ਵਨੀਤ ਕੌਰ ਦੇ ਪਾਸਟਰ ਨਰੂਲਾ ‘ਤੇ ਗੰਭੀਰ ਇਲਜ਼ਾਮ, ਕਰਤੇ ਵੱਡੇ ਖੁਲਾਸੇ
ਵਨੀਤ ਕੌਰ ਦੇ ਪਾਸਟਰ ਨਰੂਲਾ ‘ਤੇ ਗੰਭੀਰ ਇਲਜ਼ਾਮ, ਕਰਤੇ ਵੱਡੇ ਖੁਲਾਸੇ
ਕੱਢ ਲਿਆਈ ਧਰਮ ਪਰਿਵਰਤਨ ਦੇ ਕਾਗਜ਼,
ਲੋਕਾਂ ਚੋਂ ਸ਼ੈਤਾਨ ਕੱਢਣ ਦੇ ਦਾਅਵੇ ਦੀ ਖੋਲ੍ਹ ਦਿੱਤੀ ਪੋਲ
ਪਾਸਟਰ ਅੰਕੁਰ ਨਰੂਲਾ ਹੋਵੇ ਜਾਂ ਪਾਸਟਰ ਬਜਿੰਦਰ ਜਾਂ ਫੇਰ ਆਪਣੇ ਤੌਰ ਤੇ ਬਣਿਆ ਕੋਈ ਅਜਿਹਾ ਪਾਸਟਰ ਇਹਨਾਂ ਲੋਕਾਂ ਨੇ ਪੰਜਾਬ ਵਿੱਚ ਕਰੁਸੇਡ ਨੂੰ ਬਹੁਤ ਸਸਤਾ ਬਣਾ ਦਿੱਤਾ ਹੈ, ਇਹ ਲੋਕ ਪੰਜਾਬ ਵਿੱਚ ਤੀਸਰੇ ਚੌਥੇ ਦਿਨ ਕਰੁਸੇਡ ਦਾ ਐਲਾਨ ਕਰ ਦੇਂਦੇ ਹਨ ,
ਸਿੱਖ ਜਥੇਬੰਦੀਆਂ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਜਦੋਂ ਇਹ ਪਤਾ ਲਗਦਾ ਹੈ ਤਾਂ ਉਹ ਵਿਰੋਧ ਕਰਨ ਜਾਂਦੇ ਹਨ, ਤਾਂ ਇਹ ਪਾਦਰੀ ਮੁਆਫੀ ਮੰਗ ਕੇ ਅਗਾਂਹ ਵਾਸਤੇ ਅਜਿਹਾ ਨਾ ਕਰਨ ਦਾ ਵਾਅਦਾ ਕਰ ਲੈਂਦੇ ਨੇ ਪਰ ਅਜਿਹੀਆਂ ਉਕਸਾਵੇ ਦੀਆਂ ਕਾਰਵਾਈਆਂ ਤੋਂ ਬਾਜ਼ ਨਹੀਂ ਆਉਂਦੇ |
ਇਸ ਵਾਰ ਚੋਣ ਪਰਚਾਰ ਵਿਚ ਪਾਸਟਰ ਬਜਿੰਦਰ ਦੀ ਇਕ ਅਜਿਹੀ ਹੀ ਕਰੁਸੇਡ ਸਭਾ ਵਿਚ ਅੱਜਕਲ ਭਾਜਪਾ ਲੀਡਰ ਬਣਿਆ ਬੋਨੀ ਅਜਨਾਲਾ ਅਤੇ ਤੇਜਾ ਸਿੰਘ ਸਮੁੰਦਰੀ ਦਾ ਸਾਬਕਾ ਡਿਪਲੋਮੈਟ ਅਤੇ ਚੋਣ ਉਮੀਦਵਾਰ ਉਸ ਪ੍ਰੋਗਰਾਮ ਵਿਚ ਪੁੱਜੇ ,
ਉੱਥੇ ਬੋਨੀ ਅਜਨਾਲਾ ਇਸਾਈ ਧਰਮ ਨੂੰ ਵੱਡਾ ਧਰਮ ਕਹਿ ਕੇ ਸਿੱਖ ਧਰਮ ਨੂੰ ਛੋਟਾ ਧਰਮ ਕਹਿੰਦਾ ਹੈ,
ਪਾਰਟੀਆਂ ਨੂੰ ਇਸ ਵਾਰੇ ਕੋਈ ਸਮੱਸਿਆ ਨਹੀਂ ਦਿਸਦੀ , ਜਦੋਂ ਵੀ ਕਰੁਸੇਡ ਤੇ ਰੌਲਾ ਪੈਂਦਾ ਹੈ ਤਾਂ ਪ੍ਰਸ਼ਾਸਨ ਅਤੇ ਰਾਜਨੀਤਕ ਪਾਰਟੀਆਂ ,
