ਵੱਡੀ ਖ਼ਬਰ ! ਖੰਨਾ ‘ਚ ਪੰਜਾਬ ਐਂਡ ਸਿੰਧ ਬੈਂਕ ਵਿੱਚ ਵੱਜਿਆ ਡਾਕਾ, ਸਟਾਫ਼ ਨੂੰ ਬੰਨ੍ਹ ਕੇ ਕੀਤੀ ਲੁੱਟ
ਖੰਨਾ ‘ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਹਥਿਆਰਬੰਦ ਲੋਕਾਂ ਨੇ ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਲੱਖਾਂ ਰੁਪਏ ਲੁੱਟ ਹੋਈ ਹੈ। ਜਾਣਕਾਰੀ ਮੁਤਾਬਕ, ਇੱਕ ਮੋਟਰਸਾਈਕਲ ‘ਤੇ ਤਿੰਨ ਲੁਟੇਰੇ ਸਵਾਰ ਸਨ।
ਖੰਨਾ ‘ਚ ਦਿਨ-ਦਿਹਾੜੇ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਪੰਜਾਬ ਐਂਡ ਸਿੰਧ ਬੈਂਕ ‘ਚ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਕੁੱਝ ਹਥਿਆਰਬੰਦ ਲੋਕ ਮੋਟਰਸਾਈਕਲ ‘ਤੇ ਆਏ ਅਤੇ ਬੈਂਕ ਅੰਦਰ ਦਾਖ਼ਲ ਹੋਏ।
ਉਨ੍ਹਾਂ ਨੇ ਬੈਂਕ ਦੇ ਸਟਾਫ਼ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਹਥਿਆਰਬੰਦ ਲੁਟੇਰਿਆਂ ਨੇ ਬੈਂਕ ‘ਚੋਂ ਲੱਖਾਂ ਰੁਪਿਆ ਲੁੱਟਿਆ ਅਤੇ ਗੰਨਮੈਨ ਤੋਂ ਬੰਦੂਕ ਖੋਹ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤਾ।
ਉਕਤ ਲੋਕ ਜਾਂਦੇ ਸਮੇਂ ਬੰਦੂਕ ਉੱਥੇ ਹੀ ਸੁੱਟ ਗਏ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ।
ਪੰਜਾਬ ‘ਚ ਦਿਨ ਦਿਹਾੜੇ ਬੈਂਕ ‘ਚ ਡਾਕਾ ਬੈਂਕ ਸਟਾਫ ਨੂੰ ਬੰਦੀ ਬਣਾ ਲੱਖਾਂ ਦੀ ਲੁੱਟ ਗਾਰਡ ਦਾ ਹਥਿਆਰ ਖੋਹ ਕੱਢੇ ਫਾ*ਇਰ,ਦੇਖੋ Live
ਪਹਿਲਾਂ ਕੁੱਟਿਆ ਗੈਨਮੈਨ, ਫਿਰ ਖੋਹੀ ਬੰਦੂਕ! ਸਿਖਰ ਦੁਪਹਿਰੇ ਬੈਂਕ ‘ਚ 15 ਲੱਖ ਦਾ ਡਾਕਾ…!
ਆਹ ਕੀ! ਬੈਂਕ ‘ਚ 15 ਲੱਖ ਦਾ ਡਾਕਾ, ਲੰਚ ਬ੍ਰੇਕ ਸਮੇਂ ਕੀਤਾ ਕਾਰਾ, ਜਾਂਦੇ-ਜਾਂਦੇ ਗੈਨਮੈਨ ਦੀ ਬੰਦੂਕ ਵੀ ਲੈ ਗਏ ਲੁਟੇਰੇ, ਫਾਇਰ ਦੇ ਨਾਲ ਦਹਿਲ ਗਿਆ ਇਲਾਕਾ…!
ਦਿਨ-ਦਿਹਾੜੇ ਬੈਂਕ ‘ਚ 15 ਲੱਖ ਦਾ ਡਾਕਾ, ਲੰਚ ਬ੍ਰੇਕ ਸਮੇਂ ਕੀਤੀ ਵਾਰਦਾਤ, ਹੱਥੋਪਾਈ ਮੌਕੇ ਖੋਹੀ ਗੈਨਮੈਨ ਦੀ ਬੰਦੂਕ, ਹਿਲਾ ਦੇਵੇਗੀ ਵੀਡੀਓ