Breaking News

ਸਵਾਲਾਂ ’ਚ ਵਿਧਾਇਕ ਗੱਜਣਮਾਜਰਾ ਦੀ ਨਿਆਂਇਕ ਹਿਰਾਸਤ

2 ਕੁ ਹਫਤੇ ਪਹਿਲਾਂ ਗੱਜਣਮਾਜਰਾ ਜੀ ਨੇ ਇੱਕ ਪਾਸੇ ਪਟੀਸ਼ਨ ਪਾਈ ਸੀ ਕਿ ਮੈਨੂੰ ਰਿਹਾਅ ਕਰੋ ਮੈਂ ਪ੍ਰਚਾਰ ਕਰਨਾ
ਦੂਜੇ ਪਾਸੇ ਕਹਿੰਦੇ ਕਿ ਮੈਂਨੂੰ ਏ.ਸੀ ਦੀ ਬਹੁਤ ਲੋੜ ਕਿਉਂ ਕਿ ਮੈਂ ਸਖਤ ਬਿਮਾਰ ਹਾਂ
ਫਿਰ ਚੋਟ ਪ੍ਰਚਾਰ ਬੈਡ ਤੇ ਲੰਮੇ ਪੈ ਕੇ ਕਰਨਾ ਸੀ?
VVIP Treatment ਖਤਮ ਕਰਨ ਦੇ ਨਾਂ ਤੇ 2022 ਵਿਚ ਚੋਣਾਂ ਜਿੱਤਣ ਵਾਲਿਆਂ ਬਾਰੇ
ਕੋਮਿੰਟ ਕਰਕੇ ਦੱਸੋ ਕਿ ਕੀ ਬੈੱਡ ਤੇ ਲੰਮੇ ਪੈ ਕੇ ਚੋਣ ਪ੍ਰਚਾਰ ਕੀਤਾ ਜਾ ਸਕਦਾ?
ਲਿੰਕ ਵਿਚ ਸਾਰੀਆਂ ਸੰਬੰਧਤ ਖਬਰਾ ਵੀ ਹਨ

ਸੁਪਰੀਮ ਕੋਰਟ ਵੱਲੋਂ ਵਿਧਾਇਕ ਗੱਜਣਮਾਜਰਾ ਨੂੰ ਅੰਤ੍ਰਿਮ ਜ਼ਮਾਨਤ ਦੇਣ ਤੋਂ ਇਨਕਾਰ

ਨਵੀਂ ਦਿੱਲੀ, 29 ਮਈ

ਸੁਪਰੀਮ ਕੋਰਟ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਅੰਤ੍ਰਿਮ ਜ਼ਮਾਨਤ ਦੇਣ ਤੋਂ ਅੱਜ ਇਨਕਾਰ ਕਰ ਦਿੱਤਾ। ਗੱਜਣਮਾਜਰਾ ਨੂੰ ਬੈਂਕ ਧੋਖਾਧੜੀ ਨਾਲ ਸਬੰਧਤ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟਰੋਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਸਟਿਸ ਸੰਜੇ ਕਰੋਲ ਅਤੇ ਜਸਟਿਸ ਅਰਵਿੰਦ ਕੁਮਾਰ ਦੇ ਛੁੱਟੀਆਂ ਵਾਲੇ ਬੈਂਚ ਨੇ ਈਡੀ ਨੂੰ ਨੋਟਿਸ ਜਾਰੀ ਕੀਤਾ ਅਤੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਵਾਸਤੇ ਅੰਤ੍ਰਿਮ ਜ਼ਮਾਨਤ ਦੀ ਅਪੀਲ ਸਬੰਧੀ ਗੱਜਣਮਾਜਰਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਜਵਾਬ ਮੰਗਿਆ ਹੈ। ਵਿਧਾਇਕ ਵੱਲੋਂ ਪੇਸ਼ ਹੋਏ ਵਕੀਲ ਨੇ ਚੋਣ ਪ੍ਰਚਾਰ ਲਈ 4 ਜੂਨ ਤੱਕ ਅੰਤ੍ਰਿਮ ਜ਼ਮਾਨਤ ਦੇਣ ਦੀ ਅਪੀਲ ਕੀਤੀ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਾਰੀਆਂ ਧਿਰਾਂ ਦੀ ਗੱਲ ਸੁਣੇ ਬਿਨਾ ਅਮਰਗੜ੍ਹ ਤੋਂ ‘ਆਪ’ ਵਿਧਾਇਕ ਨੂੰ ਰਾਹਤ ਦੇਣ ਦੀ ਇੱਛੁਕ ਨਹੀਂ ਹੈ। ਪੰਜਾਬ ਵਿੱਚ ਪਹਿਲੀ ਜੂਨ ਨੂੰ ਆਖਰੀ ਗੇੜ ’ਚ ਵੋਟਿੰਗ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਪਹਿਲਾਂ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਉਸ ਦੀ ਪਟੀਸ਼ਨ ਇਹ ਕਹਿੰਦਿਆਂ ਖਾਰਜ ਕਰ ਦਿੱਤੀ ਸੀ ਕਿ ਇਸ ਵਿੱਚ ਕੁਝ ਵੀ ਗੈਰ-ਕਾਨੂੰਨੀ ਨਹੀਂ ਹੈ।