ਪੰਥਕ ਪਾਰਟੀਆਂ ਅਤੇ ਜਿਆਦਾਤਰ ਪੰਥਕ ਜੱਥੇਬੰਦੀਆਂ ਨੂੰ ਇਸ ਕਰੁਸੇਡ ਦੀ ਕਾਲ ਤੋਂ ਕੋਈ ਦਿੱਕਤ ਨਹੀਂ ਹੁੰਦੀ , ਇਹ ਇੱਕ ਤਰ੍ਹਾਂ ਇਹ ਗੱਲ ਵੀ ਸਾਬਤ ਕਰਦੀ ਹੈ ਕੇ ਕਿਤੇ ਨਾ ਕਿਤੇ ਅਜਿਹੇ ਫਰਜੀ ਪਾਸਟਰਾਂ ਨੂੰ ਕੋਈ ਨਾ ਕੋਈ ਰਾਜਨੀਤਕ ਧਿਰ ਅਤੇ ਸਰਕਾਰ ਦੀ ਸਰਪ੍ਰਸਤੀ ਹੁੰਦੀ ਹੈ,
ਪਰ ਜਿਹੜੇ ਵਿਰੋਧ ਕਰਦੇ ਹਨ ਉਹ ਵੀ ਮੁਆਫ਼ੀ ਨਾਮਾ ਆਉਣ ਤੋਂ ਬਾਅਦ ਸ਼ਾਂਤ ਹੋ ਜਾਂਦੇ ਨੇ ਪਰ ਇਹ ਵਰਤਾਰਾ ਇੱਕ ਸਵਾਲ ਖੜ੍ਹਾ ਕਰਦਾ ਹੈ
ਜਿਹੜਾ ਪਰਚਾਰ ਪਾਸਟਰ ਕਰਦੇ ਹਨ ਜਿਸ ਵਿਚ ਏਡਜ਼ , ਕੈਂਸਰ ਤੋਂ ਲੈਕੇ ਮਰੇ ਹੋਏ ਬੰਦੇ ਜਿਊਂਦੇ ਕਰਨ ,
ਗੰਭੀਰ ਬਿਮਾਰੀਆਂ ਜਿਹਨਾਂ ਦਾ ਕੋਈ ਇਲਾਜ ਨਹੀਂ ਉਸ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਭਾਰਤੀ ਕਾਨੂੰਨ ਮੁਤਾਬਕ ਡਰੱਗ ਐਂਡ ਮੈਜਿਕ ਰੇਮੇਡੀ ਐਕਟ ਇਹ ਕੰਮ ਕਰਨ ਨੂੰ ਗੈਰ ਕਾਨੂੰਨੀ ਐਲਾਨ ਕਰਦਾ ਹੈ ਅਤੇ ਇਸ ਮੁਤਾਬਕ ਅਜਿਹੀ ਪਰੈਕਟਿਸ ਗੈਰ ਕਾਨੂੰਨੀ ਹੈ ਅਤੇ ਸਜਾ ਅਤੇ ਜੁਰਮਾਨਾ ਹੋਣ ਦਾ ਨਿਯਮ ਹੈ,
ਪਰ ਪ੍ਰਸ਼ਾਸਨ ਆਪਣੇ ਪੱਧਰ ਤੇ ਅਜਿਹੇ ਇਲਾਜ ਦਾ ਦਾਅਵਾ ਕਰਨ ਵਾਲਿਆਂ ਤੇ ਕੀ ਕਾਰਵਾਈ ਕਰਦਾ ਹੈ? ਪੁਲਸ ਪ੍ਰਸ਼ਾਸਨ ਖੁੱਦ ਅਜਿਹੇ ਪ੍ਰੋਗਰਾਮਾਂ ਦੀ ਇਜਾਜਤ ਕਿਵੇਂ ਦੇਂਦਾ ਹੈ ਜਦਕਿ ਕਾਨੂੰਨ ਮੁਤਾਬਕ ਹੀ ਇਹ ਪ੍ਰੋਗਰਾਮ ਗੈਰ ਕਾਨੂੰਨੀ ਹਨ? ਦੂਸਰਾ ਇਸ ਮਸਲੇ ਤੇ ਆਮ ਤੌਰ ਤੇ
