Amritsar MBBS Student Death: ਅੰਮ੍ਰਿਤਸਰ ਵਿਚ MBBS ਵਿਦਿਆਰਥੀ ਦੀ ਕਰੰਟ ਲੱਗਣ ਮੌਤ
Amritsar MBBS Student Death: ਮਾਮਾ ਮਾਮੀ ਦੇ ਹੋਸਟਲ ਵਿਚ ਆਉਣ ਕਰਕੇ ਕਮਰੇ ਨੂੰ ਧੋ ਰਿਹਾ ਸੀ ਨੌਜਵਾਨ
MBBS student Death due to electrocution in Amritsar: ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਅਬੋਹਰ ਦੇ ਇਕ ਨੌਜਵਾਨ ਦੀ ਅੰਮ੍ਰਿਤਸਰ ਵਿੱਚ ਰਾਤ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਦੇਹ ਅੱਜ ਸ਼ਾਮ ਨੂੰ ਅਬੋਹਰ ਲਿਆਂਦੀ ਜਾਵੇਗੀ।
ਜਾਣਕਾਰੀ ਅਨੁਸਾਰ ਐਸਪੀਐਚ ਰੀਡਰ ਏਐਸਆਈ ਅਤੇ ਮਾਮੂਖੇੜਾ ਵਾਸੀ ਕੁੰਦਨ ਲਾਲ ਦਾ ਇੱਕ ਪੁੱਤਰ ਅਤੇ ਇੱਕ ਬੇਟੀ ਹੈ। ਦੋਵੇਂ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਹਨ। ਲੜਕਾ ਪਵਨਦੀਪ ਉਰਫ ਦੀਪੂ ਅੰਮ੍ਰਿਤਸਰ ਰਹਿੰਦਿਆਂ ਐਮਬੀਬੀਐਸ ਕਰ ਰਿਹਾ ਹੈ। ਜਿਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਵਿੱਚ ਅਜੇ ਛੇ ਮਹੀਨੇ ਬਾਕੀ ਸਨ।
ਅੱਜ ਪਵਨਦੀਪ ਦੇ ਮਾਮਾ ਅਤੇ ਮਾਸੀ ਉਸ ਨੂੰ ਮਿਲਣ ਅੰਮ੍ਰਿਤਸਰ ਗਏ ਹੋਏ ਸਨ, ਜਿਸ ਦੀਆਂ ਤਿਆਰੀਆਂ ਲਈ ਉਹ ਕੱਲ੍ਹ ਸ਼ਾਮ ਹੀ ਕਮਰੇ ਦੀ ਸਫ਼ਾਈ ਕਰ ਰਿਹਾ ਸੀ। ਫਰਸ਼ ਧੋਣ ਦੌਰਾਨ ਉਹ ਅਚਾਨਕ ਫਿਸਲ ਕੇ ਉਥੇ ਰੱਖੇ ਇਨਵਰਟਰ ‘ਤੇ ਡਿੱਗ ਗਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ। ਜਦੋਂ ਆਸਪਾਸ ਰਹਿੰਦੇ ਉਸ ਦੇ ਸਾਥੀ ਉਸ ਦਾ ਰੌਲਾ ਸੁਣ ਕੇ ਉੱਥੇ ਪੁੱਜੇ ਤਾਂ ਉਹ ਪਹਿਲਾਂ ਹੀ ਮਰ ਚੁੱਕਾ ਸੀ।
ਇਸ ਘਟਨਾ ਤੋਂ ਬਾਅਦ ਪਿੰਡ ਮਾਮੂਖੇੜਾ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਵਨਦੀਪ ਉਰਫ਼ ਦੀਪੂ ਦੀ ਮੌਤ ’ਤੇ ਪੁਲਿਸ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਲੋਕਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।