾਂਭ ਜਿਗਰ ‘ਤੇ ਰੱਖੇ ਦੀਵਾਨਿਆਂ ਨੇ
.
ਚੁਭਿਆ ਰਹੇਗਾ ਜਿੰਦ ਵਿੱਚ ਕੋਟ ਬਰਸਾਂ,
ਤਾਅਨਾ ਮਾਰਿਆ ਜਿਹੜਾ ਬੇਗਾਨਿਆਂ ਨੇ
.
ਅੱਜ ਰਾਤ ਬੇਦਾਵੇ ਦੇ ਸਫਰ ਮੁੱਕੇ,
ਅੰਬਰ ਲੱਭ ਲਏ ਨਵੇਂ ਨਿਸ਼ਾਨਿਆਂ ਨੇ…..
ਹਰਿੰਦਰ ਮਹਿਬੂਬ
ਅਨੰਦਪੁਰ ਤੋਂ ਖੈਹਬਰ.

#MPAmritpalSingh #MPਭਾਈਅੰਮ੍ਰਿਤਪਾਲਸਿੰਘ
#PunjabiNews #LatestNews #Update #AkaliDal
#AmritpalSingh #KhadoorSahib #LokSabhaElection2024 #LokSabhaElectionResults #PunjabNews #ਐਮਪੀਅੰਮ੍ਰਿਤਪਾਲਸਿੰਘ
#MPਅੰਮ੍ਰਿਤਪਾਲਸਿੰਘ
#MemberofParliamentAmritpalSingh