ਅਖੌਤੀ ਤਰਕਸ਼ੀਲਤਾ ਦੀ ਦੁਕਾਨ ਚਲਾਉਣ ਵਾਲੇ ਚੁੱਪ ਰਹਿੰਦੇ ਹਨ ਸੋ ਕੁੱਲ ਮਿਲਾ ਕੇ ਮਸਲਾ ਇਹ ਹੈ ਕਿ ਜਦੋਂ ਵੀ ਤੁਹਾਡੇ ਇਲਾਕੇ ਵਿਚ ਅਜਿਹੇ ਇਲਾਜ ਕਰਨ ਦਾ ਕੋਈ ਦਾਅਵਾ ਹੋਵੇ ਕੋਈ ਅਜਿਹਾ ਨਕਲੀ ਪਾਦਰੀ ( ਇਸਾਈਆਂ ਦੇ ਕੁਝ ਮੁੱਖ ਚਰਚ ਇਹਨਾਂ ਪਾਦਰੀਆਂ ਨੂੰ ਨਕਲੀ ਪਾਦਰੀ ਕਹਿ ਕੇ ਸੰਬੋਧਨ ਕਰਦੇ ਹਨ)
ਕੋਈ ਅਜਿਹਾ ਪ੍ਰੋਗਰਾਮ ਰੱਖੇ ਤਾਂ ਉਸ ਉੱਤੇ ਡਰੱਗ ਐਂਡ ਮੈਜਿਕ ਰੇਮੇਡੀ ਐਕਟ ਮੁਤਾਬਕ ਪਰਚਾ ਦਰਜ ਕਰਵਾਓ ਅਤੇ ਪ੍ਰਸ਼ਾਸਨ ਨੂੰ ਇਸ ਵਿਚ ਪਾਰਟੀ ਬਣਾਉਂਦੇ ਹੋਏ ਇਸਦੀ ਇਜਾਜਤ ਦਾ ਕਾਰਨ ਵੀ ਪੁੱਛਿਆ ਜਾਵੇ !
Gangveer Singh Rathour
ਅਸੀਂ ਕਈ ਵਾਰ ਇਹ ਲਿਖਿਆ ਸੀ ਕਿ ਪੰਜਾਬ ਵਿੱਚ ਪਾਸਟਰਾਂ ਵੱਲੋਂ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਪ੍ਰਚਾਰ ਅਤੇ ਇਸ ਉੱਤੇ ਸੰਘੀ ਸੰਗਠਨਾਂ ਵੱਲੋਂ ਧਾਰੀ ਚੁੱਪ ਮਗਰ ਕੋਈ ਵੱਡੀ ਸਾਜ਼ਿਸ਼ ਹੈ। ਪਹਿਲੀ ਵਾਰ ਇਸ ਬਾਰੇ ਅਕਤੂਬਰ 2022 ਵਿੱਚ ਕੇਰਲਾ ਵਿੱਚ ਆਰਐਸਐਸ ਅਤੇ ਚਰਚਾ ਵਿਚਾਲੇ ਹੋ ਰਹੇ ਗਠਜੋੜ ਦੇ ਹਵਾਲੇ ਨਾਲ ਇਸ਼ਾਰਾ ਕੀਤਾ ਸੀ।
ਕੁਝ ਪ੍ਰਮੁੱਖ ਪਾਸਟਰ ਪਹਿਲਾਂ ਹੀ ਇਨਕਮ ਟੈਕਸ ਨੇ ਘੇਰੇ ਹੋਏ ਨੇ। ਹੁਣ ਭਾਜਪਾ ਉਮੀਦਵਾਰ ਅਤੇ ਆਗੂ ਉਹਨਾਂ ਤੱਕ ਵੋਟਾਂ ਲਈ ਪਹੁੰਚ ਕਰ ਰਹੇ ਨੇ।
ਹੁਣ ਇਹ ਸਾਜ਼ਿਸ਼ ਸਾਰਿਆਂ ਨੂੰ ਸਮਝ ਆ ਜਾਣੀ ਚਾਹੀਦੀ ਹੈ। ਪਾਸਟਰਾਂ ਦੇ ਚੇਲੇ ਉਸੇ ਹਿਸਾਬ ਨਾਲ ਵੋਟ ਪਾਉਣਗੇ ਜਿਵੇਂ ਇਹ ਰੱਬ ਬਣੇ ਪਾਸਟਰ ਕਹਿਣਗੇ।
