ਡੇਢ ਦਿਨ ਤੋਂ ਉੱਪਰ ਹੋ ਗਿਆ ਕੰਗਨਾ ਰਨੌਤ ਨੂੰ ਪੰਜਾਬ ਅਤੇ ਸਿੱਖਾਂ ਖਿਲਾਫ ਮਾਹੌਲ ਪੈਦਾ ਕਰਨ ਵਾਲੀ ਟਿੱਪਣੀ ਕੀਤੀ ਨੂੰ। ਪਰ ਮਜਾਲ ਹੈ ਪੰਜਾਬ ਦਾ ਮੁੱਖ ਮੰਤਰੀ ਜਾਂ ਸੱਤਾਧਾਰੀ ਪਾਰਟੀ ਦਾ ਕੋਈ ਆਗੂ ਕੁਸਕਿਆ ਵੀ ਹੋਵੇ।
ਚਰਨਜੀਤ ਸਿੰਘ ਚੰਨੀ ਭ੍ਰਿਸ਼ਟ ਸੀ ਪਰ ਜਦੋਂ ਮੋਦੀ ਨੇ ਫਿਰੋਜ਼ਪੁਰ ਰੈਲੀ ਤੋਂ ਮੁੜਨ ਵੇਲੇ ਪੰਜਾਬ ਵਿੱਚੋਂ ਕਿਸੇ ਤਰ੍ਹਾਂ ਜਾਨ ਬਚਣ ਦੀ ਟਿੱਪਣੀ ਕੀਤੀ ਸੀ ਤਾਂ ਉਸਨੇ ਮੋਦੀ ਅਤੇ ਭਾਜਪਾ ਦਾ ਸਾਰਾ ਬਿਰਤਾਂਤ ਮੂਧੇ ਮੂੰਹ ਸੁੱਟ ਦਿੱਤਾ ਸੀ। ਇਸੇ ਲਈ ਉਸਦੀ ਲੋਕਾਂ ‘ਚ ਉਸ ਵੇਲੇ ਪ੍ਰਵਾਨਗੀ ਵੀ ਹੋਈ ਤੇ ਹੁਣ ਪੌਣੇ ਦੋ ਲੱਖ ਵੋਟਾਂ ਨਾਲ ਜਿੱਤਿਆ ਹੈ ਜਦ ਕਿ ਲੋਕਾਂ ਨੇ ਭਗਵੰਤ ਮਾਨ ਦੀ ਕਿੱਕਲੀ ਪਵਾ ਦਿੱਤੀ ਹੈ।
ਭਗਵੰਤ ਮਾਨ ਵਾਰ-ਵਾਰ ਇਹ ਸਾਬਿਤ ਕਰ ਰਿਹਾ ਹੈ ਕਿ ਨਾ ਉਹ ਸਿਰਫ ਆਪਣੀ ਪਾਰਟੀ ਦੇ ਦਿੱਲੀ ਵਾਲੇ ਚੌਧਰੀਆਂ ਦਾ ਗੁਲਾਮ ਹੈ ਸਗੋਂ ਮੋਦੀ ਤੇ ਸ਼ਾਹ ਦਾ ਗੁਲਾਮ ਵੀ। ਉਹ ਕੋਈ ਇਹੋ ਜਿਹੀ ਟਿੱਪਣੀ ਨਹੀਂ ਕਰਦਾ ਜਿਹੜੀ ਹਿੰਦੂਤਵੀਆਂ ਦੇ ਸਿੱਖ ਅਤੇ ਪੰਜਾਬ ਵਿਰੋਧੀ ਬਿਰਤਾਂਤ ਨੂੰ ਅਸਲ ਵਿੱਚ ਤੋੜੇ।
ਟਵਿਟਰ ‘ਤੇ ਵੀ ਪੰਜਾਬ ਦੇ ਲੋਕ ਜਾਂ ਬਾਕੀ ਮੁਲਕ ‘ਚੋਂ ਬਥੇਰੇ ਹਿੰਦੂ ਸੱਜਣ ਹਿੰਦੂਤਵੀਆਂ ਦੇ ਪ੍ਰਚਾਰ ਦਾ ਜਵਾਬ ਦੇ ਰਹੇ ਨੇ ਪਰ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਬਿਲਕੁਲ ਚੁੱਪ ਹਨ। ਸਿੱਖ ਕਾਰਕੁਨਾਂ ਕਿਸਾਨਾਂ ਅਤੇ ਪੰਜਾਬ ਦੇ ਪੱਤਰਕਾਰਾਂ ਦੇ ਟਵਿਟਰ ਖਾਤੇ ਫਟਾਫਟ ਬਲਾਕ ਕਰਾਉਣ ਵਾਲੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਅਤੇ ਸਿੱਖਾਂ ਖਿਲਾਫ ਸ਼ਰੇਆਮ ਜ਼ਹਿਰ ਫੈਲਾਉਣ ਵਾਲੇ ਖਾਤਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
#Unpopular_Opinions
Every rapist, murderer or thief always have a strong emotional, physical, psychological or financial reason to commit a crime, no crime ever happens without a reason, yet they are convicted and sentenced to jail.
If you are aligned with the criminals strong emotional impulse to…— Kangana Ranaut (Modi Ka Parivar) (@KanganaTeam) June 8, 2024
Sanghi @TajinderBagga is comparing a slap to an act of terrorism.
