Breaking News

ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਰਵਨੀਤ ਬਿੱਟੂ ਦੇ ਯੂ ਟਰਨ ਪਿੱਛੇ ਕੀ ਰਾਜ਼ ਹੈ?

ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਰਵਨੀਤ ਬਿੱਟੂ ਦੇ ਯੂ ਟਰਨ ਪਿੱਛੇ ਕੀ ਰਾਜ਼ ਹੈ?
ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਕੀ ਜਵਾਬ ਦਿੱਤਾ?

ਜੇ ਅੰਮ੍ਰਿਤਪਾਲ ਜਿੱਤ ਗਿਆ ਤਾਂ ਪੰਜਾਬ ਦਾ ਰਹਿਣਾ ਕੁਛ ਨਹੀਂ ਕਹਿਣ ਵਾਲੇ ਰਵਨੀਤ ਬਿੱਟੂ ਨੇ ਯੂ ਟਰਨ ਕਿਵੇਂ ਲੈ ਲਿਆ?

ਕੀ ਅਮਰੀਕਾ ਦੇ ਦਬਾਅ ਹੇਠ ਰਵਨੀਤ ਬਿੱਟੂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ?

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਜਸਪ੍ਰੀਤ ਸਿੰਘ ਅਟਾਰਨੀ ਵਲੋਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੱਕ ਕੀਤੀ ਪਹੁੰਚ ਕਾਰਨ ਹੋ ਰਿਹਾ?

ਜਸਪ੍ਰੀਤ ਸਿੰਘ ਅਟਾਰਨੀ ਦੇ ਕਹਿਣ ਤੇ ਰੋ ਖੰਨੇ ਨੇ ਜੈ ਸ਼ੰਕਰ ਨੂੰ ਫੋਨ ਕੀਤਾ ਕਿ 4 ਲੱਖ ਵੋਟਾਂ ਨਾਲ ਜਿੱਤੇ ਸਿੱਖ ਆਗੂ ਅੰਮ੍ਰਿਤਪਾਲ ਸਿੰਘ ਦਾ ਜੇਲ ਵਿਚ ਹੋਣਾ ਉਹ ਵੀ ਬਿਨਾ ਕਿਸੇ ਕਰੀਮੀਨਲ ਕੇਸ ਦੇ ਸਿਰਫ ਐੱਨ.ਐਸ.ਏ ਤਹਿਤ ਸਿੱਧਾ ਮਨੁਖੀ ਹੱਕਾਂ ਦੀ ਉਲੰਘਣਾ ਅਤੇ ਧਰਮ ਦਾ ਪ੍ਰਚਾਰ ਕਰਨ ਦੀ ਧਾਰਮਿਕ ਅਜਾਦੀ ਤੋੰ ਅੰਮ੍ਰਿਤਪਾਲ ਸਿੰਘ ਨੂੰ ਵਾਂਝੇ ਰਖਣਾ ਹੈ ਜੋ ਅਮਰੀਕਾ ਦੀ ਇੰਟਰਨੈਸ਼ਨਲ ਪਾਲਿਸੀ ਦੇ ਵਿਰੁੱਧ ਹੈ ਅਤੇ ਉਸਦੀ ਧਾਰਮਿਕ ਅਜ਼ਾਦੀ ਤੇ ਹਮਲਾ ਹੈ ।

ਉਸ ਸਮੇਂ ਉੱਥੇ ਰਵਨੀਤ ਬਿੱਟੂ ਵੀ ਉੱਥੇ ਹੀ ਸੀ ਉਸਨੂੰ ਪਤਾ ਲੱਗ ਗਿਆ ਕਿ ਸਰਕਾਰਾਂ ਚਲਾਉਣ ਲਈ ਇੰਟਰਨੈਸ਼ਨਲ ਸੰਬੰਧ ਸੱਭ ਤੋ ਅਹਿਮ ਹੁੰਦੇ ਹਨ।

ਚੋਣਾਂ ਵਿੱਚ ਜੋ ਮਰਜੀ ਕਿਸੇ ਨੂੰ ਦਹਿਸ਼ਤਗਰਦ ਕਹੀ ਜਾਈਏ ਇੰਟਰਨੈਸ਼ਨਲ ਲੈਵਲ ਤੇ ਜੋ ਅੰਮ੍ਰਿਤਪਾਲ ਸਿੰਘ ਜਾਂ ਕਿਸੇ ਦੀ ਵੀ ਸ਼ਵੀ ਹੈ ਉਹੋ ਹੀ ਰਹਿਣੀ ਹੈ।

ਇਸ ਕਰਕੇ ਯੂ ਟਰਨ ਲੈਂਦਿਆਂ ਉਸ ਨੇ ਹੁਣ ਉਸੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮਿਲਣ ਦੀ ਇੱਛਾ ਜਾਹਰ ਕਰ ਦਿੱਤੀ ਜਿਸ ਨੂੰ ਕਹਿੰਦਾ ਸੀ ਕਿ ਜੇ ਅੰਮ੍ਰਿਤਪਾਲ ਜਿੱਤ ਗਿਆ ਤਾਂ ਬੰਬ ਚਲਣਗੇ ਆਹ ਹੌਊ ਔਹ ਹੋ ਜਾਊ ।

ਜਾਣਕਾਰੀ ਮੁਤਾਬਕ 2 ਵਾਰੀ ਸੈਨੇਟਰ ਰਹਿ ਚੁੱਕੇ ਰੋ ਖੰਨਾ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਕਰੀਬੀ ਹਨ ਅਤੇ
ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਜੇ ਤੁਸੀਂ ਅਮਰੀਕਾ ਨਾਲ ਚੰਗੇ ਸੰਬੰਧ ਚਾਹੁੰਦੇ ਹੋ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕੀਤਾ ਜਾਵੇ।

ਸੂਤਰਾਂ ਤੋਂ ਅੱਗੇ ਮਿਲੀ ਜਾਣਕਾਰੀ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵਲੋਂ ਇਹੀ ਜਵਾਬ ਦਿੱਤਾ ਜਾਵੇਗਾ ਕਿ ਪਹਿਲਾਂ ਬਾਕੀ ਬੰਦੀ ਸਿੰਘ ਰਿਹਾਅ ਕਰੋ ਫਿਰ ਮਿਲਾਂਗੇ।

Why Ravneet Bittu wants to meet Amritpal Singh Family? #RavneetBittu #AmritpalSingh