ਸੀਬੀਆਈ ਨੇ ਪਿਛਲੇ ਸਾਲ ਮਈ ਵਿੱਚ 40 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੇ ਸਬੰਧ ਵਿੱਚ ਗੱਜਣਮਾਜਰਾ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਈਡੀ ਨੇ ਸਤੰਬਰ, 2022 ਵਿੱਚ ਕਥਿਤ ਤੌਰ ’ਤੇ ਬੈਂਕ ਕਰਜ਼ਾ ਧੋਖਾਧੜੀ ਨਾਲ ਸਬੰਧਤ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਦੀ ਜਾਂਚ ਤਹਿਤ ਉਸ ਨਾਲ ਜੁੜੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਛਾਪੇ ਦੌਰਾਨ 32 ਲੱਖ ਰੁਪਏ, ਮੋਬਾਈਲ ਫੋਨ ਤੇ ਹਾਰਡ ਡਰਾਈਵ ਜ਼ਬਤ ਕੀਤੇ ਗਏ ਸਨ।

ਤੁਸੀਂ ਪੜ੍ਹ ਕੇ ਹੈਰਾਨ ਹੋ ਜਾਣਾ …..ਆਪ ਦਾ MLA, ਜੇਲ੍ਹ ਅਤੇ AC
ਪੰਜਾਬ ਵਿੱਚ ਬਹੁਤ ਅਜ਼ੀਬ ਚੀਜਾਂ ਹੋ ਰਹੀਆਂ ਹਨ। ਇਹ ਹਨ ਆਪ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਗੱਜਣਮਾਜਰਾ। ਜੋ 40 ਕਰੋੜ ਦੇ ਬੈਂਕ ਫਰਾਡ ਮਸਲੇ ਵਿੱਚ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਬੰਦ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਜੇਲ੍ਹ ਦੀ ਗਰਮੀ ਨਹੀਂ ਸਗੋਂ ਪਿਛਲੇ 31 ਦਿਨਾਂ ਤੋਂ ਇੱਕ AC ਕਮਰੇ ਵਿੱਚ ਰਹਿ ਰਹੇ ਹਨ? ਉਹ 11 ਮਈ ਨੂੰ ਰਜਿੰਦਰਾ ਹਸਪਤਾਲ ਦੇ ਕਾਰਡਿਉ ਡਿਪਾਰਟਮੈਂਟ ਵਿੱਚ ਦਾਖਲ ਹੁੰਦੇ ਹਨ, ਪਰ 6 ਜੂਨ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ ਕਿਉਕਿ ਡਾਕਟਰ ਉਸ ਬਿਮਾਰੀ ਦਾ ਬਹਾਨਾ ਲਾ ਕੇ ਹੋਰ ਲੰਮਾ ਨਹੀਂ ਰੱਖ ਸਕਦੇ ਸਨ॥
ਰਿਪੋਰਟ ਅਨੁਸਾਰ ਅਗਲੇ ਹੀ ਦਿਨ 7 ਜੂਨ ਨੂੰ ਜਸਵੰਤ ਗੱਜਣਮਾਜਰਾ ਫਿਰ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੁੰਦੇ ਹਨ। ਇਸ ਵਾਰ ਯੂਰੋਲੋਜੀ ਡਿਪਾਰਟਮੈਂਟ ਵਿੱਚ ਦਾਖਲ ਹੁੰਦੇ ਹਨ ਅਤੇ ਅਜੇ ਵੀ ਉੱਥੇ ਰਹਿ ਰਹੇ ਹਨ।
ਸਭਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਡਿਪਾਰਟਮੈਂਟ AC ਹਨ, ਕਰੀਬ ਬਾਕੀ ਸਾਰਾ ਰਜਿੰਦਰਾ ਹਸਪਤਾਲ AC ਨਹੀਂ ਹੈ। MLA ਸਾਬ੍ਹ ਨੂੰ ਉਹੀ ਰੋਗ ਲੱਗ ਰਹੇ ਹਨ ਜਿਹੜੇ ਪਾਸੇ AC ਹੈ ।
ਮੁੱਖਮੰਤਰੀ Bhagwant Mann ਤੁਹਾਡੇ ਕੋਲ ਜੇਲ੍ਹ ਮਨਿਸਟਰੀ ਹੈ, ਕਰੋ ਕੋਈ ਜਾਂਚ ਪੜਤਾਲ ਕਾਰਵਾਈ ? ਜਾਂ ਗੱਲਾਂ ਦਾ ਕੜਾਹ ਹੀ ਖਵਾਉਣਾ ਕੱਲਾ ਲੋਕਾਂ ਨੂੰ ?
#Manik_Goyal

