Malawi president: all killed on plane carrying Vice President Chilima
ਬਲੈਨਟਾਇਰ (ਮਲਾਵੀ), 11 ਜੂਨ
ਮਲਾਵੀ ਦੇ ਉਪ ਰਾਸ਼ਟਰਪਤੀ ਅਤੇ ਦੇਸ਼ ਦੀ ਸਾਬਕਾ ਪਹਿਲੀ ਮਹਿਲਾ ਨੂੰ ਲੈ ਕੇ ਜਾ ਰਿਹਾ ਫੌਜੀ ਜਹਾਜ਼ ਬਲੈਨਟਾਇਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਪ ਰਾਸ਼ਟਰਪਤੀ ਤੇ 9 ਹੋਰ ਵਿਅਕਤੀਆਂ ਦੀ ਮੌਤ ਹੋ ਗਈ। 51 ਸਾਲਾ ਉਪ ਰਾਸ਼ਟਰਪਤੀ ਸੋਲੋਸ ਚਿਲਿਮਾ, ਸਾਬਕਾ ਪ੍ਰਥਮ ਮਹਿਲਾ ਸ਼ਨਿਲ ਜ਼ਿੰਬੀਰੀ ਅਤੇ ਅੱਠ ਹੋਰਾਂ ਨੂੰ ਲੈ ਕੇ ਜਹਾਜ਼ ਨੇ ਦੱਖਣੀ ਅਫਰੀਕੀ ਦੇਸ਼ ਤੋਂ ਉਡਾਣ ਭਰੀ ਸੀ। ਇਸ ਨੇ ਸਵੇਰੇ 9.17 ਵਜੇ ਰਾਜਧਾਨੀ ਲਿਲੋਂਗਵੇ ਤੋਂ ਉਡਾਣ ਭਰੀ ਅਤੇ ਲਗਪਗ 45 ਮਿੰਟ ਬਾਅਦ ਰਾਜਧਾਨੀ ਤੋਂ 370 ਕਿਲੋਮੀਟਰ ਦੂਰ ਮਜ਼ੂਜ਼ੂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਸੀ। ਏਅਰ ਟ੍ਰੈਫਿਕ ਕੰਟਰੋਲਰ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਜਹਾਜ਼ ਉਤਰਿਆ ਨਹੀਂ ਅਤੇ ਪਰਤ ਗਿਆ। ਹਵਾਈ ਆਵਾਜਾਈ ਕੰਟਰੋਲਰ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ।
ਅਫਰੀਕੀ ਦੇਸ਼ ਮਲਾਵੀ ਦੇ ਉਪ ਰਾਸ਼ਟਰਪਤੀ ਸੋਲੋਸ ਕਲੌਸ ਚਿਲਿਮਾ ਦੀ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਮਲਾਵੀ ਦੇ ਰਾਸ਼ਟਰਪਤੀ ਲਾਜ਼ਰਸ ਚੱਕਵੇਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਜਹਾਜ਼ ਦਾ ਮਲਬਾ ਮਿਲਿਆ ਹੈ। ਜਹਾਜ਼ ‘ਚ ਉਪ ਰਾਸ਼ਟਰਪਤੀ ਅਤੇ 9 ਹੋਰ ਲੋਕ ਸਵਾਰ ਸਨ। ਉਨ੍ਹਾਂ ਵਿਚੋਂ ਕੋਈ ਵੀ ਨਹੀਂ ਬਚਿਆ।
ਮਲਾਵੀ ਦੇ ਉਪ ਰਾਸ਼ਟਰਪਤੀ ਦਾ ਜਹਾਜ਼ ਸੋਮਵਾਰ 10 ਜੂਨ ਦੀ ਸਵੇਰ ਨੂੰ ਰਡਾਰ ਤੋਂ ਲਾਪਤਾ ਸੀ। ਸਮਾਚਾਰ ਏਜੰਸੀ ਰਾਇਟਰਸ ਦੇ ਅਨੁਸਾਰ, ਹਵਾਬਾਜ਼ੀ ਅਥਾਰਟੀ ਨੇ ਕਈ ਵਾਰ ਜਹਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਸਫਲਤਾ ਨਹੀਂ ਮਿਲੀ।
ਚਿਲਿਮਾ ਦੇ ਜਹਾਜ਼ ਨੇ ਸੋਮਵਾਰ ਦੁਪਹਿਰ ਨੂੰ ਭਾਰਤੀ ਸਮੇਂ ਅਨੁਸਾਰ 2:47 ਵਜੇ ਮਲਾਵੀ ਦੀ ਰਾਜਧਾਨੀ ਲਿਲੋਂਗਵੇ ਤੋਂ ਉਡਾਣ ਭਰੀ। ਕਰੀਬ 45 ਮਿੰਟ ਬਾਅਦ ਇਸ ਨੇ ਮਜੂਜੂ ਸ਼ਹਿਰ ਦੇ ਹਵਾਈ ਅੱਡੇ ‘ਤੇ ਉਤਰਨਾ ਸੀ। ਹਾਲਾਂਕਿ ਖਰਾਬ ਮੌਸਮ ਕਾਰਨ ਇਹ ਲੈਂਡ ਨਹੀਂ ਹੋ ਸਕਿਆ। ਇਸ ਤੋਂ ਬਾਅਦ ਜਹਾਜ਼ ਨੂੰ ਲਿਲੋਂਗਵੇ ਵਾਪਸ ਲੈ ਜਾਣ ਦੇ ਆਦੇਸ਼ ਦਿਤੇ ਗਏ। ਇਸ ਤੋਂ ਬਾਅਦ ਇਹ ਜਹਾਜ਼ ਲਾਪਤਾ ਹੋ ਗਿਆ। ਮਲਾਵੀ ਨੇ ਜਹਾਜ਼ ਨੂੰ ਲੱਭਣ ਲਈ ਅਮਰੀਕਾ, ਬ੍ਰਿਟੇਨ, ਨਾਰਵੇ ਅਤੇ ਇਜ਼ਰਾਈਲ ਦੀਆਂ ਸਰਕਾਰਾਂ ਤੋਂ ਵੀ ਮਦਦ ਮੰਗੀ ਸੀ।
Malawi’s President Lazarus Chakwera said on Tuesday during an address to the nation that everyone on board the airplane carrying Malawi Vice President Saulos Klaus Chilima that went missing on Monday had been killed.