Ironically, this is the same guy who attacked @pbhushan1 12 years ago and was glorified by RW, helping him climb the ranks in @BJP4India. https://t.co/bdKK8fbCMH pic.twitter.com/UZ90xp6S8u
— Tracking Hate Against Sikhs (@thaSikhs) June 7, 2024
With every incident, RW radicals are successfully proving that Sikhs are second-class citizens.
With every silence from @narendramodi and @GoI_MeitY on hate campaigns by these radicals, it has evident that RW radicals have total control over the government & institutions. https://t.co/E1kSP0J4Z0 pic.twitter.com/m5RzwAW2d5
— Tracking Hate Against Sikhs (@thaSikhs) June 7, 2024
And these two clowns are calling Kulwinder Kaur a terrorist.🙄@erbmjha @MrSinha_ pic.twitter.com/WCsqotH7pd
— Team Saath Official🤝 (@TeamSaath) June 8, 2024
Hi @MaerskIndia ,
Your employee Aryamann Dubey, stationed at Mumbai is spreading communal hate on social media. He is calling the Sikh community as terrorists by birth.
Your Employee Code of Conduct expects your employees to use social media in a respectful way. However… pic.twitter.com/MvQZdMC7Hm
— Team Saath Official🤝 (@TeamSaath) June 8, 2024
#viralvideo #KanganaRanaut
Sukhbir Badal says – If you insult someone’s mother by saying she and other women of Punjab are taking “100-100 Rupaiya” to participate in the Kisan Andolan you are bound to hurt the sentiments of their wards. This is exactly what happened with CISF #KulwinderKaur whose mother participated in the #KisanAndolan. What Kulwinder Kaur did was in an emotional state. Kangana Ranaut should be more circumvent about her utterances.
@KanganaTeam
ਹਰਸਿਮਰਤ ਕੌਰ ਬਾਦਲ ਨੇ ਕੰਗਨਾ ਰਣੌਤ ਨੂੰ ਦਿੱਤੀ ਸਲਾਹ
“ਆਪਣੀ ਜ਼ੁਬਾਨ ਨੂੰ ਲਗਾਮ ਦਿਓ”,…
ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਕੰਗਨਾ ਰਣੌਤ ਨੂੰ ਦਿੱਤੀ ਸਲਾਹ
“ਆਪਣੀ ਜ਼ੁਬਾਨ ਨੂੰ ਲਗਾਮ ਦਿਓ”, ਜੇ ਤੁਹਾਡੀ ਮਾਂ ਬਾਰੇ ਕੋਈ ਇਦਾਂ ਬੋਲੇ?
ਭਗਵੰਤ ਮਾਨ ਦੀ ਕੰਗਣਾ ਮਾਮਲੇ ਤੇ ਚੁੱਪੀ ਬਾਰੇ ਤੁਹਾਡੇ ਕੀ ਵਿਚਾਰ ਹਨ?
MP Harsimrat Kaur Badal On Kangana Ranaut Row – On Kangana Ranaut being slapped by a CISF constable, MP Harsimrat Kaur Badal says, “Kangana Ranaut should understand her responsibility instead of trying to please her High Command…Being an actress, she is followed by many people, when you say stupid things and make useless comments then there is a reaction. If someone says such words to your mother that you have said to other people’s mothers, you too won’t like it…Instead of looking at your mistake, you are calling them terrorists…Your party’s policy is to spread poison… Instead of spreading poison, if you spread sweetness, you won’t have to face such a situation.”
ਹਿੰਦੂਤਵੀ ਨਫਰਤੀ ਲਾਣੇ ਲਈ ਨਵਾਂ ਫਿਕਰ ਖੜਾ ਹੋ ਗਿਆ ਹੈ। ਸਿੱਖਾਂ ਤੇ ਪੰਜਾਬ ਖਿਲਾਫ ਆਮ ਤੌਰ ‘ਤੇ ਸ਼ਰੇਆਮ ਜ਼ਹਿਰ ਗਲੱਛਣ ਵਾਲੇ ਮੇਜਰ ਗੌਰਵ ਆਰੀਆ ਨੂੰ ਪੱਕਾ ਵਿਸ਼ਵਾਸ ਹੈ ਕਿ ਜੇ ਕੁਲਵਿੰਦਰ ਕੌਰ ਨੂੰ ਉਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਉਹ ਚੋਣ ਲੜ ਸਕਦੀ ਹੈ ਤੇ ਜਿੱਤ ਸਕਦੀ ਹੈ, ਜਿਵੇਂ ਲੋਕਾਂ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਦਿੱਤਾ। ਸੈਂਕੜੇ ਹੋਰ ਹਿੰਦੂਤਵੀਆਂ ਨੇ ਵੀ ਇਹ ਖਦਸ਼ਾ ਪ੍ਰਗਟਾਇਆ ਹੈ।
ਵੈਸੇ ਕੁਝ ਮਹੀਨੇ ਪਹਿਲਾਂ ਇਹੀ ਗੌਰਵ ਆਰੀਆ ਲਾਰੈਂਸ ਬਿਸ਼ਨੋਈ ਨੂੰ ਪਿਓ ਬਣਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਉਸਨੂੰ ਤੇ ਹੋਰ ਗੈਂਗਸਟਰਾਂ ਨੂੰ ਵਰਤ ਕੇ ਵਿਦੇਸ਼ ਰਹਿੰਦੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ।