ਬਰਜਿੰਦਰ ਸਿੰਘ ਹਮਦਰਦ ਨੇ ਖੁਲਾਸਾ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਘਵ ਚੱਢਾ ਤੇ ਸੰਜੇ ਸਿੰਘ ਦੋ ਵਾਰ ਉਸ ਕੋਲ ਦਫਤਰ ਆਏ ਤੇ ਸਲਾਹ ਪੁੱਛੀ ਕਿ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਉਣਾ ਚਾਹੀਦਾ ਹੈ। ਉਸ ਮੁਤਾਬਕ ਉਸਨੇ ਕਿਹਾ ਕਿ ਭਗਵੰਤ ਮਾਨ ਇਹ ਸੌਦੇ ਲਈ ਯੋਗ ਨਹੀਂ ਹੋਏਗਾ। ਇਹੀ ਕਿੜ ਹੁਣ ਭਗਵੰਤ ਮਾਨ ਉਸ ਨਾਲ ਕੱਢ ਰਿਹਾ ਹੈ।
ਹਮਦਰਦ ਦੀ ਭਗਵੰਤ ਮਾਨ ਬਾਰੇ ਇਹ ਟਿੱਪਣੀ ਬਿਲਕੁਲ ਠੀਕ ਸੀ। ਉਹ ਹੁਣ ਤੱਕ ਦਾ ਸਭ ਤੋਂ ਨਖਿੱਧ ਮੁੱਖ ਮੰਤਰੀ ਸਾਬਤ ਹੋਇਆ ਹੈ ਤੇ ਨਾਲ ਹੀ ਸਭ ਤੋਂ ਉਜੱਡ ਤੇ ਹੰਕਾਰੀ। ਐਲਾਨਵੰਤ ਸਿਰੇ ਦੀ ਭਰਿਸ਼ਟ ਸਰਕਾਰ ਚਲਾ ਰਿਹਾ ਹੈ। ਇੱਕ ਪਾਸੇ ਉਸਨੇ ਪੰਜਾਬ ਨੂੰ ਆਮ ਆਦਮੀ ਪਾਰਟੀ ਲਈ ਲੁੱਟਣ ਦੀ ਬਸਤੀ ਬਣਾ ਦਿੱਤਾ ਹੈ, ਦੂਜੇ ਪਾਸੇ ਮੋਦੀ-ਸ਼ਾਹ ਨਾਲ ਰਲ ਕੇ ਉਨ੍ਹਾਂ ਦੇ ਏਜੰਡੇ ‘ਤੇ ਕੰਮ ਕਰ ਰਿਹਾ ਹੈ।
ਉਹ ਸੰਭਾਵੀ ਤੌਰ ‘ਤੇ ਕੇਜਰੀਵਾਲ ਦੀ ਵੀ ਪਹਿਲੀ ਪਸੰਦ ਨਹੀਂ ਸੀ ਕਿਉਂਕਿ ਭਗਵੰਤ ਮਾਨ ਦੀ ਮੌਜੂਦਗੀ ਦੇ ਬਾਵਜੂਦ ਕੇਜਰੀਵਾਲ ਮੁੱਖ ਮੰਤਰੀ ਦਾ ਚਿਹਰਾ ਲੱਭਦਾ ਰਿਹਾ ਤੇ ਇਹ ਗੱਲ ਉਸਨੇ ਕਹੀ ਵੀ ਸੀ। ਕਿਸਾਨ ਆਗੂ ਸ੍ਰ ਬਲਵੀਰ ਸਿੰਘ ਰਾਜੇਵਾਲ ਨਾਲ ਵੀ ਇਹ ਗੱਲ ਚੱਲੀ ਸੀ।
ਬਾਕੀ ਹਮਦਰਦ ਦੀ ਇਸ ਗੱਲਬਾਤ ‘ਤੇ ਅਧਾਰਤ ਟ੍ਰਿਬਿਊਨ ਵੱਲੋਂ ਇਹ ਖਬਰ ਛਾਪੇ ਜਾਣ ਤੋਂ ਇਹ ਨਜ਼ਰ ਆ ਰਿਹਾ ਹੈ ਕਿ ਸ਼ਾਇਦ ਟ੍ਰਿਬਿਊਨ ਅਖਬਾਰ ਪੰਜਾਬ ਸਰਕਾਰ ਦੇ ਪ੍ਰਭਾਵ ਹੇਠੋਂ ਨਿਕਲ ਗਿਆ ਹੈ ਜਾਂ ਫਿਰ ਦਿੱਲੀ ਵਾਲੇ ਵੀ ਚਾਹੁੰਦੇ ਨੇ ਕਿ ਭਗਵੰਤ ਮਾਨ ਦਾ ਹੋਰ ਜਲੂਸ ਨਿਕਲੇ।