ਪਟਿਆਲਾ: ਬੈਂਕ ਘੁਟਾਲੇ ਦੇ ਦੋਸ਼ ਤਹਿਤ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਵਲੋਂ ਗ੍ਰਿਫਤਾਰ ਕੀਤੇ ਗਏ ਅਮਰਗੜ੍ਹ ਹਲਕੇ ਦੇ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਹਨ। ਉਹ ਕਈ ਦਿਨ ਦਿਲ ਦੇ ਰੋਗਾਂ ਦੇ ਵਿਭਾਗ ਵਿੱਚ ਦਾਖਲ ਰਹੇ ਪਰ ਉਥੋਂ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ 6 ਜੂਨ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਅਗਲੇ ਹੀ ਦਿਨ ਉਹ ਇਸ ਹਸਪਤਾਲ ਵਿਚਲੇ ਯੂਰੋਲੋਜੀ ਵਿਭਾਗ ’ਚ ਦਾਖਲ ਹੋ ਗਏ। ਯਾਦ ਰਹੇ ਕਿ ਉਕਤ ਮਾਮਲੇ ’ਚ ਜਦੋਂ ਈਡੀ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਸੇ ਹੀ ਦਿਨ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ।

ED opposes interim bail plea of MLA Jaswant Singh Gajjanmajra
Says prima facie case is made out against him in PMLA case

ਜਸਟਿਸ ਸੰਜੇ ਕਰੋਲ ਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਸੋਮਵਾਰ ਨੂੰ ਕਿਹਾ ਕਿ ‘ਆਪ’ ਵਿਧਾਇਕ ਨੇ ਮਾਮਲੇ ਵਿਚ ਜਵਾਈਂਡਰ ਫਾਈਲ ਨਹੀਂ ਕੀਤਾ ਗਿਆ ਹੈ। ਲਿਹਾਜ਼ਾ, ਸੁਣਵਾਈ 18 ਜੂਨ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਈਡੀ ਵੱਲੋਂ ਪੇਸ਼ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਮਨੀ ਲਾਂਡ੍ਰਿੰਗ ਦੀ ਧਾਰਾ 19 ਤਹਿਤ ਮਾਮਲੇ ਨੂੰ ਦਾਖ਼ਲ ਕਰਦੇ ਹੋਏ ਇਸ ਦੇ ਤਹਿਤ ਠੋਸ ਆਧਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਚੁੱਕੇ ਗਏ ਮੁੱਦੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੇ ਮਾਮਲੇ ਨਾਲ ਮਿਲਦੇ-ਜੁਲਦੇ ਹਨ।

ਇਸ ਮਾਮਲੇ ਵਿਚ ਕੇਜਰੀਵਾਲ ’ਤੇ ਫ਼ੈਸਲਾ ਸੁਰੱਖਿਅਤ ਕਰ ਲਿਆ ਗਿਆ ਹੈ। ਵਕੀਲ ਵਿਕਰਮ ਚੌਧਰੀ ਨੇ ਪੰਜਾਬ ਦੇ ‘ਆਪ’ ਵਿਧਾਇਕ ਵੱਲੋਂ ਪੇਸ਼ ਹੁੰਦੇ ਹੋਏ ਕਿਹਾ ਕਿ ਇਹ ਮੁੱਦੇ ਇੱਕੋ-ਜਿਹੇ ਨਹੀਂ। ਇਸ ਪਿੱਛੋਂ ਸੁਪਰੀਮ ਕੋਰਟ ਦੇ ਬੈਂਚ ਨੇ ਮਾਮਲੇ ਨੂੰ 18 ਜੂਨ ਤੱਕ ਲਈ ਮੁਲਤਵੀ ਕਰ ਦਿੱਤਾ। ਇਸ ਤੋਂ ਪਹਿਲਾਂ ਸਰਬਉੱਚ ਅਦਾਲਤ ‘ਆਪ’ ਵਿਧਾਇਕ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਚੁੱਕੀ ਹੈ

Asserting that a prima facie case was made out against him, the Enforcement Directorate on Friday opposed before the Supreme Court Punjab AAP MLA Jaswant Singh Gajjanmajra’s petition against his arrest as well as his application for interim bail in a money laundering case.

ਬੈਂਕ ਘਪਲੇ ਨਾਲ ਜੁੜੇ ਮਨੀ ਲਾਂਡਿ੍ਰੰਗ ਦੇ ਕੇਸ ਵਿਚ ਈਡੀ ਵੱਲੋਂ ਗ੍ਰਿਫ਼ਤਾਰ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੁਣਵਾਈ 18 ਜੂਨ ਤੱਕ ਲਈ ਮੁਲਤਵੀ ਕਰ ਦਿੱਤੀ ਹੈ।

“It is clear that a prima facie case is being made out against the petitioner herein and also clearly brings out the nature and extent of his influence and his attempt to approach courts with unclean hands,” the ED said in an affidavit filed in response to his petition, challenging his arrest on money laundering charges.

“The petitioner was not in custody today pursuant to the arrest but pursuant to independent remand orders which have sent him to judicial custody,” the ED told the top court, opposing Singh’s petition, challenging his arrest.

Responding to Singh’s petition challenging the Punjab and Haryana High Court’s May 24 order dismissing his plea challenging his arrest, the ED asserted that there was no illegality in his arrest. A Vacation Bench posted the matter for hearing on Monday.