ਸੰਘ ਅਤੇ ਇਸ ਦੀਆਂ ਜਥੇਬੰਦੀਆਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਜੰਗੀ ਪੱਧਰ ‘ਤੇ ਹੋ ਰਹੇ ਧਰਮ ਪਰਿਵਰਤਨ ਬਾਰੇ ਰੌਲਾ ਪਾ ਰਹੀਆਂ ਸਨ। ਉਹ ਵੱਡੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਆਗੂਆਂ ਦਾ ਧਿਆਨ ਇਸ ਗੱਲ ਵੱਲ ਦੁਆ ਰਹੇ ਸਨ। ਕਈ ਤਾਂ ਤਾਅਨੇ ਮਾਰਦੇ ਸਨ। ਪਰ ਜਿਵੇਂ ਹੀ ਇਹ ਸਿੱਖ ਬਨਾਮ ਪਾਸਟਰ ਮੁੱਦਾ ਬਣਿਆ ਤਾਂ ਸੰਘੀ ਸੰਗਠਨ ਇਕਦਮ ਚੁੱਪ ਕਰ ਗਏ ਹਨ।
ਇਹ ਤਾਂ ਕੁਝ ਸਿੱਖ ਕਾਰਕੁੰਨਾਂ ਅਤੇ ਕੁਝ ਈਸਾਈ ਆਗੂਆਂ ਦੀ ਸਮਝਦਾਰੀ ਨਾਲ ਮੁੱਦਾ ਸਿੱਖ ਬਨਾਮ ਈਸਾਈ ਨਹੀਂ ਬਣਿਆ ਅਤੇ ਸਿੱਖ ਬਨਾਮ ਪਾਸਟਰ ਹੀ ਰਿਹਾ। ਸੰਘੀ ਸੰਗਠਨਾਂ ਦੇ ਵੱਡੇ ਆਗੂਆਂ ਦੀ ਮੁਕੰਮਲ ਚੁੱਪ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ।
ਹੋਰ ਘੱਟ ਗਿਣਤੀਆਂ ਦੀਆਂ ਜਥੇਬੰਦੀਆਂ ਅਤੇ ਉਨ੍ਹਾਂ ਦੀਆਂ ਕਾਰਵਾਈਆਂ ‘ਤੇ ਥੋੜ੍ਹੀ ਜਿਹੀ ਗੱਲ ‘ਤੇ ਵੀ ਸਖ਼ਤੀ ਕਰ ਦਿੱਤੀ ਜਾਂਦੀ ਹੈ, ਉਨ੍ਹਾਂ ਦੀ ਫੰਡਿੰਗ ‘ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਪਰ ਪੰਜਾਬ ਵਿੱਚ ਕੰਮ ਕਰ ਰਹੇ ਪਾਸਟਰਾਂ ਦੇ ਮਾਮਲੇ ਵਿੱਚ ਸੰਘੀ ਸੰਗਠਨਾਂ ਦੇ ਰੌਲੇ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਹ ਚੁੱਪ ਕਾਫੀ ਕੁਝ ਸਮਝਾਉਂਦੀ ਹੈ।
ਇੰਡੀਅਨ ਐਕਸਪ੍ਰੈਸ ਦੀ ਸੰਬੰਧਿਤ ਤਾਜ਼ਾ ਖਬਰ ਅਤੇ ਇਸ ਬਾਰੇ ਸਾਡੀਆਂ ਪਿਛਲੀਆਂ ਪੋਸਟਾਂ ਦੇ ਲਿੰਕ ਹੇਠਾਂ ਕੁਮੈਂਟਾਂ ਵਿੱਚ ਹਨ।
#Unpopular_Opinions
#Unpopular_Ideas
#Unpopular_Facts