ਟ੍ਰਿਬਿਊਨ ਸਮੂਹ ਦੀ ਮੁੱਖ ਸੰਪਾਦਕ ਵੀ ਨਵੀਂ ਆਈ ਹੈ ਤੇ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਭਗਵੰਤ ਮਾਨ ਦੀ ਕਿਕਲੀ ਵੀ ਪਵਾ ਦਿੱਤੀ ਹੈ।
ਇਸ ਬਾਰੇ ਹੋਰ ਸਪਸ਼ਟਤਾ ਇਸ ਗੱਲ ਤੋਂ ਹੋਏਗੀ ਕਿ ਪੰਜਾਬੀ ਟ੍ਰਿਬਿਊਨ ਕਿਵੇਂ ਚੱਲਦਾ ਹੈ। ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਅਤੇ ਬਾਦਲਾਂ ਨੂੰ ਪਰ ਚਰਨਜੀਤ ਭੁੱਲਰ ਨੇ ਭਗਵੰਤ ਮਾਨ ‘ਤੇ ਕੋਈ ਚੋਣ ਮਸ਼ਕਰੀ ਨਹੀਂ ਲਿਖੀ। ਖੈਰ! ਲੋਕਾਂ ਨੇ ਭਗਵੰਤ ਮਾਨ ਨਾਲ ਚੋਣ ਮਸ਼ਕਰੀ ਕਰ ਦਿੱਤੀ।
#Unpopular_Opinions
#Unpopular_Ideas
#Unpopular_Facts
Related Information
ਚੋਣਾਂ ਦੌਰਾਨ ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਖਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਬਿਲਕੁਲ ਉਵੇਂ ਹੀ ਹੈ ਜਿਵੇਂ ਭਾਜਪਾ ਨੇ ਵਿਰੋਧੀ ਪਾਰਟੀਆਂ ਦੇ ਆਗੂ ਚੋਣਾਂ ਦੌਰਾਨ ਜੇਲ੍ਹਾਂ ‘ਚ ਸੁੱਟੇ।
ਜਿਹੜੀ ਗੱਲ ਦਾ ਮੁਲਕ ਵਿੱਚ ਹੋਰ ਥਾਵਾਂ ‘ਤੇ ਕੇਜਰੀਵਾਲ, ਭਗਵੰਤ ਮਾਨ ਅਤੇ ਇਨ੍ਹਾਂ ਦੇ ਹੋਰ ਛਲੇਡੇ ਵਿਰੋਧ ਕਰਦੇ ਨੇ ਤੇ ਇਹੋ ਜਿਹੀਆਂ ਕਾਰਵਾਈਆਂ ਨੂੰ ਮੋਦੀ ਦੀ ਤਾਨਾਸ਼ਾਹੀ ਦੱਸਦੇ ਨੇ, ਬਿਲਕੁਲ ਉਹੀ ਕੰਮ ਇਹ ਪੰਜਾਬ ‘ਚ ਕਰਦੇ ਨੇ, ਸਗੋਂ ਉਸ ਤੋਂ ਵੀ ਵੱਧ ਤਾਨਾਸ਼ਾਹੀ ਵਾਲੇ।
ਜੇ ਇਹ ਮੰਨ ਵੀ ਲਿਆ ਜਾਵੇ ਕਿ ਇਹ ਕੇਸ ਮੈਰਿਟ ‘ਤੇ ਅਧਾਰਤ ਹੈ ਤਾਂ ਵੀ ਇਹ ਚੋਣਾਂ ਤੋਂ ਬਾਅਦ ਦਰਜ ਕੀਤਾ ਜਾ ਸਕਦਾ ਸੀ।
ਹਮਦਰਦ ਖਿਲਾਫ ਕਾਰਵਾਈ ਦਾ ਅਸਲ ਕਾਰਨ ਕੋਈ ਭਰਿਸ਼ਟਾਚਾਰ ਨਹੀਂ, ਅਸਲ ਕਾਰਨ ਇਹੀ ਹੈ ਕਿ ਉਸ ਨੇ ਕੇਜਰੀਵਾਲ – ਭਗਵੰਤ ਮਾਨ ਅੱਗੇ ਗੋਡੇ ਨਹੀਂ ਟੇਕੇ।
ਅਜੀਤ ਅਤੇ ਪੀਟੀਸੀ ਨੂੰ ਛੱਡ ਕੇ ਬਾਕੀ ਦੇ ਸਾਰੇ ਮੀਡੀਏ ਨੂੰ ਇਨ੍ਹਾਂ ਨੇ ਕਾਬੂ ਕਰ ਲਿਆ ਤੇ ਇਨ੍ਹਾਂ ਦੋਹਾਂ ਨੂੰ ਖਤਮ ਕਰਨਾ ਚਾਹੁੰਦੇ ਨੇ।
ਜਦੋਂ ਬਾਕੀ ਦਾ ਵੱਡਾ ਮੀਡੀਆ ਸਰਕਾਰ ਖਿਲਾਫ ਕੁਝ ਰਿਪੋਰਟ ਨਹੀਂ ਕਰ ਰਿਹਾ ਤਾਂ ਇਨ੍ਹਾਂ ਚੋਣਾਂ ਦੌਰਾਨ ਜਦੋਂ ਆਪ ਸਰਕਾਰ ਖਿਲਾਫ ਲੋਕੀ ਸ਼ਰੇਆਮ ਭੜਾਸ ਕਰ ਰਹੇ ਨੇ ਤਾਂ ਅਜੀਤ ਰੋਜ਼ ਇਨ੍ਹਾਂ ਨੂੰ ਰਿਪੋਰਟ ਕਰ ਰਿਹਾ ਸੀ ਤੇ ਵੈਸੇ ਵੀ ਸਰਕਾਰ ਦੇ ਰੋਜ਼ਾਨਾ ਬਖੀਏ ਉਧੇੜ ਰਿਹਾ ਸੀ। ਤੁਰੰਤ ਕੇਸ ਦਰਜ ਕਰਨ ਦਾ ਅਸਲ ਕਾਰਣ ਇਹ ਹੈ।
ਜਿਹੜੀ ਸਿੱਖ ਗੁਰਦੁਆਰਾ ਐਕਟ ਵਿੱਚ ਭਗਵੰਤ ਮਾਨ ਨੇ ਅੜ ਕੇ ਤਬਦੀਲੀ ਕੀਤੀ ਸੀ, ਉਸ ਦਾ ਇੱਕ ਮਕਸਦ ਗੁਰਦੁਆਰਾ ਪ੍ਰਬੰਧ ਵਿੱਚ ਸਰਕਾਰੀ ਦਖਲ ਲਈ ਰਾਹ ਖੋਲਣਾ ਸੀ ਤੇ ਦੂਜਾ ਪੀਟੀਸੀ ਨੂੰ ਖਤਮ ਕਰਨਾ।
ਪੀਟੀਸੀ ਜਾਂ ਅਜੀਤ ਦੀ ਪੱਤਰਕਾਰੀ ਜੋ ਮਰਜ਼ੀ ਰਹੀ ਹੋਵੇ ਪਰ ਇਸ ਵਕਤ ਉਹ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦਾ ਕੰਮ ਕਰ ਰਹੇ ਨੇ।
ਵੈਸੇ ਜੇ ਹਮਦਰਦ ਹੋਰਾਂ ਅਤੇ ਉਹਨਾਂ ਦੇ ਅਖਬਾਰ ਵੱਲੋਂ ਇਸ ਵੇਲੇ ਕੀਤੀ ਜਾ ਰਹੀ ਪੱਤਰਕਾਰੀ ਦਾ 10% ਵੀ ਬਾਦਲ ਸਰਕਾਰ ਵੇਲੇ ਕੀਤਾ ਹੁੰਦਾ ਤਾਂ ਸੂਬੇ ਨੂੰ ਜਾਂ ਕੌਮ ਨੂੰ ਇਹ ਦਿਨ ਨਾ ਵੇਖਣੇ ਪੈਂਦੇ ਤੇ ਨਾ ਹੀ ਇੱਥੇ ਦਿੱਲੀ ਦੇ ਛਲੇਡੇ ਕਾਬਜ਼ ਹੁੰਦੇ।
#Unpopular_Opinions
“ਆਪ” ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਅਸਲੀਅਤ ਨੂੰ ਇਥੋਂ ਹੀ ਸਮਝਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਵਿਨੇ ਬੁਬਲਾਨੀ ਨੂੰ ਲਾਇਆ ਹੈ।
ਇਹ ਉਹੀ ਅਫਸਰ ਹੈ ਜਿਹੜਾ ਕਰਤਾਰਪੁਰ ਵਿਖੇ ਜੰਗੀ ਸ਼ਹੀਦਾਂ ਦੀ ਯਾਦਗਾਰ ਦਾ ਮੁੱਖ ਕਾਰਜਕਾਰੀ ਅਧਿਕਾਰੀ ਰਿਹਾ ਹੈ ਤੇ ਭਗਵੰਤ ਮਾਨ ਸਰਕਾਰ ਮੁਤਾਬਿਕ ਇਸਦੇ ਹੀ ਸਾਰੇ ਕਾਰਜਕਾਲ ਦੌਰਾਨ ਯਾਦਗਾਰ ਦੀ ਉਸਾਰੀ ਵਿੱਚ ਘਪਲਾ ਹੋਇਆ। ਇਸੇ ਕਥਿਤ ਘਪਲੇ ਨੂੰ ਬਹਾਨਾ ਬਣਾ ਕੇ ਭਗਵੰਤ ਮਾਨ ਦੀ ਸਰਕਾਰ ਬਰਜਿੰਦਰ ਸਿੰਘ ਹਮਦਰਦ ਦੇ ਦੁਆਲੇ ਹੋਈ ਸੀ।
ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਦੇ ਅਹੁਦੇ ਦਾ ਮਹੱਤਵ ਇੱਥੋਂ ਹੀ ਸਮਝਿਆ ਜਾ ਸਕਦਾ ਹੈ ਕਿ ਬਾਦਲ ਸਰਕਾਰ ਵੇਲੇ ਇਸੇ ਅਹੁਦੇ ‘ਤੇ ਹੁੰਦਿਆਂ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਲੀਹ ਤੇ ਲਿਆਉਣ ਦਾ ਕੰਮ ਸ਼ੁਰੂ ਕੀਤਾ ਸੀ।
ਉਸ ਦੇ ਇਸੇ ਕੰਮ ਕਾਰਨ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕ੍ਰਿਸ਼ਨ ਕੁਮਾਰ ਨੂੰ ਸਕੱਤਰ ਸਕੂਲ ਸਿੱਖਿਆ ਲਾਇਆ। ਜੇ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਸਕੂਲ ਰਾਸ਼ਟਰੀ ਪੱਧਰ ‘ਤੇ ਸਿਖਰ ‘ਤੇ ਰਹੇ ਤਾਂ ਉਸ ਦਾ ਮੁੱਖ ਕਾਰਨ ਸਕੂਲ ਸਿੱਖਿਆ ਵਿੱਚ ਸੁਧਾਰ ਦੀ ਮੁਹਿੰਮ ਸੀ।
ਬੁਬਲਾਨੀ ਨੂੰ ਇੱਥੇ ਲਾਉਣ ਦਾ ਸ਼ਾਇਦ ਅਸਲ ਮਕਸਦ ਇਹ ਹੈ ਕਿ ਸਰਕਾਰ ਸਕੂਲ ਸਿੱਖਿਆ ਮਹਿਕਮੇ ਵਿੱਚ ਜੋ ਵੀ ਆਪਣੇ ਹਿਸਾਬ ਨਾਲ ਪੁੱਠਾ ਸਿੱਧਾ ਕੰਮ ਕਰਨਾ ਚਾਹੇ, ਉਹ ਬਿਲਕੁਲ ਕੋਈ ਰੋਕ ਟੋਕ ਨਹੀਂ ਕਰੇਗਾ ਕਿਉਂਕਿ ਉਸ ਦੀ ਗਿੱਚੀ ਕਰਤਾਰਪੁਰ ਵਾਲੇ ਕੇਸ ਵਿੱਚ ਫਸੀ ਹੋਈ ਹੈ।
ਜੇ ਸਰਕਾਰ ਵਾਕਈ ਸੁਹਿਰਦ ਹੁੰਦੀ ਤਾਂ ਕ੍ਰਿਸ਼ਨ ਕੁਮਾਰ ਵਰਗਾ ਕੋਈ ਹੋਰ ਸਿਖਿਆ ਪ੍ਰਤੀ ਸ਼ਿੱਦਤ ਨਾਲ ਕੰਮ ਕਰਨ ਵਾਲਾ, ਇਮਾਨਦਾਰ ਤੇ ਚੰਗਾ ਅਫਸਰ ਲੱਭ ਕੇ ਇਸ ਚੰਗੀ ਪੋਸਟ ‘ਤੇ ਲਾਉਂਦੀ।
#Unpopular_Opinions
#Unpopular_Ideas
#Unpopular_Facts´
“ਅਜੀਤ” ਨੇ ਆਪਣੇ ਇਸ਼ਤਿਹਾਰ ਬੰਦ ਹੋਣ ਦਾ ਮਾਮਲਾ ਵਾਹਵਾ ਭਾਖਾਉਣਾ ਸ਼ੁਰੂ ਕਰ ਦਿੱਤਾ ਹੈ।
ਵੈਸੇ ਸਰਕਾਰ ਨਾਲ ਲੜਨ ਦਾ ਅਸਲ ਤਰੀਕਾ ਇਹ ਹੈ ਜਿਵੇਂ ਉਨ੍ਹਾਂ ਨੇ ਭਗਵੰਤ ਮਾਨ ਬਾਰੇ ਖਬਰ ਪ੍ਰਮੁੱਖਤਾ ਨਾਲ ਛਾਪੀ ਹੈ। ਇਸ ਲੜਾਈ ਦਾ ਇਕ ਵੱਡਾ ਫਾਇਦਾ ਹੋਏਗਾ ਕਿ ਇੱਕ ਵੱਡਾ ਅਦਾਰਾ ਸਰਕਾਰ ਨੂੰ ਨੰਗਾ ਕਰਨ ਵਾਲੀਆਂ ਖਬਰਾਂ ਚੰਗੀ ਤਰ੍ਹਾਂ ਛਾਪੇਗਾ। ਇਸ਼ਤਿਹਾਰਾਂ ਦੀ ਲੜਾਈ ਖਬਰਾਂ ਨਾਲ ਲੜੋ। ਇਸ਼ਤਿਹਾਰ ਦੁਬਾਰਾ ਸ਼ੁਰੂ ਹੋਣ ਦਾ ਮਤਲਬ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਸਰਕਾਰ ਵਿਰੋਧੀ ਖਬਰਾਂ ਡੱਕਣ ਲੱਗ ਪਓ।
ਕਹਿੰਦੇ ਨੇ ਕਿਸੇ ਵੇਲੇ ਬਰਜਿੰਦਰ ਸਿੰਘ ਹਮਦਰਦ ਨੇ ਵੱਡੇ ਬਾਦਲ ਨੂੰ ਕਹਿ ਕਿ ਰੋਜ਼ਾਨਾ ਸਪੋਕਸਮੈਨ ਦੇ ਸਰਕਾਰੀ ਇਸ਼ਤਿਹਾਰ ਬੰਦ ਕਰਵਾਏ ਸਨ। ਦਿਨ ਕਦੇ ਵੀ ਇਕੋ ਜਿਹੇ ਨਹੀਂ ਰਹਿੰਦੇ। ਇਹ ਗੱਲ ਭਗਵੰਤ ਮਾਨ ਤੇ “ਆਪ” ਵਾਲਿਆਂ ਨੂੰ ਵੀ ਸਮਝਣ ਦੇ ਲੋੜ ਹੈ।
ਪੰਜਾਬ ‘ਚ ਮੀਡੀਆ ਅਦਾਰੇ ਓਹੀ ਬਚਣਗੇ, ਜਿਹੜੇ ਲੋਕਾਂ ਦੀ ਗੱਲ ਕਰਨਗੇ। ਬਾਕੀਆਂ ਦੀ ਓਨੀ ਕੁ ਹੀ ਇੱਜ਼ਤ ਰਹੇਗੀ, ਜਿੰਨੀ ਕੁ ਗੋਦੀ ਮੀਡੀਆ ਦੀ ਹੈ। ਅਖੀਰ ਵਿੱਚ ਗੋਦੀ ਮੀਡੀਏ ਦੀ ਭਰੋਸੇਯੋਗਤਾ ਖਤਮ ਹੋ ਜਾਂਦੀ ਹੈ ਤੇ ਕੁਝ ਦੇਰ ਬਾਅਦ ਜਦ ਲੋਕ ਉਸ ਨਾਲ਼ੋਂ ਟੁੱਟ ਜਾਣ ਤਾਂ ਉਸ ਨੂੰ ਵਰਤਣ ਵਾਲੇ ਸਿਆਸਤਦਾਨ ਵੀ ਪੱਲਾ ਛੁਡਾ ਜਾਂਦੇ ਹਨ। ਅਜਿਹੇ ਮੀਡੀਆ ਅਦਾਰੇ ਤੇ ਪੱਤਰਕਾਰ ਫਿਰ ਗੁੰਮਨਾਮੀ ਦੀ ਖੱਡ ਵਿੱਚ ਡਿਗ ਪੈਂਦੇ ਹਨ।
=================
#Unpopular_Opinions